Bollywood

ਫਿਲਮ ਨਿਰਮਾਤਾ ਬੋਨੀ ਕਪੂਰ ਦੇ ਘਰ ‘ਚੋਂ ਦੋ ਹੋਰ ਲੋਕ ਨਿਕਲੇ ਕੋਰੋਨਾ ਪਾਜ਼ੇਟਿਵ

ਮੁੰਬਈ — ਫਿਲਮ ਨਿਰਮਾਤਾ ਬੋਨੀ ਕਪੂਰ ਦੇ ਲੋਖੰਡਵਾਲਾ ਸਥਿਤ ਗ੍ਰੀਨ ਅਕਰਸ ਵਾਲੇ ਘਰ ‘ਚ ਕੰਮ ਕਰਨ ਵਾਲੇ ਵਿਅਕਤੀ ਦਾ ਕੋਰੋਨਾ ਟੈਸਟ ਪਾਜ਼ੇਟਿਵ ਆਇਆ ਸੀ। ਇਸ ਤੋਂ ਬਾਅਦ ਬੋਨੀ ਕਪੂਰ, ਉਨ੍ਹਾਂ ਦੀਆਂ ਦੋਵੇਂ ਧੀਆਂ ਜਾਨਹਵੀ ਕਪੂਰ ਤੇ ਖੁਸ਼ੀ ਕਪੂਰ ਸਮੇਤ ਘਰ ‘ਚ ਰਹਿਣ ਵਾਲੇ ਦੂਜੇ ਲੋਕਾਂ ਦਾ ਵੀ ਕੋਰੋਨਾ ਟੈਸਟ ਹੋਇਆ, ਜਿਨ੍ਹਾਂ ‘ਚੋਂ ਦੋ ਹੋਰ ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। ਜਦੋਂ ਕਿ ਘਰ ਦੇ ਬਾਕੀ ਸਾਰੇ ਮੈਂਬਰ ਸੁਰੱਖਿਅਤ ਹਨ।

ਜਾਣਕਾਰੀ ਮੁਤਾਬਕ, ਬੋਨੀ ਕਪੂਰ ਦੇ ਘਰ ‘ਚ ਕੰਮ ਕਰਨ ਵਾਲੇ 23 ਸਾਲ ਦੇ ਚਰਣ ਸਾਹੂ ਨਾਂ ਦੇ ਸਖਸ਼ ਦੀ ਸਿਹਤ ਸ਼ਨੀਵਾਰ ਤੋਂ ਖਰਾਬ ਸੀ। ਟੈਸਟ ਕਰਾਉਣ ‘ਤੇ ਉਸ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ। ਇਸ ਤੋਂ ਬਾਅਦ ਉਸ ਨੂੰ ਆਈਸੋਲੇਸ਼ਨ ‘ਚ ਰੱਖਿਆ ਗਿਆ। ਇਸ ਬਾਰੇ ਤੁਰੰਤ ਸੁਸਾਇਟੀ ਨੂੰ ਸੂਚਨਾ ਦਿੱਤੀ ਗਈ, ਜਿਨ੍ਹਾਂ ਨੇ ਇਸ ਦੀ ਜਾਣਕਾਰੀ ਸਥਾਨਕ ਪ੍ਰਸ਼ਾਸਨ ਅਤੇ ਸੂਬਾ ਸਰਕਾਰ ਨੂੰ ਦਿੱਤੀ। ਚਰਣ ਸਾਹੂ ਦੇ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਬੋਨੀ ਕਪੂਰ ਦੇ ਘਰ ਦੇ ਸਾਰੇ ਮੈਂਬਰਾਂ ਨੇ ਖੁਦ ਨੂੰ ਕੁਆਰੰਟੀਨ ਕਰ ਲਿਆ ਸੀ, ਜਿਸ ਤੋਂ ਬਾਅਦ ਸਾਰਿਆਂ ਦਾ ਟੈਸਟ ਕਰਵਾਇਆ ਗਿਆ। ਰਿਪੋਰਟ ਆਉਣ ਤੋਂ ਬਾਅਦ ਪਤਾ ਲੱਗਾ ਕਿ ਘਰ ਦੇ ਦੋ ਹੋਰ ਨੌਕਰਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ।

ਇਸ ਬਾਰੇ ਗੱਲ ਕਰਨ ‘ਤੇ ਬੋਨੀ ਕਪੂਰ ਨੇ ਦੱਸਿਆ ਸੀ ਕਿ ਉਹ ਆਪਣੇ ਬੱਚਿਆਂ ਅਤੇ ਦੂਜੇ ਸਟਾਫ ਨਾਲ ਘਰ ‘ਚ ਸੁਰੱਖਿਅਤ ਹੈ। ਜਦੋਂ ਤੋਂ ਲਾਕਡਾਊਨ ਸ਼ੁਰੂ ਹੋਇਆ, ਅਸੀਂ ਕਿਤੇ ਵੀ ਬਾਹਰ ਨਹੀਂ ਨਿਕਲੇ। ਬੋਨੀ ਨੇ ਅੱਗੇ ਕਿਹਾ, ਸਾਨੂੰ ਉਮੀਦ ਹੈ ਕਿ ਸਟਾਫ ਦੇ ਇਹ ਲੋਕ ਜਲਦ ਹੀ ਠੀਕ ਹੋ ਜਾਣਗੇ। ਜਾਨਹਵੀ ਕਪੂਰ ਤੇ ਖੁਸ਼ੀ ਕਪੂਰ ਨੂੰ ਲੈ ਕੇ ਬੋਨੀ ਕਪੂਰ ਨੇ ਕਿਹਾ, ਬੱਚੇ ਮੇਰੇ ਨਾਲ ਹੀ ਹਨ ਅਤੇ ਉਹ ਸਾਰੇ ਠੀਕ ਹਨ। ਮੇਰੇ ਸਟਾਫ ਦੇ ਬਾਕੀ ਮੈਂਬਰ ਵੀ ਸਿਹਤਮੰਦ ਹਨ। ਤੁਰੰਤ ਕਾਰਵਾਈ ਕਰਨ ਲਈ ਮੈਂ ਮਹਾਰਾਸ਼ਟਰ ਸਰਕਾਰ ਤੇ ਬੀ. ਐੱਮ. ਸੀ. ਦੇ ਸ਼ੁਕਰਗੁਜ਼ਾਰ ਹਾਂ।”

Related posts

‘‘ਤੁਸੀਂ ਆਪਣੀ ਉਮਰ ਦੇ ਹਿਸਾਬ ਨਾਲ ਖੇਡ ਸਕਦੇ ਹੋ’’ ‘‘ਇਹ ਮੇਰਾ ਹਨੀਮੂਨ ਫੇਜ਼ ਹੈ’’: ਪੂਜਾ ਭੱਟ

editor

ਡਾਕਟਰ ਬਣਨਾ ਚਾਹੁੰਦੀ ਸੀ ਜਯਾ ਪ੍ਰਦਾ, ਮਾਂ ਦੇ ਇਕ ਕਦਮ ਨੇ ਬਣਾਇਆ ਸੱਤ ਫ਼ਿਲਮ ਇੰਡਸਟਰੀਆਂ ਦੀ ਮੱਲਿਕਾ

editor

ਮੇਟ ਗਾਲਾ ’ਚ ਆਲੀਆ ਭੱਟ ਦਾ ਚੱਲਿਆ ਜਾਦੂ, ਭਾਰਤ ਦਾ ਵਧਾਇਆ ਮਾਣ

editor