Articles Religion

ਸ਼ਹੀਦ ਭਾਈ ਮਨੀ ਸਿੰਘ ਜੀ

ਲੇਖਕ: ਸੁਖਵਿੰਦਰ ਸਿੰਘ ਮੁੱਲਾਂਪੁਰ, ਮੈਲਬੌਰਨ

ਸ਼ਹੀਦ ਭਾਈ ਮਨੀ ਸਿੰਘ ਜੀ ਦਾ ਜਨਮ 10 ਮਾਰਚ 1644 ਨੂੰ ਅਲੀਪੁਰ ਜ਼ਿਲ੍ਹਾ ਮੁਜ਼ੱਫਰਗੜ੍ਹ (ਪਾਕਿਸਤਾਨ) ਵਿੱਚ ਬੀਬੀ ਮਧਰੀ ਬਾਈ ਜੀ ਦੀ ਕੁੱਖੋਂ ਤੇ ਭਾਈ ਮਾਈ ਦਾਸ ਦੇ ਗ੍ਰਹਿ ਵਿਖੇ ਹੋਇਆ।

      ਭਾਈ ਮਨੀ ਸਿੰਘ ਜੀ ਦਾ ਵਿਆਹ 1659 ਵਿੱਚ ਭਾਈ ਲੱਖੀ ਸ਼ਾਹ ਵਣਜਾਰਾ (ਜੋ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਸਮੇਂ ਧੜ ਦਾ ਸਸਕਾਰ ਆਪਣੇ ਘਰ ਵਿੱਚ ਕਰਨ ਵਾਲੇ) ਉਨ੍ਹਾਂ ਦੀ ਪੁੱਤਰੀ ਨਾਲ ਹੋਇਆ।
     ਸਭ ਤੋਂ ਪਹਿਲਾਂ ਭਾਈ ਮਨੀ ਸਿੰਘ ਜੀ ਆਪਣੇ ਪਿਤਾ ਨਾਲ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਦੇ ਦਰਸ਼ਨਾਂ ਲਈ 1657 ਕੀਰਤਪੁਰ ਸਾਹਿਬ ਆਏ ਸਨ ਸ੍ਰੀ ਗੁਰੂ ਹਰ ਰਾਇ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਦੀ ਸੇਵਾ ਵਿਚ ਜੁੱਟ ਗਏ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਦਿੱਲੀ ਵਿਚ ਜੋਤੀ ਜੋਤ ਸਮਾਉਣ ਤੋਂ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸੇਵਾ ਵਿੱਚ ਬਾਬੇ ਬਕਾਲੇ ਆ ਗਏ।
            ਭਾਈ ਮਨੀ ਸਿੰਘ ਜੀ ਦੇ ਦਾਦਾ ਜੀ ਭਾਈ ਬਲੂ ਰਾਏ ਜੀ ਛੇਵੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਰਹਿੰਦੇ ਹੋਏ ਮੁਗਲਾਂ ਨਾਲ ਜੰਗ ਲੜਦੇ ਹੋਏ 1628 ਨੂੰ ਅਮ੍ਰਿਤਸਰ ਵਿੱਚ ਸ਼ਹੀਦੀ ਪਾ ਗਏ ਸਨ। ਚਾਂਦਨੀ ਚੌਂਕ ਦਿੱਲੀ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਦੇਗ ਵਿੱਚ ਉਬਾਲੇ ਖਾ ਕੇ ਸ਼ਹੀਦ ਹੋਣ ਵਾਲੇ ਭਾਈ ਦਿਆਲਾ ਜੀ ਭਾਈ ਮਨੀ ਸਿੰਘ ਦੇ ਭਰਾ ਸਨ। ਮਸਤ ਹਾਥੀ ਦਾ ਮੁਕਾਬਲਾ ਕਰਨ ਵਾਲੇ ਬਚਿੱਤਰ ਸਿੰਘ ਭਾਈ ਮਨੀ ਸਿੰਘ ਦੇ ਪੁੱਤਰ ਸਿੰਘ ਸਰਸਾ ਨਦੀ ਦੇ ਕੰਢੇ ਭਾਈ ਅਜੀਤ ਸਿੰਘ ਦਾ ਬਚਾ ਕਰਨ ਵਾਲੇ ਭਾਈ ਊਦੇ ਸਿੰਘ ਭਾਈ ਮਨੀ ਸਿਘ ਦੇ ਸਪੁੱਤਰ ਸਨ। ਭਾਈ ਅਨਕ ਸਿੰਘ ਭਾਈ ਅਜਬ ਸਿੰਘ, ਭਾਈ ਅਜਾਇਬ ਸਿੰਘ ਚਮਕੌਰ ਸਾਹਿਬ ਦੀ ਜੰਗ ਵਿੱਚ ਸ਼ਹੀਦ ਹੋਣ ਵਾਲੇ ਭਾਈ ਮਨੀ ਸਿੰਘ ਜੀ ਦੇ ਸਪੁੱਤਰ ਸਨ।
       1705 ਤੋਂ 1706 ਵਿੱਚ ਤਲਵੰਡੀ ਸਾਬੋ (ਦਮਦਮਾ ਸਾਹਿਬ) ਗੁਰੂ ਗੋਬਿੰਦ ਸਿੰਘ ਜੀ ਨੇ ਆਪ ਜੀ ਪਾਸੋਂ ਗੁਰੂ ਗਰੰਥ ਸਾਹਿਬ ਜੀ ਦੀ ਬੀੜ ਲਿਖਵਾਈ।
        ਮਾਤਾ ਸੁੰਦਰੀ ਜੀ ਦੇ ਕਹਿਣ ਤੇ ਦਰਬਾਰ ਸਾਹਿਬ ਸ੍ਰੀ ਅਮ੍ਰਿਤਸਰ ਸਾਹਿਬ ਵਿਖੇ ਭਾਈ ਗੁਰਦਾਸ ਜੀ ਤੋਂ ਬਾਅਦ ਤੀਸਰੇ ਹੈਡ ਗਰੰਥੀ ਥਾਪੇ ਗਏ।
        ਸਰਕਾਰ ਦੇ ਕਹਿਣ ਤੇ ਸੂਬਾ ਜ਼ਕਰੀਆ ਖਾਂ ਨੇ ਹਰੇਕ ਧਰਮ ਤੇ ਇੰਨੀਆਂ ਪਾਬੰਦੀਆਂ ਲਗਾ ਦਿੱਤੀਆਂ ਸਨ ਕੋਈ ਵੀ ਧਰਮ ਆਪਣੀ ਮਰਜ਼ੀ ਨਾਲ ਕੋਈ ਰੀਤੀ ਰਿਵਾਜ ਨਹੀ ਕਰ ਸਕਦਾ ਸੀ। ਭਾਈ ਮਨੀ ਸਿੰਘ ਜੀ ਨੇ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਅਮ੍ਰਿਤਸਰ ਸਾਹਿਬ ਦਿਵਾਲੀ ਦਾ ਤਿਉਹਾਰ ਮਨਾਉਣ ਦਾ ਫੈਸਲਾ ਕਰ ਲਿਆ ਜਦ ਪ੍ਰਵਾਨਗੀ ਲਈ ਜ਼ਕਰੀਆ ਖਾਂ ਨੂੰ ਲਿਖ ਭੇਜਿਆ ਗਿਆ ਤਾਂ ਉਸ ਨੇ ਕਿਹਾ ਜੇਕਰ ਤੁਸੀਂ ਦਿਵਾਲੀ ਦਾ ਤਿਉਹਾਰ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਮਨਾਉਣਾ ਚਾਹੁੰਦੇ ਹੋ ਤਾਂ ਪੰਜ ਹਜ਼ਾਰ ਰੁਪਏ ਟੈਕਸ ਵਜੋਂ ਸਰਕਾਰ ਨੂੰ ਦੇਣੇ ਪੈਣਗੇ। ਭਾਈ ਮਨੀ ਸਿੰਘ ਨੇ ਟੈਕਸ ਦੇਣ ਵਾਲੀ ਗੱਲ ਸਵੀਕਾਰ ਕਰ ਲਈ। ਜ਼ਕਰੀਆ ਖ਼ਾਨ ਨੇ ਫੌਜ਼ ਨੂੰ ਹੁਕਮ ਦਿੱਤਾ ਜੋ ਸਿੱਖ ਸੰਗਤ ਦਿਵਾਲੀ ਦੇ ਤਿਉਹਾਰ ਤੇ ਇਕੱਠੀ ਹੋਵੇ ਥਾਂ ਥਾਂ ਤੋਂ ਲੱਭ ਕੇ ਮਾਰਨ ਦੀ ਬਜਾਈ ਇਕੱਠੀ ਹੋਈ ਸੰਗਤ ਨੂੰ ਮਾਰ ਦਿੱਤਾ ਜਾਵੇ। ਜਦ ਇਹ ਖ਼ਬਰ ਦਾ ਭਾਈ ਮਨੀ ਸਿੰਘ ਨੂੰ ਪਤਾ ਲੱਗਾ ਤਾਂ ਉਨ੍ਹਾਂ ਦਿਵਾਲੀ ਦੇ ਦਿਨ ਅਮ੍ਰਿਤਸਰ ਦਿਵਾਲੀ ਨਾ ਮਨਾਉਣ ਦਾ ਫੈਂਸਲਾ ਕਰ ਲਿਆ ਦੂਰ ਦਰੇਡੇ ਤੋਂ ਤੁਰੀ ਹੋਈ ਸੰਗਤ ਨੂੰ ਰਸਤੇ ਵਿੱਚ ਹੀ ਰੋਕ ਦਿੱਤਾ ਗਿਆ। ਜੋ ਸੰਗਤ ਪਹੁੰਚ ਚੁੱਕੀ ਸੀ ਉਹ ਵੀ ਫੋਜ਼ੀਆਂ ਨਾਲ ਟੱਕਰ ਲੈਂਦੀ ਰਾਤ ਨੂੰ ਵਾਪਸ ਚਲੀ ਗਈ ਕੁਝ ਸ਼ਹੀਦ ਹੋ ਗਈ।
      ਜਦ ਸਰਕਾਰ ਨੇ ਭਾਈ ਮਨੀ ਸਿੰਘ ਤੋਂ ਪੰਜ ਹਜ਼ਾਰ ਰੁਪਏ ਦੀ ਮੰਗ ਕੀਤੀ ਤਾਂ ਭਾਈ ਮਨੀ ਸਿੰਘ ਨੇ ਜਵਾਬ ਦੇ ਦਿੱਤਾ ਜਦ ਅਸੀਂ ਦੀਵਾਲੀ ਮਨਾਈ ਨਹੀਂ ਤਾਂ ਟੈਕਸ ਕਿਉ ਦੇਈਏ ? ਸੂਬਾ ਜ਼ਕਰੀਆਂ ਖਾਂ ਦੇ ਹੁਕਮ ਨਾਲ ਭਾਈ ਮਨੀ ਸਿੰਘ ਤੇ ਉਹਨਾਂ ਦੇ ਸਾਥੀਆਂ ਦੀਵਾਨ ਸਿੰਘ ਅਦਿ ਨੂੰ ਫੜ੍ਹ ਕੇ ਲਾਹੌਰ ਲਿਆਂਦਾ ਗਿਆ। ਭਾਈ ਮਨੀ ਸਿੰਘ ਜੀ ਨੂੰ ਧਰਮ ਬਦਲ ਕੇ ਮੁਸਲਮਾਨ ਬਣਨ ਲਈ ਕਿਹਾ ਗਿਆ। ਪਰ ਸਿੱਖੀ ਮਰਿਅਾਦਾ ਵਿੱਚ ਪੂਰਨ ਗੁਰਸਿੱਖ ਨੇ ਜਬਰ ਸਹਿਣਾ ਹੀ ਕਬੂਲ ਕੀਤਾ। ਮੁਗਲ ਸਰਕਾਰ ਨੇ ਹੁਕਮ ਦਿੱਤਾ ਅਾਪ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਜਾਵੇ। 24 ਜੂਨ 1734  ਨੂੰ 90  ਸਾਲ ਦੀ ਉਮਰ ਵਿੱਚ ਭਾਈ ਮਨੀ ਸਿੰਘ ਜੀ ਨੂੰ ਬੰਦ ਬੰਦ ਕੱਟ ਕੇ ਸ਼ਹੀਦ ਕਰ ਦਿੱਤਾ ਗਿਆ। ਆਪ ਜੀ ਦਾ ਸ਼ਹੀਦੀ ਅਸਥਾਨ ਗੁਰਦੁਵਾਰਾ ਸ਼ਹੀਦ ਗੰਜ ਦੇ ਸਾਹਮਣੇ ਰੇਲਵੇ ਸਟੇਸ਼ਨ ਲਾਹੌਰ ਦੇ ਕੋਲ ਹੈ ਇਸ ਮਹਾਨ ਸ਼ਹੀਦ ਦੀ ਜਗ੍ਹਾ ਵੰਡ ਵੇਲੇ ਪਕਿਸਤਾਨ ਵਿੱਚ ਰਹਿ ਗਈ ਕਰਕੇ ਅਸੀਂ ਸੇਵਾ ਸੰਭਾਲ ਅਤੇ ਨਤਮਸਤਕ ਹੋਣ ਤੋਂ ਵਾਂਝੇ ਹੋ ਗਏ ਇਸ ਮਹਾਨ ਸ਼ਹੀਦ ਦੀ ਕੁਰਬਾਨੀ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਸਿੱਖ ਧਰਮ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਭਾਈ ਮਨੀ ਸਿੰਘ ਜੀ ਦੇ ਪਰੀਵਾਰ ਵਿੱਚ ਹੀ ਹਨ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin