India

ਰਾਸ਼ਟਰਪਤੀ ਅਹੁਦੇ ਲਈ ਦ੍ਰੌਪਦੀ ਮੁਰਮੂ ਤੇ ਯਸ਼ਵੰਤ ਸਿਨਹਾ ’ਚ ਹੋਵੇਗੀ ਟੱਕਰ

ਨਵੀਂ ਦਿੱਲੀ – ਐੱਨਡੀਏ ਨੇ ਜਨਜਾਤੀ ਫਿਰਕੇ ਤੋਂ ਆਉਣ ਵਾਲੇ ਦ੍ਰੌਪਦੀ ਮੁਰਮੂੁ ਨੂੰ ਜਿੱਥੇ ਆਪਣਾ ਉਮੀਦਵਾਰ ਐਲਾਨਿਆ ਹੈ, ਉੱਥੇ ਵਿਰੋਧੀ ਪਾਰਟੀਆਂ ਨੇ ਸਾਂਝੇ ਤੌਰ ’ਤੇ ਯਸ਼ਵੰਤ ਸਿਨਹਾ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਮੁਰਮੂ ਇਸ ਸਮੇਂ ਝਾਰਖੰਡ ਦੀ ਰਾਜਪਾਲ ਹਨ, ਉੱਥੇ ਯਸ਼ਵੰਤ ਸਿਨਹਾ ਝਾਰਖੰਡ ਦੇ ਮੂਲ ਵਾਸੀ। ਇਸ ਤਰ੍ਹਾਂ ਦੇਖਿਆ ਜਾਵੇ ਤਾਂ ਇਸ ਵਾਰੀ ਝਾਰਖੰਡ ਦੇਸ਼ ਨੂੰ ਅਗਲਾ ਰਾਸ਼ਟਰਪਤੀ ਦੇਣ ਜਾ ਰਿਹਾ ਹੈ।

ਦ੍ਰੌਪਦੀ ਮੁਰਮੂ ਦੇ ਨਾਂ ਦਾ ਐਲਾਨ ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਇਕ ਪ੍ਰੈੱਸ ਕਾਨਫਰੰਸ ’ਚ ਕੀਤਾ। ਇਸ ਤੋਂ ਪਹਿਲਾਂ ਉਮੀਦਵਾਰ ਤੈਅ ਕਰਨ ਲਈ ਭਾਜਪਾ ਸੰਸਦੀ ਪਾਰਟੀ ਦੀ ਬੈਠਕ ਹੋਈ, ਜਿਸ ਵਿਚ ਕਈ ਨਾਵਾਂ ’ਤੇ ਡੂੰਘਾ ਵਿਚਾਰ-ਵਟਾਂਦਰਾ ਹੋਇਆ। ਨੱਡਾ ਨੇ ਕਿਹਾ ਕਿ ਅਸੀਂ ਵਿਰੋਧੀ ਧਿਰ ਨਾਲ ਆਮ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਗੱਲ ਨਾ ਬਣਨ ’ਤੇ ਮੰਗਲਵਾਰ ਦੀ ਬੈਠਕ ’ਚ ਅਸੀਂ ਆਪਣਾ ਉਮੀਦਵਾਰ ਉਤਾਰਨ ਦਾ ਫ਼ੈਸਲਾ ਕੀਤਾ। ਬੈਠਕ ਦੌਰਾਨ ਕਰੀਬ 20 ਨਾਵਾਂ ’ਤੇ ਚਰਚਾ ਹੋਈ, ਜਿਸ ਵਿਚ ਤੈਅ ਹੋਇਆ ਕਿ ਇਸ ਵਾਰੀ ਪੂਰਬੀ ਭਾਰਤ ਤੋਂ ਅਤੇ ਕਿਸੇ ਆਦਿਵਾਸੀ ਮਹਿਲਾ ਨੂੰ ਮੌਕਾ ਦਿੱਤਾ ਜਾਵੇ।

ਜੇਕਰ ਦ੍ਰੌਪਦੀ ਮੁਰਮੂ ਦੀ ਚੋਣ ਰਾਸ਼ਟਰਪਤੀ ਅਹੁਦੇ ਲਈ ਹੁੰਦੀ ਹੈ ਤਾਂ ਸਰਬ ਉੱਚ ਸੰਵਿਧਾਨਕ ਅਹੁਦੇ ’ਤੇ ਪਹੁੰਚਣ ਵਾਲੀ ਪਹਿਲੀ ਆਦਿਵਾਸੀ ਮਹਿਲਾ ਹੋਣਗੇ। ਭਾਜਪਾ ਦੀ ਅਗਵਾਈ ਵਾਲੇ ਐੱਨਡੀਏ ਦੇ ਹੱਕ ’ਚ ਅੰਕਾਂ ਦੇ ਗਣਿਤ ਨੂੰ ਦੇਖਦੇ ਹੋਏ ਉਨ੍ਹਾਂ ਦਾ ਰਾਸ਼ਟਰਪਤੀ ਦੇ ਰੂਪ ’ਚੁਣਿਆ ਜਾਣਾ ਲਗਪਗ ਤੈਅ ਹੈ। ਮੁਰਮੂ ਮੂਲ ਰੂਪ ਨਾਲ ਓਡੀਸ਼ਾ ਦੇ ਰਹਿਣ ਵਾਲੇ ਹਨ। ਮਯੂਰਗੰਜ ਜ਼ਿਲ੍ਹੇ ’ਚ ਪੈਦਾ ਹੋਈ ਦ੍ਰੌਪਦੀ ਰਾਇਰੰਗਪੁਰ ਸੀਟ ਤੋਂ ਵਿਧਾਇਕ ਰਹੇ ਹਨ।

Related posts

ਅਜੇ ਜੇਲ੍ਹ ਵਿਚ ਹੀ ਰਹਿਣਗੇ ਕੇਜਰੀਵਾਲ, ਅੰਤਰਿਮ ਜ਼ਮਾਨਤ ਤੇ ਸੁਪਰੀਮ ਕੋਰਟ ਨੇ ਸੁਰੱਖਿਅਤ ਰੱਖਿਆ ਫ਼ੈਸਲਾ

editor

ਭਾਜਪਾ ਨੂੰ ਵੱਡਾ ਝਟਕਾ, ਤਿੰਨ ਆਜ਼ਾਦ ਵਿਧਾਇਕਾਂ ਨੇ ਹਮਾਇਤ ਵਾਪਸ ਲਈ – ਸਾਬਕਾ ਸੀਐਮ ਭੂਪੇਂਦਰ ਹੁੱਡਾ ਦੀ ਮੌਜੂਦਗੀ ਵਿੱਚ ਕਾਂਗਰਸ ਨੂੰ ਸਮਰਥਨ ਦਾ ਐਲਾਨ ਕੀਤਾ

editor

ਆਬਕਾਰੀ ਘਪਲਾ ਮਾਮਲਾ: ਕਵਿਤਾ ਨੂੰ ਰਾਹਤ ਨਹੀਂ, ਕੋਰਟ ਨੇ ਨਿਆਂਇਕ ਹਿਰਾਸਤ ਵਧਾਈ

editor