Story

ਮੁੱਫਤ ਸਹੂਲਤਾਂ

ਨੀ ਮਿੰਦੋ ਅੱਜ ਸਾਡੇ ਘਰ ਕੇਜਰੀ ਵਾਲ ਦੇ ਵਰਕਰ ਜੋ ਉਸ ਨੇ ਔਰਤਾਂ ਨੂੰ ਮਹੀਨੇ ਬਾਅਦ ਪੈਸੇ ਦੇਣ ਦਾ ਐਲਾਨ ਕੀਤਾ ਹੈ ਸਾਡੇ ਮੁਹੱਲੇ ਫ਼ਾਰਮ ਭਰਨ ਆਏ ਸਨ। ਅੱਛਾ! ਨੀ ਨਿੰਦਰੋਂ ਕੇਜਰੀ ਵਾਲ ਤਾਂ ਪੈਸੇ ਦੇ ਰਿਹਾ ਹੈ ? ਸਿੱਧੂ ਤੇ ਨਾਲ ਔਰਤਾਂ ਨੂੰ 8 ਸਲੰਡਰ ਵੀ ਦੇ ਰਿਹਾ ਹੈ।ਅਸੀਂ ਤਾਂ ਫ਼ਾਰਮ ਉਸੇ ਦੀ ਪਾਰਟੀ ਦਾ ਭਰਨਾ ਹੈ, ਮਿੰਦੋਂ ਨੇ ਨਿੰਦਰੋਂ ਨੂੰ ਵਿਅੰਗ ਕੱਸਦੇ ਹੋਏ ਕਿਹਾ। ਇਹ ਸੁਣ ਕੇ ਉਹਨਾਂ ਦੇ ਨਾਲ ਹੀ ਬੈਠੀ ਮਹਿਲਾ ਸਰਪੰਚ ਨੇ ਕਿਹਾ ਨੀ ਤੁਸੀ ਕਿਉਂ ਮੰਗਤੀਆਂ ਬਣ ਰਹੀਆ ਹੋ, ਇਹ ਨੇਤਾ ਸਾਡੇ ਨੋਜਵਾਨ ਬੱਚਿਆਂ ਨੂੰ ਰੁਜ਼ਗਾਰ ਦੇਣ ਬਾਰੇ ਤੇ ਗੱਲ ਨਹੀਂ ਕਰਦੇ ਜੋ ਆਪਣਾ ਸੱਭ ਕੁੱਛ ਵੇਚ ਵੱਟ ਕੇ ਬਾਹਰ ਜਾ ਰਹੇ ਹਨ । ਪੰਜਾਬ ਦਾ ਪੈਸਾ ਬਾਹਰ ਜਾ ਰਿਹਾ ਹੈ। ਜੇ ਕਰ ਹਰ ਬੱਚੇ ਨੂੰ ਨੋਕਰੀ ਮਿਲੇਗੀ ਤੁਹਾਨੂੰ ਮੰਗਨ ਦੀ ਲੋੜ ਨਹੀਂ ਪਵੇਗੀ, ਹਰ ਸ਼ਹਿਰੀ ਸਰਕਾਰ ਨੂੰ ਬਾਹਰਲੇ ਮੁਲਕਾਂ ਵਾਂਗ ਟੈਕਸ ਦੇਵੇਗਾ। ਤੁਹਾਨੂੰ ਨੇਤਾ ਲੋਕਾਂ ਦੇ ਹੱਥ ਅੱਡਨ ਦੀ ਲੋੜ ਨਹੀਂ ਪਵੇਗੀ ,ਤੁਹਾਡੇ ਦਿੱਤੇ ਹੋਏ ਟੈਕਸ ਤੋ ਗੋਰਮਿੰਟ ਤੁਹਾਨੂੰ ਲੋੜੀਦੀਆਂ ਸਹੂਲਤਾਂ ਦੇਵੇਗੀ। ਬੀਬੀ ਸਰਪੰਚਾਂ ਤੂੰ ਤਾਂ ਸਾਡੀਆਂ ਅੱਖਾ ਖੋਹਲ ਦਿੱਤੀਆਂ ਹਨ, ਅਸੀਂ ਤਾਂ ਵੋਟ ਉਸ ਪਾਰਟੀ ਨੂੰ ਪਾਵਾ ਗੀਆਂ , ਜੋ ਸਾਡੇ ਬੱਚਿਆ ਨੂੰ ਨੋਕਰੀ ਦੇਵੇਗੀ , ਦੇਸ਼ ਦਾ ਵਿਕਾਸ ਤੇ ਲੋਕਾ ਦੇ ਭਲੇ ਦਾ ਕੰਮ ਕਰੇਗੀ। ਅਸੀਂ ਤੁਹਾਡੇ ਨਾਲ ਸਰਪੰਚੀ ਜੀ ਰਲ ਕਰ ਲੋਕਾਂ ਨੂੰ ਜਾਗਰੂਕ ਕਰਾ ਕੇ ਵੋਟ ਬੇਦਾਗ, ਪੜ੍ਹਿਆ ਲਿਖਿਆਂ ,ਇਮਾਨਦਾਰ ਪੈਸਾ ਤੇ ਸ਼ਰਾਬ ਵੰਡਨ ਵਾਲਾ ਨਾ ਹੋਵੇ ਉਸੇ ਨੂੰ ਹੀ ਪਾਈ ਜਾਵੇ ਬੇਨਤੀ ਕਰਾਂ ਗੀਆਂ। ਮੁੱਫਤ ਸਹੂਲਤਾਂ ਦੇਣ ਵਾਲੀਆਂ ਪਾਰਟੀਆਂ ਨੂੰ ਅਗਾਮੀ ਚੋਣਾਂ ਵਿੱਚ ਨਿਕਾਰ ਦੇਣ ਲਈ ਇੱਕ ਝੰਡੇ ਥੱਲੇ ਹੋਣ ਦਾ ਵਚਨ ਲਵਾਂ ਗੀਆਂ। ਚਲੋ ਸ਼ੁਭ ਕੰਮ ਵਿੱਚ ਦੇਰੀ ਕਿਉਂ ਅੱਜ ਹੀ ਘਰ ਘਰ ਜਾਕੇ ਇਸ ਦੀ ਸ਼ੁਰੂਆਤ ਕਰਦੇ ਹਾ ਤੇ ਸੱਚੀ ਸੁੱਚੀ ਸਰਕਾਰ ਬਨਾਉਦੇ ਹਾਂ,ਸਰਪੰਚ ਨੇ ਨਿੰਦਰੋ ਮਿੰਦੋਂ ਨੂੰ ਆਪਣੀ ਗਲ਼ਵੱਕੜੀ ਵਿੱਚ ਲਹਿੰਦੇ ਹੋਏ ਕਿਹਾ।

– ਗੁਰਮੀਤ ਸਿੰਘ ਵੇਰਕਾ ਐਮਏ ਪੁਲਿਸ ਐਡਮਨਿਸਟਰੇਸਨ

Related posts

ਦਾਜ ਦੀ ਲਿਸਟ

admin

ਸੱਚੀ ਕਹਾਣੀ: ‘ਦੀਵੇ ਦੀ ਲੋਅ’ ਵਰਗਾ ਸੀ ਸਾਡਾ ਅਮਨਦੀਪ … !

admin

ਸਮਝੋਤਾ

admin