Health & Fitness

ਰਾਮਬਾਣ ਹੈ ਕਲੌਂਜੀ

ਭਾਰਤੀ ਰਸੋਈ ‘ਚ ਅਜਿਹੇ ਕਈ ਮਸਾਲੇ ਮਿਲ ਜਾਂਦੇ ਹਨ, ਜਿਹੜੇ ਖਾਣੇ ਦਾ ਸਵਾਦ ਵਧਾਉਣ ਦੇ ਨਾਲ ਸਾਡੀ ਸਿਹਤ ਲਈ ਵੀ ਫਾਇਦੇਮੰਦ ਹੁੰਦੇ ਹਨ। ਇਨ੍ਹਾਂ ਮਸਾਲਿਆਂ ਦਾ ਇਸਤੇਮਾਲ ਕਰ ਕੇ ਤੁਸੀਂ ਕਈ ਬਿਮਾਰੀਆਂ ਨੂੰ ਦੂਰ ਰੱਖ ਸਕਦੇ ਹੋ। ਇਨ੍ਹਾਂ ਦੀ ਸਭ ਤੋਂ ਚੰਗੀ ਗੱਲ ਇਹੀ ਹੈ ਕਿ ਇਸ ਦੇ ਲਈ ਤੁਹਾਨੂੰ ਐਕਸਟ੍ਰਾ ਪੈਸਾ ਖ਼ਰਚ ਨਹੀਂ ਕਰਨਾ ਪੈਂਦਾ ਤੇ ਇਹ ਤੁਹਾਡੀ ਰਸੋਈ ‘ਚ ਆਸਾਨੀ ਨਾਲ ਮਿਲ ਜਾਂਦੇ ਹਨ। ਇਨ੍ਹਾਂ ਮਸਾਲਿਆਂ ‘ਚੋਂ ਇਕ ਹੈ ਕਲੌਂਜੀ। ਕਲੌਂਜੀ ਦਾ ਇਸਤੇਮਾਲ ਅਕਸਰ ਕਚੌਰੀ ਤੇ ਸਮੋਸੇ ‘ਚ ਕੀਤਾ ਜਾਂਦਾ ਹੈ। ਇਹ ਛੋਟੇ-ਛੋਟੇ ਕਾਲੇ ਦਾਣੇ ਤੁਹਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਕਲੌਂਜੀ ‘ਚ ਭਰਪੂਰ ਮਾਤਰਾ ‘ਚ ਫਾਈਬਰ ਸਮੇਤ ਵਿਟਾਮਿਨ, ਅਮੀਨੋ ਐਸਿਡ, ਫੈਟੀ ਐਸਿਡ, ਆਇਰਨ ਤੇ ਕਈ ਤੱਤ ਮੌਜੂਦ ਹੁੰਦੇ ਹਨ। ਇਹ ਸਾਰੇ ਸਿਹਤ ਲਈ ਫਾਇਦੇਮੰਦ ਹੁੰਦੇ ਹਨ। ਆਓ ਹੁਣ ਜਾਣਦੇ ਹਾਂ ਕਲੌਂਜੀ ਦੇ ਸਿਹਤ ਨਾਲ ਜੁੜੇ ਫਾਇਦਿਆਂ ਬਾਰੇ..

  • ਕਲੌਂਜੀ ‘ਚ ਮੌਜੂਦ ਫਾਈਬਰ ਵਜ਼ਨ ਨੂੰ ਕੰਟਰੋਲ ‘ਚ ਰੱਖਦਾ ਹੈ। ਨਾਲ ਹੀ ਪੇਟ ਦੀ ਚਰਬੀ ਵੀ ਘਟਾਉਂਦਾ ਹੈ। ਇਸ ਦੇ ਲਈ ਹਰ ਰੋਜ਼ ਸਵੇਰੇ ਪਹਿਲਾਂ ਇਕ ਕੱਪ ਗਰਮ ਪਾਣੀ ‘ਚ ਨਿੰਬੂ ਦਾ ਰਸ ਨਚੋੜ ਕੇ ਪੀਓ।
  • ਇਸ ਤੋਂ ਬਾਅਦ 3-5 ਕਲੌਂਜੀ ਦੇ ਬੀਜ ਲਓ ਤੇ ਗਰਮ ਪਾਣੀ ਨਾਲ ਖਾਓ। ਆਖ਼ਿਰ ‘ਚ ਇਕ ਛੋਟਾ ਚਮਚ ਸ਼ਹਿਦ ਖਾਓ।

 

 

 

 

  • ਡਾਇਬਟੀਜ਼ ਦੇ ਮਰੀਜ਼ਾਂ ਲਈ ਕਲੌਂਜੀ ਦਾ ਇਸਤੇਮਾਲ ਕਿਸੇ ਵਰਦਾਨ ਤੋਂ ਘੱਟ ਨਹੀਂ। ਇਸ ਦੇ ਨਿਯਮਤ ਸੇਵਨ ਨਾਲ ਸਰੀਰ ‘ਚ ਵਧਿਆ ਹੋਇਆ ਗਲੁਕੂਜ਼ ਪੱਧਰ ਕੰਟਰੋਲ ਹੁੰਦਾ ਹੈ। ਰੋਜ਼ਾਨਾ ਸਵੇਰੇ ਅੱਧਾ ਛੋਟਾ ਚਮਚ ਕਲੌਂਜੀ ਦੇ ਤੇਲ ਨੂੰ ਇਕ ਕੱਪ ਬਲੈਕ-ਟੀ ‘ਚ ਮਿਲਾ ਕੇ ਪੀਓ।
  • ਇਸ ਤੋਂ ਇਲਾਵਾ ਤੁਸੀਂ ਗੁਣਗੁਣੇ ਪਾਣੀ ਨਾਲ ਵੀ ਰੋਜ਼ ਸਵੇਰੇ ਕਲੌਂਜੀ ਦੇ ਬੀਜ ਦਾ ਸੇਵਨ ਕਰ ਸਕਦੇ ਹਨ।
  • ਕਲੌਂਜੀ ਦਾ ਤੇਲ ਜੋੜਾਂ ਦੇ ਦਰਦ ਤੇ ਸਿਰਦਰਦ ‘ਚ ਤੇਜ਼ੀ ਨਾਲ ਆਰਾਮ ਦਿੰਦਾ ਹੈ। ਇਸ ਦੇ ਲਈ ਕਲੌਂਜੀ ਦਾ ਤੇਲ ਲਓ ਤੇ ਚੰਗੀ ਤਰ੍ਹਾਂ ਸਿਰ ਜਾਂ ਜੋੜਾਂ ‘ਤੇ ਲਗਾ ਕੇ ਮਾਲਸ਼ ਕਰੋ। ਬਿਹਤਰ ਰਿਜ਼ਲਟ ਲਈ ਤੁਸੀਂ ਇਸ ਨੂੰ ਸਰ੍ਹੋਂ ਦੇ ਤੇਲ ਨਾਲ ਮਿਲਾ ਕੇ ਇਸਤੇਮਾਲ ਕਰੋ। ਇਸ ਨੂੰ ਨੈਚੁਰਲ ਪੇਨਕਿਲਰ ਵੀ ਕਿਹਾ ਜਾਂਦਾ ਹੈ।
  • ਕਲੌਂਜੀ ‘ਚ ਮੌਜੂਦ ਥਾਈਮੋਕਵਿਨੋਨ ਦਮੇ ਦੀ ਪਰੇਸ਼ਾਨੀ ਦੂਰ ਕਰਨ ‘ਚ ਕਾਰਗਰ ਹੁੰਦਾ ਹੈ। ਇਕ ਕੱਪ ਗਰਮ ਪਾਣੀ ‘ਚ ਇਕ ਚਮਚ ਸ਼ਹਿਦ ਤੇ ਅੱਧਾ ਚਮਚ ਕਲੌਂਜੀ ਦਾ ਤੇਲ ਮਿਲਾ ਕੇ ਸਵੇਰੇ-ਸ਼ਾਮ ਖਾਣ ਤੋਂ ਪਹਿਲਾਂ ਪੀਓ। ਕਰੀਬ ਇਕ ਮਹੀਨਾ ਰੋਜ਼ ਇਸ ਦਾ ਦੋ ਵਾਰ ਇਸਤੇਮਾਲ ਕਰੋ।
  • ਸਰਦੀ-ਜ਼ੁਕਾਮ ‘ਚ ਕਲੌਂਜੀ ਦਾ ਕਾੜ੍ਹਾ ਬਣਾ ਕੇ ਇਸ ਨੂੰ ਕਾਲੇ ਲੂਣ ਨਾਲ ਮਿਲਾ ਕੇ ਪੀਣ ਨਾਲ ਆਰਾਮ ਮਿਲਦਾ ਹੈ, ਉੱਥੇ ਹੀ ਇਸ ਦੇ ਤੇਲ ਨਾਲ ਸਿਰ ਦੀ ਨਿਯਮਤ ਮਾਲਸ਼ ਕਰ ਕੇ ਗੰਜੇਪਣ ਦੀ ਪਰੇਸ਼ਾਵੀ ਵੀ ਦੂਰ ਹੋ ਸਕਦੀ ਹੈ।

Related posts

ਭਾਰਤ ‘ਚ ਤੇਜ਼ੀ ਨਾਲ ਵਧ ਰਹੇ ਹਨ heart failure ਦੇ ਮਾਮਲੇ, 30 ਤੋਂ 45 ਸਾਲ ਦੇ ਲੋਕ ਜ਼ਿਆਦਾ ਪ੍ਭਾਵਤ

editor

ਹਵਾ ਪ੍ਰਦੂਸ਼ਣ ਦਾ ਦਿਮਾਗ਼ ‘ਤੇ ਬੁਰਾ ਅਸਰ, ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋ ਰਹੇ ਹਨ ਬੱਚੇ

editor

ਜੇ ਤੁਹਾਨੂੰ ਹੈ ਧੂੜ ਤੇ ਮਿੱਟੀ ਤੋਂ ਐਲਰਜੀ ਤਾਂ ਇਹ 12 ਸੁਪਰਫੂਡ ਤੁਹਾਨੂੰ ਦੇਣਗੇ ਆਰਾਮ

editor