Articles Health & Fitness

ਜਦ ਨੀਂਦ ਨਾ ਆਵੇ

ਨੀਂਦ ਲੈਣ ਵਿਚ ਮੁਸ਼ਕਲ ਆਉਣ ਨੂੰ ਇਨਸੌਮਨੀਆ ਕਿਹਾ ਜਾਂਦਾ ਹੈ। ਸਟ੍ਰੈਸ ਤੋਂ ਬਾਅਦ ਵਿਸ਼ਵ ਭਰ ਵਿਚ ਨੀਂਦ ਘੱਟ ਜਾਂ ਨੀਂਦ ਨਾਂ ਆਉਣ ਦੀ ਸਮੱਸਿਆ ਤੇਜ਼ੀ ਨਾਲ ਵੱਧ ਰਹੀ ਹੈ।ਦਿਨੌਂ-ਦਿਨ ਇਨਸੌਮਨੀਆ ਦੀ ਸਮੱਸਿਆ ਬੱਚੇ, ਨੌਜਵਾਨ, ਸੀਨਿਅਰਜ਼ ਅਤੇ ਗਰਭਵਤੀ ਔਰਤਾਂ ਵਿਚ ਦੇਖੀ ਜਾ ਰਹੀ ਹੈ।ਅਮੇਰੀਕਨ ਨੇਸ਼ਨਲ ਸਲੀਪ ਫਾਂਉਡੇਸ਼ਨ ਦੀ ਸਟਡੀ ਦੇ ਆਂਕੜਿਆਂ ਮੁਤਾਬਿਕ ਸੰਯੁਕਤ ਰਾਜ ਵਿਚ ਲਗਭਗ 35% ਬਾਲਗ ਮਹੀਨੇ ਵਿਚ 1-2 ਵਾਰ ਅਸਥਾਈ ਇਨਸੌਮਨੀਆ ਸ਼ਿਕਾਇਤ ਕਰਦੇ ਹਨ ਅਤੇ 10-15% ਗੰਭੀਰ ਇਨਸੌਮਨੀਆ ਦੇ ਘੇਰੇ ਵਿਚ ਆaਂਦੇ ਹਨ।ਹਰ ਹਫਤੇ ਰਾਤ ਦੇ ਸਮੇ ਕੁੱਲ 25 ਘੰਟੇ ਨੀਂਦ ਨਾ ਆਉਣ ਦੀ ਹਾਲਤ ਨੂੰ ਗੰਭੀਰ ਮੰਨਿਆ ਜਾਂਦਾ ਹੈ।

ਬਦਲ ਰਿਹਾ ਲਾਈਫ ਸਟਾਇਲ, ਸਰੀਰਕ-ਮਾਨਸਿਕ ਰੌਗਾਂ ਦੇ ਨਾਲ-ਨਾਲ ਮੁੱਖ ਕਾਰਨ ਵਰਕ ਪਲੇਸ ਤੇ ਸ਼ਿਫਟਾਂ ਦੀ ਰੋਟੇਸ਼ਨ ਯਾਨਿ ਕੁੱਝ ਦਿਨ ਮਾਰਨਿਂਗ, ਫਿਰ ਆਫਟਰਨੂਨ ਅਤੇ ਉਸ ਤੋਂ ਬਾਅਦ ਰਾਤ ਦੀ ਸ਼ਿਫਟ ਸਰੀਰ ਨੂੰ ਜਿਆਦਾ ਨੁਕਸਾਨ ਪਹੁੰਚਾ ਰਹੀ ਹੈ।ਲਗਾਤਾਰ ਰੋਟੇਸ਼ਨ ਸ਼ਿਫਟਾਂ ਵਿਚ ਕੰਮ ਕਰਨ ਨਾਲ ਵਿਅਕਤੀ ਛੇਤੀ ਹੀ ਨੀਂਦ ਘੱਟ ਆਉਣ ਦੀ ਸਮੱਸਿਆ ਦਾ ਸ਼ਿਕਾਰ ਹੋ ਜਾਂਦਾ ਹੈ। ਇਸ ਸਮਸਿਆ ਦਾ ਇਲਾਜ ਨਾ ਕਰਨ ਦੀ ਹਾਲਤ ਵਿਚ ਵਿਅਕਤੀ ਗੱਲਾਂ ਨੂੰ ਛੇਤੀ ਭੱਲਣ ਲੱਗ ਜਾਂਦਾ ਹੈ। ਕਿਸੇ ਵੀ ਕੰਮ ਨੂੰ ਪੂਰਾ ਕਰਨ ਵਿਚ ਮਨ ਨਹੀਂ ਟਿਕਦਾ। ਯੌਨ-ਸ਼ਕਤੀ ਘੱਟਣੀ ਸ਼ੁਰੂ ਹੋ ਜਾਂਦੀ ਹੈ। ਰਾਤ ਭਰ ਨੀਂਦ ਨਾਂ ਆਉਣ ਦੀ ਹਾਲਤ ਵਿਚ ਪੂਰਾ ਦਿਨ ਸਰੀਰਕ ਤੇ ਮਾਨਸਿਕ ਥਕਾਵਟ ਦੇ ਨਾਲ ਚੱਕਰ ਵੀ ਆ ਜਾਂਦੇ ਹਨ।

ਇਨਸੌਮਨੀਆ ਲੰਬੇ ਸਮੇਂ ਤੋਂ ਹਾਈਪਰਟ੍ਰੋਸੈਸਲ ਦੀ ਬਿਮਾਰੀ ਵੀ ਮੰਨ ਲਈ ਜਾਂਦੀ ਹੈ। ਨੀਂਦ ਜਿਆਦਾ ਜਾਂ ਘੱਟ ਆਉਣ ਵਿਚ ਹਾਈਪੋਥੈਲਮਿਕ-ਪਿਟੂਟਰੀ-ਐਡਰੀਨਲ ਗ੍ਰੰਥੀ ਦੀ ਕਿਰਿਆਸ਼ੀਲਤਾ ਦੀ ਭੂਮਿਕਾ ਨੂੰ ਮੰਨਿਆ ਗਿਆ ਹੈ।ਇਹ ਐਕਟੀਵਿਟੀ ਨੀਂਦ ਦੇ ਸਾਈਕਲ ਤੇ ਅਸਰ ਪਾaਂਦੀ ਹੈ। ਬਜ਼ੁਰਗਾਂ ਵਿਚ ਇਨਸੋਮਨੀਆ ਦੀ ਕੰਡੀਸ਼ਨ ਆਮ ਦੇਖੀ ਜਾ ਰਹੀ ਹੈ। ਨੀਂਦ ਦੀ ਗੜਬੜੀ ਪਰਿਵਾਰ ਵਿਚ ਦੇਖਭਾਲ ਕਰਨ ਵਾਲਿਆਂ ਲਈ ਵੱਖੋ ਵੱਖਰੀਆਂ ਮੁਸ਼ਕਲਾਂ ਦਾ ਕਾਰਨ ਬਣਦੀ ਹੈ। ਇਨਸੋਮਨੀਆ ਕੈਂਸਰ ਦੇ ਰੋਗੀਆਂ ਵਿਚ ਆਮ ਦੇਖਣ ਨੂੰ ਮਿਲਦਾ ਹੈ।ਹਾਲਾਂਕਿ ਇਹ ਹਾਲਤ ਕੈਂਸਰ ਨਾਲ ਜੁੜੇ ਕਾਰਕਾਂ ਦੀ ਇੱਕ ਲੜੀ ਤੋਂ ਪਰੇਸ਼ਾਨ ਹੋ ਸਕਦਾ ਹੈ ਜਿਨਾਂ ਨੂੰ ਬਦਲਣਾ ਔਖਾ ਹੁੰਦਾ ਹੈ।

ਨੀਂਦ ਘੱਟ ਆਉਣ ਦੀ ਕੰਡੀਸ਼ਨ ਤੋਂ ਲ਼ੇ-ਕੇ ਇਨਸੋਮਨੀਆ ਤੱਕ ਦੇ ਸਫਰ ਨੂੰ ਲਾਈਫ-ਸਟਾਇਲ ਨਾਲ ਬਦਲ ਕੇ ਅਤੇ ਅੱਗੇ ਲਿਖੇ ਆਮ ਰੇਮੀਡੀਜ਼ ਅਪਨਾ ਸਕਦੇ ਹੋ :

ਆਪਣੀ ਰੂਟੀਨ ਤੇ ਮੋਸਮ ਮੁਤਾਬਿਕ ਰੋਜ਼ਾਨਾਂ ਅੱਧਾ ਘੰਟਾ ਸੈਰ, ਜਾਗਿੰਗ, ਯੋਗਾ, ਸਾਈਕਲਿੰਗ, ਜਿਮ ਅੰਦਰ ਕਸਰਤ ਕਰੋ। ਕਸਰਤ ਦੌਰਾਣ ਬਾਰ-ਬਾਰ ਘੜੀ ਨਾ ਵੇਖੋ।
ਲ਼ਗਾਤਾਰ ਨੇਗੇਟਿਵ ਸੋਚ ਨਾਲ ਮਾਸਪੇਸ਼ੀਆਂ ਤਨਾਅ ਵਿਚ ਆ ਜਾਂਦੀਆਂ ਹਨ।ਹਮੇਸ਼ਾ ਪੋਜ਼ੀਟਿਵ ਸੋਚਣ ਦਾ ਯਤਨ ਕਰੋ।ਦਿਮਾਗ ਦੀ ਮਾਸਪੇਸ਼ੀਆਂ ਨੂੰ ਸ਼ਾਤ ਕਰਨ ਲਈ ਚੰਗਾਂ ਸੋਚੋ, ਕੱਝ ਸਿਖਣ ਲਈ ਚੰਗੀਆਂ ਕਿਤਾਬਾਂ ਰੀਡ ਕਰੋ।
ਮੇਡੀਟੇਸ਼ਨ ਦੇ ਨਾਲ ਡੀਪ ਬ੍ਰੀਦ ਦਾ ਅਭਿਆਸ ਕਰਦੇ ਰਹੋ।ਨੱਕ ਰਾਹੀਂ ਸਾਹ ਲੈ ਕੇ ੭ ਸੈਕੈਂਡ ਤੱਕ ਰੋਕੋ, 8 ਸੈਕੇਂਡ ਤੱਕ ਸਾਹ ਹੋਲੀ-ਹੋਲੀ ਛੱਡਦੇ ਰਹੋ। ਇਸ ਨਾਲ ਹਾਰਟ ਬੀਟ ਸਲੋ ਹੋਕੇ ਦਿਮਾਗ ਇੱਕ ਕੈਮੀਕਲ ਰੀਲੀਜ਼ ਕਰਦਾ ਹੈ ਜੋ ਨੀਂਦ ਦੇ ਸਾਈਕਲ ਨੂੰ ਠੀਕ ਕਰਦਾ ਹੈ।
ਸ਼ਾਮ ਵੇਲੇ ਕਾਫੀ ਅਤੇ ਅਲਕੋਹਲ ਦੀ ਵਰਤੋਂ ਸੀਮਿਤ ਮਾਤਰਾ ਵਿਚ ਕਰਨ ਨਾਲ ਨੀਂਦ ਦੀ ਸੰਭਾਵਨਾ ਬਣ ਜਾਂਦੀ ਹੈ।ਨਸ਼ੀਲੇ ਪਦਾਰਥਾਂ ਤੋਂ ਪਰਹੇਜ਼ ਕਰੋ।
ਦੇਰ ਰਾਤ ਜਾਗਣ ਨਾਲ ਬਲੱਡ-ਪ੍ਰੈਸ਼ਰ, ਸ਼ੂਗਰ,ਦਿਲ ਦੇ ਰੋਗ ਅਤੇ ਮਾਨਸਿਕ ਕਮਜੋਰੀ ਪੈਦਾ ਹੋ ਜਾਂਦੀ ਹੈ। ਛੇਤੀ ਬੈਡ ਤੇ ਜਾਣ ਤੇ ਕਮਰੇ ਦੀ ਰੋਸ਼ਨੀ ਬੰਦ ਕਰ ਦੇਨੀ ਚਾਹੀਦੀ ਹੈ। ਨੀਂਦ ਆਉਣ ਵਿਚ ਮਦਦ ਮਿਲਦੀ ਹੈ।
ਬੈਡ ਤੇ ਜਾਣ ਤੋਂ ਪਹਿਲਾਂ ੧੫ ਮਿਨਟ ਘੱਟ ਗਰਮ ਪਾਣੀ ਵਿਚ ਨਮਕ ਮਿਲਾ ਕੇ ਆਪਣੇ ਪੈਰ ਡੁਬੋ ਕੇ ਰੱਖੋ। ਬਾਅਦ ਵਿਚ ਪੈਰਾਂ ਦੀਆਂ ਤਲੀਆਂ ਨੂੰ ਹਰਬਲ ਜਾਂ ਸਰਸੋਂ ਤੇ ਤਿੱਲ ਦੇ ਤੇਲ ਨਾਲ ਮਸਾਜ ਦਿਓ।ਖੁਨ ਦਾ ਸੰਚਾਰ ਵੱਧਣ ਨਾਲ ਚੰਗੀ ਨੀਂਦ ਆਵੇਗੀ।
ਇੱਕ ਕੱਪ ਗਰਮ ਦੁੱਧ ਵਿਚ ਚੁਟਕੀ ਭਰ ਜੈਫਲ ਪਾਉਡਰ ਮਿਲਾ ਕੇ ਪੀਓ।ਦੁੱਧ ਵਿਚ ਮੋਜ਼ੂਦ ਅਮੀਨੋਏਸਿਡ ਨਿਆਸਿਨ ਸਰੀਰ ਅੰਦਰ ਸਿਰੋਟੋਨਿਨ ਤੇ ਮਿਲਾਟੋਨਿਨ ਦਾ ਲੈਬਲ ਵਧਾ ਕੇ ਬੇਹਤਰ ਨੀਂਦ ਆ ਜਾਂਦੀ ਹੇ ਜੈਫਲ ਵਿਚ ਮੋਜੂਦ ਕੈਮੀਕਲ ਟ੍ਰਿਮਆਇਸਟਿਨ ਦਿਮਾਗ ਦੀਆਂ ਨਾੜੀਆਂ ਨੂੰ ਸ਼ਾਂਤ ਕਰਦਾ ਹੈ।
ਸਵੇਰੇ ਸ਼ਾਮ 1 ਕੱਪ ਬਿਨਾ ਸ਼ੂਗਰ ਦੁੱਧ ਵਿਚ ਛੋਟਾ ਟੁਕੜਾ ਮੁਲਠੀ ਉਬਾਲ ਕੇ ਇਕ ਚੁਟਕੀ ਹਲਦੀ ਪਾਉਡਰ ਮਿਲਾ ਕੇ ਪੀਣ ਨਾਲ ਚੰਗੀ ਨੀਂਦ ਆaਂਦੀ ਹੈ।
ਪੋਸ਼ਿਟਕ ਖੂਰਾਕ ਵਿਚ ਪੱਤੇਦਾਰ ਸਬਜ਼ੀਆਂ, ਮੋਸਮੀ ਫੱਲ, ਵੇਜ਼ੀਟੇਬਲ ਤੇ ਚਿਕਨ ਸੂਪ ਦੀ ਵਰਤੋਂ ਕਰੋ। ਜੰਕ ਫੂਡ ਦੀ ਆਦਤ ਛੱਡ ਦਿਓ।ਕਿaਂਕਿ ਅਜਿਹਾ ਫੂਡ ਪੇਟ ਖਰਾਬ ਕਰਕੇ ਨੀਂਦ ਦਾ ਸਾਈਕਲ ਬਿਗਾੜ ਦਿੰਦਾ ਹੈ।

ਨੋਟ : ਲਗਾਤਾਰ ਘੱਟ ਨੀਂਦ ਆਉਣ ਦੀ ਸਮੱਿਸਆ ਵਿਚ ਆਪਣੇ ਫੈਮਿਲੀ ਡਾਕਟਰ ਦੀ ਸਲਾਹ ਨਾਲ ਪ੍ਰਾਪਰ ਇਲਾਜ਼ ਕਰਾਓ।

– ਅਨਿਲ ਧੀਰ, ਕਾਲਮਨਿਸਟ, ਆਲਟਰਨੇਟਿਵ ਥੈਰਾਪਿਸਟ

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin