Articles Health & Fitness Magazine

ਪੇਟ-ਦਰਦ  ਤੋਂ ਰਾਹਤ ਲਈ ਕੀ ਕੀਤਾ ਜਾਵੇ?

ਦੁਨੀਆ ਭਰ ਵਿਚ ਬਦਲ ਰਹੇ ਲਾਈਫ-ਸਟਾਈਲ ਨੇ ਵਧਾ ਦਿੱਤੀ ਹੈ ਪੇਟ-ਦਰਦ ਦੀ ਸਮੱਸਿਆ। ਛੋਟੇ ਬੱਚੇ, ਨੌਜਵਾਨ, ਗਰਭਵਤੀ ਔਰਤਾਂ ਤੇ ਸੀਨੀਅਰਜ਼ ਹਰ ਮੋਸਮ ਵਿਚ ਪੇਟ-ਦਰਦ ਦਾ ਸ਼ਿਕਾਰ ਹੋ ਰਹੇ ਹਨ। ਅਸਲ ਵਿਚ ਪੇਟ ਅੰਦਰ ਜ਼ਿਆਦਾ ਅੰਗ ਹੋਣ ਕਰਕੇ ਕੋਈ ਵੀ ਹਿੱਸਾ ਇਫੈਕਟ ਹੋ ਸਕਦਾ ਹੈ। ਪੇਟ ਦਰਦ ਕਿਸੇ ਵੀ ਸਮੇ ਘੱਟ ਜਾਂ ਵੱਧ ਸਮੇ ਲਈ ਰਹਿ ਸਕਦਾ ਹੈ।

ਇਕ ਸਟਡੀ ਮੁਤਾਬਿਕ ਤਕਰੀਬਨ ਇਕ ਤਿਹਾਈ ਰੋਗੀਆਂ ਵਿਚ ਪੇਟ ਦਰਦ ਦੀ ਸ਼ਿਕਾਇਤ ਦਾ ਮੂਲ ਕਾਰਨ ਖੁਨ ਤੇ ਪਿਸ਼ਾਬ ਦੇ ਕੁੱਝ ਟੈਸਟਾਂ ਦੁਆਰਾ ਨਤੀਜੇ ਤੇ ਪਹੁੰਚਿਆ ਜਾ ਸਕਦਾ ਹੈ। ਆਮ ਪੇਟ ਦਰਦ 7.2-18.7% ਗੈਸਰੋਐਂਟਰਾਈਟਸ, ਬਦਬੂਦਾਰ ਸਟੂਲ, ਕਬਜ਼ 2.6-13.2%, ਯੁਰੀਨ ਸਿਸਟਮ 5.3%, ਗੈਸਟਰਾਈਟਸ 5.2%, ਅਪੈਂਡਸਿਸ 1.9%, ਡਾਈਵਰਟੀਕੁਲਾਈਟਸ 3.0%, ਬਿਲੀਰੀ-ਪੈਨਕ੍ਰੇਟਿਕ 4.0%, ਅਤੇ ਨਿਓਪਲਾਸਟਿਕ 1.0% ਵਗੈਰਾ ਗੰਭੀਰ ਕਾਰਨ ਹੋ ਸਕਦੇ ਹਨ।

ਪੇਟ ਯਾਨਿ ਸਟੋਮੇਕ ਜੋ aੱਪਰਲੀਆਂ ਪੱਸਲੀਆਂ ਦੇ ਹੇਠਾਂ ਪੇਲਵਿਕ ਹੱਡੀ ਅਤੇ ਹਰ ਪਾਸਿਓਂੇ ਕੰਧ ਨਾਲ ਬਣਿਆ ਹੋਇਆ ਹੈ। ਹਾਲਾਂਕਿ ਪੇਟ ਵਿਚ ਦਰਦ ਪੇਟ ਦੀ ਕੰਧ ਦੇ ਟਿਸ਼ੂਆਂ ਤੋਂ ਪੈਦਾ ਹੋ ਸਕਦਾ ਹੈ, ਜੋ ਪੇਟ ਦੀਆਂ ਗੁਫਾਵਾਂ ਨੂੰ ਘੇਰਦੇ ਹਨ।ਦਰਦ ਦੀ ਹਾਲਤ ਵਿਚ ਪੇਟ ਦੇ ਅੰਦਰਲੇ ਅੰਗ- ਛੋਟੀ ਆਂਤੜੀ, ਕੋਲਨ, ਜਿਗਰ, ਥੈਲੀ ਅਤੇ ਪੈਨਕ੍ਰੀਆਸ ਸ਼ਾਮਲ ਹੁੰਦੇ ਹਨ। ਕਈ ਬਾਰ ਮਹਿਸੂਸ ਕੀਤਾ ਜਾ ਸਕਦਾ ਹੈ ਭਾਂਵੇ ਇਹ ਅੰਗਾਂ ਤੋਂ ਪੈਦਾ ਹੁੰਦਾ ਹੈ ਜੋ ਪੇਟ ਦੀਆਂ ਗੁਫਾਵਾਂ ਦੇ ਅੰਦਰ ਨਹੀਂ ਹੁੰਦੇ, ਉਦਾਹਰਣ ਵੱਜੋਂ ਹੇਠਲੇ ਫੇਫੜੇ, ਗੁਰਦੇ ਅਤੇ ਬੱਚੇਦਾਨੀ ਦੇ ਕਿਸਮ ਦੀ ਦਰਦ ਨੂੰ ਰੈਫਰਡ ਦਰਦ ਵੀ ਕਿਹਾ ਜਾਂਦਾ ਹੈ। ਇਹ ਦਰਦ ਪੇਟ ਦੇ ਅੰਦਰ ਤੇ ਬਾਹਰ ਮਹਿਸੂਸ ਕੀਤਾ ਜਾ ਸਕਦਾ ਹੈ।

ਪੇਟ ਦਰਦ ਕੰਮ ਕਰਦੇ ਹੋਏ, ਚਲਦੇ-ਫਿਰਦੇ, ਸਲੀਪ ਦੌਰਾਣ, ਅਤੇ ਘੱਟ ਜਾਂ ਤੇਜ਼ ਕਦੇ ਵੀ ਸ਼ੁਰੂ ਹੋ ਜਾਂਦਾ ਹੈ। ਅਚਾਨਕ ਤੇ ਜਿਆਦਾ ਸਮੇ ਤੱਕ ਰਹਿਣ ਵਾਲਾ ਦਰਦ ਗੰਭੀਰ ਵੀ ਹੋ ਸਕਦਾ ਹੈ। ਛੋਟੇ ਬੱਚੇ ਅਤੇ ਗਰਭਵਤੀ ਔਰਤਾਂ ਜਿਆਦਾ ਪਰੇਸ਼ਾਨ ਹੋ ਜਾਂਦੇ ਹਨ।ਦਰਦ ਵੇਲੇ ਕੁੱਝ ਵੀ ਕਰਨਾ ਮੁਸ਼ਕਲ ਹੋ ਜਾਂਦਾ ਹੈ।ਸਹੀ ਜਾਂਚ ਬਾਅਦ ਹੀ ਕਾਰਨ ਦਾ ਪਤਾ ਲਗਦਾ ਹੈ।

ਪੇਟ ਅੰਦਰ ਦਰਦ ਖਾਣਾ ਖਾਣ ਤੋਂ ਬਾਅਦ ਬਦਹਜ਼ਮੀ, ਪੇਚਿਸ, ਪੇਟ ਦੇ ਕੀੜੇ, ਪੱਥਰੀ ਦੀ ਸੋਜਸ਼, ਗਰਭ, ਗੈਸ, ਏਸੀਡਿਟੀ, ਅਲਸਰੇਟਿਵ ਕੋਲਾਈਟਸਪੇਟ ਦੀ ਮਾਸਪੇਸ਼ੀਆਂ ਦੀ ਸੱਟ, ਲੜਕੀਆਂ ਨੂੰ ਮਾਹਵਾਰੀ ਦੋਰਾਣ, ਇਨਫੈਕਸ਼ਨ,ਲੈਕਟੋਜ਼ ਦੀ ਅਸਹਿਣਸ਼ੀਲਤਾ, ਕਬਜ਼, ਬਾਸੀ ਭੋਜਨ ਤੇ ਲਗਾਤਾਰ ਜੰਕ ਫੂਡ ਅਤੇ ਨਸ਼ਿਆਂ ਦੀ ਵਰਤੋਂ ਗੰਭੀਰ ਪੇਟ ਦਰਦ ਦੀ ਸ਼ਿਕਾਇਤ ਪੈਦਾ ਕਰ ਦਿੰਦੇ ਹਨ।

ਪੇਟ ਦਰਦ  ਦੀ ਹਾਲਤ ਵਿਚ ਵਿਅਕਤੀ ਆਮ ਰੇਮੀਡੀਜ਼ ਵਰਤ ਸਕਦਾ ਹੈ:

ਭੋਜਨ ਨੂੰ  ਪਚਣ ਤੇ ਜਜ਼ਬ ਕਰਨ ਲਈ ਸਰੀਰ ਨੂੰ ਪਾਣੀ ਦੀ ਲੋੜ ਹੁੰਦੀ ਹੈ। ਔਰਤਾਂ ਨੂੰ ਦਿਨ ਵਿਚ 3 ਲੀਟਰ, ਆਦਮੀ ਨੂੰ 4 ਲੀਟਰ, ਅਤੇ ਛੋਟੇ ਬਚਿਆਂ ਨੂੰ 1-2 ਲੀਟਰ ਪਾਣੀ ਦੀ ਲੌੜ ਹੂੰਦੀ ਹੈ। ਪੇਟ ਦੇ ਰੌਗਾਂ ਵਿਚ ਘੱਟ ਗਰਮ ਪਾਣੀ ਨਿੰਬੂ ਰਸ ਮਿਲਾ ਕੇ ਵੀ ਪੀ ਸਕਦੇ ਹੋ।

  • ਪੇਟ ਦੇ ਰੋਗੀਆਂ ਨੂੰ ਦਿਨ ਦੇ ਸਮੇ ਘੱਟ ਸੌਣਾ ਚਾਹੀਦਾ ਹੈ। ਪੇਟ ਅੰਦਰ ਏਸਿਡ ਪਿੱਛੇ ਅਤੇ ਛਾਤੀ ਵੱਲ ਵਧਣ ਦੀ ਸੰਭਾਵਨਾ ਹੁੰਦੀ ਹੈ। ਅਗਰ ਲੇਟਣਾ ਪਵੇ ਤਾਂ ਸਿਰ ਤੇ ਗਰਦਨ ਹੇਠਾਂ 30 ਡਿਗਰੀ ਤੇ’ ਪਿਲੋ ਇਸਤੇਮਾਲ ਕਰਨਾ ਚਾਹੀਦਾ ਹੈ।
  • ਪੇਟ ਦਰਦ ਦੇ ਸ਼ਿਕਾਰ ਤਾਜ਼ੇ ਪੁਦੀਨਾ ਪੱਤਾ-12, ਛੋਟੀ ਇਲਾਚੀ-2, ਮੋਟੀ ਸੌਂਫ-1 ਚੁਟਕੀ, 1-ਕੱਪ ਪਾਣੀ ਵਿਚ ਉਬਾਲੋ, ਅੱਧਾ ਰਹਿ ਜਾਣ ਤੇ’ ਭੌਜਨ ਤੋਂ 15 ਮਿਨਟ ਪਹਿਲਾਂ ਸਵੇਰੇ-ਸ਼ਾਮ ਇਸਤੇਮਾਲ ਕਰਨ ਨਾਲ ਆਰਾਮ ਮਿਲਦਾ ਹੈ।
  • ਪੁਦੀਨੇ ਵਿਚ ਮੌਜ਼ੂਦ ਰਸਾਇਣ ਆਂਤੜੀ ਅੰਦਰ ਮਾਸਪੇਸ਼ੀ ਸਪਾਜ਼ਮ ਘਟਾ ਕੇ ਬਦਹਜ਼ਮੀ, ਗੈਸ, ਉਲਟੀਆਂ, ਦਸਤ, ਘਬਰਾਹਟ, ਦੀ ਹਾਲਤ ਵਿਚ ਰਾਤ ਦਿੰਦਾ ਹੈ।ਚਾਹ ਦੇ ਸ਼ੌਕੀਨ ਚਾਹ ਲਈ ਪੁਦੀਨੇ ਵਾਲੇ ਪਾਣੀ ਸਿਤੇਮਾਲ ਕਰ ਸਕਦੇ ਹਨ।
  • ਗਰਮ ਪਾਣੀ ਵਾਲੀ ਰਬੜ ਦੀ ਬੋਤਲ ਜਾਂ ਹੀਟਿੰਗ ਪੈਡ ਟੈਨਸ ਮਾਸਪੇਸ਼ੀਆਂ ਨੂੰ ਲਚੀਲਾ ਕਰਦੇ ਹਨ। ਦਿਨ ਚ’ 2 ਬਾਰ ਬੈਗ ਜਾਂ ਹੀਟ ਪੈਡ ਨੂੰ ਪੇਟ ‘ਤੇ ਉਦੋਂ ਤਕ ਰੱਖੋ ਜੱਦ ਤਕ ਪਾਣੀ ਠੰਡਾ ਨਾ ਹੋ ਜਾਵੇ।ਕਦੇ-ਕਦੇ ਇਹ ਕ੍ਰਿਆ ਛੇਤੀ ਆਰਾਮ ਵੀ ਦੇ ਸਕਦੀ ਹੈ।
  • ਪੇਟ ਦੀ ਸਮੱਸਿਆ ਵਿਚ ਤਾਜ਼ੇ ਅਦਰਕ ਦਾ ਰਸ ਅੱਧਾ ਚਮਚ, ਸ਼ਹਿਦ 1 ਚਮਚ, ਦਿਨ ਵਿਚ 2 ਬਾਰ ਲੈ ਕੇ ਗਰਮ ਪਾਣੀ ਜਾਂ ਚਾਹ ਪੀ ਕੇ ਆਰਾਮ ਮਹਿਸੂਸ ਕਰੋ। ਖਾਣੇ ਨਾਲ ਸਲਾਦ ਵਿਚ ਤਾਜ਼ਾ ਅਦਰਕ ਖਾਓ।
  • ਪੇਟ ਦਰਦ ਤੇ ਦਸਤ ਦੀ ਹਾਲਤ ਵਿਚ ਆਪਣੀ ਖੁਰਾਕ ਵਿਚ ਬ੍ਰੈਡ-ਟੋਸਟ, ਦਹੀਂ, ਕੇਲਾ, ਚਾਵਲ, ਪਪੀਤਾ, ਨਮਕੀਨ ਨਿੰਬੂ ਪਾਣੀ ਅਤੇ ਜਿੰਜਰ ਵਾਲੇ ਪਾਣੀ ਨੂੰ ਸ਼ਾਮਿਲ ਕਰਨ ਨਾਲ ਆਰਾਮ ਮਿਲਦਾ ਹੈ।
  • ਤੰਦਰੁਸਤੀ ਤੇ ਰੂਟੀਨ ਨੂੰ ਸੁਖਾਂਵਾ ਬਣਾਉਣ ਲਈ ਰਾਤ ਦੇ ਸਮੇ ਹਲਕਾ ਭੌਜਨ ਕਰੋ। ਮਸਾਲੇਦਾਰ ਚਟਪਟੇ ਜੰਕ ਫੂਡ ਲੈਣ ਦੀ ਆਦਤ ਛੱਡ ਦਿਓ।
  • ਪੇਟ ਦੇ ਰੋਗੀ ਰੌਜ਼ਾਨਾ ਅੱਧਾ ਘੰਟਾ ਸੈਰ, ਕਸਰਤ ਕਰਨ ਨਾਲ ਆਰਾਮ ਮਹਿਸੂਸ ਕਰਨਗੇ।ਦੇਰ ਰਾਤ ਜਾਗਣਾ ਬੀਮਾਰੀ ਨੂੰ ਸੱਦਾ ਦੇਣ ਵਾਲੀ ਗੱਲ ਹੋ ਜਾਂਦੀ ਹੈ।

ਜਿਆਦਾ ਸ਼ਰਾਬ, ਤੰਬਾਕੂਨੋਸ਼ੀ ਗਲੇ ਅਤੇ ਪੇਟ ਅੰਦਰ ਜਲਨ ਪੈਦਾ ਕਰਕੇ ਮੁਸ਼ਕਲਾਂ ਵਧਾ ਦਿੰਦੀ ਹੈ। ਜਿਗਰ ਅਤੇ ਪੇਟ ਦੇ ਅੰਦਰਲੀ ਪਰਤ ਨੂੰ ਡੈਮੇਜ ਕਰ ਸਕਦੀ ਹੈ। ਇਹਨਾਂ ਦੀ ਵਰਤੋਂ ਤੋਂ ਹਮੇਸ਼ਾ ਬਚੋ।

ਨੋਟ :  ਗਰਭਵਤੀ ਔਰਤਾਂ ਅਤੇ ਛੋਟੇ ਬੱਚਿਆਂ ਅੰਦਰ ਪੇਟ ਦਰਦ ਦੇ ਲੱਛਣ ਲੰਮੇ ਸਮੇਂ ਤੱਕ ਰਹਿਣ ਦੀ ਹਾਲਤ ਵਿਚ ਬਿਨਾ ਦੇਰ ਕੀਤੇ ਆਪਣੇ ਫੈਮਿਲੀ ਡਾਕਟਰ ਦੀ ਸਲਾਹ ਨਾਲ ਇਲਾਜ ਕਰਾਓੁਣਾ ਚਾਹੀਦਾ ਹੈ।

– ਅਨਿਲ ਧੀਰ, ਕਾਲਮਨਿਸਟ, ਆਲਟਰਨੇਟਿਵ ਥੈਰਾਪਿਸਟ

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin