International

ਭਾਰਤ ਸਮੇਤ ਆਪਣੇ ਗੁਆਂਢੀਆਂ ਨੂੰ ਧਮਕਾਉਣ ਦਾ ਯਤਨ ਕਰ ਰਿਹੈ ਚੀਨ

ਵਾਸ਼ਿੰਗਟਨ – ਅਮਰੀਕਾ ਨੇ ਇਸ ਗੱਲ ’ਤੇ ਚਿੰਤਾ ਪ੍ਰਗਟ ਕੀਤੀ ਹੈ ਕਿ ਚੀਨ, ਭਾਰਤ ਸਮੇਤ ਆਪਣੇ ਗੁਆਂਢੀਆਂ ਨੂੰ ਧਮਕਾਉਣ ਦਾ ਯਤਨ ਕਰ ਰਿਹਾ ਹੈ ਤੇ ਇਸ ਖੇਤਰ ’ਤੇ ਦੁਨੀਆ ਭਰ ’ਚ ਉਸ ਦਾ ਇਸ ਤਰ੍ਹਾਂ ਦਾ ਵਿਹਾਰ ਅਸਥਿਰਤਾ ਪੈਦਾ ਕਰ ਸਕਦਾ ਹੈ। ਅਮਰੀਕਾ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਆਪਣੇ ਭਾਈਵਾਲਾਂ ਨਾਲ ਖੜ੍ਹਾ ਰਹੇਗਾ। ਪੂਰਬੀ ਲੱਦਾਖ ’ਚ ਕਰੀਬ 20 ਮਹੀਨੇ ਤੋਂ ਜਾਰੀ ਤਣਾਅ ’ਤੇ ਭਾਰਤ-ਚੀਨ ਵਿਚਕਾਰ 14ਵੇਂ ਦੌਰ ਦੀ ਫ਼ੌਜ ਪੱਧਰੀ ਗੱਲਬਾਤ ਤੋਂ ਪਹਿਲਾਂ ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਜ਼ੇਨ ਸਾਕੀ ਨੇ ਇਕ ਟਿੱਪਣੀ ਕੀਤੀ। ਜਦੋਂ ਉਨ੍ਹਾਂ ਤੋਂ ਭਾਰਤ ਨਾਲ ਲੱਗਦੀ ਸਰਹੱਦ ’ਤੇ ਚੀਨ ਦੇ ਹਮਲਾਵਰ ਵਿਹਾਰ ਸਬੰਧੀ ਪੁੱਛਿਆ ਗਿਆ ਕਿ ਕੀ ਚੀਨ ਨਾਲ ਅਮਰੀਕਾ ਦੀ ਗੱਲਬਾਤ ’ਚ ਇਹ ਮੁੱਦਿਆ ਉੱਠਿਆ ਸੀ ਜਾਂ ਅਮਰੀਕਾ ਇਸ ਮੁੱਦੇ ’ਤੇ ਚੀਨ ਨੂੰ ਕੋਈ ਸੰਦੇਸ਼ ਭੇਜ ਰਿਹਾ ਹੈ, ਸਾਕੀ ਨੇ ਕਿਹਾ ਕਿ ਭਾਰਤ-ਚੀਨ ਸਰਹੱਦ ’ਤੇ ਸਥਿਤੀ ਦੀ ਅਮਰੀਕਾ ਨੇੜਿਓਂ ਨਿਗਰਾਨੀ ਕਰ ਰਿਹਾ ਹੈ। ਅਮਰੀਕਾ ਇਨ੍ਹਾਂ ਸਰਹੱਦੀ ਵਿਵਾਦਾਂ ’ਤੇ ਗੱਲਬਾਤ ਤੇ ਉਨ੍ਹਾਂ ਦੇ ਸ਼ਾਂਤੀਪੂਰਨ ਹੱਲ ਦਾ ਸਮਰਥਨ ਕਰਦਾ ਰਹੇਗਾ। ਉਨ੍ਹਾਂ ਕਿਹਾ ਕਿ ਸਾਡਾ ਰੁਖ਼ ਇਸ ਬਾਰੇ ਬਿਲਕੁਲ ਸਪਸ਼ਟ ਹੈ ਕਿ ਖੇਤਰ ਤੇ ਦੁਨੀਆ ਭਰ ’ਚ ਚੀਨ ਦੇ ਵਿਹਾਰ ਨੂੰ ਅਸੀਂ ਕਿਸ ਤਰ੍ਹਾਂ ਦੇਖਦੇ ਹਾਂ। ਸਾਡਾ ਮੰਨਣਾ ਹੈ ਕਿ ਇਹ ਅਸਥਿਰ ਕਰਨ ਵਾਲਾ ਹੋ ਸਕਦਾ ਹੈ।ਨਵੀਂ ਦਿੱਲੀ ’ਚ ਰੱਖਿਆ ਸੂਤਰਾਂ ਮੁਤਾਬਕ ਭਾਰਤ ਤੇ ਚੀਨ ਵਿਚਕਾਰ ਉੱਚ ਪੱਧਰੀ ਫ਼ੌਜੀ ਕਮਾਂਡਰ ਪੱਧਰੀ ਗੱਲਬਾਤ 12 ਜਨਵਰੀ ਨੂੰ ਪੂਰਬੀ ਲੱਦਾਖ ’ਚ ਅਸਲ ਕੰਟਰੋਲ ਲਾਈਨ ਦੇ ਚੀਨ ਵਾਲੇ ਇਲਾਕੇ ’ਚ ਚੁਸ਼ੁਲ-ਮੋਲਡੋ ’ਚ ਹੋਵੇਗੀ। ਇਸ ’ਚ ਪੂਰਬੀ ਲੱਦਾਖ ਦੇ ਬਾਕੀ ਤਣਾਅ ਵਾਲੇ ਇਲਾਕਿਆਂ ’ਚ ਮੁੱਦੇ ਹੱਲ ਕਰਨ ਦੀ ਗੱਲ ਹੋਵੇਗੀ, ਪਰ ਮੁੱਖ ਫੋਕਸ ਹਾਟ ਸਪਿ੍ਰੰਗ ਖੇਤਰ ਹੋਵੇਗਾ।

Related posts

ਕੈਨੇਡੀਅਨ ਪੁਲਸ ਵੱਲੋਂ ਹਰਦੀਪ ਸਿੰਘ ਨਿੱਝਰ ਦੇ ਕਾਤਲਾਂ ਦੀਆਂ ਤਸਵੀਰਾਂ ਜਾਰੀ, ਕੀਤੇ ਵੱਡੇ ਖ਼ੁਲਾਸੇ

editor

ਅਮਰੀਕੀ ਸ਼ਹਿਰ ਫਰੈਸਨੋ ਦੇ ਪਹਿਲੇ ਸਿੱਖ ਜੱਜ ਨਿਯੁਕਤ

editor

ਗੁਆਂਢੀ ਦੇਸ਼ ਪਾਕਿਸਤਾਨ ’ਚ ਵੀ ਪਹੁੰਚਿਆ ‘ਯੋਗ’, ਲੋਕਾਂ ਲਈ ਮੁਫ਼ਤ ਕਲਾਸਾਂ ਦਾ ਕੀਤਾ ਪ੍ਰਬੰਧ

editor