New Zealand

ਨਿਊਜ਼ੀਲੈਂਡ 27 ਤੋਂ ਅੰਤਰਰਾਸ਼ਟਰੀ ਯਾਤਰੀਆਂ ਲਈ ਖੁੱਲ੍ਹ ਜਾਵੇਗਾ

ਵੈਲਿੰਗਟਨ – ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਵਿਚਾਲੇ ਨਿਊਜ਼ੀਲੈਂਡ ਪੰਜ-ਪੜਾਅ ਦੀ ਯੋਜਨਾ ਦੇ ਤਹਿਤ 27 ਫਰਵਰੀ ਨੂੰ ਆਪਣੀਆਂ ਬਾਰਡਰਾਂ ਨੂੰ ਮੁੜ ਖੋਲ੍ਹਣਾ ਸ਼ੁਰੂ ਕਰੇਗਾ ਜੋ ਅਕਤੂਬਰ ਵਿੱਚ ਅੰਤਰਰਾਸ਼ਟਰੀ ਯਾਤਰੀਆਂ ਲਈ ਦੇਸ਼ ਨੂੰ ਪੂਰੀ ਤਰ੍ਹਾਂ ਨਾਲ ਖੋਲ੍ਹ ਦੇਵੇਗਾ । ਇਸ ਸਬੰਧੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਦਾ ਕਹਿਣਾ ਹੈ ਕਿ ਦੇਸ਼ ਨੂੰ ਮੁੜ ਖੋਲ੍ਹਣ ਲਈ ਇੱਕ ਰਣਨੀਤੀ ਅਪਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਦੀ ਪੰਜ-ਪੜਾਵੀ ਯੋਜਨਾ ਦੇ ਤਹਿਤ ਸਾਰੇ ਨਿਊਜ਼ੀਲੈਂਡ ਵਾਸੀਆਂ ਅਤੇ ਮੁੱਖ ਵੀਜ਼ਾ ਧਾਰਕਾਂ ਨੂੰ ਆਉਣ ਵਾਲੇ ਤਿੰਨ ਮਹੀਨਿਆਂ ਵਿੱਚ ਦੇਸ਼ ਵਿੱਚ ਦਾਖਲ ਹੋਣ ਦੀ ਮਨਜ਼ੂਰੀ ਦੇਵੇਗੀ।

ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ 27 ਫਰਵਰੀ ਤੋਂ ਟੀਕਾਕਰਨ ਵਾਲੇ ਨਿਊਜ਼ੀਲੈਂਡ ਦੇ ਵਾਸੀ ਅਤੇ ਆਸਟ੍ਰੇਲੀਆ ਤੋਂ ਯੋਗ ਯਾਤਰੀ ਪ੍ਰਬੰਧਿਤ ਆਈਸੋਲੇਸ਼ਨ ਅਤੇ ਕੁਆਰੰਟੀਨ (MIQ) ਸਹੂਲਤਾਂ ਵਿੱਚ ਰਹਿ ਕੇ ਨਿਊਜ਼ੀਲੈਂਡ ਵਿੱਚ ਦਾਖਲ ਹੋਣ ਦੇ ਯੋਗ ਹੋਣਗੇ । ਆਰਡਰਨ ਨੇ ਕਿਹਾ ਕਿ 13 ਮਾਰਚ ਤੋਂ ਦੋ ਹਫ਼ਤਿਆਂ ਬਾਅਦ ਨਿਊਜ਼ੀਲੈਂਡ ਵਾਸੀ ਅਤੇ ਬਾਕੀ ਦੁਨੀਆ ਦੇ ਯੋਗ ਯਾਤਰੀ ਦੇਸ਼ ਆਉਣ ਦੇ ਯੋਗ ਹੋਣਗੇ।

ਸਰਕਾਰ ਦੀ ਪੰਜ ਪੜਾਵੀਂ ਰਣਨੀਤੀ ਅਨੁਸਾਰ ਪਹਿਲੇ ਪੜਾਅ ਵਿੱਚ 27 ਫਰਵਰੀ ਤੋਂ ਪੂਰਨ ਟੀਕਾਕਰਨ ਵਾਲੇ ਕੀਵੀ ਅਤੇ ਆਸਟ੍ਰੇਲੀਆ ਤੋਂ ਯੋਗ ਯਾਤਰੀ ਪ੍ਰਬੰਧਿਤ ਆਈਸੋਲੇਸ਼ਨ ਅਤੇ ਕੁਆਰੰਟੀਨ (MIQ) ਸਹੂਲਤਾਂ ਵਿੱਚ ਰਹਿ ਕੇ ਨਿਊਜ਼ੀਲੈਂਡ ਵਿੱਚ ਦਾਖਲ ਹੋਣ ਦੇ ਯੋਗ ਹੋਣਗੇ। ਦੂਜੇ ਪੜਾਅ ਵਿੱਚ 13 ਮਾਰਚ ਤੋਂ ਯੋਗ ਯਾਤਰੀਆਂ ਦੀ ਸੂਚੀ ਵਿੱਚ ਮਹੱਤਵਪੂਰਨ ਕਾਮੇ, ਅਤੇ ਔਸਤ ਮਜ਼ਦੂਰੀ ਦਾ ਘੱਟੋ-ਘੱਟ 1.5 ਗੁਣਾ ਕਮਾਉਣ ਵਾਲੇ ਹੁਨਰਮੰਦ ਕਾਮੇ, ਹੁਨਰਮੰਦ ਕਾਮਿਆਂ ਦੇ ਪਰਿਵਾਰਕ ਮੈਂਬਰ, ਜੋ ਸ਼ਾਇਦ ਆਪਣੇ ਅਜ਼ੀਜ਼ਾਂ ਤੋਂ ਵੱਖ ਹੋ ਗਏ ਹੋਣ ਦੇਸ਼ ਵਿੱਚ ਦਾਖਲ ਹੋ ਸਕਣਗੇ ।

ਇਸ ਤੋਂ ਇਲਾਵਾ ਤੀਜੇ ਪੜਾਅ ਵਿੱਚ 12 ਅਪ੍ਰੈਲ ਤੋਂ ਸਮੈਸਟਰ ਦੋ ਤੋਂ ਪਹਿਲਾਂ ਦਾਖਲੇ ਲਈ 5,000 ਵਿਦਿਆਰਥੀਆਂ ਦੇ ਇੱਕ ਵੱਡੇ ਅੰਤਰਰਾਸ਼ਟਰੀ ਵਿਦਿਆਰਥੀ ਸਮੂਹ ਅਤੇ ਅਸਥਾਈ ਵੀਜ਼ਾ ਧਾਰਕਾਂ ਨੂੰ ਦੇਸ਼ ਵਿਚ ਦਾਖਲ ਕਰਨ ਲਈ ਸਰਹੱਦੀ ਵਿਸਤਾਰ ਨੂੰ ਵਧਾਇਆ ਜਾਵੇਗਾ, ਜੋ ਅਜੇ ਵੀ ਸਬੰਧਤ ਵੀਜ਼ਾ ਲੋੜਾਂ ਨੂੰ ਪੂਰਾ ਕਰਦੇ ਹਨ। ਚੌਥੇ ਪੜਾਅ ਵਿੱਚ ਵੀਜ਼ਾ ਮੁਕਤ ਸੈਲਾਨੀਆਂ ਲਈ ਵੀ ਸਰਹੱਦ ਮੁੜ ਖੋਲ੍ਹਣ ‘ਤੇ ਵਿਚਾਰ ਕੀਤਾ ਜਾਵੇਗਾ। ਇਸ ਤੋਂ ਬਾਅਦ ਪੰਜਵੇਂ ਪੜਾਅ ਵਿੱਚ ਅਕਤੂਬਰ ਵਿੱਚ ਬਾਰਡਰ ਹੋਰ ਸਾਰੇ ਸੈਲਾਨੀਆਂ ਅਤੇ ਵਿਦਿਆਰਥੀਆਂ ਲਈ ਖੁੱਲ੍ਹ ਜਾਵੇਗਾ, ਜਿਨ੍ਹਾਂ ਨੂੰ ਨਿਊਜ਼ੀਲੈਂਡ ਵਿੱਚ ਦਾਖਲ ਹੋਣ ਲਈ ਵੀਜ਼ਾ ਦੀ ਲੋੜ ਹੁੰਦੀ ਹੈ ।

Related posts

ਨਿਊਜ਼ੀਲੈਂਡ ਦੀ ਆਬਾਦੀ ਸਬੰਧੀ ਚਿੰਤਾਜਨਕ ਅੰਕੜੇ

admin

ਨਿਊਜ਼ੀਲੈਂਡ ‘ਚ ਕੋਵਿਡ-19 ਦੇ 10,239 ਨਵੇਂ ਕੇਸ

admin

ਨਿਊਜ਼ੀਲੈਂਡ ‘ਤੇ ਕੋਵਿਡ-19 ਦਾ ਖਤਰਾ ਹਾਲੇ ਵੀ ਬਰਕਰਾਰ

admin