India

ਦੇਸ਼ ਵਿਰੋਧੀ ਤਾਕਤਾਂ ਅੰਦਰੂਨੀ ਸੁਰੱਖਿਆ ਨੂੰ ਦੇ ਰਹੀਆਂ ਚੁਣੌਤੀ

ਨਵੀਂ ਦਿੱਲੀ – ਇਹ ਮਹਿਜ਼ ਇਤਫ਼ਾਕ ਨਹੀਂ ਹੈ ਕਿ ਜਿਸ ਦਿਨ ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਵਿੱਚ ਪੰਜ ਕਿਲੋ ਆਰਡੀਐਕਸ ਬਰਾਮਦ ਹੋਇਆ, ਉਸ ਦਿਨ ਦਿੱਲੀ ਵਿੱਚ ਇੱਕ ਲਾਵਾਰਿਸ ਬੈਗ ਅਤੇ ਸ੍ਰੀਨਗਰ ਵਿੱਚ ਇੱਕ ਪ੍ਰੈਸ਼ਰ ਕੁੱਕਰ ਵਿੱਚ ਆਈਈਡੀ ਮਿਲੀ। ਵਿਸਫੋਟਕ ਬਰਾਮਦਗੀ ਦੇ ਇਹ ਤਿੰਨੇ ਮਾਮਲੇ ਕਿਸੇ ਵੱਡੀ ਸਾਜ਼ਿਸ਼ ਵੱਲ ਇਸ਼ਾਰਾ ਕਰ ਰਹੇ ਹਨ। ਜਿਵੇਂ-ਜਿਵੇਂਂਗਣਤੰਤਰ ਦਿਵਸ ਨੇੜੇ ਆ ਰਿਹਾ ਹੈ ਅਤੇ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂਂ ਹਨ, ਅਜਿਹੇ ਵਿੱਚ ਦੇਸ਼ ਵਿਰੋਧੀ ਤਾਕਤਾਂ ਦਾ ਸਰਗਰਮ ਹੋਣਾ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ।

ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਇਨ੍ਹਾਂ ਤਿੰਨਾਂ ਮਲਿਆਂਂ ਦੇ ਤਾਰ ਕਿਸੇ ਇੱਕ ਅੱਤਵਾਦੀ ਸਮੂਹ ਨਾਲ ਜੁੜੇ ਹੋਣ। ਇਹ ਵੀ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਅਜਿਹੇ ਗਰੁੱਪ ਨੂੰ ਸਰਹੱਦ ਪਾਰੋਂ ਭਾਵ ਪਾਕਿਸਤਾਨ ਤੋਂ ਸਹਿਯੋਗ ਅਤੇ ਸਮਰਥਨ ਮਿਲ ਰਿਹਾ ਹੈ। ਇਸ ਖ਼ਦਸ਼ੇ ਦੇ ਮੱਦੇਨਜ਼ਰ ਪੁਲਿਸ ਅਤੇ ਖ਼ੁਫ਼ੀਆ ਏਜੰਸੀਆਂ ਨੂੰ ਨਾ ਸਿਰਫ਼ ਹੋਰ ਚੌਕਸ ਰਹਿਣਾ ਹੋਵੇਗਾ, ਸਗੋਂਂ ਉਨ੍ਹਾਂ ਅਨਸਰਾਂ ਤੱਕ ਵੀ ਪਹੁੰਚ ਕਰਨੀ ਪਵੇਗੀ, ਜੋ ਦੇਸ਼ ਦੀ ਅੰਦਰੂਨੀ ਸੁਰੱਖਿਆ ਨੂੰ ਨੁਕਸਾਨ ਪਹੁੰਚਾਉਣ ਲਈ ਕੋਝੇ ਮਾਹੌਲ ਬਣਾ ਰਹੇ ਹਨ।ਬਿਨਾਂ ਸ਼ੱਕ ਸੁਰੱਖਿਆ ਏਜੰਸੀਆਂ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਸੁਚੇਤ ਰਹਿਣ ਦੀ ਲੋੜ ਹੈ, ਕਿਉਂਕਿ ਉਨ੍ਹਾਂ ਦੀ ਚੌਕਸੀ ਨਾਲ ਸੁਰੱਖਿਆ ਏਜੰਸੀਆਂਦਾ ਕੰਮ ਆਸਾਨ ਹੋਣ ਦੇ ਨਾਲ-ਨਾਲ ਦੇਸ਼ ਵਿਰੋਧੀ ਅਨਸਰਾਂ ਦੇ ਮਨਸੂਬਿਆਂ ਨੂੰ ਠੱਲ੍ਹ ਪਾਉਣ ਵਿਚ ਵੀ ਮਦਦ ਮਿਲੇਗੀ। ਹੁਣ ਸਮਾਂ ਆ ਗਿਆ ਹੈ ਕਿ ਕੇਂਦਰੀ ਸੁਰੱਖਿਆ ਏਜੰਸੀਆਂ ਨਾ ਸਿਰਫ਼ ਰਾਜਾਂ ਨੂੰ ਸੁਚੇਤ ਕਰਨ ਸਗੋਂ ਉਨ੍ਹਾਂ ਨੂੰ ਲੋੜੀਂਦੀ ਜਾਣਕਾਰੀ ਵੀ ਪ੍ਰਦਾਨ ਕਰਨ। ਅੰਦਰੂਨੀ ਸੁਰੱਖਿਆ ਨੂੰ ਦਰਪੇਸ਼ ਚੁਣੌਤੀ ਜਿਸ ਤਰ੍ਹਾਂ ਉਭਰਦੀ ਨਜ਼ਰ ਆ ਰਹੀ ਹੈ, ਉਸ ਦਾ ਸਾਹਮਣਾ ਮਿਲ ਕੇ ਹੀ ਕੀਤਾ ਜਾ ਸਕਦਾ ਹੈ। ਖ਼ਦਸ਼ਾ ਇਹ ਨਹੀਂ ਹੈ ਕਿ ਗਣਤੰਤਰ ਦਿਵਸ ’ਤੇ ਕਾਨੂੰਨ ਵਿਵਸਥਾ ਨੂੰ ਚੁਣੌਤੀ ਦੇਣ ਦੀ ਕੋਸ਼ਿਸ਼ ਹੋ ਸਕਦੀ ਹੈ, ਸਗੋਂਂ ਚੋਣ ਵਾਲੇ ਰਾਜਾਂ ’ਚ ਮਾਹੌਲ ਖ਼ਰਾਬ ਕਰਨ ਦਾ ਕੰਮ ਵੀ ਹੋ ਸਕਦਾ ਹੈ। ਵਿਧਾਨ ਸਭਾ ਚੋਣਾਂ ਵਾਲੇ ਰਾਜਾਂ ਵਿੱਚੋਂਂਪੰਜਾਬ ਸਭ ਤੋਂਂ ਸੰਵੇਦਨਸ਼ੀਲ ਹੈ।ਪਿਛਲੇ ਕੁਝ ਸਮੇਂ ਤੋਂ ਪੰਜਾਬ ਵਿੱਚ ਸਰਹੱਦ ਪਾਰ ਤੋਂਂਵਿਸਫੋਟਕ, ਹਥਿਆਰ ਅਤੇ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਦਾ ਸਿਲਸਿਲਾ ਜਿਸ ਤਰ੍ਹਾਂ ਜਾਰੀ ਹੈ, ਉਹ ਕੋਈ ਸ਼ੁੱਭ ਸੰਕੇਤ ਨਹੀਂ ਹੈ। ਕੁਝ ਦਿਨ ਪਹਿਲਾਂ ਲੁਧਿਆਣੇ ਦੇ ਕੋਰਟ ਕੰਪਲੈਕਸ ਵਿੱਚ ਵੀ ਇੱਕ ਧਮਾਕਾ ਹੋਇਆ ਹੈ, ਜਿਸ ਨੂੰ ਵੀ ਦੇ ਵਿਰੋਧੀ ਤਾਕਤਾਂ ਨੇ ਅੰਜ਼ਾਮ ਦਿੱਤਾ ਸੀ।

ਇਸ ਗੱਲ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾਣਾ ਚਾਹੀਦਾ ਕਿ ਲੰਮੇ ਸਮੇਂਂਤੋਂ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀਆਂ ਕੋਸ਼ਿਸ਼ਾਂ ਕੀਤੀਆ ਜਾ ਰਹੀਆਂਂ ਹਨ। ਜਿਸ ਤਰ੍ਹਾਂ ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਇਹ ਕੋਸ਼ਿਸ਼ ਪਾਕਿਸਤਾਨ ਤੋਂ ਹੋ ਰਹੀ ਹੈ, ਉਸੇ ਤਰ੍ਹਾਂ ਇਸ ਵਿਚ ਵੀ ਕੋਈ ਸ਼ੱਕ ਨਹੀਂ ਕਿ ਵਿਦੇਸ਼ ਵਿੱਚ ਬੈਠੇ ਦੇਸ਼ ਵਿਰੋਧੀ ਤੱਤ ਇਸ ਦਾ ਮੋਹਰਾ ਬਣੇ ਹੋਏ ਹਨ। ਕਿਸੇ ਨੂੰ ਵੀ, ਖ਼ਾਸ ਕਰਕੇ ਭਾਰਤ ਸਰਕਾਰ ਦੇ ਨਾਲ-ਨਾਲ ਪੰਜਾਬ ਦੇ ਨੇਤਾਵਾਂ ਨੂੰ ਇਸ ਆੜ ਵਿਚ ਨਹੀਂ ਪੈਣਾ ਚਾਹੀਦਾ ਕਿ ਪਾਕਿਸਤਾਨ ਭਾਰਤ ਨਾਲ ਸੌ ਸਾਲ ਦੀ ਦੋਸਤੀ ਕਾਇਮ ਰੱਖਣ ਦੀ ਗੱਲ ਕਰ ਰਿਹਾ ਹੈ। ਅਜਿਹੀਆਂ ਗੱਲਾਂ ਦੇਸ਼ ਅਤੇ ਦੁਨੀਆਂ ਦੀਆਂਂਅੱਖਾਂ ਵਿੱਚ ਧੂੜ ਸੁੱਟਣ ਦੀ ਕੋਸ਼ਿਸ਼ ਤੋਂ ਇਲਾਵਾ ਕੁਝ ਨਹੀਂ ਹਨ।

Related posts

ਅੰਮ੍ਰਿਤਪਾਲ ਸਿੰਘ ਨੇ ਖਡੂਰ ਸਾਹਿਬ ਤੋਂ ਭਰੇ ਕਾਗਜ਼, ਜੇਲ੍ਹ ’ਚੋਂ ਹੀ ਲੜਨਗੇ ਚੋਣ

editor

ਕਾਂਗਰਸ ਨੇ ਆਪਣੇ ਸ਼ਾਸਨਕਾਲ ਦੌਰਾਨ 80 ਵਾਰ ਸੰਵਿਧਾਨ ’ਚ ਕੀਤੀ ਸੀ ਸੋਧ: ਗਡਕਰੀ

editor

ਜੀ.ਐੱਸ.ਟੀ. ਦੀ ਵਸੂਲੀ ਲਈ ਜ਼ਬਰਦਸਤੀ ਨਾ ਕਰੇ ਕੇਂਦਰ : ਸੁਪਰੀਮ ਕੋਰਟ

editor