International

ਪਾਕਿ ਦੇ ਸਾਬਕਾ ਮੰਤਰੀ ਦੀ ਚਿਤਾਵਨੀ, ਇਮਰਾਨ ਖਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਤਾਂ ਪਾਕਿਸਤਾਨ ‘ਚ ਸ੍ਰੀਲੰਕਾ ਵਰਗੇ ਹੋ ਜਾਣਗੇ ਹਾਲਾਤ

ਇਸਲਾਮਾਬਾਦ – ਪਾਕਿਸਤਾਨ ਦੇ ਸਾਬਕਾ ਗ੍ਰਹਿ ਮੰਤਰੀ ਸ਼ੇਖ ਰਾਸ਼ਿਦ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਇੱਥੇ ਸ਼੍ਰੀਲੰਕਾ ਵਰਗੀ ਸਥਿਤੀ ਪੈਦਾ ਹੋ ਜਾਵੇਗੀ। ਐਤਵਾਰ ਨੂੰ ਫੈਸਲਾਬਾਦ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼ੇਖ ਰਸ਼ੀਦ ਨੇ ਕਿਹਾ, “ਮੌਜੂਦਾ ਗਠਜੋੜ ਸਰਕਾਰ ਦਿਸ਼ਾਹੀਣ ਹੈ ਅਤੇ ਸਥਿਤੀ ਨੂੰ ਕਾਬੂ ਕਰਨ ਵਿੱਚ ਅਸਫਲ ਰਹੀ ਹੈ।”

ਇਕ ਸਵਾਲ ਦੇ ਜਵਾਬ ‘ਚ ਉਨ੍ਹਾਂ ਕਿਹਾ ਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਨੇ ਇਮਰਾਨ ਖਾਨ ਦੀ ਗ੍ਰਿਫਤਾਰੀ ਹੋਣ ‘ਤੇ ਸਥਿਤੀ ਨਾਲ ਨਜਿੱਠਣ ਲਈ ਰਣਨੀਤੀ ਤਿਆਰ ਕਰ ਲਈ ਹੈ। ਉਨ੍ਹਾਂ ਨੇ ਕਿਹਾ, ‘ਜੇਕਰ ਇਮਰਾਨ ਖਾਨ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤਾਂ ਪਾਕਿਸਤਾਨ ‘ਚ ਸ਼੍ਰੀਲੰਕਾ ਵਰਗੀ ਸਥਿਤੀ ਬਣ ਜਾਵੇਗੀ। ਇਸ ਦੀ ਜ਼ਿੰਮੇਵਾਰੀ ਮੌਜੂਦਾ ਸਰਕਾਰ ਦੀ ਹੋਵੇਗੀ।

ਸਾਬਕਾ ਮੰਤਰੀ ਨੇ ਕਿਹਾ ਕਿ ਦੇਸ਼ ਨੂੰ ਇੱਕ ਮਹੀਨੇ ਦੇ ਅੰਦਰ 6 ਬਿਲੀਅਨ ਡਾਲਰ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ, ‘ਸ਼ਹਿਬਾਜ਼ ਸ਼ਰੀਫ, ਤੁਹਾਨੂੰ ਦੇਸ਼ ਨੂੰ ਸੰਬੋਧਨ ਕਰਨਾ ਚਾਹੀਦਾ ਹੈ ਅਤੇ ਦੱਸਣਾ ਚਾਹੀਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਮੁਦਰਾ ਫੰਡ (ਆਈਐਮਐਫ) ਕੋਲ ਜਾਣਾ ਹੈ ਜਾਂ ਨਹੀਂ।’

ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਇਮਰਾਨ ਖਾਨ ‘ਤੇ ਦੇਸ਼ ‘ਚ ਘਰੇਲੂ ਯੁੱਧ ਲਈ ਰਣਨੀਤੀ ਬਣਾਉਣ ਦਾ ਦੋਸ਼ ਲਗਾਇਆ ਹੈ। ਸ਼ਾਹਬਾਜ਼ ਨੇ ਇਸ ਦੇ ਲਈ ਇਮਰਾਨ ਖਿਲਾਫ ਕਾਰਵਾਈ ਦੀ ਚਿਤਾਵਨੀ ਵੀ ਦਿੱਤੀ ਹੈ।

ਰਾਸ਼ਿਦ ਨੇ ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ (ਪੀਡੀਐਮ) ‘ਤੇ ਵੀ ਵਿਅੰਗ ਕਸਿਆ। ਉਨ੍ਹਾਂ ਕਿਹਾ ਕਿ ਪਾਰਟੀਆਂ ਦੇ ਗੱਠਜੋੜ ਨੇ ਪੀਟੀਆਈ ਦੀ ਅਗਵਾਈ ਵਾਲੀ ਸਰਕਾਰ ਨੂੰ ਬੇਭਰੋਸਗੀ ਮਤੇ ਰਾਹੀਂ ਸਫਲਤਾਪੂਰਵਕ ਡੇਗ ਦਿੱਤਾ ਹੈ। ਹਾਲਾਂਕਿ ਇਮਰਾਨ ਖਾਨ ਨੂੰ ਹਟਾਉਣ ਦੇ ਬਾਵਜੂਦ ਉਹ ਦੇਸ਼ ਦੇ ਹੀਰੋ ਬਣ ਗਏ।

ਸ਼੍ਰੀਲੰਕਾ ਇਸ ਸਮੇਂ 1948 ਵਿੱਚ ਆਜ਼ਾਦੀ ਪ੍ਰਾਪਤ ਕਰਨ ਤੋਂ ਬਾਅਦ ਆਪਣੇ ਇਤਿਹਾਸ ਵਿੱਚ ਸਭ ਤੋਂ ਭੈੜੇ ਆਰਥਿਕ ਅਤੇ ਰਾਜਨੀਤਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਇਸ ਨੂੰ ਲੈ ਕੇ ਸ਼੍ਰੀਲੰਕਾ ‘ਚ ਪ੍ਰਦਰਸ਼ਨ ਵੀ ਹੋ ਰਹੇ ਹਨ। ਪ੍ਰਦਰਸ਼ਨਕਾਰੀਆਂ ਦਾ ਦੋਸ਼ ਹੈ ਕਿ ਰਾਜਪਕਸ਼ੇ ਪਰਿਵਾਰ ਅਤੇ ਭ੍ਰਿਸ਼ਟ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਦੇਸ਼ ਦਾ ਬੁਰੀ ਤਰ੍ਹਾਂ ਨੁਕਸਾਨ ਹੋਇਆ ਹੈ।

Related posts

ਜਸਟਿਨ ਟਰੂਡੋ ਦੇ ਸਮਾਗਮ ਦੌਰਾਨ ਖ਼ਾਲਿਸਤਾਨੀ ਨਾਅਰੇ ‘ਲੱਗਣ ’ਤੇ ਭਾਰਤ ਨੇ ਕੈਨੇਡੀਅਨ ਰਾਜਦੂਤ ਕੀਤਾ ਤਲਬ

editor

ਕੀਨੀਆ ’ਚ ਹੜ੍ਹ ਕਾਰਨ 140 ਤੋਂ ਵੱਧ ਮੌਤਾਂ, 17 ਨਾਬਾਲਗਾਂ ਸਮੇਤ 42 ਲਾਸ਼ਾਂ ਬਰਾਮਦ

editor

ਅਮਰੀਕਾ ਦੀ ਜੇਲ੍ਹ ’ਚ ਕੈਦ ਧਰਮੇਸ਼ ਪਟੇਲ ਹੁਣ ਜੇਲ੍ਹ ਤੋਂ ਆ ਸਕਦੈ ਬਾਹਰ !

editor