Articles Health & Fitness Magazine

ਫਲ ਤੋਂ ਇਲਾਵਾ ਅੰਗੂਰ ਦੀ ਵਰਤੋਂ ਦਵਾਈਆਂ ਬਨਾਉਣ ਲਈ ਵੀ ਹੁੰਦੀ

ਫਲ ਅੰਗੂਰ ਦਾ ਇਸਤੇਮਾਲ ਵੱਧੀਆ ਵਾਈਨ ਅਤੇ ਫੂਡ ਤੇ ਫਾਰਮਾ ਇੰਡਸਟਰੀ ਵਿਚ ਸਦੀਆਂ ਤੋਂ ਹੋ ਰਿਹਾ ਹੈ। ਕੋਸਮੈਟਿਕ ਪ੍ਰੋਡਕਟਸ ਵਿਚ ਅੰਗੂਰ ਬੀਜ ਦੇ ਤੇਲ ਅੰਦਰ ਟੋਕੋਫਰੋਲਜ਼ ਅਤੇ ਫਾਈਟੋਸਟ੍ਰੋਲਜ਼ ‘ਤੇ ਪੋਲੀਨਸਟ੍ਰੈਟਿਡ ਫੈਟੀ ਐਸਿਡ ਮੌਜੂਦ ਹੋਣ ਕਰਕੇ ਵਰਤਿਆ ਜਾ ਰਿਹਾ ਹੈ। ਅੱਜ ਵਿਸ਼ਵ ਭਰ ਵਿਚ ਹਰ ਸਾਲ 72 ਮਿਲੀਅਨ ਟਨ ਅੰਗੂਰ ਉਗਾਏ ਜਾ ਰਹੇ ਹਨ, ਜਿਆਦਾਤਰ ਵਾਈਨ ਬਣਾਉਣ ਲਈ ਹਰ ਸਾਲ 2 ਟ੍ਰਿਲੀਅਨ ਗੈਲਨ ਵਾਈਨ ਦਾ ਉਤਪਾਦਨ ਹੁੰਦਾ ਹੈ। ਅੰਗੂਰ ਦੀ ਕਾਸ਼ਤ ਨੇੜਲੇ ਪੂਰਬ ਵਿਚ 6 ਤੋਂ 8 ਹਜ਼ਾਰ ਸਾਲ ਪਹਿਲਾਂ ਸ਼ੁਰੂ ਹੋਈ ਸੀ। ਸਭ ਤੋਂ ਪੁਰਾਣੀ ਵਾਈਨਰੀ ਲਗਭਗ 4000ਬੀ.ਸੀ. 9ਵੀਂ ਸਦੀ ਤੋਂ ਸ਼ੀਰਾਜ਼ ਸ਼ਹਿਰ ਮੱਧ ਪੂਰਬ ਵਿਚ ਵਧੀਆ ਸ਼ਰਾਬ ਤਿਆਰ ਕਰਨ ਲਈ ਮਸ਼ਹੂਰ ਸੀ। ਸੀਰਾਹ ਰੈਡ ਵਾਈਨ ਦਾ ਨਾਮ ਫਰਾਂਸ ਦੇ ਇਕ ਸ਼ਹਿਰ ਸ਼ੀਰਾਜ਼ ਦੇ ਨਾਮ ਰੱਖਿਆ ਗਿਆ, ਜਿਥੇ ਅੰਗੂਰ ਨੂੰ ਸ਼ੀਰਾਜ਼ ਵਾਈਨ ਬਣਾਉਣ ਲਈ ਵਰਤਿਆ ਜਾਂਦਾ ਸੀ। 19ਵੀਂ ਸਦੀ ਵਿਚ ਮੈਨਾਚਿਉਸੇਟਸ ਦੇ ਕਨਕੋਰਡ ਦੇ ਇਫਰੈਮ ਬੁੱਲ ਨੇ ਕੋਕੋਰਡ ਅੰਗੂਰ ਬਣਾਉਣ ਲਈ ਜੰਗਲੀ ਵਿਟਿਸ ਲੈਬਰੁਸਕਾ ਦੀਆਂ ਬੇਲਾਂ ਬੀਜ ਦੀ ਕਾਸ਼ਤ ਕੀਤੀ ਜੋ ਸੰਯੁਕਤ ਰਾਜ ਵਿਚ ਇੱਕ ਖਾਸ ਫਸਲ ਬਣ ਗਈ।

ਫਲ ਅੰਗੂਰ ਜੋ 15 ਤੋਂ 300 ਦੇ ਗਰੁੱਪ ਵਿਚ ਲਾਲ, ਹਰੇ, ਕਾਲੇ, ਨੀਲੇ, ਜਾਮਨੀ, ਪੀਲੇ, ਸੰਤਰੀ, ਗੁਲਾਬੀ ਰੰਗ ਦੇ ਉੱਗਾਏ ਜਾ ਰਹੇ ਹਨ। ਲਾਲ ਜਾਂ ਹਰੇ ਅੰਗੂਰ ਇੱਕ ਕੱਪ ਯਾਨਿ 150 ਗ੍ਰਾਮ ਵਿਚ ਮੌਜ਼ੂਦ ਪੋਸ਼ਟਿਕ ਤੱਤ- ਕੈਲੋਰੀਜ਼-104, ਕਾਰਬਸ-27.3 ਗ੍ਰਾਮ, ਪ੍ਰੋਟੀਨ-1.1 ਗ੍ਰਾਮ, ਚਰਬੀ-0.2, ਫਾਈਬਰ-1.4 ਗ੍ਰਾਮ, ਵਿਟਾਮਿਨ ਸੀ-27%, ਵਿਟਾਮਿਨ ਕੇ-28%, ਥਿਆਮੀਨ-7%, ਰਿਬੋਫਲੇਬਿਨ-6%, ਵਿਟਾਮਿਨ ਬੀ:6-6%, ਪੋਟਾਸ਼ਿਅਮ-8%, ਕੋਪਰ-10%, ਮੈਂਗਨੀਜ਼-5% ਅਤੇ ਕੱਚੇ ਅੰਗੂਰ ਵਿਚ ਪਾਣੀ-81%, ਕਾਰਬੋਹਾਈਡ੍ਰੇਟ-18%, ਆਦਿ ਸਰੀਰ ਨੂੰ ਫਿਟ ਰੱਖਦੇ ਹਨ। ਰੇਸਵੇਰਾਟ੍ਰੋਲ, ਇੱਕ ਸਟਾਈਲਬੀਨ ਮਿਸ਼ਰਿਤ ਅੰਗੂਰ ਦੀਆਂ ਕਿਸਮਾਂ ਦੇ ਛੱਲਾਂ ਅਤੇ ਸੀਡਜ਼ ਵਿਚ ਪਾਇਆ ਜਾਂਦਾ ਹੈ। ਤਾਜ਼ੇ ਅੰਗੂਰ ਦੀ ਚਮੜੀ ਵਿਚ ਪ੍ਰਤੀ ਗ੍ਰਾਮ ਰੈਸਵੇਰਾਟ੍ਰੋਲ ਦੇ ਲਗਭਗ 50 ਤੋਂ 100 ਮਾਈਕ੍ਰੋਗ੍ਰਾਮ ਮੌਜੂਦ ਰਹਿੰਦੇ ਹਨ।
ਤੁਸੀਂ ਅੰਗੂਰ ਖਾ ਕੇ ਸਰੀਰ ਅਤੇ ਮਨ ਦੀਆਂ ਦੂਰ ਕਰ ਸਕਦੇ ਹੋ:

  • ਦਿਲ ਦੀਆਂ ਬਿਮਾਰੀਆਂ ਵਿਚ ਅੰਗੂਰ ਅੰਦਰ ਮੋਜੂਦ ਪੌਲੀਫੇਨੌਲ ਕਾਰਡੀਓਵੈਸਕੁਲਰ ਰੌਗਾਂ ਨੂੰ ਕੰਟ੍ਰੋਲ ਕਰਨ ਵਿਚ ਮਦਦ ਕਰਦੇ ਹਨ। ਫ੍ਰੀ ਰੈਡੀਕਲਜ਼ ਵਧਾਉਣ ਤੋਂ ਇਲਾਵਾ ਐਂਟੀ-ਇਨਫਲੇਮੇਟਰੀ ਅਸਰ, ਐਂਟੀਪਲੇਟਲੇਟ ਅਤੇ ਐਂਡੋਥੈਲੀਅਲ ਫੰਕਸ਼ਨ ਹੁੰਦਾ ਹੈ।
  • ਅੰਗੂਰ ਵਿਚ ਮੌਜੂਦ ਐਂਟੀਆਕਸੀਡੈਂਟ ਸਰੀਰ ਅੰਦਰ ਸੈਲੱ ਝਿੱਲੀ ਦੀ ਰੱਖਿਆ ਕਰਕੇ ਸੈਲੂਲਰ ਨੁਕਸਾਨ ਨੂੰ ਘੱਟ ਕਰਕੇ ਸਰੀਰ ਵਿਚ ਰਸਾਇਣਕ ਪ੍ਰਤੀਕ੍ਰਿਅਆਵਾਂ ਨੂੰ ਸੀਮਤ ਕਰਦਾ ਹੈ।
  • ਖੱਟਾ-ਮਿਠਾ ਸੁਆਦਲਾ ਅੰਗੂਰ ਜ਼ਿਆਦਾ ਖਾਣ ਨਾਲ ਕੈਲੋਰੀ ਅਤੇ ਕਾਰਬਜ਼ ਵੱਧਣ ਦੀ ਸੰਭਾਵਨਾ ਬਰਾਬਰ ਬਣੀ ਰਹਿੰਦੀ ਹੈ। ਅੰਗੂਰ ਵਿਚ ਕੁਦਰਤੀ ਚੀਨੀ ਮੋਟਾਪਾ ਵਧਾ ਰਹੀ ਹੈ।
  • ਵੱਧ ਰਹੀ ਉਮਰ ਦੇ ਨਾਲ ਅੱਖਾਂ ਦੀ ਕਮਜੌਰੀ ‘ਤੇ ਰੌਸ਼ਨੀ ਵਧਾਉਣ ਲਈ 1 ਕੱਪ ਗਾਜਰ ਅਤੇ ਅੰਗੂਰ ਦਾ ਤਾਜ਼ਾ ਜੂਸ ਸਵੇਰੇ ਜਾਗਦੇ ਹੀ ਪੀਓ। ਰੈਟੀਨਲ ਰੋਗ ਯਾਨਿ ਮੈਲੂਲਰ ਡੀਜਨਰੇਸ਼ਨ ਵਿਚ ਮਦਦ ਕਰ ਸਕਦਾ ਹੈ। ਇਹ ਜੂਸ ਰੈਟੀਨਾ ਦੀ ਕ੍ਰਿਆ ਠੀਕ ਰੱਖਦਾ ਹੈ।
  • ਅੰਗੂਰ ਵਿਚ ਮੌਜੂਦ ਵਿਟਾਮਿਨ ਕੇ ਸਰੀਰ ਅੰਦਰ ਖੂਨ ਨੂੰ ਜਮਾਂ ਕਰਨ ਅਤੇ ਵਿਟਾਮਿਨ ਕੇ ਦੀ ਕਮੀ ਦੂਰ ਕਰਨ ਹੇਮਰੇਜ ਨਾ ਹੋਣ ਵਿਚ ਸਹਾਇਤਾ ਕਰਦਾ ਹੈ।
  • ਕਬਜ਼ ਦੇ ਰੋਗੀ 1 ਕੱਪ ਤਾਜ਼ੇ ਅੰਗੂਰ ਸਵੇਰੇ-ਸ਼ਾਮ ਭੋਜਨ ਤੋਂ ਅੱਧਾ ਘੰਟਾ ਪਹਿਲਾਂ ਖਾਓ। ਅੰਗੂਰ ਅੰਦਰ ਮੌਜੂਦ ਘੁਲਣਸ਼ੀਲ ਫਾਈਬਰ ਕੋਲੋਸਟ੍ਰੋਲ ਘੱਟ ਕਰਕੇ ਸਟੂਲ ਦੀ ਕ੍ਰਿਆ ਦਰੁੱਸਤ ਕਰਦਾ ਹੈ।
  • ਬਲੱਡ-ਪੈਸ਼ਰ ਦੇ ਰੋਗੀ ਕਿਸ਼ਮਿਸ਼ (ਡੀਹਾਈਡ੍ਰੇਟਡ ਅੰਗੂਰ) 8-10 ਦਾਨੇ ਪੂਰੀ ਰਾਤ ਪਾਣੀ ਵਿਚ ਭਿਗੋ ਕੇ ਰੱਖੋ। ਸਵੇਰੇ ਉਠੱਦੇ ਹੀ ਬਿਨਾ ਕੁੱਲਾ ਕੀਤੇ ਚੰਗੀ ਤਰਾਂ ਚਬਾ ਕੇ ਕਿਸ਼ਮਿਸ਼ ਵਾਲਾ ਪਾਣੀ ਪੀ ਲਓ। ਇਸ ਤੋਂ ਇਲਾਵਾ ਦਿਨ ਵਿਚ 5-6 ਦਾਨੇ ਸਵੇਰੇ, ਦੁਪਹਿਰ, ਸ਼ਾਮ ਚੂਸਦੇ ਰਹੋ।
  • ਰੈਸਿਵੇਰਟ੍ਰੋਲ ਲ਼ਿੰਫ, ਜਿਗਰ, ਪੇਟ, ਛਾਤੀ, ਕੋਲਨ, ਚਮੜੀ ਦੇ ਵਿਕਾਸ ਨੂੰ ਘੱਟ ਕਰਨ ਵਿਚ ਮਦਦ ਕਰ ਸਕਦਾ ਹੈ। ਸਹੀ ਮਾਤਰਾ ਰੈਡ ਵਾਈਨ ਵਿਚ ਮੌਜੂਦ ਰੈਸਿਵੇਰਟ੍ਰੋਲ ਸਰੀਰ ‘ਤੇ ਮਨ ਦੇ ਰੋਗਾਂ ਤੋਂ ਬਚਾਉਣ ਵਿਚ ਜ਼ਿਆਦਾ ਵਾਈਨ ਦੀ ਵਰਤੋਂ ਖਤਰਨਾਕ ਬਿਮਾਰੀਆਂ ਨੂੰ ਸੱਦਾ ਦੇਣ ਵਾਲੀ ਗੱਲ ਹੋ ਜਾਵੇਗੀ।
    ਨੌਟ: ਸ਼ੁਗਰ, ਮੌਟਾਪੇ ਦੇ ਰੋਗੀ, ਜ਼ਿਆਦਾ ਵਾਈਨ ਪੀਣ ਵਾਲੇ ਅਤੇ ਗਰਭਵਤੀ ਔਰਤਾਂ ਆਪਣੇ ਫੈਮਿਲੀ ਡਾਕਟਰ ਦੀ ਸਲਾਹ ਨਾਲ ਅੰਗੂਰ ਅਤੇ ਅੰਗੂਰੀ ਦਾ ਇਸਤੇਮਾਲ ਕਰਨ।
    – ਅਨਿਲ ਧੀਰ, ਕਾਲਮਨਿਸਟ, ਆਲਟਰਨੇਟਿਵ ਥੈਰਾਪਿਸਟ

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin