Jokes

ਈਮੇਲ ਜਾਂ ਫੀਮੇਲ?

ਜਾਣੋ ਕਿਉਂ ਅੱਜਕਲ੍ਹ ਲੋਕ ਫੀਮੇਲ ਤੋਂ ਜ਼ਿਆਦਾ ਈ-ਮੇਲ ਨੂੰ ਪਸੰਦ ਕਰਦੇ ਹਨ। ਮੈਂ ਐਵੇਂ ਨਹੀਂਕਹਿ ਰਿਹਾ। ਮੇਰੇ ਕੋਲ ਇਸ ਗੱਲ ਦੇ ਪੁਖਤਾ ਸਬੂਤ ਹਨ। ਫੁਰਮਾਓ: ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਤੁਹਾਡੀ ਧਰਮ ਪਤਨੀ ਕਿੱਥੇ ਹੈ, ਇਹ ਦੇਖਦੇ ਹੋ ਜਾਂ ਈ-ਮੇਲ ਦੇਖਦੇ ਹੋ? ਯਕੀਨੀ ਤੁਸੀਂ ਈ-ਮੇਲ ਹੀ ਪਹਿਲਾਂ ਚੈਕ ਕਰਦੇ ਹੋ। ਲੈਪਟਾਪ/ਸਮਾਰਟਫੋਨ ਅਤੇ ਪਤਨੀ ਦੋਵੇਂ ਜੇਕਰ ਇਕੱਠੇ ਹੋਣ ਤਾਂ ਕਿਸਨੂੰ ਵਾਰ-ਵਾਰ ਦੇਖਦੇ ਹੋ? ਉਹਨਾਂ ਨੂੰ? ਜਾਂ ਈ-ਮੇਲ ਨੂੰ? ਯਕੀਨੀ ਈ-ਮੇਲ ਨੂੰ। ਜ਼ਿਆਦਾ ਖੁਸ਼ੀ ਤੁਹਾਨੂੰ ਕਦੋਂ ਹੁੰਦੀ ਹੈ? ਜਦੋਂ ਉਹ ਮੁਸਕਰਾਉਂਦੀ ਹੈ ਜਾਂ ਜਦੋਂ ਈ-ਮੇਲ ਤੇ ਤੁਹਾਡੀ ਕੋਈ ਮਨਪਸੰਦ ਖਬਰ ਤੁਹਾਨੂੰ ਮਿਲਦੀ ਹੈ? ਯਕੀਨਨ ਈ-ਮੇਲ ਦੀ ਪਸੰਦੀਦਾ ਖਬਰ ਤੇ ਹੀ। ਤਾਂ ਫਿਰ ਨਤੀਜਾ ਕੀ ਨਿਕਲਿਆ? ਜੋ ਅੱਜਕਲ੍ਹ ਦੇ ਹਾਈਟੈਕ ਨੌਜਵਾਨ, ਨੌਕਰਸ਼ਾਹ, ਬਿਜਨਸਮੈਨ, ਨੇਤਾ ਹਨ, ਉਹ ਤਰਜੀਹ ਕਿਸਨੂੰ ਦਿੰਦੇ ਹਨ? ਈ-ਮੇਲ ਜਾਂ ਫੀਮੇਲ? ਯਕੀਨਨ ਈ-ਮੇਲ ਨੂੰ। ਤਾਂ ਨਵੀਂ ਕਹਾਵਤ ਕੀ ਹੋਈ, ਪਤਾ ਹੈ? ਬਿਹਾਇੰਡ ਸਕਸੈਸ ਆਫ ਐਵਰੀ ਸੋ-ਕਾਲਡ/ ਕਥਿਤ ਮਾਡਰਨ ਮੈਨ, ਦੇਅਰ ਇਜ਼ ਐਨ ਈ-ਮੇਲ, ਐਂਡ ਨਾਟ ਫੀਮੇਲ।

Related posts

ਇਹ ਪਿਆਰ ਕੀ ਹੁੰਦਾ ਹੈ?

admin

ਪੰਜਾਬੀ ਵਿਚ ਹੈਰਾਨੀ ਵਾਲੇ ਵਾਕ ਵਿਚ ਬਦਲੋ…

admin

ਤੁਸੀਂ ਸਾਰੇ ਲੜਕੇ ਇਕੋ-ਜਿਹੇ ਹੀ ਕਿਉਂ ਹੁੰਦੇ ਹੋ?

admin