International

ਸਕਾਟਿਸ਼ ਸਿੱਖ ਕਲਾਕਾਰ ਵੱਕਾਰੀ ‘ਟਰਨਰ’ ਇਨਾਮ ਲਈ ਚੋਟੀ ਦੇ ਪ੍ਰਤੀਯੋਗੀਆਂ ’ਚ

ਲੰਡਨ –  ਗਲਾਸਗੋ ’ਚ ਜਨਮੀ ਸਿੱਖ ਕਲਾਕਾਰ ਜਸਲੀਨ ਕੌਰ ਨੂੰ ”K ਦੇ ਵੱਕਾਰੀ ਟਰਨਰ ਪੁਰਸਕਾਰ ਲਈ ਚਾਰ ਫ਼ਾਈਨਲਿਸਟਾਂ ’ਚ ਸ਼ਾਮਿਲ ਕੀਤਾ ਗਿਆ। ਇਸ ਸਾਲ ਪੁਰਸਕਾਰ ਨੂੰ 40 ਸਾਲ ਪੂਰੇ ਹੋ ਰਹੇ ਹਨ। ਜਸਲੀਨ ਕੌਰ ਦੀਆਂ ਰਚਨਾਵਾਂ ਸਕਾਟਲੈਂਡ ਦੇ ਸਿੱਖ ਭਾਈਚਾਰੇ ਦੇ ਜੀਵਨ ਤੋਂ ਪ੍ਰੇਰਿਤ ਹਨ। ਜਸਲੀਨ ਕੌਰ (30) ਨੂੰ ਗਲਾਸਗੋ ਦੇ ਟਰੈਮਵੇ ਆਰਟਸ ਸੈਂਟਰ ਵਿਖੇ ਆਲਟਰ ਐਲਟਰ ਸਿਰਲੇਖ ਵਾਲੀ ਆਪਣੀ ਇਕੱਲੀ ਪ੍ਰਦਰਸ਼ਨੀ ਲਈ ਨਾਮਜ਼ਦ ਕੀਤਾ ਗਿਆ ਹੈ।
ਲੰਡਨ ’ਚ ਰਹਿ ਰਹੀ ਜਸਲੀਨ ਕੌਰ ਨੇ ਪ੍ਰਦਰਸ਼ਨੀ ’ਚ ਆਪਣੀਆਂ ਕਲਾਤਮਕ ਰਚਨਾਵਾਂ ਲਈ ਆਪਣੇ ਪਰਿਵਾਰਕ ਜੀਵਨ ਦੀਆਂ ਵਸਤੂਆਂ ਦੀ ਵਰਤੋਂ ਕੀਤੀ। ਕੌਰ ਦੇ ਨਾਲ ਕਲਾਕਾਰਾਂ ਪਿਓ ਅਬਾਦ, ਕਲਾਉਡੇਟ ਜੌਨਸਨ ਅਤੇ ਡੇਲਾਨੇ ਲੀ ਬਾਸ ਨੂੰ ਵੀ ਪੁਰਸਕਾਰ ਲਈ ਚਾਰ ਫ਼ਾਈਨਲਿਸਟਾਂ ’ਚ ਸ਼ਾਮਿਲ ਕੀਤਾ ਗਿਆ ਹੈ।
ਜੇਤੂ ਦਾ ਐਲਾਨ 3 ਦਸੰਬਰ ਨੂੰ ਇੱਕ ਅਵਾਰਡ ਸਮਾਰੋਹ ’ਚ ਕੀਤਾ ਜਾਵੇਗਾ। ਇਸ ਐਵਾਰਡ ਤਹਿਤ ਜੇਤੂ ਨੂੰ 25 ਹਜ਼ਾਰ ਪਾਊਂਡਜ਼ ਜਦ ਕਿ ਬਾਕੀ ਤਿੰਨ ਕਲਾਕਾਰਾਂ ਨੂੰ 10 ਹਜ਼ਾਰ ਪਾਊਂਡਜ਼ ਦਿੱਤੇ ਜਾਣਗੇ।
ਸਾਰੇ ਚਾਰ ਕਲਾਕਾਰਾਂ ਦੀਆਂ ਰਚਨਾਵਾਂ ਦੀ ਇੱਕ ਪ੍ਰਦਰਸ਼ਨੀ 25 ਸਤੰਬਰ ਤੋਂ ਲੰਡਨ ਦੇ ਇੱਕ ਅਜਾਇਬ ਘਰ ’ਚ ਆਯੋਜਿਤ ਕੀਤੀ ਜਾਵੇਗੀ ਅਤੇ ਅਗਲੇ ਸਾਲ ਫ਼ਰਵਰੀ ਦੇ ਅੱਧ ਤਕ ਚੱਲੇਗੀ। ਇਸ ਐਵਾਰਡ ਦੀ ਸਥਾਪਨਾ 1984 ’ਚ ਕੀਤੀ ਗਈ ਸੀ, ਅਤੇ ਇਸ ਦਾ ਨਾਮ ਚਿੱਤਰਕਾਰ ਜੇ. ਐੱਮ. ਡਬਲਯੂ. ਟਰਨਰ (1775–1851) ਦੇ ਨਾਮ ’ਤੇ ਰੱਖਿਆ ਗਿਆ ਸੀ। ਇਸ ਤਹਿਤ ਹਰ ਸਾਲ ਬਿ੍ਰਟਿਸ਼ ਕਲਾਕਾਰ ਨੂੰ ਉਸ ਦੇ ਕੰਮ ਦੀ ਸ਼ਾਨਦਾਰ ਪ੍ਰਦਰਸ਼ਨੀ ਜਾਂ ਹੋਰ ਪੇਸ਼ਕਾਰੀ ਲਈ ਸਨਮਾਨਿਤ ਕੀਤਾ ਜਾਂਦਾ ਹੈ। ਇਸ ਦਾ ਉਦੇਸ਼ ਸਮਕਾਲੀ ਬਿ੍ਰਟਿਸ਼ ਕਲਾ ’ਚ ਨਵੇਂ ਵਿਕਾਸ ਦੀ ਜਨਤਕ ਚਰਚਾ ਨੂੰ ਉਤਸ਼ਾਹਿਤ ਕਰਨਾ ਹੈ।

Related posts

ਕੈਨੇਡੀਅਨ ਪੁਲਸ ਵੱਲੋਂ ਹਰਦੀਪ ਸਿੰਘ ਨਿੱਝਰ ਦੇ ਕਾਤਲਾਂ ਦੀਆਂ ਤਸਵੀਰਾਂ ਜਾਰੀ, ਕੀਤੇ ਵੱਡੇ ਖ਼ੁਲਾਸੇ

editor

ਅਮਰੀਕੀ ਸ਼ਹਿਰ ਫਰੈਸਨੋ ਦੇ ਪਹਿਲੇ ਸਿੱਖ ਜੱਜ ਨਿਯੁਕਤ

editor

ਗੁਆਂਢੀ ਦੇਸ਼ ਪਾਕਿਸਤਾਨ ’ਚ ਵੀ ਪਹੁੰਚਿਆ ‘ਯੋਗ’, ਲੋਕਾਂ ਲਈ ਮੁਫ਼ਤ ਕਲਾਸਾਂ ਦਾ ਕੀਤਾ ਪ੍ਰਬੰਧ

editor