Articles

ਬਰਤਾਨੀਆ ਇੱਕੋ ਸਮੇਂ ਸਿਆਸੀ, ਮਹਿੰਗਾਈ ਤੇ ਮੌਸਮੀ ਗਰਮੀ ਦੀ ਬੁਰੀ ਤਰਾਂ ਮਾਰ ਮਾਰ ਹੇਠ !

ਲੇਖਕ: ਪ੍ਰੋ. ਸ਼ਿੰਗਾਰਾ ਸਿੰਘ ਢਿਲੋਂ, ਯੂ ਕੇ

ਇਹਨੀ ਦਿਨੀਂ ਬਰਤਾਨੀਆ ਪੂਰੀ ਤਰਾਂ ਗਰਮੀ ਨਾਲ ਪਲੀਨੋ ਪਸੀਨਾ ਹੋਇਆ ਪਿਆ ਹੈ । ਮੌਸਮੀ ਗਰਮੀ ਦਾ ਪਾਰਾ 36 ਦਰਜੇ ਤੱਕ ਪਹੁੰਚ ਗਿਆ ਹੈ । ਮਹਿੰਗਾਈ ਅੰਬਰ ਉਡਾਰੀਆਂ ਲਗਾ ਰਹੀ ਹੈ ਤੇ ਪਰਧਾਨਮੰਤਰੀ ਬੌਰਿਸ ਜੌਹਨਸਨ ਨੂੰ ਉਸ ਦੇ ਆਪਣੇ ਹੀ ਮੰਤਰੀਆਂ ਨੇ ਪਿਛਲੇ ਦਿਨੀੰ ਪਾਰਟੀ ਲੀਡਰਸ਼ਿਪ ਤੋਂ ਅਸਤੀਫ਼ਾ ਦੇਣ ਵਾਸਤੇ ਮਜਬੂਰ ਕਰ ਦਿੱਤਾ ਹੈ ।

ਬਰਤਾਨੀਆ ਦੇ ਹਾਲਾਤ ਇਸ ਵੇਲੇ ਉਕਤ ਹਰ ਪਹਿਲੂ ਤੋਂ ਹੀ ਬੜੇ ਨਾਜੁਕ ਬਣੇ ਹੋਏ ਰਨ । ਜਿੱਥੇ ਸੱਤਾਧਾਰੀ ਕੰਜਰਵੇਟਿਵ ਪਾਰਟੀ ਆਪਣੇ ਨਵੇਂ ਲੀਡਰ ਦੀ ਚੋਣ ਵਾਸਤੇ ਸਰਗਰਮ ਹੈ, ਉੱਥੇ ਪਰਧਾਨਮੰਤਰੀ ਬਣਨ ਦੇ ਚਾਹਵਾਨ ਉਮੀਦਵਾਰ ਵੀ ਪਾਰਟੀ ਦੇ ਮੈਂਬਰਾਂ ਨੂੰ ਆਪੋ ਆਪਣੇ ਹੱਕ ਵਿੱਚ ਭੁਗਤਾਉਣ ਵਾਸਤੇ ਜੋੜ-ਤੋੜ ਕਰ ਰਹੇ ਹਨ ਤੇ ਵਿਰੋਧੀ ਪਾਰਟੀ ਲੇਬਰ ਅਤੇ ਲਿਬਰਲ ਡੈਮੋਕਰੇਟਿਵ ਦਾ ਵੀ ਪੂਰਾ ਜ਼ੋਰ ਲੱਗਾ ਹੋਇਆ ਹੈ ਕਿ ਕੰਜਰਵੇਟਿਵ ਪਾਰਟੀ ਦੀ ਮਾੜੀ ਕਾਰਗੁਜ਼ਾਰੀ ਤੇ ਆਪਸੀ ਫੁੱਟ ਨੂੰ ਜਿਵੇਂ ਕਿਵੇਂ ਵੋਟ ਬੈਂਕ ਚ ਤਬਦੀਲ ਕਰਕੇ ਆਪਣੇ ਹੱਕ ਚ ਭੁਗਤਣ ਵਾਸਤੇ ਤਿਆਰ ਕੀਤਾ ਜਾਵੇ ।
ਜਿੱਥੋਂ ਤੱਕ ਮਹਿੰਗਾਈ ਦੀ ਗੱਲ ਹੈ ਤਾਂ ਇਹ ਸ਼ਪੱਸ਼ਟ ਤੌਰ ‘ਤੇ ਕਿਹਾ ਜਾ ਸਕਦਾ ਹੈ ਕਿ ਬੇਸ਼ੱਕ ਪੈਟਰੋਲੀਅਮ ਪਦਾਰਥਾ ਅਤੇ ਹੋਰ ਖਾਧ ਪਦਾਰਥਾਂ ਦੀਆਂ ਕੀਮਤਾਂ ਦਾ ਬੇਕਾਬੂ ਹੋ ਕੇ ਅਸਮਾਨੀ ਜਾ ਚੜ੍ਹਨਾ ਵੀ ਅਸਤੀਫ਼ਾ ਦੇ ਇਕ ਵੱਡਾ ਕਾਰਨ ਹੈ ਪਰ ਇਸ ਤੋ ਵੀ ਵੱਡਾ ਕਾਰਨ ਬਰੈਕਸਿਟ ਡੀਲ ਦਾ ਅਜੇ ਤੱਕ ਕਿਸੇ ਤਣ ਪੱਤਨ ਨਾ ਲੱਗਣਾ । ਇਸ ਤੋ ਵੀ ਅਗਲੀ ਗੱਲ ਬੌਰਿਸ ਜੌਹਨਸਨ ਦਾ ਲਾ ਪਰਵਾਹੀ ਵਾਲਾ ਵਤੀਰਾ । ਉਸ ਨੇ ਸੱਤਾ ਸੰਭਾਲਣ ਤੋ ਬਾਅਦ ਆਮ ਤੌਰ ‘ਤੋ ਕਦੇ ਵੀ ਲੋਕਾਂ ਦੇ ਮਸਲਿਆਂ ਨੂੰ ਸੰਜੀਦਗੀ ਨਾਲ ਸੁਲਝਊਣ ਦੀ ਕੋਸ਼ਿਸ਼ ਹੀ ਨਹੀਂ ਕੀਤੀ । ਇੱਥੇ ਜਿਕਰਯੋਗ ਹੈ ਕਿ ਇਸੇ ਪਾਰਟੀ ਦੀ ਕੈਮਰਨ ਸਰਕਾਰ ਨੇ 2016 ਚ ਯੂਰਪੀ ਯੂਨੀਅਨ ਤੋਂ ਬਾਹਰ ਹੋਣ ਜਾਂ ਨਾ ਹੋਣ ਸੰਬੰਧੀ ਲੋਕ ਰਾਇ ਸ਼ੁਮਾਰੀ ਕਰਵਾਈ ਸੀ । ਇਸ ਸੰਬੰਧੀ ਡੇਵਿਡ ਕੈਮਰਨ ਨੂੰ ਪੂਰਨ ਭਰੋਸਾ ਸੀ ਕਿ ਬਰਤਾਨੀਆ ਦੇ ਲੋਕ ਯੂਰਪੀ ਯੂਨੀਅਨ ਤੋ ਬਾਹਰ ਨਹੀਂ ਜਾਣਗੇ ਤੇ ਇਸ ਮੰਗ ਨੂੰ ਪੂਰੀ ਤਰਾਂ ਨਕਾਰ ਦੇਣਗੇ, ਪਰ ਹੋਇਆ ਇਸ ਤੋ ਬਿਲਕੁਲ ਉਲਟ ਲੋਕਾਂ ਦਾ ਫ਼ਤਵਾ ਯੂਰਪੀ ਯੂਨੀਅਨ ਤੋਂ ਬਾਹਰ ਹੋਣ ਦਾ ਆਇਆ, ਜਿਸ ਕਾਰਨ ਡੇਵਿਡ ਕੈਮਰਨ ਨੂੰ ਅਸਤੀਫ਼ਾ ਦੇਣਾ ਪਿਆ ਤੇ ਉਸ ਦੀ ਜਗਾ ਪਾਰਟੀ ਵੱਲੋਂ ਪਹਿਲਾ ਬੌਰਿਸ ਜੋਹਨਸਨ ਨੂੰ ਸੱਤਾ ਸੰਭਾਲਣ ਵਾਸਤੇ ਰਾਜੀ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਸ ਵੱਲੋਂ ਮਨ੍ਹਾ ਕਰਨ ਕਰਕੇ ਥਰੀਸਾ ਮੇ ਨੂੰ ਪਾਰਟੀ ਲੀਡਰ ਚੁਣਕੇ ਪ੍ਰਧਾਨਮੰਤਰੀ ਨਿਯੁਕਤ ਕਰ ਦਿੱਤਾ ਗਿਆ । ਥਰੀਸਾ ਮੇ ਹੋਰ ਕਈ ਪਹਿਲੂਆਂ ‘ਤੋ ਦੇਸ਼ ਦੀ ਇਕ ਵਧੀਆ ਪਰਧਾਨਮੰਤਰੀ ਸਾਬਤ ਹੋਈ ਪਰ ਬਰੈਕਸਿਟ ਦੇ ਮਸਲੇ ‘ਤੇ ਤੇੇ ਉਸ ਦਾ ਨਰਮ ਸਟੈਂਡ ਹੋਣ ਕਾਰਨ ਉਹ ਹਰ ਵਾਰ ਹਾਊਸ ਆਫ ਕੌਮਨਜ ਵਿੱਚ ਬਰੈਕਸਿਟ ਸੰਬੰਧੀ ਬਿਲ ਪਾਸ ਕਰਾਉਣ ਚ ਬੁਰੀ ਤਰਾਂ ਫੇਹਲ ਹੋਈ ਜਿਸ ਕਰਕੇ ਉਸ ਨੂੰ ਵੀ 2019 ਵਿੱਚ ਅਸਤੀਫ਼ਾ ਦੇਣਾ ਪਿਆ ਜਿਸ ਤੋਂ ਬਾਅਦ ਬੌਰਿਸ ਜੌਹਨਸਨ ਪਾਰਟੀ ਦਾ ਨੇਤਾ ਚੁਣਿਆ ਗਿਆ ਤੇ ਉਸ ਨੇ ਦੇਸ਼ ਵਿੱਚ ਮੱਧ-ਕਾਲੀ ਚੋਣਾਂ ਦਾ ਐਲਾਨ ਕਰ ਦਿੱਤਾ ਤਾਂ ਬਹੁਮੱਤ ਦੀ ਸਰਕਾਰ ਬਣਾ ਤੇ ਬਰੈਕਸਿਟ ਵਾਲਾ ਰੌਲਾ ਨਿਬੇੜਿਆ ਜੀ ਸਕੇ ਤੇ ਕੰਜਰਵੇਟਿਵ ਪਾਰਟੀ ਨੇ ਹਾਰੀ ਬਹੁਮੱਤ ਨਾਲ ਜਿੱਤਕੇ ਬਰੈਕਸਿਟ ਵਾਲਾ ਬਿਲ ਪਾਸ ਕਰਕੇ ਦੇਸ਼ ਦੇ ਲੋਕਾਂ ਨੂੰ ਇਹ ਸੁਨੇਹਾ ਵੀ ਦਿੱਤਾ ਕਿ ਪਾਰਟੀ ਉਹਨਾ ਦੀਆ ਭਾਵਨਾਵਾਂ ਦਾ ਪੂਰਨ ਸਤਿਕਾਰ ਕਰਦੀ ਹੈ ਤੇ ਕੀਤੇ ਵਸਦੇ ਪੂਰੇ ਕਰਨ ਚ ਵਿਸ਼ਵਾਸ ਰੱਖਦੀ ਹੈ , ਪਰ ਜੁਲਾਈ 2019 ਤੋ ਲੈ ਕੇ ਬੌਰਿਸ ਜੌਹਨ ਸਨ ਨੇ ਦੇਸ਼ ਦੇ ਪਰਧਾਨ ਮੰਤਰੀ ਵਜੋਂ ਘੱਟ ਤੇ ਰੰਗ-ਰੱਤੀਆਂ ਮਨਾਉਣ ਵੱਲ ਧਿਆਨ ਵਧੇਰੇ ਦਿੱਤਾ ਜਿਸ ਕਾਰਨ ਮੁਲਕ ਦਾ ਪੂਰਾ ਢਾਂਚਾ ਤੇ ਤੰਤਰ ਹੀ ਹਿੱਲ ਗਿਆ ਤੇ ਆਖਿਰ ਲੋਕ-ਤੰਤਰ ਦੀ ਸਹੀ ਭਾਵਨਾ ਨੂੰ ਸਮਝਦਿਆਂ ਹੋਇਆ ਉਸ ਦੀ ਆਪਣੀ ਪਾਰਟੀ ਦੇ ਮੈਂਬਰਾਂ ਤੇ ਮੰਤਰੀਆਂ ਨੇ ਆਪ ਅਸਤੀਫ਼ੇ ਦੇ ਕੇ ਹੀ ਉਸ ਨੂੰ ਪ੍ਰਧਾਨ ਮੰਤਰੀ ਦੇ ਆਹੁਦੇ ਤੋਂ ਅਸਤੀਫ਼ਾ ਦੇਣ ਵਾਸਤੇ ਮਜਬੂਰ ਕਰ ਦਿੱਤਾ ।
ਹੁਣ ਬੌਰਿਸ ਜੌਹਨਸਨ ਇਸ ਸਾਲ ਅਕਤੂਬ ਤੱਕ ਕਾਰਜਕਾਰੀ ਪਰਧਾਨਮੰਤਰੀ ਬਣੇ ਰਹਿਣਗੇ । ਉਹਨਾ ਦੀ ਪਾਰਟੀ ਨਵੇਂ ਨੇਤਾ ਦੀ ਚੋਣ ਕਰੇਗੀ । ਸ਼ੁਰੂ ਵਿੱਚ ਮੁਲਕ ਦਾ ਅਗਲਾ ਪ੍ਰਧਾਨ ਮੰਤਰੀ ਬਣਨ ਦੀ ਦੌੜ ਚ 12 ਜਣੇ ਸ਼ਾਮਿਲ ਸਨ ਜੋ ਪਹਿਲੇ ਪੜਾਅ ਜੀ ਚੋਣ ਪ੍ਰਕਿਰਿਆ ਤੋ ਬਾਦ ਅੱਠ ਰਹਿ ਗਏ ਸਨ । ਦੂਜੇ ਦੌਰ ਦੀ ਚੋਣ ਪ੍ਰਕਿਰਿਆ ਦੌਰਾਨ ਦੋ ਹੋਰ ਇਸ ਦੌੜ ਵਿੱਚੋਂ ਬਾਹਰ ਹੋ ਚੁੱਕੇ ਹਨ ਤੇ ਹੁਣ ਇਸ ਦੌੜ ਚ 6 ਉਮੀਦਵਾਰ ਬਾਕੀ ਰਹਿ ਗਏ ਹਨ ਜਿਹਨਾਂ ਚ ਹੁਣਵੇ ਵਿੱਤ ਮੰਤਰੀ ਰਿਸ਼ੀ ਸ਼ੁਨਾਕ 88 ਵੋਟਾਂ ਨਾਲ ਸਭ ਤੋ ਅੱਗੇ ਹਨ ਜਦ ਕਿ ਉਸ ਦੇ ਪ੍ਰਤੀਯੋਗੀ ਪੈਨੀ ਮੌਰਡੰਟ, ਲਿਜ ਟਰਸ, ਟੌਮ ਟੈਂਗੇਦਰ, ਕੈਮੀ ਬੇਡੋਨੋਕ ਤੇ ਸ਼ੁਏਲਾ ਬਰੇਵਰਮੈਨ ਵੀ ਮੁਕਾਬਲੇ ਬਣੇ ਹੋਏ ਹਨ ।
ਇੱਥੇ ਜਿਕਰਯੋਗ ਹੈ ਕਿ ਬੇਸ਼ੱਕ ਰਿਸ਼ੀ ਸ਼ੁਨਾਕ ਪਰਧਾਨਮੰਤਰੀ ਬਣਨ ਦੇ ਇਸ ਵੇਲੇ ਸਭ ਤੋਂ ਮਜ਼ਬੂਤ ਦਾਅਵੇਦਾਰ ਹਨ ਪਰ ਉਹਨਾਂ ਬਾਰੇ ਵੀ ਕੌਵਿੱਡ 19 ਦੌਰਾਨ 19 ਮਿਲੀਅਨ ਪੌਂਡ ਦੇ ਕੀਤੇ ਕਥਿਤ ਘੋਟਾਲੇ ਦੀ ਚਰਚਾ ਅੱਜਕਲ ਬਰਤਾਨੀਆਂ ਚ ਬੜੇ ਜ਼ੋਰਾਂ ਹੈ । ਸੋ ਆਉਣ ਵਾਲੇ ਦਿਨਾਂ ਚ ਸਥਿਤੀ ਬਿਲਕੁਲ ਹੀ ਸ਼ਪੱਸ਼ਟ ਹੋ ਜਾਵੇਗੀ ਕਿ ਕੌਣ ਕਿੰਨੇ ਕੁ ਪਾਣੀ ਚ ਹੈ ।
ਜਿਕਰਯੋਗ ਹੈ ਕਿ ਬਰਤਾਨੀਆ ਬੇਸ਼ੱਕ ਇਸ ਵੇਲੇ ਯੂਰਪੀ ਯੂਨੀਅਨ ਵਿੱਚੋਂ ਬਾਹਰ ਹੋ ਚੁੱਕਾ ਹੈ ਪਰ ਇਸ ਨੂੰ ਖਿੱਚਕੇ ਯੂਰਪੀ ਯੂਨੀਅਨ ਚ ਵੜਨ ਵਾਲੀ ਵੀ ਇਸੇ ਪਾਰਟੀ ਦੀ ਪਰਧਾਨਮੰਤਰੀ ਲੇਡੀ ਮਾਰਗਰੇਟ ਥੈਚਰ ਸੀ ਜਿਸ ਨੇ ਆਪਣੇ ਵੇਲਿਆ ਚ ਜਿੱਥੇ ਵਰਕਰ ਯੂਨੀਅਨਾਂ ਚ ਸਿਆਸੀ ਘੁਸਪੈਠ ਕਰਾਕੇ ਉਹਨਾਂ ਦਾ ਲੱਕ ਤੋੜਿਆ, ਦੇਸ਼ ਦੀਆ ਆਰਥਿਕ ਨੀਤੀਆਂ ਨਾਲ ਛੇੜ-ਛਾੜ ਕਰਕੇ ਮੁਲਕ ਦੇ ਭੱਠਾ ਬਿਠਾਇਆ ਤੇ ਆਖਿਰ ਘਰਾਂ ਦੇ ਦੀਆਂ ਮੁਤਾਬਿਕ ਲਗਾਏ ਗਏ ਟੈਕਸ ਵਾਲਾ ਫੈਸਲਾ ਉਸ ਦੀਆ ਜੜਾਂ ਚ ਬੈਠ ਗਿਆ ।
ਜਿੱਥੋਂ ਤੱਕ ਗੱਲ ਕਿਸ਼ੀ ਸ਼ੁਨਾਕ ਦੀ ਹੈ । ਇਹ ਗੱਲ ਬਿਲਕੁਲ ਸਹੀ ਹੈ ਕਿ ਬੰਦਾ ਬਹੁਤ ਸਮਝਦਾਰ ਹੈ, ਉਸ ਨੇ ਕੌਵਿੱਡ 19 ਦੌਰਾਨ ਆਮ ਲੋਕਾਂ ਦੀ ਕਾਫ਼ੀ ਮੱਦਦ ਕੀਤੀ ਹੈ, ਪਰ ਇਹ ਗੱਲ ਵੀ ਮੰਨਕੇ ਚੱਲਣਾ ਪਵੇਗਾ ਕਿ ਪ੍ਰਧਾਨ ਮੰਤਰੀ ਬਣਕੇ ਨਾ ਹੀ ਉਹ ਪਾਰਟੀ ਦੀਆਂ ਨੀਤੀਆ ਕੋ ਪਰੇ ਹੋ ਕੇ ਚੱਲ ਸਕੇਗਾ ਤੇ ਨਾ ਹੀ ਮੁਲਕ ਦੇ ਕਾਰਪੋਰੇਟ ਲੋਕਾਂ ਨੂੰ ਨਜ਼ਰ ਅਂਦਾਜ ਕਰਨ ਦੀ ਹਿੰਮਤ ਜੁਟਾ ਪਾਏਗਾ ।
ਮਰਦਾਂ ਗੱਲ ਇਹ ਹੈ ਕਿ ਬਰਤਾਨੀਆ ਇਸ ਵੇਲੇ ਪੂਰੀ ਤਰਾਂ ਗਰਮ ਹੈ । ਲੋਕਾਂ ਦੀਆਂ ਜੇਬਾਂ ਉੱਤੇ ਮਹਿੰਗਾਈ ਦੀ ਮਾਰ ਹੈ ਜਿਸ ਨੇ ਲੋਕਾਂ ਦਾ ਕੀਤਾ ਹੋਇਆ ਬੁਰਾਹਾਲ ਹੈ । ਸਿਆਸਤ ਚ ਬੌਰਿਸ ਜੌਹਨਸਨ ਦੇ ਪਰਧਾਨਮੰਤਰੀ ਆਹੁਦੇ ਤੋਂ ਪਰੇ ਹੋਣ ਤੋ ਬਾਅਦ ਅਗਲਾ ਪ੍ਰਧਾਨ ਮੰਤਰੀ ਬਣਨ ਦਾ ਆਹੁਦਾ ਹਥਿਆਉਣ ਦੀ ਮਾਰਾਮਾਰ ਹੈ । ਉੱਪਰੋਂ ਕੁਦਰਤ ਗਰਮੀ ਬਰਸਾ ਰਹੀ ਹੈ । ਇਸ ਤਰਾਂ ਦੇ ਮਾਹੌਲ ਚ ਏਹੀ ਕਿਹਾ ਜਾ ਸਕਦਾ ਹੈ ਕਿ ਬਰਤਾਨੀਆ ਦਾ ਅਗਾਮੀ ਪਰਧਾਨਮੰਤਰੀ ਬੇਸ਼ੱਕ ਕੋਈ ਵੀ ਬਣੇ ਪਰ ਲੋਕਾਂ ਦੇ ਮਸਲਿਆਂ ਦਾ ਸਹੀ ਹੱਲ ਕਰਨ ਵਾਲਾ ਹੋਵੇ ਤੇ ਉਹਨਾ ਨੂੰ ਮਹਿੰਗਾਈ ਦੀ ਮਾਰ ਤੋਂ ਨਿਜਾਤ ਦੁਆਉਣ ਵਾਲਾ ਹੋਵੇ ਤਾਂ ਕਿ ਮੁਲਕ ਦੇ ਸਮੂਹ ਮਿਹਨਤਕਸ਼ ਲੋਕਾਂ ਨੂੰ ਰਾਹਤ ਮਿਲੇ ਤੇ ਉਹ ਸੁੱਖ ਦਾ ਸ਼ਾਹ ਲੈ ਸਕਣ ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin