India

ਆਟੋ ਅਤੇ ਕਰੇਨ ’ਚ ਹੋਈ ਭਿਆਨਕ ਟੱਕਰ ਦੌਰਾਨ 7 ਮਰੇ

ਪਟਨਾ – ਬਿਹਾਰ ’ਚ ਰਾਜਧਾਨੀ ਪਟਨਾ ਦੇ ਕੰਕੜਬਾਗ ਥਾਣਾ ਖੇਤਰ ’ਚ ਮੰਗਲਵਾਰ ਨੂੰ ਆਟੋ ਰਿਕਸ਼ਾ ਅਤੇ ਕਰੇਨ ਵਿਚਾਲੇ ਹੋਈ ਟੱਕਰ ’ਚ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ। ਪੁਲਿਸ ਸੂਤਰਾਂ ਨੇ ਇੱਥੇ ਦੱਸਿਆ ਕਿ ਆਟੋ ਰਿਕਸ਼ਾ ’ਤੇ ਸਵਾਰ ਲੋਕ ਜਾ ਰਹੇ ਸਨ, ਉਦੋਂ ਰਾਮ ਲਖਨ ਰਸਤੇ ’ਤੇ ਆਟੋ ਰਿਕਸ਼ਾ ਪਟਨਾ ਮੈਟਰੋ ਦੇ ਨਿਰਮਾਣ ਕੰਮ ’ਚ ਲੱਗੇ ਕਰੇਨ ਨਾਲ ਟਕਰਾ ਗਈ।
ਇਸ ਹਾਦਸੇ ’ਚ ਆਟੋ ਰਿਕਸ਼ੇ ’ਤੇ ਸਵਾਰ ਚਾਰ ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਤਿੰਨ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਮਿ੍ਰਤਕਾਂ ’ਚ ਤਿੰਨ ਪੁਰਸ਼, ਤਿੰਨ ਔਰਤਾਂ ਅਤੇ ਇਕ ਬੱਚਾ ਸ਼ਾਮਲ ਹਨ। ਮਿ੍ਰਤਕ ਰੋਹਤਾਸ, ਮਧੁਬਨੀ, ਮੁਜ਼ੱਫਰਪੁਰ ਅਤੇ ਵੈਸ਼ਾਲੀ ਦੇ ਰਹਿਣ ਵਾਲੇ ਹਨ। ਮਿ੍ਰਤਕਾਂ ਦੀ ਤੁਰੰਤ ਪਛਾਣ ਨਹੀਂ ਹੋ ਸਕੀ ਹੈ। ਇਸ ਵਿਚ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਹਾਦਸੇ ’ਤੇ ਡੂੰਘਾ ਦੁੱਖ ਜ਼ਾਹਰ ਕੀਤਾ ਅਤੇ ਪਰਮਾਤਮਾ ਤੋਂ ਮਿ੍ਰਤਕਾਂ ਦੇ ਪਰਿਵਾਰਾਂ ਨੂੰ ਇਹ ਦੁੱਖ ਸਹਿਣ ਕਰਨ ਦੀ ਸ਼ਕਤੀ ਦੇਣ ਦੀ ਪ੍ਰਾਰਥਨਾ ਕੀਤੀ। ਉਨ੍ਹਾਂ ਨੇ ਹਾਦਸੇ ’ਚ ਜ਼ਖ਼ਮੀਆਂ ਦੇ ਜਲਦ ਸਿਹਤਮੰਦ ਹੋਣ ਦੀ ਵੀ ਪ੍ਰਾਰਥਨਾ ਕੀਤੀ।

Related posts

ਰਾਜਧਾਨੀ ਦੀਆਂ ਸੜਕਾਂ ’ਤੇ ਨਿਹੰਗ ਸਿੰਘਾਂ ਨੇ ਖੇਡਿਆ ਗਤਕਾ

editor

ਸਮਿ੍ਰਤੀ ਇਰਾਨੀ ਨੇ ਅਮੇਠੀ ਤੋਂ ਭਰਿਆ ਨਾਮਜ਼ਦਗੀ ਪੱਤਰ

editor

ਚੋਣ ਪ੍ਰਚਾਰ ’ਚ ਪੱਖੀ ਨਹੀਂ ਝੱਲ ਸਕੀ ਅਖਿਲੇਸ਼ ਦੀ ਧੀ ਆਦਿਤੀ

editor