Articles

ਗੋਰੇ ਸਿੱਖੀ ਦੀ ਮਰਿਆਦਾ ਭੰਗ ਨਹੀਂ ਕਰਦੇ

ਲੇਖਕ: ਹਰਬੰਸ ਲਾਲ ਸਿੰਘ ਢਾਹਾਂ, ਮੈਲਬੌਰਨ

ਅਸੀਂ ਖਿਨ-ਖਿਨ ਭੁੱਲਣਹਾਰ ਹਾਂ, ਬਹੁਤ ਥਾਵਾਂ ‘ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਿਆਦਾ ਭੰਗ ਕਰ ਰਹੇ ਹਾਂ। ਗੁਰੂ ਦੀ ਕਿਰਪਾ ਨਾਲ ਦਾਸ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ‘ਨਾਨਕ ਮਤਾ’ ਜੀ ਦੇ ਦਰਸ਼ਨ ਹੋਏ ਸਨ। ਪਤਾ ਲੱਗਾ ਹੈ ਕਿ ਉਥੇ ਦੇ ਮੁੱਖ ਮੰਤਰੀ ਦੇ ਆਉਣ ਨਾਲ ਮਰਿਆਦਾ ਭੰਗ ਹੋਈ ਹੈ। ਪਰ ਗੋਰੇ ਕਦੇ ਵੀ ਸਿੱਖੀ ਦੀ ਮਰਿਆਦਾ ਭੰਗ ਨਹੀਂ ਕਰਦੇ। ਮੈਂ ਇਕ ਛੋਟੀ ਜਿਹੀ ਕੰਪਨੀ ਵਿਚ 1975 ਵਿਚ ਕੰਮ ਕਰਦਾ ਸੀ। ਇਕ ਵੱਡੀ ਕੰਪਨੀ ਜੇ. ਐਂਡ ਪੀ. ਸੀ, ਉਥੇ ਗੁਰੂ ਘਰ ਸੀ। ਮੈਂ ਕੰਪਨੀ ਦੇ ਲੇਬਰ ਅਫਸਰ ਨੂੰ ਮਿਲਿਆ, ਉਹ ਸਾਇਪਰਸ ਦਾ ਵੱਡਾ ਵਕੀਲ ਸੀ। ਮੈਂ ਉਸ ਪਾਸੋਂ ਨੌਕਰੀ ਦੀ ਮੰਗ ਕੀਤੀ, ਉਹ ਬੜਾ ਦਿਆਲੂ ਸੀ, ਉਸਨੇ ਮੈਨੂੰ ਇੰਡੀਆ ਤੋਂ ਮੰਗਵਾ ਲਿਆ, ਸਮੁੰਦਰੀ ਜਹਾਜ਼ ਸਫਰ ਤੇ ਟਿਕਟ ਦਾ ਖਰਚਾ, ਮੈਨੂੰ ਦੇ ਦਿੱਤਾ। ਮੈਨੂੰ ਕੰਮ `ਤੇ ਗੁਰੂ ਘਰ ਦਾ ਪਿਆਰ ਤੇ ਸੰਗਤ ਦੇ ਦਰਸ਼ਨ ਵੀ ਮਿਲ ਗਏ।

ਉਹ ਅਫਸਰ ਗੁਰੂ ਘਰ ਦਾ ਬੜਾ ਪ੍ਰੇਮੀ ਸੀ, ਇਕ ਦਿਨ ਗੁਰਪੁਰਬ `ਤੇ ਬਹੁਤ ਵੱਡੀ ਲਾਈਨ ਲੱਗੀ ਹੋਈ ਸੀ। ਬਹੁਤ ਗਰਮੀ ਸੀ, ਉਹ ਖੜ੍ਹਾ ਸੀ। ਸੇਵਾਦਾਰਾਂ ਨੂੰ ਆਖਿਆ, ਸਰ ਜੀ ਪਿਛਲੇ ਦਰਵਾਜ਼ੇ ਵੱਲ ਦੀ ਆ ਜਾਵੋ, ਉਸਨੇ ਕਿਹਾ ਮੈਂ ਗੁਰੂ ਘਰ ਦੀ ਮਰਿਆਦਾ ਭੰਗ ਨਹੀਂ ਕਰ ਸਕਦਾ। ਮੈਂ ਲਾਈਨ ਵਿਚ ਲੱਗ ਕੇ ਹੀ ਦਰਸ਼ਨ ਕਰਾਂਗਾ। 1978 ਦੀ ਗੱਲ ਹੈ ਉਹ ਗੁਰੂ ਘਰ ਵਿਚ ਆ ਕੇ ਸੰਗਤ ਵਿਚ ਖੜ੍ਹਾ ਹੋ ਗਿਆ, ਕਹਿਣ ਲੱਗਾ ਮੈਂ ਬੁੱਢਾ ਹੋ ਗਿਆ ਹਾਂ, ਮੈਂ ਕੰਮ ਨਹੀਂ ਕਰ ਸਕਦਾ। ਮੈਂ ਭਾਰਤ ਸਰਕਾਰ ਦਾ ਬਹੁਤ ਧੰਨਵਾਦੀ ਹਾਂ, ਜਿਸ ਨੇ ਸਾਇਪਰਸ ਨੂੰ ਆਜ਼ਾਦ ਕਰਾਉਣ ਵਿਚ ਯੋਗਦਾਨ ਪਾਇਆ ਸੀ। ਮੈਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਸੰਗਤ ਤੋਂ ਮੁਆਫੀ ਮੰਗਦਾ ਹਾਂ, ਕਦੇ ਵੀ ਮੇਰੇ ਕੋਲੋਂ ਗਲਤ ਸ਼ਬਦ ਕਹਿ ਗਿਆ ਹੋਵੇ ਤਾਂ ਮੈਨੂੰ ਮੁਆਫ ਕਰ ਦੇਣਾ ਤੇ ਰੋਣ ਲੱਗ ਪਿਆ।

ਕਿਸਾਨਾਂ ਦਾ ਹੌਂਸਲਾ

ਮੋਦੀ ਸਰਕਾਰ ਲੋਕਤੰਤਰ ਦੇ ਹੱਕ ਦੀ ਮਰਿਆਦਾ ਨੂੰ ਭੰਗ ਕਰ ਰਹੀ ਹੈ। 8 ਮਹੀਨੇ ਤੋਂ ਕਿਸਾਨ, ਭੈਣਾਂ, ਬੀਬੀਆਂ, ਬੱਚੇ ਗਰਮੀ-ਸਰਦੀ ਕੋਰ-ਕੱਕਰ ਬਰਖਾ ਦੇ ਤੂਫਾਨਾਂ ਦਾ ਮੁਕਾਬਲਾ ਕਰਦੇ ਹੋਏ ਦਿੱਲੀ ਦੇ ਸਦਨ ਅੱਗੇ ਬੈਠੇ ਹਨ, ਹੌਸਲੇ ਬਲੰਦ ਹਨ। ਪੰਜਾਬ ਦੇ ਮਹਾਨ ਕਵੀ ਡਾ. ਭਾਈ ਵੀਰ ਸਿੰਘ ਜੀ ਨੇ ਅੰਗਰੇਜ਼ ਸਰਕਾਰ ਨੂੰ ਲਲਕਾਰਾ ਮਾਰਿਆ ਸੀ:

ਸਦੀਆਂ ਦੀ ਗੁਲਾਮੀ ਨਾਲੋਂ, ਇਕ ਪਲ ਆਜ਼ਾਦ ਦਾ ਜਿਊਣਾ ਚੰਗਾ ਹੈ।

ਉਹਨਾਂ ਦੀ ਕਲਮ ਕਿਸਾਨਾਂ ਦੇ ਹੌਸਲੇ ਬੁਲੰਦ ਕਰਦੀ ਹੈ:

ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਹੋ ਦਿਲਗੀਰ ਕਦੇ ਨਹੀਂ ਬਹਿੰਦੇ
ਠਿਹੁ ਵਾਲੇ ਨੈਣਾਂ ਦੀ ਨੀਂਦਰੇ, ਉਹ ਰਾਤ ਦਿਨ ਪਈ ਬਹਿੰਦੇ।

ਮਾਸਟਰ ਮਨਜੀਤ ਸਿੰਘ ਜੀ ਦਾ ਵਿਛੋੜਾ

ਮਾਸਟਰ ਮਨਜੀਤ ਸਿੰਘ ਜੀ ਦੁਨੀਆਂ ਤੋਂ ਤੁਰ ਗਏ ਨੇ। ਉਹ ਪੰਜਾਬ ਵਿਚ ਇਕਨਾਮਿਕਸ ਦੇ ਅਧਿਆਪਕ ਸਨ। 40 ਸਾਲ ਪਹਿਲਾਂ ਆਸਟ੍ਰੇਲੀਆ ਆਏ ਸਨ। ਮੇਰੀ ਪਹਿਲੀ ਮੁਲਾਕਾਤ 1997-98 ਸਿਟੀ ਵਿੱਚ ਖੇਡਾਂ ਵਿਚ ਹੋਈ ਸੀ, ਹੋਣਹਾਰ ਸੁੰਦਰ ਸਰੂਪ ਸਿੱਖੀ ਚਿਹਰਾ। 2004 ਵਿਚ ਉਹ ਕੋਰਟ ਵਿਚ ਸਾਡੇ ਇੰਟਰਪ੍ਰੇਟਰ ਵੀ ਸਨ ਅਤੇ ਮੈਂ ਤੇ ਮੇਰਾ ਬੇਟਾ ਰਾਜ ਉਹਨਾਂ ਨੂੰ ੳਹਨਾਂ ਦੇ ਘਰ ਮਿਲਣ ਵੀ ਗਏ ਸੀ। 2006 ਵਿਚ ਜਲੰਧਰ ਵਿਖੇ ਸਤਵਿੰਦਰ ਸਿੰਘ ਜੀ ਦੀ ਬੇਟੀ ਦੀ ਸ਼ਾਦੀ ‘ਤੇ ਮਿਲੇ ਸਨ। ਉਹ ਇੰਗਲਿਸ਼, ਹਿੰਦੀ, ਪੰਜਾਬੀ ਦੇ ਮਹਾਨ ਵਿਦਵਾਨ ਸਨ। ਉਹਨਾਂ ਦੇ ਮਹਾਨ ਕੰਮਾਂ ਕਰਕੇ ਆਸਟ੍ਰੇਲੀਆ ਸਰਕਾਰ ਨੇ ਔਜਲਾ ਜੀ ਨੂੰ ਕਈ ਵਾਰ ਸਨਮਾਨਿਤ ਕੀਤਾ। ਮੈਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰਦਾ ਹਾਂ ਅਤੇ ਪਰਮਾਤਮਾ ਪਰਿਵਾਰ ਨੂੰ ਭਾਣਾ ਮੰਨਣ ਦੀ ਤਾਕਤ ਦੇਵੇ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin