International

ਚੀਨ ਦਾ ਨਵਾਂ ਝੂਠ – ਬ੍ਰਾਜ਼ੀਲ ਦੇ ਬੀਫ, ਸਾਊਦੀ ਝੀਂਗਾ ਤੋਂ ਫੈਲੀ ਕੋਰੋਨਾ ਮਹਾਮਾਰੀ

ਬੀਜਿੰਗ – ਕੋਰੋਨਾ ਵਾਇਰਸ ਦੀ ਪੈਦਾਇਸ਼ ਲਈ ਬਦਨਾਮ ਹੋ ਚੁੱਕਿਆ ਚੀਨ ਹੁਣ ਇਸ ਦੋਸ਼ ਤੋਂ ਬਚਣ ਲਈ ਨਵੇਂ-ਨਵੇਂ ਝੂਠ ਬੋਲ ਰਿਹਾ ਹੈ। ਕਮਿਊਨਿਸਟ ਦੇਸ਼ ਦਾ ਸਰਕਾਰੀ ਮੀਡੀਆ ਇਕ ਨਵੇਂ ਸਿਧਾਂਤ ਨੂੰ ਅੱਗੇ ਵਧਾਉਣ ’ਚ ਲੱਗਿਆ ਹੈ ਕਿ ਬ੍ਰਾਜ਼ੀਲ ਦੇ ਬੀਫ, ਸਾਊਦੀ ਅਰਬ ਦੀ ਝੀਂਗਾ ਮੱਛੀ ਤੇ ਅਮਰੀਕੀ ਲੌਬਕਸਟਰ ਨਾਲ ਕੋਰੋਨਾ ਵਾਇਰਸ ਫੈਲਿਆ ਹੈ। ਇਕ ਖੋਜੀ ਨੇ ਚੀਨੀ ਏਜੰਡੇ ਨੂੰ ਪ੍ਰਚਾਰਿਤ ਕਰਨ ਵਾਲੇ ਸੈਂਕੜੇ ਅਕਾਊਂਟ ਦਾ ਅਧਿਐਨ ਕਰਨ ਤੋਂ ਬਾਅਦ ਦਾਅਵਾ ਕੀਤਾ ਹੈ। ਆਲਮੀ ਥਿੰਕ ਟੈਂਕ ਪਾਲਿਸੀ ਰਿਸਰਚ ਗਰੁੱਪ (ਪੀਓਆਰਆਰਈਜੀ) ਲਈ ਕੂੜ ਪ੍ਰਚਾਰ ’ਤੇ ਖੋਜ ਕਰਨ ਵਾਲੇ ਮਾਰਸੇਲ ਸ਼ਲੀਬਸ ਨੇ ਚੀਨੀ ਏਜੰਡੇ ਦਾ ਪ੍ਰਚਾਰ ਕਰਨ ਵਾਲੇ ਸੈਂਕੜੇ ਖ਼ਾਤਿਆਂ ਦਾ ਅਧਿਐਨ ਕੀਤਾ ਹੈ। ਖੋਜੀਆਂ ਨੇ ਕਿਹਾ ਹੈ ਕਿ ਇਹ ਖਾਤੇ ਬਰਾਮਦ ਕੀਤੇ ਗਏ ਕੋਲਡ ਮੀਟ ਨੂੰ ਕੋਰੋਨਾ ਵਾਇਰਸ ਫੈਲਾਉਣ ਦਾ ਕਾਰਨ ਦੱਸਣ ਵਾਲੇ ਸਿਧਾਂਤ ਨੂੰ ਪ੍ਰਸਾਰਤ ਕਰਨ ’ਚ ਲੱਗੇ ਹਨ। ਚੀਨ ਦੀ ਸਰਕਾਰੀ ਮੀਡੀਆ ਦੀ ਦਿਲਚਸਪੀ ਇਹ ਸਾਬਿਤ ਕਰਦੀ ਦਿਖਾਈ ਦੇ ਰਹੀ ਹੈ ਕਿ ਬ੍ਰਾਜ਼ੀਲ ਤੋਂ ਬੀਫ, ਸਾਊਦੀ ਅਰਬ ਤੋਂ ਝੀਂਗਾ ਤੇ ਅਮਰੀਕਾ ਤੋਂ ਬਰਾਮਦ ਹੋਇਆ ਸੂਰ ਦਾ ਮਾਸ ਕੋਰੋਨਾ ਵਾਇਰਸ ਫੈਲਣ ਦਾ ਅਸਲੀ ਕਾਰਨ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਚੀਨ ਦਾ ਨਵਾਂ ਦਾਅਵਾ ਹੈ ਕਿ ਅਮਰੀਕੀ ਸੂਬੇ ਮੇਨ ਤੋਂ ਆਇਆ ਲੌਬਸਟਰ ਹੀ ਕੋਰੋਨਾ ਵਾਇਰਸ ਫੈਲਣ ਦਾ ਕਾਰਨ ਹੈ। ਆਲਮੀ ਥਿੰਕ ਟੈਂਕ ਮੁਤਾਬਕ ਸ਼ਲੀਬਸ ਨੇ 18 ਮਹੀਨੇ ਤਕ ਚੀਨੀ ਏਜੰਡੇ ਦੇ ਸਮਰਥਕ ਖਾਤਿਆਂ ਦੇ ਟਵਿਟਰ ਫੀਡ ਦਾ ਵਿਸ਼ਲੇਸ਼ਣ ਕੀਤਾ ਤੇ ਦੇਖਿਆ ਕਿ ਮੇਨ ਲੌਬਸਟਰ ਸਿਧਾਂਤ ਕੋਲਕਾਤਾ ਸਥਿਤ ਚੀਨ ਦੇ ਵਣਜ ਦੂਤਘਰ ’ਚ ਤਾਇਨਾਤ ਇਕ ਸਫ਼ਾਰਤਕਾਰ ਨੇ ਪੋਸਟ ਕੀਤਾ ਸੀ।

Related posts

ਜਸਟਿਨ ਟਰੂਡੋ ਦੇ ਸਮਾਗਮ ਦੌਰਾਨ ਖ਼ਾਲਿਸਤਾਨੀ ਨਾਅਰੇ ‘ਲੱਗਣ ’ਤੇ ਭਾਰਤ ਨੇ ਕੈਨੇਡੀਅਨ ਰਾਜਦੂਤ ਕੀਤਾ ਤਲਬ

editor

ਕੀਨੀਆ ’ਚ ਹੜ੍ਹ ਕਾਰਨ 140 ਤੋਂ ਵੱਧ ਮੌਤਾਂ, 17 ਨਾਬਾਲਗਾਂ ਸਮੇਤ 42 ਲਾਸ਼ਾਂ ਬਰਾਮਦ

editor

ਅਮਰੀਕਾ ਦੀ ਜੇਲ੍ਹ ’ਚ ਕੈਦ ਧਰਮੇਸ਼ ਪਟੇਲ ਹੁਣ ਜੇਲ੍ਹ ਤੋਂ ਆ ਸਕਦੈ ਬਾਹਰ !

editor