Articles

ਰੋਗ ਰੱਖਿਅਕ ਪ੍ਰਣਾਲੀ ਬਨਾਮ ਕਰੋਨਾ ਵਾਇਰਸ

ਲੇਖ਼ਕ: ਕੇਵਲ ਸਿੰਘ ਮਾਨਸਾ, ਸਹਾਇਕ ਮਲੇਰੀਆ ਅਫ਼ਸਰ

ਸਾਡੇ ਸਰੀਰ ਅੰਦਰ ਬਕਾਇਦਾ ਇੱਕ ਬਹੁਤ ਮਜ਼ਬੂਤ ਰੋਗ-ਰੱਖਿਅਕ ਪ੍ਰਣਾਲੀ ਹੈ ਜਿਸਦਾ ਕੰਮ ਸਾਨੂੰ ਬੀਮਾਰੀਆਂ ਤੋਂ ਬਚਾ ਕੇ ਰੱਖਣਾ ਹੈ ਜੋ ਨਿਰੰਤਰ ਕਾਰਜ਼ਸ਼ੀਲ ਰਹਿੰਦੀ ਹੈ।
ਸਾਡੇ ਵਾਤਾਵਰਣ ਵਿੱਚ ਹਰ ਸਮੇਂ ਅਨੇਕਾਂ ਸੂਖ਼ਮ ਜੀਵਾਣੂ ਮੌਜੂਦ ਹੁੰਦੇ ਹਨ।ਜਿਨ੍ਹਾਂ ਵਿੱਚੋਂ ਬਹੁਤ ਸਾਰੇ ਮਨੁੱਖੀ ਸ਼ਰੀਰ ਅੰਦਰ ਬੀਮਾਰੀ ਪੈਦਾ ਕਰਨ ਦੇ ਸਮਰੱਥ ਹੁੰਦੇ ਹਨ ਜਿਨ੍ਹਾਂ ਨੂੰ ਰੋਗਾਣੂ ਕਿਹਾ ਜਾਂਦਾ ਹੈ।ਸਾਡੀ ਰੋਗ ਰੱਖਿਅਕ ਪ੍ਰਣਾਲੀ (ਇਮਿਊਨ ਸਿਸਟਮ) ਕਿਸੇ ਵੀ ਰੋਗਾਣੂ ਦੇ ਹਮਲੇ ਤੋਂ ਸੁਰੱਖਿਆ ਤਿੰਨ ਪੜਾਵਾਂ ਵਿੱਚ ਪ੍ਰਦਾਨ ਕਰਦੀ ਹੈ। ਜਿਸਦੀ ਕਾਰਜ ਵਿਧੀ ਇਸ ਤਰ੍ਹਾ ਹੈ।
1. ਪਹਿਲਾ ਬਚਾਅ:-ਜਦੋਂ ਵੀ ਕੋਈ ਰੋਗਾਣੂ ਸਰੀਰ ਤੇ ਹਮਲਾ ਕਰਦਾ ਹੈ ਤਾਂ ਉਸਦਾ ਮੁਕਾਬਲਾ ਕਰਨ ਲਈ ਸਭ ਤੋਂ ਪਹਿਲਾਂ ਸਾਡੀ ਚਮੜੀ ਅਤੇ ਸ਼ਰੀਰ ਦੀਆਂ ਰੇਸ਼ੇਦਾਰ ਝਿੱਲੀਆਂ ਸਹਾਈ ਹੁੰਦੀਆਂ ਹਨ।ਚਮੜੀ ਸਰੀਰ ਲਈ ਸਭ ਤੋਂ ਮਜਬੂਤ ਸੁਰੱਖਿਆ ਕਵਚ ਹੇ ਜੋ ਬਾਹਰੀ ਜੀਵਾਣੂ ਨੂੰ ਸ਼ਰੀਰ ਦੇ ਅੰਦਰ ਪ੍ਰਵੇਸ਼ ਕਰਨ ਹੀ ਨਹੀਂ ਦਿੰਦੀ।ਇਸਦੇ ਵਿੱਚੋਂ ਰਿਸਣ ਵਾਲੇ ਪਦਾਰਥ (ਚਿਕਨਾਹਟ ਅਤੇ ਪਸੀਨਾ ) ਤੇਜ਼ਾਬੀ ਗੁਣਾਂ ਨਾਲ ਭਰਭੂਰ ਹੁੰਦੇ ਹਨ।ਇਹ ਤੇਜ਼ਾਬੀ ਮਾਦਾ ਰੋਗਾਣੂ ਨਾਸ਼ਕ ਹੁੰਦਾ ਹੈ।ਇਸਤੋਂ ਇਲਾਵਾ ਇਹਨਾਂ ਵਿੱਚ ਲਾਈਜ਼ੋਜਾਇਮ ਨਾਂ ਦਾ ਪਦਾਰਥ ਪਾਇਆ ਜਾਂਦਾ ਹੈ ਜੋ ਰੋਗਾਣੂਆਂ ਨੂੰ ਖਤਮ ਕਰਨ ਦੀ ਸ਼ਕਤੀ ਰੱਖਦਾ ਹੈ। ਸੰਨ 1922 ਵਿੱਚ ਅਲੈਗਜੈਂਦਰ ਫਲੈਮਿੰਗ ਵਿਗਿਆਨੀ ਜਦੋਂ ਬੈਕਟੀਰੀਆ ਤੇ ਖੋਜ ਕਰ ਰਿਹਾ ਸੀ ਤਾਂ ਅਚਾਨਕ ਉਸਨੂੰ ਛਿੱਕ ਆ ਗਈ।ਛਿੱਕ ਨਾਲ ਉਸਦੇ ਨੱਕ ਦਾ ਨਜ਼ਲਾ ਸਾਹਮਣੇ ਪਈ ਬੈਕਟੀਰੀਆ ਦੀ ਕਲਚਰ ਪਲੇਟ ਵਿੱਚ ਡਿੱਗਿਆ ਤਾਂ ਉਹ ਦੇਖਕੇ ਬੜਾ ਹੈਰਾਨ ਹੋਇਆ ਕਿ ਸਾਰੇ ਬੈਕਟੀਰੀਆ ਮਰ ਚੁੱਕੇ ਸਨ।ਨੱਕ ਦੇ ਨਜ਼ਲੇ ਦੀ ਪੜਤਾਲ ਤੋਂ ਉਸਨੇ ਪਤਾ ਲਗਾਇਆ ਕਿ ਕੁਦਰਤੀ ਤੌਰ ਤੇ ਸਾਡੇ ਸਰੀਰਕ ਰਿਸਾਵਾਂ ਵਿੱਚ ਬੈਕਟੀਰੀਆ ਨੂੰ ਖਤਮ ਕਰਨ ਵਾਲਾ ਲਾਈਜ਼ੋਜਾਇਮ ਨਾਂ ਦਾ ਪਦਾਰਥ ਪਾਇਆ ਜ਼ਾਂਦਾ ਹੈ।ਲਾਈਜ਼ੋਜਾਇਮ ਅਤੇ ਤੇਜ਼ਾਬੀ ਮਾਦਾ ਮਨੁੱਖ਼ੀ ਸ਼ਰੀਰ ਦੇ ਹਰ ਉਸ ਦੁਆਰ ਤੇ ਮੌਜੂਦ ਹੁੰਦੇ ਹਨ ਜਿਥੋਂ ਰੋਗਾਣੂ ਸ਼ਰੀਰ ਅੰਦਰ ਪ੍ਰਵੇਸ਼ ਕਰ ਸਕਦਾ ਹੈ।ਅਗਰ ਕੋਈ ਰੋਗਾਣੂ ਮੂੰਹ ਰਾਂਹੀ ਪ੍ਰਵੇਸ਼ ਕਰਦਾ ਹੈ ਤਾਂ ਉਸਨੂੰ ਸਭ ਤੋਂ ਪਹਿਲਾਂ ਥੁੱਕ ਵਿਚਲੇ ਲਾਈਜ਼ੋਜਾਇਮ ਦਾ ਸਾਹਮਣਾ ਕਰਨਾ ਪੈਂਦਾ ਹੈ।ਉਸਤੋਂ ਬਾਅਦ ਟਾਂਸਿਲ ਜੋ ਗਲੇ ਦੇ ਦੋਵਾਂ ਪਾਸੇ ਗਾਰਡ ਦਾ ਕੰਮ ਕਰਦੇ ਹਨ ਰੋਗਾਣੂ ਨੂੰ ਅੰਦਰ ਜਾਣ ਤੌਂ ਪਹਿਲਾਂ ਹੀ ਦਬੋਚ ਲਂੈਦੇ ਹਨ।ਫਿਰ ਵੀ ਕੋਈ ਰੋਗਾਣੂ ਇਹਨਾਂ ਤੋਂ ਬਚਕੇ ਮਿਹਦੇ ਅੰਦਰ ਚਲਾ ਜਾਵੇ ਤਾਂ ਉਥੇ ੍ਹਛਲ਼ ਤੇਜਾਬ ਉਸਨੂੰ ਖਤਮ ਕਰਨ ਲਈ ਤਿਆਰ ਬੈਠਾ ਹੁੰਦਾ ਹੈ।ਉਸ ਤੋਂ ਅੱਗੇ ਅੰਤੜੀਆਂ ਵਿੱਚਲੀਆਂ ਲਿੰਫ਼ਨੋਡਸ ਉਸਨੂੰ ਮਾਰ ਮੁਕਾਉਦੀਆਂ ਹਨ।ਅਗਰ ਕੋਈ ਜਹਿਰੀਲਾ ਪਦਾਰਥ ਅੰਤੜੀਆਂ ਤੋਂ ਵੀ ਬਚ ਕੇ ਲੰਘ ਜਾਵੇ ਤਾਂ ਬੰਦੇ ਨੂੰ ਦਸਤ ਲੱਗ ਗਾਂਦੇ ਹਨ ਜਿਸ ਵਿੱਚ ਵਹਿ ਕੇ ਰੋਗਾਣੂ ਸ਼ਰੀਰ ਤੋਂ ਬਾਹਰ ਨਿਕਲ ਜਾਂਦਾ ਹੈ।
ਅਗਰ ਕੋਈ ਰੋਗਾਣੂ ਨੱਕ ਰਾਂਹੀ ਸ਼ਰੀਰ ਅੰਦਰ ਦਾਖਲ ਹੋਣ ਲੱਗੇ ਤਾਂ ਨੱਕ ਦੇ ਵਾਲ ਅਤੇ ਐਡੀਨਾਇਡ ਗਿਲਟੀਆਂ ਅਤੇ ਸਾਹ ਨਾਲੀ ਦੀ ਝਿੱਲੀ ਦਾ ਰਿਸਾਊ ਉਸਨੂੰ ਛਿੱਕ,ਖਾਂਸੀ ਜਾਂ ਬਲਗਮ ਦੇ ਰੂਪ ਵਿੱਚ ਬਾਹਰ ਕੱਢ ਦਿੰਦਾ ਹੈ।
2. ਦੂਜਾ ਬਚਾਅ:-ਅਗਰ ਕੋਈ ਤਾਕਤਵਰ ਰੋਗਾਣ ਮੂੰਹ ਤੋਂ ਅੰਤੜੀਆਂ ਤੱਕ ਦੇ ਬਚਾਉ ਨੂੰ ਪਾਰ ਕਰਦਾ ਹੋਇਆ ਲਹੂ ਪ੍ਰਣਾਲੀ ਤੱਕ ਪਹੁੰਚ ਜਾਂਦਾ ਹੈ ਤਾਂ ਦੂਜੇ ਦਰਜੇ ਦਾ ਅਮਲਾ ਡਿਊਟੀ ਸੰਭਾਲਦਾ ਹੈ।ਸਾਡੇ ਖ਼ੂਨ ਵਿੱਚ ਚਿੱਟੇ ਕਣ ਹੁੰਦੇ ਹਨ ਜਿਨ੍ਹਾਂ ਦਾ ਕੰਮ ਸ਼ਰੀਰ ਵਿੱਚ ਦਾਖਲ ਹੋਏ ਰੋਗਾਣੂਆਂ ਨੂੰ ਨਿਗਲ ਜਾਣਾ ਹੁੰਦਾ ਹੈ ਜਾਂ ਫਿਰ ਜਹਿਰੀਲੇ ਰਿਸਾਉ ਨਾਲ ਮਾਰ ਮੁਕਾਉਣਾ ਹੁੰਦਾ ਹੈ।ਜਦੋਂ ਵੀ ਕੋਈ ਤਾਕਤਵਰ ਰੋਗਾਂਣੂ ਸ਼ਰੀਰ ਵਿੱਚ ਪ੍ਰਵੇਸ਼ ਕਰਦਾ ਹੈ ਤਾਂ ਇਹਨਾਂ ਦੀ ਗਿਣਤੀ ਕੁਝ ਸਮੇਂ ਬਾਅਦ ਵੱਧ ਜਾਂਦੀ ਹੈ।ਬਹੁ ਗਿਣਤੀ ਵਿੱਚ ਮੁਕਾਬਲਾ ਕਰਕੇ ਇਹ ਰੋਗਾਣੂਆਂ ਦੀ ਵੱਧ ਰਹੀ ਗਿਣਤੀ ਨੂੰ ਮਾਰ ਮੁਕਾਉਦੇਂ ਹਨ।ਮੁਕਾਬਲੇ ਦੌਰਾਨ ਕਈ ਵਾਰ ਚਿੱਟੇ ਕਣ ਖੁਦ ਵੀ ਮਰ ਜਾਂਦੇ ਹਨ।ਕਿਸੇ ਵੀ ਇੰਨਫੈਕਸ਼ਨ ਹੋਣ ਤੇ ਬੁਖ਼ਾਰ ਹੋ ਜਾਣਾ ਵੀ ਇਸੇ ਹੀ ਬਚਾਉ ਪੜਾਅ ਦਾ ਇੱਕ ਹਿੱਸਾ ਹੈ।ਜਿਸਨੂੰ ਕਿ ਅਸੀਂ ਬਿਮਾਰੀ ਸਮਝ ਲੈਂਦੇ ਹਾਂ ਅਤੇ ਅਸੀਂ ਤੁਰੰਤ ਬੁਖ਼ਾਰ ਦੀ ਗੋਲੀ ਖਾ ਕੇ ਬੁਖ਼ਾਰ ਉਤਾਰਨ ਨੂੰ ਅਕਲਮੰਦੀ ਸਮਝ ਬੈਠਦੇ ਹਾਂ ਅਸਲ ਵਿੱਚ ਜੋ ਬੁਖ਼ਾਰ ਆaਂਦਾ ਹੈ ਉਹ ਸਾਡਾ ਦੁਸ਼ਮਣ ਨਹੀਂ ਸਗੋਂ ਮਿੱਤਰ ਹੁੰਦਾ ਹੈ।ਬੁਖਾਰ ਚੜ੍ਹਨ ਦਾ ਭਾਵ ਸਰੀਰ ਦਾ ਤਾਪਮਾਨ ਜਿਆਦਾ ਹੋਣ ਕਰਕੇ ਰੋਗਾਣੂਆਂ ਦੀ ਕਾਰਜ ਸ਼ਕਤੀ ਕੰਮਜੋਰ ਹੂੰਦੀ ਹੈ ਅਤੇ ਜਲਦੀ ਹੀ ਖਤਮ ਹੋ ਜਾਂਦੇ ਹਨ।
3. ਤੀਜਾ ਬਚਾਅ:- ਅਗਰ ਕੋਈ ਮਹਾਂ ਤਾਕਤਵਰ ਰੋਗਾਣੂ ਚਿੱਟੇ ਕਣਾਂ ਤੋਂ ਵੀ ਬਚ ਜਾਂਦਾ ਹੈ ਅਤੇ ਉਸਦਾ ਪ੍ਰਜਨਣ ਹੋਣ ਨਾਲ ਉਸਦੀ ਗਿਣਤੀ ਵੱਧ ਜਾਂਦੀ ਹੈ ਤਾਂ ਇਸ ਸਥਿਤੀ ਵਿੱਚ ਇਮਿਊਨ ਸਿਸਟਮ ਦਾ ਤੀਜੇ ਦਰਜੇ ਦਾ ਬਚਾਅ ਹਰਕਤ ਵਿੱਚ ਆਉਂਦਾ ਹੈ।ਚਿੱਟੇ ਕਣਾਂ ਵਿੱਚ ਖਾਸ ਕਿਸਮ ਦੇ ਸੈਲ ਭ-ਲੇਮਪਹੋਚੇਟeਸ ਹੁੰਦੇ ਹਨ ਜਿਹੜੇ ਆਮ ਕਣਾਂ ਦੀ ਤਰ੍ਹਾਂ ਰੋਗਾਣੂਆਂ ਨੂੰ ਨਿਗਲਦੇ ਨਹੀਂ ਸਗੋਂ ਹਮਲਾਵਰ ਰੋਗਾਣੂਆਂ ਦਾ ਸੁਭਾਉੇ ਅਤੇ ਬਣਤਰ ਸਮਝਣ ਉਪਰੰਤ ਆਪਣੇ ਵਿੱਚੋਂ ਰੋਗਾਣੂ ਵਿਰੋਧੀ ਐਂਟੀਬੌਡੀਜ਼ ਛੱਡਦੇ ਹਨ।ਜਿਹੜਾ ਰੋਗਾਣੂਆਂ ਤੇ ਸਿੱਧਾ ਵਾਰ ਕਰਕੇ ਉਸਨੂੰ ਨਕਾਰਾ ਬਣਾ ਕੇ ਰੱਖ ਦਿੰਦੀਆਂ ਹਨ।ਇਹ ਐਂਟੀਬੌਡੀਜ਼ ਮਰੀਜ਼ ਦੇ ਠੀਕ ਹੋ ਜਾਣ ਤੋਂ ਬਾਅਦ ਵੀ ਲੋੜੀਂਦੀ ਮਾਤਰਾ ਵਿੱਚ ਹਾਜ਼ਰ ਰਹਿੰਦੀਆਂ ਹਨ।ਇਹ ਐਂਟੀਬੌਡੀਜ਼ ਉਮਰ ਭਰ ਲਈ ਸਾਨੂੰ ਸੁਰੱਖ਼ਿਅਤ ਰੱਖ਼ਦੀ ਹੈ।
ਕਰੋਨਾ ਬੀਮਾਰੀ ਦੇ ਵਿੱਚ ਵੀ ਰੋਗ ਰੱਖ਼ਿਅਕ ਪ੍ਰਣਾਲੀ ਅਹਿਮ ਭੂਮਿਕਾ ਨਿਭਾਉਂਦੀ ਹੈ।ਇਸ ਬੀਮਾਰੀ ਦਾ ਰੋਗਾਣੂ ਇੱਕ ਵਾਇਰਸ ਹੈ।ਇਹ ਵਾਇਰਸ ਨੱਕ,ਮੂੰਹ ਜਾਂ ਸਾਹ ਰਾਂਹੀ ਮਨੁੱਖੀ ਸ਼ਰੀਰ ਵਿੱਚ ਪ੍ਰਵੇਸ਼ ਕਰਦਾ ਹੈ।ਇਹ ਬੀਮਾਰੀ ਖੰਘ,ਜ਼ੁਕਾਮ,ਗਲੇ ਦਾ ਦਰਦ ਅਤੇ ਬੁਖ਼ਾਰ ਤੋਂ ਸ਼ੂਰੁ ਹੋ ਕੇ ਕਈ ਵਾਰ ਗੰਭੀਰ ਨਿਮੋਨੀਏ ਦਾ ਰੂਪ ਧਾਰਨ ਕਰ ਜਾਂਦੀ ਹੈ।ਜਦੋਂ ਕੋਈ ਬਿਮਾਰ ਵਿਅਕਤੀ ਖੰਘ,ਛਿੱਕ ਜਾਂ ਸਾਹ ਲੈਂਦਾ ਹੈ ਤਾਂ ਉਹ ਵਾਇਰਸ ਨਾਲ ਇੰਨਫ਼ੈਕਟਡ ਤੁਪਕਿਆਂ ਨੂੰ ਹਵਾ ਵਿੱਚ ਛੱਡਦਾ ਹੈ ਤੇ ਜਦੋਂ ਕੋਈ ਤੰਦਰੁਸਤ ਵਿਅਕਤੀ ਸੰਕ੍ਰਮਣ ਦੇ ਸੰਪਰਕ ਵਿੱਚ ਆaੁਂਦਾ ਹੈ ਤਾਂ ਉਹ ਲਾਗ ਨਾਲ ਪੀੜਿਤ ਹੋ ਜਾਂਦਾ ਹੈ।ਬੀਮਾਰੀ ਤੋਂ ਡਰਨ ਦੀ ਕੋਈ ਲੋੜ ਨਹੀਂ ਜੇਕਰ ਤੁਹਾਡੀ ਰੋਗ-ਰੱਖ਼ਿਅਕ ਪ੍ਰਣਾਲੀ ਮਜ਼ਬੂਤ ਹੋਵੇ ਅਤੇ ਤੁਸੀਂ ਬਚਾਅ ਸਬੰਧੀ ਜ਼ਰੂਰੀ ਸਾਵਧਾਨੀਆਂ ਦਾ ਪਾਲਣ ਕਰਦੇ ਹੋ। ਕਿaਂਕਿ ਇਹ ਬੀਮਾਰੀ ਨੱਕ,ਮੂੰਹ ਰਾਂਹੀ ਫ਼ੈਲਦੀ ਹੈ ਇਸ ਕਰਕੇ ਮੂੰਹ ਤੇ ਮਾਸਕ,ਹੱਥਾਂ ਦੀ ਸਫ਼ਾਈ ਅਤੇ ਸਮਾਜਿਕ ਦੂਰੀ ਰੱਖ਼ਕੇ ਬੀਮਾਰੀ ਤੋਂ ਬਚਿਆ ਜਾ ਸਕਦਾ ਹੈ।੭੦% ਲੋਕਾਂ ਵਿੱਚ ਨੱਕ ਦੇ ਵਾਲ, ਮੂੰਹ ਅਤੇ ਨੱਕ ਵਿਚਲਾ ਚਿਪਚਪਾ ਲਾਈਜ਼ੋਜਾਇਮ ਵਾਇਰਸ ਨੂੰ ਅੰਦਰ ਜਾਣ ਤੋਂ ਪਹਿਲਾਂ ਹੀ ਖਤਮ ਕਰ ਦਿੰਦਾ ਹੈ।ਅਗਰ ਵਾਇਰਸ ਬਚ ਕੇ ਗਲ੍ਹੇ ਵਿੱਚ ਪਹੁੰਚ ਜਾਵੇ ਤਾਂ ੨੫% ਲੋਕਾਂ ਵਿੱਚ ਗਲੇ ਦੇ ਟਾਂਸਿਲ ਉਸਨੂੰ ਖਤਮ ਕਰ ਦਿੰਦੇ ਹਨ।ਵਾਇਰਸ ਗਲ੍ਹੇ ਵਿੱਚ ਕਈ ਦਿਨ ਟਿੱਕਿਆ ਰਹਿ ਸਕਦਾ ਹੈ ਜਿਸ ਕਰਕੇ ਗਰਮ ਪਾਣੀ ਦੇ ਗਰਾਰੇ ਵੀ ਬੀਮਾਰੀ ਤੋਂ ਬਚਾਅ ਕਰਦੇ ਹਨ।ਸਿਰਫ਼ ੧-੨% ਮਰੀਜ਼ ਜਿਹੜੇ ਵਡੇਰੀ ਉਮਰ ਜਾਂ ਪਹਿਲਾਂ ਤੋਂ ਹੀ ਗੰਭੀਰ ਕਿਸਮ ਦੀਆਂ ਬੀਮਾਰੀਆਂ ਦੇ ਸ਼ਿਕਾਰ ਹੁੰਦੇ ਹਨ ਸਿਰਫ਼ ਉਹਨਾਂ ਵਿੱਚ ਹੀ ਗੰਭੀਰ ਨਿਮੋਨੀਏ ਦੀ ਨੌਬਤ ਆਉਂਦੀ ਹੈ।ਫ਼ੇਫ਼ੜਿਆਂ ਤੋਂ ਬਅਦ ਛੂਤ ਖ਼ੂਨ ਵਿੱਚ ਚਲੀ ਜਾਂਦੀ ਹੈ ਜਿੱਥੇ ਾਂ.ਭ.ਛ ਨਾਲ ਯੁੱਧ ਹੁੰਦਾ ਹੈ।ਜੇਕਰ ਤੁਹਾਡੀ ਸ਼ਰੀਰਕ ਤਾਕਤ ਤਹਾਨੂੰ ਬਚਾ ਲਵੇ ਤਾਂ ਤੁਹਾਡੇ ਅੰਦਰ ਬੀਮਾਰੀ ਵਿਰੋਧੀ ਐਂਟੀਬੌਡੀਜ਼ ਪੈਦਾ ਹੁੰਦੀ ਹੈ ਪਰ ਕਈ ਵਾਰ ਮੌਤ ਵੀ ਹੋ ਸਕਦੀ ਹੈ।ਇਸ ਕਰਕੇ ਕਿਸੇ ਵੀ ਬੀਮਾਰੀ ਤੋਂ ਬਚਾ ਲਈ ਮਜ਼ਬੂਤ ਰੋਗ ਰੱਖ਼ਿਅਕ ਪ੍ਰਣਾਲੀ ਅਹਿਮ ਰੋਲ ਨਿਭਾਂਉਦੀ ਹੈ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin