International

ਮੋਦੀ ਨੂੰ ਬੋਲੇ ਬਾਈਡੇਨ ‘ਤੁਹਾਨੂੰ ਮਿਲ ਕੇ ਹਮੇਸ਼ਾ ਖ਼ੁਸ਼ੀ ਹੁੰਦੀ ਏ’

ਟੋਕੀਓ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਾਪਾਨ ਦੌਰੇ ਦੇ ਦੂਜੇ ਦਿਨ ਮੰਗਲਵਾਰ ਨੂੰ ਕਵਾਡ ਆਗੂਆਂ ਦੀ ਦੂਜੀ ਨਿੱਜੀ ਮੀਟਿੰਗ ਸ਼ੁਰੂ ਹੋਈ। ਪੀ.ਐੱਮ. ਮੋਦੀ ਨੇ ਅਮਰੀਕਾ, ਜਾਪਾਨ ਅਤੇ ਆਸਟਰੇਲੀਆ ਦੇ ਨੇਤਾਵਾਂ ਨਾਲ ਇੱਕ ਬੈਠਕ ਵਿੱਚ ਹਿੱਸਾ ਲਿਆ, ਜਿਸ ਵਿੱਚ ਉਨ੍ਹਾਂ ਨੇ ਇੰਡੋ-ਪੈਸੀਫਿਕ ਖੇਤਰ ਦੇ ਵਿਕਾਸ ਅਤੇ ਆਪਸੀ ਹਿੱਤਾਂ ਦੇ ਗਲੋਬਲ ਮੁੱਦਿਆਂ ’ਤੇ ਵਿਚਾਰਾਂ ਸਾਂਝੀਆਂ ਕੀਤੀਆਂ। ਕਵਾਡ ਵਿੱਚ ਭਾਰਤ, ਅਮਰੀਕਾ, ਜਾਪਾਨ ਅਤੇ ਆਸਟਰੇਲੀਆ ਸ਼ਾਮਲ ਹਨ। ਇਸ ਸੰਮੇਲਨ ’ਚ ਪੀਐੱਮ ਮੋਦੀ ਤੋਂ ਇਲਾਵਾ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ, ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਅਤੇ ਆਸਟ੍ਰੇਲੀਆ ਦੇ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਹਿੱਸਾ ਲਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਵਿਚਾਲੇ ਦੁਵੱਲੀ ਗੱਲਬਾਤ ਹੋਈ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਨੇ ਕੋਰੋਨਾ ਪ੍ਰਬੰਧਨ ਲਈ ਪੀ.ਐੱਮ. ਮੋਦੀ ਦੀ ਤਾਰੀਫ ਕੀਤੀ। ਪੀ.ਐਮ ਮੋਦੀ ਨੇ ਕਿਹਾ ਕਿ ਅਸੀਂ ਇਕੱਠੇ ਇੱਕ ਸਕਾਰਾਤਮਕ ਅਤੇ ਫਲਦਾਇਕ ਕਵਾਡ ਬੈਠਕ ਕੀਤੀ। ਭਾਰਤ ਅਤੇ
ਅਮਰੀਕਾ ਦੀ ਭਾਈਵਾਲੀ ਸੱਚਮੁੱਚ ਭਰੋਸੇ ਦੀ ਭਾਈਵਾਲੀ ਹੈ। ਸਾਡੇ ਸਾਂਝੇ ਹਿੱਤਾਂ ਅਤੇ ਕਦਰਾਂ-ਕੀਮਤਾਂ ਨੇ ਸਾਡੇ ਦੋਵਾਂ ਦੇਸ਼ਾਂ ਦਰਮਿਆਨ ਵਿਸ਼ਵਾਸ ਦੇ ਇਸ ਬੰਧਨ ਨੂੰ ਮਜ਼ਬੂਤ ਕੀਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਆਪਣੀਆਂ ਸਾਂਝੀਆਂ ਚਿੰਤਾਵਾਂ ਦੀ ਰੱਖਿਆ ਲਈ ਕੰਮ ਕਰਨ ਲਈ ਹਿੰਦ-ਪ੍ਰਸ਼ਾਂਤ ’ਤੇ ਦੁਵੱਲੇ ਅਤੇ ਸਮਾਨ ਸੋਚ ਵਾਲੇ ਦੇਸ਼ਾਂ ਨਾਲ ਸਮਾਨ ਵਿਚਾਰ ਸਾਂਝੇ ਕਰਦੇ ਹਾਂ। ਸਾਡੀ ਅੱਜ ਦੀ ਚਰਚਾ ਇਸ ਹਾਂਪੱਖੀ ਰਫਤਾਰ ਨੂੰ ਹੁਲਾਰਾ ਦੇਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨਾਲ ਮੁਲਾਕਾਤ ਦੌਰਾਨ ਕਿਹਾ ਤੁਹਾਨੂੰ ਮਿਲ ਕੇ ਮੈਨੂੰ ਹਮੇਸ਼ਾ ਖੁਸ਼ੀ ਹੁੰਦੀ ਹੈ। ਸਾਡੇ ਵਿਚਕਾਰ ਵਪਾਰ ਲਗਾਤਾਰ ਵਧ ਰਿਹਾ ਹੈ। ਅਸੀਂ ਤਕਨਾਲੋਜੀ ਅਤੇ ਵਿਸ਼ਵ ਪੱਧਰ ’ਤੇ ਕੰਮ ਕਰ ਰਹੇ ਹਾਂ। ਮੈਨੂੰ ਯਕੀਨ ਹੈ ਕਿ ਭਾਰਤ ਅਤੇ ਅਮਰੀਕਾ ਦੀ ਦੋਸਤੀ ਮਜ਼ਬੂਤ ਰਹੇਗੀ। ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਮਿਲ ਕੇ ਬਹੁਤ ਕੁਝ ਕਰ ਸਕਦੇ ਹਨ ਅਤੇ ਕਰਨਗੇ। ਮੈਂ ਭਾਰਤ-ਅਮਰੀਕਾ ਸਹਿਯੋਗ ਨੂੰ ਦੁਨੀਆ ਵਿੱਚ ਸਭ ਤੋਂ ਨਜ਼ਦੀਕੀ ਬਣਾਉਣਾ ਚਾਹੁੰਦਾ ਹਾਂ। ਜੋ ਬਾਈਡੇਨ ਨੇ ਕਿਹਾ ਕਿ ਅਸੀਂ ਯੂਕਰੇਨ ’ਤੇ ਰੂਸ ਦੇ ਬੇਰਹਿਮ ਅਤੇ ਗੈਰ-ਵਾਜਬ ਹਮਲੇ ਦੇ ਪ੍ਰਭਾਵ ’ਤੇ ਵੀ ਚਰਚਾ ਕੀਤੀ। ਦੁਨੀਆ ’ਤੇ ਇਸ ਦੇ ਪ੍ਰਭਾਵ ਬਾਰੇ ਵੀ ਗੱਲ ਕੀਤੀ ਗਈ। ਭਾਰਤ ਅਤੇ ਅਮਰੀਕਾ ਇਸ ਦੇ ਨਾਂਹਪੱਖੀ ਅਸਰ ਨੂੰ ਖਤਮ ਕਰਨ ਲਈ ਨੇੜਿਓਂ ਸਲਾਹ ਕਰ ਰਹੇ ਹਨ।

Related posts

ਸੁਨੀਤਾ ਵਿਲੀਅਮਜ਼ ਦਾ ਪੁਲਾੜ ਯਾਨ ਨਹੀਂ ਉਡਿਆ ਮਿਸ਼ਨ ਮੁਲਤਵੀ, ਰਾਕਟ ਹੋਇਆ ਖ਼ਰਾਬ, 10 ਨੂੰ ਦੁਬਾਰਾ ਉਡਾਣ ਸੰਭਵ

editor

ਈਪਰ ਵਿਖੇ ਪਹਿਲੀ ਸੰਸਾਰ ਜੰਗ ਦੇ ਸ਼ਹੀਦਾਂ ਨੂੰ ਸਮਰਪਿਤ ਸਮਾਗਮ

editor

ਨਿਊਜ਼ੀਲੈਂਡ: ਰਾਸ਼ਟਰੀ ਫਲਾਈਟ ਵਿੱਚ ਏਅਰ ਸੁਰੱਖਿਆ ਲਈ ਪਹਿਲੀ ਵਾਰ ਵਰਤੀ ‘ਸੰਕੇਤਕ ਭਾਸ਼ਾ’

editor