International

ਟੀਕਾਕਰਨ ਲਾਜ਼ਮੀ ਤਾਂ ਕਿ ਮਹਾਮਾਰੀ ਭਿਆਨਕ ਰੂਪ ਨਾਲ ਨਾ ਫੈਲੇ – ਟਰੂਡੋ

ਓਟਾਵਾ – ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੋਵਿਡ-19 ਨਾਲ ਨਜਿੱਠਣ ਲਈ ਦੇਸ਼ ਵਿਚ ਲਗਾਈਆਂ ਗਈਆਂ ਪਾਬੰਦੀਆਂ ਵਿਰੁੱਧ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਦਰਮਿਆਨ ਪਾਬੰਦੀਆਂ ਦੇ ਹੱਕ ਵਿਚ ਆਪਣਾ ਸਟੈਂਡ ਸਪੱਸ਼ਟ ਕੀਤਾ। ਕੋਵਿਡ-19 ਸਬੰਧੀ ਪਾਬੰਦੀਆਂ ਅਤੇ ਟੀਕਾਕਰਣ ਦੀਆਂ ਜ਼ਰੂਰਤਾਂ ਵਿਰੁੱਧ ਟਰੱਕ ਮਾਲਕਾਂ ਦੇ ਪ੍ਰਦਰਸ਼ਨ ਕਾਰਨ ਅਮਰੀਕਾ ਅਤੇ ਕੈਨੇਡਾ ਵਿਚਕਾਰ ਸਭ ਤੋਂ ਵਿਅਸਤ ਸਰਹੱਦ ਦੇ ਅੰਸ਼ਕ ਰੂਪ ਨਾਲ ਬੰਦ ਹੋਣ ਕਾਰਨ ਆਰਥਿਕ ਗਤੀਵਿਧੀਆਂ ਪ੍ਰਭਾਵਿਤ ਹੋ ਰਹੀਆਂ ਹਨ।

ਟਰੂਡੋ ਨੇ ਓਟਾਵਾ ਵਿਚ ਸੰਸਦ ਵਿਚ ਕਿਹਾ, ‘ਹਕੀਕਤ ਇਹ ਹੈ ਕਿ ਟੀਕਾਕਰਨ ਲਾਜ਼ਮੀ ਹੈ ਅਤੇ ਤੱਥ ਇਹ ਹੈ ਕਿ ਕੈਨੇਡਾ ਦੇ ਲਗਭਗ 90 ਫ਼ੀਸਦੀ ਲੋਕ ਟੀਕਾਕਰਣ ਕਰਵਾ ਰਹੇ ਹਨ ਤਾਂ ਕਿ ਇਹ ਯਕੀਨੀ ਕੀਤਾ ਜਾ ਸਕੇ ਕਿ ਇਹ ਵਿਸ਼ਵਵਿਆਪੀ ਮਹਾਮਾਰੀ ਦੁਨੀਆ ਵਿਚ ਕਿਤੇ ਵੀ ਕੈਨੇਡਾ ਦੀ ਤਰ੍ਹਾਂ ਭਿਆਨਕ ਰੂਪ ਨਾਲ ਨਾ ਫੈਲੇ।’ ਦੇਸ਼ ਵਿਚ ਪਿਛਲੇ ਕਈ ਹਫ਼ਤਿਆਂ ਤੋਂਂਕੋਵਿਡ-19 ਨਾਲ ਸਬੰਧਤ ਪਾਬੰਦੀਆਂ ਅਤੇ ਟਰੂਡੋ ਵਿਰੁੱਧ ਵਿਰੋਧ ਪ੍ਰਦਰਸ਼ਨ ਤੇਜ਼ ਹੋ ਗਿਆ ਹੈ।

ਫੈਡਰਲ ਐਮਰਜੈਂਸੀ ਤਿਆਰੀ ਮੰਤਰੀ ਬਿਲ ਬਲੇਅਰ ਨੇ ਕਿਹਾ ਕਿ ਪ੍ਰਦਰਸ਼ਨ ਜ਼ਰੂਰੀ ਚੀਜ਼ਾਂ ਦੀ ਸਪਲਾਈ ਵਿਚ ਵਿਘਨ ਪਾ ਰਹੇ ਹਨ। ਕੋਵਿਡ-19 ਪਾਬੰਦੀਆਂ ਖ਼ਿਲਾਫ਼ ‘ਫਰੀਡਮ ਟਰੱਕ ਕਾਫਲੇ’ ਪ੍ਰਦਰਸ਼ਨ ਤਹਿਤ ਪ੍ਰਦਰਸ਼ਨਕਾਰੀਆਂ ਨੇ ਓਟਾਵਾ ਵਿਚ ਸੈਂਕੜੇ ਟਰੱਕ ਖੜ੍ਹੇ ਕੀਤੇ ਹਨ। ਅੰਤਰਿਮ ਕੰਜ਼ਰਵੇਟਿਵ ਨੇਤਾ ਕੈਂਡਿਸ ਬਰਗੇਨ ਨੇ ਸੰਸਦ ਵਿਚ ਕਿਹਾ ਕਿ ਦੁਨੀਆ ਭਰ ਦੇ ਦੇਸ਼ ਪਾਬੰਦੀਆਂ ਹਟਾ ਰਹੇ ਹਨ ਅਤੇ ਕੈਨੇਡਾ ਦੇ ਕਈ ਸੂਬੇ ਵੀ ਅਜਿਹਾ ਕਰ ਰਹੇ ਹਨ। ਉਨ੍ਹਾਂ ਨੇ ਦੋਸ਼ ਲਾਇਆ ਕਿ ਟਰੂਡੋ ‘ਹਮੇਸ਼ਾ ਲਈ ਗਲੋਬਲ ਮਹਾਮਾਰੀ ਨਾਲ’ ਜਿਊਣਾ ਚਾਹੁੰਦੇ ਹਨ।

Related posts

ਸੁਨੀਤਾ ਵਿਲੀਅਮਜ਼ ਦਾ ਪੁਲਾੜ ਯਾਨ ਨਹੀਂ ਉਡਿਆ ਮਿਸ਼ਨ ਮੁਲਤਵੀ, ਰਾਕਟ ਹੋਇਆ ਖ਼ਰਾਬ, 10 ਨੂੰ ਦੁਬਾਰਾ ਉਡਾਣ ਸੰਭਵ

editor

ਈਪਰ ਵਿਖੇ ਪਹਿਲੀ ਸੰਸਾਰ ਜੰਗ ਦੇ ਸ਼ਹੀਦਾਂ ਨੂੰ ਸਮਰਪਿਤ ਸਮਾਗਮ

editor

ਨਿਊਜ਼ੀਲੈਂਡ: ਰਾਸ਼ਟਰੀ ਫਲਾਈਟ ਵਿੱਚ ਏਅਰ ਸੁਰੱਖਿਆ ਲਈ ਪਹਿਲੀ ਵਾਰ ਵਰਤੀ ‘ਸੰਕੇਤਕ ਭਾਸ਼ਾ’

editor