Articles Punjab

ਕਾਂਗਰਸ-ਹਾਈਕਮਾਂਡ ਵਲੋਂ ਨਵਜੋਤ ਸਿੱਧੂ ਦੀ ਖਿਚਾਈ: ਅੱਜ ਹੋ ਸਕਦਾ ਵੱਡਾ ਐਲਾਨ !

ਫੋਟੋ ਤੇ ਵੇਰਵਾ: ਏ ਐਨ ਆਈ ।

ਨਵੀਂ ਦਿੱਲੀ – ਕਾਂਗਰਸ ਹਾਈਕਮਾਂਡ ਦੇ ਵਲੋਂ ਨਵਜੋਤ ਸਿੱਧੂ ਦੀ ਖੂਬ ਖਿਚਾਈ ਕੀਤੀ ਗਈ ਹੈ ਅਤੇ ਚੋਣਾਂ ਨੂੰ ਦੇਖਦਿਆਂ ਸਿੱਧੂ ਨੂੰ ਮੌਜੂਦਾ ਮੁੱਖ-ਮੰਤਰੀ ਚੰਨੀ ਨਾਲ ਟਕਰਾਅ ਦੀ ਨੀਤੀ ਛੱਡਕੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਵਜੋਂ ਕੰਮ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਸੂਤਰਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਪੰਜਾਬ ਕਾਂਗਰਸ ਪ੍ਰਧਾਨ ਬਣਨ ਤੋਂ ਬਾਅਦ ਅਤੇ ਚੰਨੀ ਦੀ ਮੁੱਖ-ਮੰਤਰੀ ਵਜੋਂ ਤਾਜ਼ਪੋਸ਼ੀ ਤੋਂ ਬਾਅਦ ਸਿੱਧੂ ਵਲੋਂ ਪ੍ਰਧਾਨ ਵਜੋਂ ਦਿੱਤੇ ਅਸਤੀਫ਼ੇ ਦੇ ਕਾਰਣ ਕਾਂਗਰਸ ਹਾਈਕਮਾਂਡ ਸਿੱਧੂ ਦੇ ਵਤੀਰੇ ਤੋਂ ਬਹੁਤ ਨਾਰਾਜ਼ ਨਹੀਂ ਹੈ। ਸੂਤਰਾਂ ਦਾ ਤਾਂ ਇਹ ਵੀ ਕਹਿਣਾ ਹੈ ਹਾਈਕਮਾਂਡ ਦੇ ਵਲੋਂ ਸਿੱਧੂ ਨੂੰ ਇਥੋਂ ਤੱਕ ਵੀ ਕਹਿ ਦਿੱਤਾ ਗਿਆ ਹੈ ਕਿ ਜੇਕਰ ਉਹ ਚੰਨੀ ਦੇ ਨਾਲ ਆਪਸੀ ਟਕਰਾਅ ਨਹੀਂ ਛੱਡਦੇ ਤਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਬਣਨ ਵਾਲਿਆਂ ਦੀ ਹਾਈਕਮਾਂਡ ਕੋਲ ਲੰਬੀ ਲਿਸਟ ਮੌਜੂਦ ਹੈ।

ਨਵਜੋਤ ਸਿੰਘ ਸਿੱਧੂ ਕੱਲ੍ਹ ਵੀਰਵਾਰ ਸ਼ਾਮ ਨਵੀਂ ਦਿੱਲੀ ਸਥਿਤ ਕਾਂਗਰਸ ਮੁੱਖ ਦਫਤਰ ਪਹੁੰਚੇ ਸਨ। ਹੈੱਡਕੁਆਰਟਰ ਤੋਂ ਰਵਾਨਾ ਹੁੰਦਿਆਂ ਮੀਡੀਆ ਨਾਲ ਗੱਲਬਾਤ ਕਰਦਿਆਂ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ ਪਾਰਟੀ ਹਾਈ ਕਮਾਂਡ ਅੱਗੇ ਪੰਜਾਬ ਅਤੇ ਸੂਬਾ ਕਾਂਗਰਸ ਬਾਰੇ ਆਪਣੀਆਂ ਤਰਜੀਹਾਂ ਰੱਖੀਆਂ ਹਨ। ਸਿੱਧੂ ਨੇ ਕਿਹਾ ਕਿ ਉਨ੍ਹਾਂ ਨੂੰ ਕਾਂਗਰਸ ਪ੍ਰਧਾਨ, ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਿੱਚ ਪੂਰਾ ਵਿਸ਼ਵਾਸ ਹੈ। ਉਹ ਜੋ ਵੀ ਫੈਸਲਾ ਲੈਣਗੇ ਉਹ ਕਾਂਗਰਸ ਅਤੇ ਪੰਜਾਬ ਦੀ ਬਿਹਤਰੀ ਲਈ ਹੋਵੇਗਾ। ਉਹ ਉਨ੍ਹਾਂ ਦੇ ਨਿਰਦੇਸ਼ਾਂ ਦੀ ਪਾਲਣਾ ਕਰੇਗਾ।

ਇਸੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਦੱਸਿਆ ਕਿ ਨਵਜੋਤ ਸਿੱਧੂ ਨੇ ਸਪੱਸ਼ਟ ਕਿਹਾ ਕਿ ਉਹ ਕਾਂਗਰਸ ਪ੍ਰਧਾਨ ਦੇ ਫੈਸਲੇ ਨੂੰ ਸਵੀਕਾਰ ਕਰਦੇ ਹਨ। ਨਿਰਦੇਸ਼ ਸਪੱਸ਼ਟ ਹਨ ਕਿ ਸਿੱਧੂ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਕੰਮ ਕਰਨਾ ਚਾਹੀਦਾ ਹੈ ਅਤੇ ਸੰਗਠਨਾਤਮਕ ਢਾਂਚਾ ਤਿਆਰ ਕਰਨਾ ਚਾਹੀਦਾ ਹੈ। ਰਾਵਤ ਨੇ ਕਿਹਾ ਕਿ ਇਸ ਸਬੰਧੀ ਰਸਮੀ ਐਲਾਨ ਭਲਕੇ ਕੀਤਾ ਜਾਵੇਗਾ।

ਨਵਜੋਤ ਸਿੰਘ ਸਿੱਧੂ ਕੱਲ੍ਹ ਵੀਰਵਾਰ ਸ਼ਾਮ ਨਵੀਂ ਦਿੱਲੀ ਸਥਿਤ ਕਾਂਗਰਸ ਮੁੱਖ ਦਫਤਰ ਪਹੁੰਚੇ ਅਤੇ ਕਿਸੇ ਨਾਲ ਗੱਲ ਕੀਤੇ ਬਿਨਾਂ ਸਿੱਧਾ ਅੰਦਰ ਚਲੇ ਗਏ। ਸਿੱਧੂ ਨੇ ਕਾਂਗਰਸ ਦੇ ਪੰਜਾਬ ਇੰਚਾਰਜ ਹਰੀਸ਼ ਰਾਵਤ ਅਤੇ ਕੌਮੀ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨਾਲ ਮੀਟਿੰਗ ਕੀਤੀ। ਇਸ ਦੌਰਾਨ ਸਿੱਧੂ ਦੀ ਪੰਜਾਬ ਸਰਕਾਰ ਤੋਂ ਨਾਰਾਜ਼ਗੀ ਤੋਂ ਇਲਾਵਾ ਸੂਬੇ ਵਿੱਚ ਸੰਗਠਨ ਦੇ ਵਿਸਥਾਰ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਪੰਜਾਬ ਵਿੱਚ ਨਵੇਂ ਮੰਤਰੀ ਮੰਡਲ ਦੀ ਸਹੁੰ ਚੁੱਕਣ ਤੋਂ ਬਾਅਦ ਹੁਣ ਪਾਰਟੀ ਹਾਈਕਮਾਂਡ ਦਾ ਪੂਰਾ ਧਿਆਨ ਸਾਢੇ 4 ਮਹੀਨੇ ਬਾਅਦ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ‘ਤੇ ਹੈ। ਚੋਣਾਂ ਤੋਂ ਪਹਿਲਾਂ ਸਿੱਧੂ ਨੂੰ ਸੰਗਠਨ ਨੂੰ ਮਜ਼ਬੂਤ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਕਾਂਗਰਸ ਹਾਈਕਮਾਂਡ ਕੈਪਟਨ ਦੇ ਅਗਲੇ ਕਦਮ ਤੋਂ ਘਬਰਾਹਟ

ਕਾਂਗਰਸ ਹਾਈਕਮਾਂਡ ਕੈਪਟਨ ਦੇ ਅਗਲੇ ਕਦਮ ਤੋਂ ਘਬਰਾਹਟ ਦੇ ਵਿੱਚ ਹੈ ਅਤੇ ਪਿਛਲੇ ਕੁੱਝ ਦਿਨਾਂ ਤੋਂ ਕੈਪਟਨ ਵਲੋਂ ਉਪਰੋਥਲੀ ਦਿੱਲੀ ਦੇ ਲਾਏ ਕਈ ਗੇੜਿਆਂ ਨੇ ਕਾਂਗਰਸ ਦੀ ਚਿੰਤਾ ਹੋਰ ਵਧਾ ਦਿੱਤੀ ਹੈ। ਬੇਸ਼ੱਕ ਕੈਪਟਨ ਨੂੰ ਮੁੱਖ-ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਹੈ ਪਰ ਇਸ ਵੇਲੇ ਵੀ ਸੂਬੇ ਦੇ ਬਹੁਤ ਸਾਰੇ ਵਿਧਾਇਕ ਅਤੇ ਨੇਤਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸੰਪਰਕ ਵਿੱਚ ਹਨ। ਕੱਲ੍ਹ ਵੀਰਵਾਰ ਨੂੰ ਹੀ ਸੀ ਐਮ ਚੰਨੀ ਵੀ ਆਪਣੇ ਪ੍ਰੀਵਾਰ ਸਮੇਤ ਅਚਾਨਕ ਕੈਪਟਨ ਅਮਰਿੰਦਰ ਸਿੱੰਘ ਨੂੰ ਮਿਲਣ ਗਏ ਸਨ। ਕਿਹਾ ਜਾ ਰਿਹਾ ਹੈ ਕਿ ਕਾਂਗਰਸ ਹਾਈਕਮਾਂਡ ਨੂੰ ਪੰਜਾਬ ਕਾਂਗਰਸ ਦੇ ਟੁੱਟਣ ਦਾ ਡਰ ਹੈ ਅਤੇ ਇਸੇ ਡਰ ਨੂੰ ਲੈਕੇ ਰਾਵਤ ਅਤੇ ਵੇਣੂਗੋਪਾਲ ਨੇ ਸਿੱਧੂ ਨਾਲ ਗੱਲ ਵੀ ਗੱਲ ਕੀਤੀ ਹੈ ਕਿ ਪ੍ਰਦੇਸ਼ ਕਾਂਗਰਸ ਨੂੰ ਟੁੱਟਣ ਤੋਂ ਕਿਵੇਂ ਬਚਾਇਆ ਜਾਵੇ।

ਮੀਟਿੰਗ ਤੋਂ ਪਹਿਲਾਂ ਸਿੱਧੂ ਨੇ ਸਖਤ ਰਵੱਈਆ ਦਿਖਾਇਆ

ਕੱਲ੍ਹ ਦੀ ਮੀਟਿੰਗ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਆਪਣਾ ਸਖਤ ਰਵੱਈਆ ਦਿਖਾਉਂਦਿਆਂ ਹਾਈਕਮਾਂਡ ‘ਤੇ ਦਬਾਅ ਬਨਾਉਣ ਦੀ ਕੋਸ਼ਿਸ਼ ਕੀਤੀ ਸੀ। ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ‘ਤੇ ਵੀਡੀਓ ਸ਼ੇਅਰ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਨੂੰ ਸਿਸਟਮ ਦੇ ਵਿਰੁੱਧ ਬੋਲਣਾ ਪਸੰਦ ਹੈ, ਸੰਘਰਸ਼ ਹੀ ਉਨ੍ਹਾਂ ਦਾ ਗਹਿਣਾ ਹੈ। ਵੀਡੀਓ ਵਿੱਚ ਉਹ ਸਰਕਾਰ ਨੂੰ ਕਿਵੇਂ ਕੰਮ ਕਰਨਾ ਹੈ ਬਾਰੇ ਸਮਝਾਉਂਦੇ ਹੋਏ ਨਜ਼ਰ ਆਏ। ਸਰਕਾਰ ਨੂੰ ਰੇਤ ਅਤੇ ਸ਼ਰਾਬ ਤੋਂ ਪੈਸਾ ਕਮਾਉਣ ਦੀ ਸਲਾਹ ਵੀ ਉਹਨਾਂ ਨੇ ਦਿੱਤੀ ਸੀ।

ਵਨਰਣਯੋਗ ਹੈ ਕਿ ਪੰਜਾਬ ਵਿੱਚ ਕਾਂਗਰਸ ਦੇ ਹਾਲਾਤ ਬਹੁਤ ਖਰਾਬ ਹਨ। ਜਨਵਰੀ 2020 ਵਿੱਚ ਕਾਂਗਰਸ ਹਾਈਕਮਾਂਡ ਨੇ ਪੰਜਾਬ ਦੀਆਂ ਸਾਰੀਆਂ ਇਕਾਈਆਂ ਭੰਗ ਕਰ ਦਿੱਤੀਆਂ ਸਨ। ਹਾਲਾਂਕਿ, ਸੁਨੀਲ ਜਾਖੜ ਨੂੰ ਪ੍ਰਧਾਨ ਦੇ ਅਹੁਦੇ ‘ਤੇ ਬਣੇ ਰਹਿਣ ਲਈ ਕਿਹਾ ਗਿਆ ਸੀ। ਪਰ ਪੰਜਾਬ ਵਿੱਚ ਕਾਂਗਰਸ ਦੇ ਅੰਦਰ ਮਤਭੇਦਾਂ ਦੇ ਬਾਵਜੂਦ ਮੱਦੇਨਜ਼ਰ ਜਾਖੜ ਨੂੰ ਹਟਾ ਦਿੱਤਾ ਗਿਆ ਅਤੇ ਸਿੱਧੂ ਨੂੰ ਮੁਖੀ ਬਣਾਇਆ ਗਿਆ। ਜਿਸ ਕਰਕੇ ਜਾਖੜ ਵੀ ਇਸੇ ਨਾਰਾਜ਼ ਹਨ। ਸਿੱਧੂ ਨੇ ਜੁਲਾਈ ਮਹੀਨੇ ਵਿੱਚ ਪੰਜਾਬ ਕਾਂਗਰਸ ਪ੍ਰਧਾਨ ਦਾ ਅਹੁਦਾ ਸੰਭਾਲਿਆ ਸੀ। ਸੰਗਠਨ ਨੂੰ ਮਜ਼ਬੂਤ ਕਰਨ ਦੀ ਗੱਲ ਕਰਦਿਆਂ ਉਨ੍ਹਾਂ ਨੇ ਪੰਜਾਬ ਕਾਂਗਰਸ ਭਵਨ ਵਿੱਚ ਹੀ ਆਪਣਾ ਬਿਸਤਰਾ ਲਾਉਣ ਦੀ ਗੱਲ ਕਹੀ ਪਰ ਪਿਛਲੇ ਮਹੀਨੇ ਅਸਤੀਫਾ ਦੇਣ ਤੋਂ ਬਾਅਦ ਉਹ ਕਾਂਗਰਸ ਭਵਨ ਹੀ ਨਹੀਂ ਗਏ। ਕਾਂਗਰਸ ਹਾਈ ਕਮਾਂਡ ਨੇ ਨਵਜੋਤ ਸਿੱਧੂ ‘ਤੇ ਸੱਟਾ ਲਗਾਉਂਦੇ ਹੋਏ ਪੰਜਾਬ ਵਿੱਚ ਨਵੀਂ ਸਰਕਾਰ ਬਣਾਈ। ਪਰ ਜਿਵੇਂ ਹੀ ਨਵੀਂ ਸਰਕਾਰ ਹੋਂਦ ਵਿੱਚ ਆਈ ਸਿੱਧੂ ਨੇ ਬਗਾਵਤ ਕਰਨੀ ਸ਼ੁਰੂ ਕਰ ਦਿੱਤੀ। ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨਾਲ ਟਕਰਾਅ ਹੋਇਆ। ਇਸ ਤੋਂ ਬਾਅਦ ਜਦੋਂ ਚਰਨਜੀਤ ਚੰਨੀ ਸੀਐਮ ਬਣੇ, ਉਨ੍ਹਾਂ ਨੇ ਡੀਜੀਪੀ ਅਤੇ ਐਡਵੋਕੇਟ ਜਨਰਲ ਦੀ ਨਿਯੁਕਤੀ ਬਾਰੇ ਸਿੱਧਾ ਮੋਰਚਾ ਖੋਲ੍ਹ ਦਿੱਤਾ। ਇਥੋਂ ਤਕ ਕਿ ਸਿੱਧੂ ਨੇ ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਸਿੱਧੂ ਦੇ ਨਾਲ ਹੀ ਨਵ-ਨਿਯੁਕਤ ਜਨਰਲ ਸਕੱਤਰ ਯੋਗਿੰਦਰਪਾਲ ਢੀਗਰਾ ਅਤੇ ਕੈਸ਼ੀਅਰ ਗੁਲਜ਼ਾਰ ਇੰਦਰ ਚਾਹਲ ਨੇ ਵੀ ਅਸਤੀਫਾ ਦੇ ਦਿੱਤਾ ਸੀ।

Related posts

ਭਾਜਪਾ ਤੋਂ ਨਾ ਸਿਰਫ਼ ਸੰਵਿਧਾਨ ਬਲਕਿ ਦੇਸ਼ ਦੀਆਂ ਔਰਤਾਂ ਨੂੰ ਵੀ ਖ਼ਤਰਾ: ‘ਆਪ’

editor

ਪਿਛਲੀ ਅਕਾਲੀ ਦਲ ਦੀ ਸਰਕਾਰ ਨੇ ਹੀ ਗ੍ਰੇਟਰ ਮੋਹਾਲੀ ਇਲਾਕੇ ਦਾ ਵਿਕਾਸ ਕਰਵਾਇਆ: ਸੁਖਬੀਰ ਸਿੰਘ ਬਾਦਲ

editor

4 ਕਿਲੋ ਆਈ.ਸੀ.ਈ. ਡਰੱਗ, 1 ਕਿਲੋ ਹੈਰੋਇਨ ਇੱਕ ਗ੍ਰਿਫ਼ਤਾਰ

editor