India

ਮੋਦੀ-ਸ਼ਾਹ ਸਰਕਾਰ ਮੁੜ ਸੱਤਾ ਵਿਚ ਆਈ ਤਾਂ ਲੋਕਤੰਤਰ ਹੋ ਜਾਵੇਗਾ ਖਤਮ : ਮਲਿਕਾਰਜੁਨ ਖੜਗੇ

ਸਤਨਾ –  ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਜੇਕਰ ’ਮੋਦੀ-ਸ਼ਾਹ ਸਰਕਾਰ’ ਮੁੜ ਸੱਤਾ ’ਚ ਆਈ ਤਾਂ ਦੇਸ਼ ’ਚ ਲੋਕਤੰਤਰ ਖ਼ਤਮ ਹੋ ਜਾਵੇਗਾ। ਖੜਗੇ ਨੇ ਮੱਧ ਪ੍ਰਦੇਸ਼ ਦੇ ਸਤਨਾ ’ਚ ਇਕ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਦਾਅਵਾ ਕੀਤਾ ਕਿ ਉਹ ਡਾ. ਬਾਬਾ ਸਾਹਿਬ ਅੰਬੇਡਕਰ ਵਲੋਂ ਬਣਾਏ ਗਏ ਸੰਵਿਧਾਨ ਨੂੰ ਵੀ ਖ਼ਤਮ ਕਰ ਦੇਣਗੇ। ਖੜਗੇ ਨੇ ਸਭਾ ’ਚ ਕਿਹਾ,’’ਜੇਕਰ ਤੁਸੀਂ ਸੰਵਿਧਾਨ, ਔਰਤਾਂ, ਮਜ਼ਦੂਰਾਂ ਅਤੇ ਕਿਸਾਨਾਂ ਦੇ ਵੋਟ ਦੇ ਅਧਿਕਾਰ ਨੂੰ ਬਰਕਰਾਰ ਰੱਖਣਾ ਚਾਹੁੰਦੇ ਹੋ ਤਾਂ ਕਾਂਗਰਸ ਅਤੇ ਉਸ ਦੇ ’ਪੰਜਾ’ (ਹੱਥ) ਚਿੰਨ੍ਹ ਨੂੰ ਵੋਟ ਦਿਓ।’’
ਖੜਗੇ ਨੇ ਸਤਨਾ ’ਚ ਕਾਂਗਰਸ ਉਮੀਦਵਾਰ ਸਿਧਾਰਥ ਕੁਸ਼ਵਾਹਾ ਦੇ ਸਮਰਥਨ ’ਚ ਜਨਸਭਾ ਨੂੰ ਸੰਬੋਧਨ ਕਰਦੇ ਹੋਏ ਦਾਅਵਾ ਕੀਤਾ,’’ਜੇਕਰ ਮੋਦੀ-ਸ਼ਾਹ ਦੀ ਸਰਕਾਰ ਮੁੜ ਸੱਤਾ ’ਚ ਆਈ ਤਾਂ ਲੋਕਤੰਤਰ ਖ਼ਤਮ ਹੋ ਜਾਵੇਗਾ।’’ ਖੜਗੇ ਨੇ ਉਨ੍ਹਾਂ ਲੋਕਾਂ ਨੂੰ ਭਾਜਪਾ ’ਚ ਸ਼ਾਮਲ ਕਰਨ ਲਈ ਪ੍ਰਧਾਨ ਮੰਤਰੀ ਮੋਦੀ ਅਤੇ ਕੇਂਦਰੀ ਮੰਤਰੀ ਸ਼ਾਹ ਦੀ ਵੀ ਆਲੋਚਨਾ ਕੀਤੀ, ਜੋ ਉਦੋਂ ਤੱਕ ਭਿ੍ਰਸ਼ਟ ਸਨ, ਜਦੋਂ ਤੱਕ ਉਹ ਦੂਜੇ ਦਲਾਂ ’ਚ ਸਨ। ਕਾਂਗਰਸ ਨੇਤਾ ਨੇ ਦਾਅਵਾ ਕੀਤਾ ਕਿ ਅਜਿਹਾ ਲੱਗਦਾ ਹੈ ਕਿ ਸ਼ਾਹ ਕੋਲ ’ਭਿ੍ਰਸ਼ਟ ਲੋਕਾਂ ਨੂੰ ਭਾਜਪਾ ’ਚ ਸ਼ਾਮਲ ਕਰਨ ਤੋਂ ਪਹਿਲਾਂ ਧੌਣ ਲਈ ਵਾਸ਼ਿੰਗ ਮਸ਼ੀਨ ਨਾਲ ਇਕ ਵੱਡੀ ਲਾਂਡਰੀ’ ਹੈ। ਸਤਨਾ ’ਚ ਲੋਕ ਸਭਾ ਚੋਣਾਂ 26 ਅਪ੍ਰੈਲ ਨੂੰ ਹੋਣਗੀਆਂ।
ਕੇਂਦਰ ਦੀ ਭਾਜਪਾ ਸਰਕਾਰ ਸੰਵਿਧਾਨ ਬਦਲਣਾ ਚਾਹੁੰਦੀ ਹੈ: ਪਿ੍ਰਯੰਕਾ ਗਾਂਧੀ
ਕਾਂਗਰਸ ਆਗੂ ਪਿ੍ਰਯੰਕਾ ਗਾਂਧੀ ਨੇ ਅੱਜ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਸੰਵਿਧਾਨ ਨੂੰ ਬਦਲਣਾ ਤੇ ਲੋਕਾਂ ਦੇ ਹੱਕਾਂ ’ਤੇ ਡਾਕਾ ਮਾਰਨਾ ਚਾਹੁੰਦੀ ਹੈ। ਛੱਤੀਸਗੜ੍ਹ ਦੇ ਬਲੋਦ ਵਿਚ ਕਾਂਕੇਰ ਲੋਕ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਬਿਰੇਸ਼ ਕੁਮਾਰ ਦੇ ਹੱਕ ਵਿਚ ਰੈਲੀ ਨੂੰ ਸੰਬੋਧਨ ਕਰਦਿਆਂ ਗਾਂਧੀ ਨੇ ਸਿਆਸਤ ਵਿੱਚ ਧਰਮ ਦੀ ਵਰਤੋਂ ਕੀਤੇ ਜਾਣ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ ਦੀ ਅਜਿਹੀ ਕਦੇ ਕੋਈ ਰਵਾਇਤ ਨਹੀਂ ਰਹੀ। ਗਾਂਧੀ ਨੇ ਕਿਹਾ ਕਿ ਸੰਵਿਧਾਨ ਵਿਚ ਕਿਸੇ ਤਰ੍ਹਾਂ ਦੀ ਤਬਦੀਲੀ ਸਾਰਿਆਂ ਨੂੰ ਅਸਰਅੰਦਾਜ਼ ਕਰੇਗੀ ਅਤੇ ਜੇਕਰ ਲੋਕਾਂ ਕੋਲ ਸਵਾਲ ਪੁੱਛਣ ਸਣੇ ਉਨ੍ਹਾਂ ਦੇ ਹੋਰ ਅਧਿਕਾਰ ਨਹੀਂ ਹੋਣਗੇ ਤਾਂ ਲੋਕ ਸਨਮਾਨਯੋਗ ਜ਼ਿੰਦਗੀ ਨਹੀਂ ਜਿਉਂ ਸਕਣਗੇ। ਸੀਨੀਅਰ ਕਾਂਗਰਸ ਆਗੂ ਨੇ ਦਾਅਵਾ ਕੀਤਾ ਕਿ ਕੇਂਦਰ ਦੀ ਭਾਜਪਾ ਸਰਕਾਰ ਦੇ ਇਰਾਦੇ ਨੇਕ ਨਹੀਂ ਲੱਗਦੇ।

Related posts

ਅਮਿਤ ਸ਼ਾਹ ਦੀ ਫ਼ਰਜ਼ੀ ਵੀਡੀਓ ਮਾਮਲੇ ’ਚ ਕਾਂਗਰਸ ਦੇ 5 ਵਰਕਰ ਗ੍ਰਿਫ਼ਤਾਰ

editor

ਰਾਹੁਲ ਗਾਂਧੀ ਵੱਲੋਂ ਰਾਏਬਰੇਲੀ ਤੋਂ ਨਾਮਜ਼ਦਗੀ ਪੱਤਰ ਦਾਖ਼ਲ

editor

ਕੇਜਰੀਵਾਲ ਦੀ ਅੰਤ੍ਰਿਮ ਜ਼ਮਾਨਤ ਪਟੀਸ਼ਨ ’ਤੇ ਦਲੀਲਾਂ ਸੁਣਨ ’ਤੇ ਵਿਚਾਰ ਕਰੇਗਾ: ਸੁਪਰੀਮ ਕੋਰਟ

editor