India

ਕੇਜਰੀਵਾਲ ਦੀ ਗ਼ੈਰ-ਹਾਜ਼ਰੀ ’ਚ ਪਤਨੀ ਸੁਨੀਤਾ ਨੂੰ ਸੌਂਪੀ ਗਈ ਪ੍ਰਚਾਰ ਮੁਹਿੰਮ ਦੀ ਜ਼ਿੰਮੇਵਾਰੀ

ਨਵੀਂ ਦਿੱਲੀ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗੈਰ-ਹਾਜ਼ਰੀ ਵਿਚ ਉਨ੍ਹਾਂ ਦੀ ਪਤਨੀ ਸੁਨੀਤਾ ਕੇਜਰੀਵਾਲ ਲੋਕ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ (ਆਪ) ਦੇ ਪ੍ਰਚਾਰ ਮੁਹਿੰਮ ਦੀ ਕਮਾਨ ਸੰਭਾਲੇਗੀ। ਉਹ ਇਸ ਹਫ਼ਤੇ ਦੇ ਅਖ਼ੀਰ ਵਿਚ ਦਿੱਲੀ ’ਚ ਇਕ ਰੋਡ ਸ਼ੋਅ ਕਰ ਸਕਦੀ ਹੈ। ਪਾਰਟੀ ਦੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵਲੋਂ ਦਿੱਲੀ ਆਬਕਾਰੀ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿਚ ਕੇਜਰੀਵਾਲ ਨੂੰ ਗਿ੍ਰਫ਼ਤਾਰ ਕੀਤੇ ਜਾਣ ਤੋਂ ’ਆਪ’ ਦੀ ਚੋਣ ਪ੍ਰਚਾਰ ਮੁਹਿੰਮ ਬਹੁਤ ਪ੍ਰਭਾਵਿਤ ਹੋਈ ਹੈ। ਅਜਿਹੇ ਵਿਚ ਸੁਨੀਤਾ ਕੇਜਰੀਵਾਲ ਉਨ੍ਹਾਂ ਦੀ ਗੈਰ-ਹਾਜ਼ਰੀ ਵਿਚ ਚੋਣ ਪ੍ਰਚਾਰ ਨੂੰ ਰਫ਼ਤਾਰ ਦੇਣ ਲਈ ਖ਼ੁਦ ਰੋਡ ਸ਼ੋਅ ਕਰੇਗੀ। ਦਿੱਲੀ ਦੇ ਮੁੱਖ ਮੰਤਰੀ ਦੀ ਨਿਆਂਇਕ ਹਿਰਾਸਤ 7 ਮਈ ਤੱਕ ਵਧਾ ਦਿੱਤੀ ਗਈ ਹੈ। ਪਾਰਟੀ ਦੇ ਇਕ ਸੂਤਰ ਨੇ ਦੱਸਿਆ ਕਿ ਕੇਜਰੀਵਾਲ ਦੀ ਪਤਨੀ ਆਉਣ ਵਾਲੇ ਹਫ਼ਤੇ ਵਿਚ ਕੋਂਡਲੀ ਵਿਧਾਨ ਸਭਾ ਸੀਟ ’ਤੇ ਆਪਣਾ ਪਹਿਲਾ ਰੋਡ ਸ਼ੋਅ ਕਰੇਗੀ। ਇੱਥੇ ਮੌਜੂਦਾ ਵਿਧਾਇਕ ਕੁਲਦੀਪ ਕੁਮਾਰ ਪਾਰਟੀ ਦੀ ਟਿਕਟ ’ਤੇ ਪੂਰਬੀ ਦਿੱਲੀ ਲੋਕ ਸਭਾ ਸੀਟ ਤੋਂ ਮੈਦਾਨ ਵਿਚ ਉਤਰੇ ਹਨ। ਸੁਨੀਤਾ ਦਿੱਲੀ ਵਿਚ ਹੋਰ ਤਿੰਨ ਲੋਕ ਸਭਾ ਸੀਟਾਂ ’ਤੇ ਵੀ ਰੋਡ ਸ਼ੋਅ ਕਰੇਗੀ। ਦਿੱਲੀ ਵਿਚ ਕਾਂਗਰਸ ਨਾਲ ਗਠਜੋੜ ਕਰ ਲੋਕ ਸਭਾ ਚੋਣਾਂ ਲੜ ਰਹੀ ’ਆਪ’ ਨੇ ਪੂਰਬੀ ਦਿੱਲੀ, ਪੱਛਮੀ ਦਿੱਲੀ, ਦੱਖਣੀ ਦਿੱਲੀ ਅਤੇ ਨਵੀਂ ਦਿੱਲੀ ਸੀਟਾਂ ’ਤੇ ਆਪਣੇ ਉਮੀਦਵਾਰ ਉਤਾਰੇ ਹਨ, ਜਦਕਿ ਕਾਂਗਰਸ ਨੇ ਉੱਤਰ-ਪੂਰਬੀ ਦਿੱਲੀ, ਉੱਤਰ-ਪੱਛਮੀ ਦਿੱਲੀ ਅਤੇ ਚਾਂਦਨੀ ਚੌਕ ਸੀਟਾਂ ’ਤੇ ਉਮੀਦਵਾਰ ਉਤਾਰੇ ਹਨ। ਸੂਤਰਾਂ ਨੇ ਦੱਸਿਆ ਕਿ ਸੁਨੀਤਾ ਗੁਜਰਾਤ ਅਤੇ ਪੰਜਾਬ ਵਿਚ ਵੀ ’ਆਪ’ ਦੇ ਉਮੀਦਵਾਰਾਂ ਲਈ ਚੋਣ ਪ੍ਰਚਾਰ ਕਰੇਗੀ।

Related posts

ਪਾਕਿ ਨੇਤਾ ਕਰ ਰਹੇ ਕਾਂਗਰਸ ਦੇ ਸ਼ਹਿਜਾਦੇ ਨੂੰ ਭਾਰਤ ਦਾ ਪ੍ਰਧਾਨ ਮੰਤਰੀ ਬਣਾਉਣ ਦੀ ਦੁਆ : ਮੋਦੀ

editor

ਮਸੂਰੀ ’ਚ ਵਾਪਰਿਆ ਵੱਡਾ ਹਾਦਸਾ; ਡੂੰਘੀ ਖੱਡ ’ਚ ਡਿੱਗੀ S”V ਕਾਰ, ਪੰਜ ਵਿਦਿਆਰਥੀਆਂ ਦੀ ਮੌਤ

editor

ਜੀ. ਐੱਸ. ਟੀ. ਨਿਯਮਾਂ ਤਹਿਤ ਸਾਰਿਆਂ ਨੂੰ ਸਲਾਖਾਂ ਪਿੱਛੇ ਨਹੀਂ ਭੇਜਿਆ ਜਾ ਸਕਦਾ

editor