India

ਸੰਦੇਸ਼ਖਲੀ ਮਾਮਲੇ ’ਚ ਸੀ.ਬੀ.ਆਈ. ਨੇ ਦਰਜ ਕੀਤੀ ਪਹਿਲੀ ਐਫ.ਆਈ.ਆਰ.

ਨਵੀਂ ਦਿੱਲੀ – ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਜ਼ਮੀਨ ਹੜੱਪਣ ਅਤੇ ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ ਤਹਿਤ ਪੱਛਮੀ ਬੰਗਾਲ ਦੇ ਸੰਦੇਸ਼ਖਾਲੀ ਵਿਚ ਪੰਜ ਪ੍ਰਭਾਵਸ਼ਾਲੀ ਵਿਅਕਤੀਆਂ ਵਿਰੁਧ ਅਪਣਾ ਪਹਿਲਾ ਕੇਸ ਦਰਜ ਕੀਤਾ ਹੈ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿਤੀ। ਅਧਿਕਾਰੀਆਂ ਨੇ ਕਿਹਾ ਕਿ ਇਹ ਜ਼ਮੀਨ ਹੜੱਪਣ ਦਾ ਮਾਮਲਾ ਸੀ ਜਿਥੇ ਪੀੜਤ ਪਰਿਵਾਰ ਦੀਆਂ ਔਰਤਾਂ ਨੂੰ ਕਥਿਤ ਤੌਰ ’ਤੇ ਪ੍ਰਭਾਵਸ਼ਾਲੀ ਲੋਕਾਂ ਤੋਂ ਜਿਨਸੀ ਸ਼ੋਸ਼ਣ ਦਾ ਸਾਹਮਣਾ ਕਰਨਾ ਪਿਆ। ਸੀਬੀਆਈ ਨੇ ਹਾਲੇ ਤਕ ਪੰਜ ਮੁਲਜ਼ਮਾਂ ਅਤੇ ਪੀੜਤਾਂ ਦੀ ਪਛਾਣ ਨਹੀਂ ਦੱਸੀ ਹੈ।
ਕਲਕੱਤਾ ਹਾਈ ਕੋਰਟ ਨੇ 10 ਅਪ੍ਰੈਲ ਨੂੰ ਪੱਛਮੀ ਬੰਗਾਲ ਦੇ ਸੰਦੇਸ਼ਖਾਲੀ ਵਿਚ ਔਰਤਾਂ ਵਿਰੁਧ ਅਪਰਾਧਾਂ ਅਤੇ ਜ਼ਮੀਨ ਹੜੱਪਣ ਦੇ ਇਲਜ਼ਾਮਾਂ ਦੀ ਅਦਾਲਤ ਦੀ ਨਿਗਰਾਨੀ ਹੇਠ ਸੀਬੀਆਈ ਜਾਂਚ ਦਾ ਹੁਕਮ ਦਿੰਦਿਆਂ ਕਿਹਾ ਸੀ ਕਿ ਨਿਆਂ ਦੇ ਹਿੱਤ ਵਿਚ ‘ਨਿਰਪੱਖ ਜਾਂਚ’ ਜ਼ਰੂਰੀ ਹੈ। ਸੀਬੀਆਈ ਨੇ ਅਜਿਹੇ ਮਾਮਲਿਆਂ ਵਿਚ ਸ਼ਿਕਾਇਤ ਦਰਜ ਕਰਵਾਉਣ ਲਈ ਲੋਕਾਂ ਲਈ ਇਕ ਈਮੇਲ ਆਈਡੀ ਜਾਰੀ ਕੀਤੀ ਸੀ ਅਤੇ ਵੱਡੀ ਗਿਣਤੀ ਵਿਚ ਸ਼ਿਕਾਇਤਾਂ ਪ੍ਰਾਪਤ ਕੀਤੀਆਂ ਸਨ।
ਏਜੰਸੀ ਨੇ ਇਲਜ਼ਾਮਾਂ ਦਾ ਪਤਾ ਲਗਾਉਣ ਅਤੇ ਕੇਸ ਦਰਜ ਕਰਨ ਲਈ ਇਕ ਟੀਮ ਨੂੰ ਸੰਦੇਸ਼ਖਾਲੀ ਭੇਜਿਆ ਸੀ ਜਿਥੇ ਦੋਸ਼ਾਂ ਦੀ ਪਹਿਲੀ ਨਜ਼ਰੇ ਪੁਸ਼ਟੀ ਕੀਤੀ ਜਾ ਸਕੇ।

Related posts

ਅਮਰਨਾਥ ਯਾਤਰਾ ਲਈ 20 ਦਿਨਾਂ ਚ 2.38 ਲੱਖ ਤੀਰਥ ਯਾਤਰੀਆਂ ਨੇ ਕਰਵਾਇਆ ਰਜਿਸਟਰੇਸ਼ਨ

editor

ਪਾਕਿ ਨੇਤਾ ਕਰ ਰਹੇ ਕਾਂਗਰਸ ਦੇ ਸ਼ਹਿਜਾਦੇ ਨੂੰ ਭਾਰਤ ਦਾ ਪ੍ਰਧਾਨ ਮੰਤਰੀ ਬਣਾਉਣ ਦੀ ਦੁਆ : ਮੋਦੀ

editor

ਮਸੂਰੀ ’ਚ ਵਾਪਰਿਆ ਵੱਡਾ ਹਾਦਸਾ; ਡੂੰਘੀ ਖੱਡ ’ਚ ਡਿੱਗੀ S”V ਕਾਰ, ਪੰਜ ਵਿਦਿਆਰਥੀਆਂ ਦੀ ਮੌਤ

editor