International

ਦੁਨੀਆਂ ਦਾ ਇੱਕ ਅਜਿਹਾ ਪਿੰਡ ਜਿੱਥੇ ਨਹੀਂ ਨਿਕਲਦੀ ਸੀ ਧੁੱਪ, ਹਨ੍ਹੇਰੇ ਤੋਂ ਬਚਣ ਲਈ ਪਿੰਡ ਵਾਲਿਆਂ ਨੇ ਲਗਾਇਆ ਤਗੜਾ ਜੁਗਾੜ

ਨਿਊਯਾਰਕ –  ਦੁਨੀਆਂ ਦਾ ਇੱਕ ਅਜਿਹਾ ਪਿੰਡ ਜਿੱਥੇ ਸੂਰਜ ਤਾਂ ਉੱਗਦਾ ਸੀ ਪਰ ਇੱਥੇ ਧੁੱਪ ਦੀ ਇੱਕ ਕਿਰਨ ਤਕ ਨਹੀਂ ਪਹੁੰਚਦੀ ਸੀ। ਦਰਅਸਲ ਇਟਾਲੀਅਨ ਸਵਿਸ ਸੀਮਾ ’ਤੇ ਇੱਕ ਘਾਟੀ ਵਿੱਚ ਵੱਸਿਆ ਇੱਕ ਛੋਟਾ ਜਿਹਾ ਵਿਗਨੇਲਾ ਅਜਿਹਾ ਪਿੰਡ ਹੈ ਜੋ ਹਰ ਸਾਲ ਨਵੰਬਰ ਤੋਂ ਫ਼ਰਵਰੀ ਤਕ 3 ਮਹੀਨੇ ਹਨ੍ਹੇਰੇ ਵਿੱਚ ਡੁੱਬਿਆ ਰਹਿੰਦਾ ਹੈ। ਇੱਥੇ ਬਹੁਤ ਘੱਟ ਆਬਾਦੀ ਰਹਿੰਦੀ ਹੈ। ਇਹ ਪਿੰਡ ਇੱਕ ਪਾਸੇ ਘਾਟੀ ਤੇ ਦੂਜੇ ਪਾਸੇ ਪਹਾੜਾਂ ਨਾਲ ਘਿਰਿਆ ਹੋਇਆ ਹੈ। ਠੰਡ ਦੇ ਮਹੀਨਿਆਂ ਵਿੱਚ ਇੱਥੇ ਸੂਰਜ ਦੀ ਰੌਸ਼ਨੀ ਨਹੀਂ ਪਹੁੰਚਦੀ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਪਿੰਡ ਵਾਲਿਆਂ ਨੇ ਇੱਕ ਜੁਗਾੜ ਲਗਾਇਆ। ਉਨ੍ਹਾਂ ਨੇ ਧਰਤੀ ’ਤੇ ਹੀ ਸੂਰਜ ਨੂੰ ਉਤਾਰ ਦਿੱਤਾ। ਪਿੰਡ ਵਾਲਿਆਂ ਨੇ ਧੁੱਪ ਦੀ ਅਜਿਹੀ ਵਿਵਸਥਾ ਕੀਤੀ ਜਿਸ ਬਾਰੇ ਪੜ੍ਹ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ।
1999 ਵਿੱਚ ਵਿਗਨੇਲਾ ਦੇ ਸਥਾਨਕ ਆਰਕੀਟੈਕਟ ਜਿਆਕੋਮੋ ਬੋਨਜਾਨੀ ਨੇ ਚਰਚ ਦੀ ਦੀਵਾਰ ’ਤੇ ਇੱਕ ਧੁੱਪ ਘੜੀ ਲਗਾਉਣ ਦਾ ਪ੍ਰਸਤਾਵ ਰੱਖਿਆ ਪਰ ਤੱਤਕਾਲੀਨ ਮੇਅਰ ਫ਼੍ਰੇਂਕੋ ਮਿਡਾਲੀ ਨੇ ਇਸ ਸੁਝਾਅ ਨੂੰ ਖਾਰਜ ਕਰ ਦਿੱਤਾ। ਧੁੱਪ ਘੜੀ ਦੀ ਜਗ੍ਹਾ ਮੇਅਰ ਨੇ ਕੱੁਝ ਅਜਿਹਾ ਬਣਾਉਣ ਲਈ ਕਿਹਾ ਜਿਸ ਨਾਲ ਪਿੰਡ ਵਿੱਚ ਪੂਰਾ ਸਾਲ ਧੁੱਪ ਪੈਂਦੀ ਰਹੇ। ਧੁੱਪ ਦੀ ਜੱਦੋ-ਜਹਿਦ ਲਈ ਆਰਟੀਟੈਕਟ ਬੋਂਜਾਨੀ ਤੇ ਇੰਜੀਨੀਅਰ ਗਿਆਨੀ ਫ਼ੇਰਾਰੀ ਨੇ ਮਿਲ ਕੇ 8 ਮੀਟਰ ਚੌੜਾ ਤੇ 5 ਮੀਟਰ ਲੰਬਾ ਇੱਕ ਵਿਸ਼ਾਲ ‘ਮਿਰਰ’ ਡਿਜ਼ਾਈਨ ਕੀਤਾ ਜਿਸ ਨੂੰ ਬਣਾਉਣ ਵਿੱਚ 1,00,000 ਯੂਰੋ (ਲੱਗਭਗ 1 ਕਰੋੜ ਰੁਪਏ) ਦੀ ਲਾਗਤ ਆਈ। 17 ਦਸੰਬਰ 2006 ਨੂੰ ਇਸ ਪ੍ਰਾਜੈਕਟ ਦਾ ਕੰਮ ਪੂਰਾ ਹੋ ਗਿਆ।ਮਿਰਰ ਵਿੱਚ ਇੱਕ ਖਾਸ ਸੌਫ਼ਟਵੇਅਰ ਪ੍ਰੋਗਾਰਮ ਵੀ ਲਗਾਇਆ ਗਿਆ। ਸੌਫ਼ਟਵੇਅਰ ਦੀ ਬਦੌਲਤ ‘ਮਿਰਰ’ ਸੂਰਜ ਦੇ ਰਸਤੇ ਦੇ ਹਿਸਾਬ ਨਾਲ ਘੁੰਮਦਾ ਹੈ। ਇਸ ਤਰ੍ਹਾਂ ਚੋਟੀ ’ਤੇ ਲੱਗੇ ਵਿਸ਼ਾਲ ‘ਮਿਰਰ’ ਨਾਲ ਪਿੰਡ ਵਿੱਚ ਦਿਨ ਵਿੱਚ 6 ਘੰਟੇ ਤਕ ਸੂਰਜ ਦੀ ਰੌਸ਼ਨੀ ਰਿਫ਼ਲੈਕਟ ਹੋ ਕੇ ਆਉਣ ਲੱਗੀ। ਇਹ ਆਰਟੀਫ਼ੀਸ਼ੀਅਲ ਰੌਸ਼ਨੀ ਕੁਦਰਤੀ ਧੁੱਪ ਦੇ ਬਰਾਬਰ ਸ਼ਕਤੀਸ਼ਾਲੀ ਨਹੀਂ ਹੈ। ਦੂਜੇ ਪਾਸੇ ਗਰਮੀ ਦੇ ਮੌਸਮ ਵਿੱਚ ਅਜਿਹੀ ਵਿਵਸਥਾ ਰਹੇਗੀ ਜੋ ਵਿਸ਼ਾਲ ਮਿਰਰ ਦੀ ਵਜ੍ਹਾ ਨਾਲ ਪਿੰਡ ਵਿੱਚ ਤੇਜ਼ ਧੁੱਪ ਪਵੇਗੀ, ਇਸ ਲਈ ਗਰਮੀ ਦੇ ਸੀਜਨ ਵਿੱਚ ‘ਮਿਰਰ’ ਨੂੰ ਢੱਕ ਦਿੱਤਾ ਜਾਂਦਾ ਹੈ।

Related posts

ਜਸਟਿਨ ਟਰੂਡੋ ਦੇ ਸਮਾਗਮ ਦੌਰਾਨ ਖ਼ਾਲਿਸਤਾਨੀ ਨਾਅਰੇ ‘ਲੱਗਣ ’ਤੇ ਭਾਰਤ ਨੇ ਕੈਨੇਡੀਅਨ ਰਾਜਦੂਤ ਕੀਤਾ ਤਲਬ

editor

ਕੀਨੀਆ ’ਚ ਹੜ੍ਹ ਕਾਰਨ 140 ਤੋਂ ਵੱਧ ਮੌਤਾਂ, 17 ਨਾਬਾਲਗਾਂ ਸਮੇਤ 42 ਲਾਸ਼ਾਂ ਬਰਾਮਦ

editor

ਅਮਰੀਕਾ ਦੀ ਜੇਲ੍ਹ ’ਚ ਕੈਦ ਧਰਮੇਸ਼ ਪਟੇਲ ਹੁਣ ਜੇਲ੍ਹ ਤੋਂ ਆ ਸਕਦੈ ਬਾਹਰ !

editor