India

ਪ੍ਰਧਾਨ ਮੰਤਰੀ ਮੋਦੀ ਨੇ 68 ਹਜ਼ਾਰ ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਕੀਤਾ ਉਦਘਾਟਨ

ਸੰਬਲਪੁਰ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ 68 ਹਜ਼ਾਰ ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ। ਸੰਬਲਪੁਰ ਸਥਿਤ ਭਾਰਤੀ ਪ੍ਰਬੰਧਨ ਸੰਸਥਾ (ਆਈ.ਆਈ.ਐੱਮ.) ’ਚ 400 ਕਰੋੜ ਰੁਪਏ ਦੇ ਸਥਾਈ ਕੰਪਲੈਕਸ ਦੇ ਉਦਘਾਟਨ ਤੋਂ ਇਲਾਵਾ ਪ੍ਰਧਾਨ ਮੰਤਰੀ ਮੋਦੀ ਨੇ ਊਰਜਾ, ਸੜਕ ਅਤੇ ਰੇਲਵੇ ਵਰਗੇ ਵੱਖ-ਵੱਖ ਖੇਤਰਾਂ ਦੀਆਂ ਕਈ ਬੁਨਿਆਦੀ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ। ਪੀ.ਐੱਮ. ਮੋਦੀ ਨੇ ਸਾਲ 2021 ’ਚ ਆਈ.ਆਈ.ਐੱਮ. ਕੰਪਲੈਕਸ ਦਾ ਨੀਂਹ ਪੱਥਰ ਰੱਖਿਆ ਸੀ ਪ੍ਰਧਾਨ ਮੰਤਰੀ ਨੇ ਪੁਰੀ-ਸੋਨੇਪੁਰ-ਪੁਰੀ ਹਫ਼ਤਾਵਾਰ ਐਕਸਪ੍ਰੈੱਸ ਨੂੰ ਹਰੀ ਝੰਡੀ ਵੀ ਦਿਖਾਈ, ਜੋ ਖੇਤਰ ’ਚ ਟਰੇਨਾਂ ਦੀ ਆਵਾਜਾਈ ਬਿਹਤਰ ਬਣਾਏਗੀ। ਇਸ ਤੋਂ ਇਲਾਵਾ ਮੋਦੀ ਨੇ ਝਾਰਸੁਗੁਡਾ ਪ੍ਰਧਾਨ ਡਾਕਘਰ ਵਿਰਾਸਤ ਭਵਨ ਨੂੰ ਵੀ ਰਾਸ਼ਟਰ ਨੂੰ ਸਮਰਪਿਤ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਜਗਦੀਸ਼ਪੁਰ-ਹਲਦੀਆ ਅਤੇ ਬੋਕਾਰੋ-ਧਾਮਰਾ ਪਾਈਪਲਾਈਨ ਪ੍ਰਾਜੈਕਟ (ਜੇ.ਐੱਚ.ਬੀ.ਡੀ.ਪੀ.ਐੱਲ.) ਦੇ 412 ਕਿਲੋਮੀਟਰ ਲੰਬੇ ਧਾਮਰਾ-ਅੰਗੁਲ ਪਾਈਪਲਾਈਨ ਬਲਾਕ ਦਾ ਵੀ ਉਦਘਾਟਨ ਕੀਤਾ।

Related posts

ਜੀ.ਐੱਸ.ਟੀ. ਦੀ ਵਸੂਲੀ ਲਈ ਜ਼ਬਰਦਸਤੀ ਨਾ ਕਰੇ ਕੇਂਦਰ : ਸੁਪਰੀਮ ਕੋਰਟ

editor

ਸਾਕਸ਼ੀ ਮਹਾਰਾਜ ਬੋਲੇ- ਹਿੰਦੂ ਘਟੇ ਤਾਂ ਦੇਸ਼ ਵੰਡਿਆ ਗਿਆ, 4 ਪਤਨੀਆਂ ਤੇ 40 ਬੱਚੇ ਨਹੀਂ ਚੱਲਣਗੇ

editor

ਤਾਮਿਲਨਾਡੂ ’ਚ ਪਟਾਕਾ ਫੈਕਟਰੀ ’ਚ ਧਮਾਕਾ; 8 ਮਰੇ

editor