India

ਲੰਡਨ ’ਚ ਬਾਂਗਲਾ ਭਾਸ਼ਾ ’ਚ ਵੀ ਲਿਖਿਆ ਰੇਲਵੇ ਸਟੇਸ਼ਨ ਦਾ ਨਾਂ, ਮਮਤਾ ਨੇ ਪ੍ਰਗਟਾਈ ਖ਼ੁਸ਼ੀ

ਕੋਲਕਾਤਾ – ਲੰਡਨ ਦੇ ਟਯੂਬ ਰੇਲ ਪ੍ਰਾਜੈਕਟ ਦੇ ਵ੍ਹਾਈਟਚੈਪਲ ਸਟੇਸ਼ਨ ਦੀ ਪਛਾਣ ਦੱਸਣ ਲਈ ਸਾਈਨ ਬੋਰਡ ’ਤੇ ਅੰਗਰੇਜ਼ੀ ਨਾਲ ਬਾਂਗਲਾ ਭਾਸ਼ਾ ’ਚ ਵੀ ਸਟੇਸ਼ਨ ਦਾ ਨਾਂ ਲਿਖਿਆ ਗਿਆ ਹੈ। ਇਸ ’ਤੇ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਖ਼ੁਸ਼ੀ ਪ੍ਰਗਟਾਈ ਹੈ। ਜਾਣਕਾਰੀ ਮੁਤਾਬਕ, ਇਸ ਸਟੇਸ਼ਨ ਖੇਤਰ ਦੇ ਇਲਾਕੇ ’ਚ ਬਾਂਗਲਾ ਭਾਸ਼ਾ ਬੋਲਣ ਵਾਲਿਆਂ ਦੀ ਖਾਸੀ ਤਾਦਾਦ ਹੈ। ਅਜਿਹੇ ’ਚ ਉਨ੍ਹਾਂ ਸਟੇਸ਼ਨ ਦਾ ਨਾਂ ਬਾਂਗਲਾ ਭਾਸ਼ਾ ’ਚ ਲਿਖਣ ਲਈ ਬਕਾਇਦਾ ਇਕ ਮੁਹਿੰਮ ਚਲਾਈ ਸੀ। ਇਸ ਦੇ ਨਾਲ ਹੀ ਮੇਅਰ ਨੂੰ ਇਸ ਸਬੰਧੀ ਅਪੀਲ ਵੀ ਕੀਤੀ ਸੀ। ਮਮਤਾ ਬੈਨਰਜੀ ਨੇ ਸੋਮਵਾਰ ਨੂੰ ਟਵੀਟ ਕਰਕੇ ਇਸ ਨੂੰ ਸੱਭਿਆਚਾਰ ਤੇ ਵਿਰਾਸਤ ਦੀ ਜਿੱਤ ਦੱਸਦੇ ਹੋਏ ਖ਼ੁਸ਼ੀ ਜ਼ਾਹਿਰ ਕੀਤੀ। ਤ੍ਰਿਣਮੂਲ ਕਾਂਗਰਸ ਮੁਖੀ ਨੇ ਟਵਿੱਟਰ ’ਤੇ ਲਿਖਿਆ ਕਿ ਇਹ ਜਾਣ ਕੇ ਮਾਣ ਮਹਿਸੂਸ ਹੋ ਰਿਹਾ ਹੈ ਕਿ ਲੰਡਨ ਟਯੂਬ ਰੇਲ ਨੇ ਵ੍ਹਾਈਟਚੈਪਲ ਸਟੇਸ਼ਨ ’ਤੇ ਬਾਂਗਲਾ ਨੂੰ ਸਾਈਨੇਜ ਦੀ ਭਾਸ਼ਾ ਦੇ ਰੂਪ ਵਿਚ ਮਨਜ਼ੂਰ ਕਰ ਲਿਆ ਹੈ, ਜੋ 1000 ਸਾਲ ਪੁਰਾਣੀ ਭਾਸ਼ਾ ਬਾਂਗਲਾ ਦੇ ਵਧਦੇ ਵਿਸ਼ਵ ਪੱਧਰੀ ਮਹੱਤਵ ਤੇ ਤਾਕਤ ਨੂੰ ਦਰਸਾਉਂਦਾ ਹੈ। ਬੰਗਲਾਦੇਸ਼ ਦੇ ਰਾਜ ਮੰਤਰੀ ਜੁਨੈਦ ਅਹਿਮਦ ਵੱਲੋਂ ਇੰਟਰਨੈੱਟ ਮੀਡੀਆ ’ਤੇ ਸਾਂਝੀ ਕੀਤੀ ਗਈ ਇਕ ਤਸਵੀਰ ’ਚ ਯੂਨਾਈਟਿਡ ਕਿੰਗਡਮ ਦੇ ਲੰਡਨ ਦੇ ਵ੍ਹਾਈਟਚੈਪਲ ਖੇਤਰ ’ਚ ਵ੍ਹਾਈਟਚੈਪਲ ਰੋਡ ਅਤੇ ਡਯੂਰਵਰਡ ਸਟ੍ਰੀਟ ’ਤੇ ਸਥਿਤ ਲੰਡਨ ਅੰਡਰਗਰਾਊਂਡ ਅਤੇ ਲੰਡਨ ਓਵਰਗਰਾਊਂਡ ਸਟੇਸ਼ਨ ਦਾ ਨਾਂ ਹੁਣ ਅੰਗਰੇਜ਼ੀ ਤੋਂ ਇਲਾਵਾ ਬਾਂਗਲਾ ’ਚ ਲਿਖਿਆ ਹੋਇਆ ਸਾਈਨ ਬੋਰਡ ਦੇਖਿਆ ਜਾ ਸਕਦਾ ਹੈ।

Related posts

ਪਾਕਿ ਨੇਤਾ ਕਰ ਰਹੇ ਕਾਂਗਰਸ ਦੇ ਸ਼ਹਿਜਾਦੇ ਨੂੰ ਭਾਰਤ ਦਾ ਪ੍ਰਧਾਨ ਮੰਤਰੀ ਬਣਾਉਣ ਦੀ ਦੁਆ : ਮੋਦੀ

editor

ਮਸੂਰੀ ’ਚ ਵਾਪਰਿਆ ਵੱਡਾ ਹਾਦਸਾ; ਡੂੰਘੀ ਖੱਡ ’ਚ ਡਿੱਗੀ S”V ਕਾਰ, ਪੰਜ ਵਿਦਿਆਰਥੀਆਂ ਦੀ ਮੌਤ

editor

ਜੀ. ਐੱਸ. ਟੀ. ਨਿਯਮਾਂ ਤਹਿਤ ਸਾਰਿਆਂ ਨੂੰ ਸਲਾਖਾਂ ਪਿੱਛੇ ਨਹੀਂ ਭੇਜਿਆ ਜਾ ਸਕਦਾ

editor