India

ਸੋਨਮ ਕਪੂਰ ਵਲੋਂ ਹਿਜਾਬ ਦੀ ਤੁਲਨਾ ਦਸਤਾਰ ਨਾਲ ਕਰਨਾ ਸਰਾਸਰ ਗਲਤ – ਸਿਰਸਾ

ਨਵੀਂ ਦਿੱਲੀ – ਕਰਨਾਟਕ ਵਿਚ ਹਿਜਾਬ ਦਾ ਮੁੱਦਾ ਦੇਸ਼ ਵਿਚ ਜ਼ੋਰ ਫੜ ਰਿਹਾ ਹੈ। ਇਸ ਮਾਮਲੇ ‘ਤੇ ਹਰ ਕੋਈ ਆਪਣੀ ਰਾਏ ਜ਼ਾਹਰ ਕਰ ਰਿਹਾ ਹੈ। ਹਾਲ ਹੀ ‘ਚ ਸੋਨਮ ਕਪੂਰ ਨੇ ਵੀ ਹਿਜਾਬ ਮਾਮਲੇ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਉਸ ਨੇ ਸੋਸ਼ਲ ਮੀਡੀਆ ‘ਤੇ ਹਿਜਾਬ ਦੀ ਤੁਲਨਾ ਸਿੱਖ ਪੱਗ ਨਾਲ ਕੀਤੀ, ਜਿਸ ਕਾਰਨ ਉਹ ਹੁਣ ਵਿਵਾਦਾਂ ‘ਚ ਘਿਰ ਗਈ ਹੈ। ਹੁਣ ਸੋਨਮ ਦੇ ਇਸ ਬਿਆਨ ‘ਤੇ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਭੜਕ ਗਏ ਹਨ ਅਤੇ ਉਨ੍ਹਾਂ ਨੇ ਅਦਾਕਾਰਾ ਨੂੰ ਫਟਕਾਰ ਲਗਾਈ ਹੈ।

ਦਰਅਸਲ, ਸੋਨਮ ਕਪੂਰ ਨੇ ਹਿਜਾਬ ਮਾਮਲੇ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਸੋਸ਼ਲ ਮੀਡੀਆ ਸਟੋਰੀ ‘ਤੇ ਇਕ ਪੋਸਟ ਕੀਤੀ ਸੀ, ਜਿਸ ਵਿਚ 2 ਫੋਟੋਆਂ ਵੀ ਸਨ। ਇੱਕ ਫੋਟੋ ਵਿੱਚ ਇੱਕ ਸਿੱਖ ਪੱਗੜੀ ਪਹਿਨੇ ਦਿਖਾਈ ਦੇ ਰਿਹਾ ਹੈ, ਜਦੋਂ ਕਿ ਦੂਜੀ ਵਿੱਚ ਇੱਕ ਮੁਸਲਿਮ ਔਰਤ ਨੂੰ ਹਿਜਾਬ ਪਹਿਨੇ ਦਿਖਾਇਆ ਗਿਆ ਹੈ। ਇਨ੍ਹਾਂ ਦੋਨਾਂ ਫੋਟੋਆਂ ਦੇ ਨਾਲ ਹੀ ਸੋਨਮ ਨੇ ਲਿਖਿਆ, “ਪਗੜੀ ਇੱਕ ਚੌਵਾਇਸ ਹੋ ਸਕਦੀ ਹੈ, ਪਰ ਹਿਜਾਬ ਨਹੀਂ।

ਮਨਜਿੰਦਰ ਸਿੰਘ ਸਿਰਸਾ ਨੇ ਸੋਨਮ ਕਪੂਰ ਦੀ ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਜਵਾਬ ‘ਚ ਲਿਖਿਆ, ”ਦਸਤਾਰ ਜਾਂ ‘ਦਸਤ-ਏ-ਯਾਰ’ ਦਾ ਮਤਲਬ ‘ਭਗਵਾਨ ਦਾ ਹੱਥ’ ਹੈ। ਇਹ ਕੋਈ ਵਿਕਲਪ ਨਹੀਂ ਹੈ, ਸਗੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਆਸ਼ੀਰਵਾਦ ਹੈ। ਸਿੱਖਾਂ ਦੀ ਪਛਾਣ ਦਾ ਅਨਿੱਖੜਵਾਂ ਅੰਗ ਹੈ। ਇਸ ਸੰਦਰਭ ਵਿੱਚ ਦਸਤਾਰ ਅਤੇ ਹਿਜਾਬ ਦੀ ਤੁਲਨਾ ਕਰਨਾ ਬਿਲਕੁਲ ਗਲਤ ਹੈ।”

ਬੀਜੇਪੀ ਨੇਤਾ ਨੇ ਅੱਗੇ ਕਿਹਾ, “ਸੋਨਮ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਬਹੁਤ ਹੀ ਵਿਵਾਦਿਤ ਪੋਸਟ ਸ਼ੇਅਰ ਕੀਤੀ ਹੈ। ਸਭ ਤੋਂ ਪਹਿਲਾਂ ਮੈਂ ਸੋਨਮ ਕਪੂਰ ਨੂੰ ਕਹਿਣਾ ਚਾਹਾਂਗਾ ਕਿ ਇਸ ਤਰ੍ਹਾਂ ਦੀਆਂ ਵਿਵਾਦਿਤ ਪੋਸਟਾਂ ਪਾ ਕੇ ਦੋ ਧਰਮਾਂ ਨੂੰ ਆਪਸ ਵਿੱਚ ਲੜਾਉਣਾ ਬਹੁਤ ਗਲਤ ਹੈ। ਤੁਸੀਂ ਜਿਸ ਦਸਤਾਰ ਦੀ ਤੁਲਨਾ ਕੀਤੀ ਹੈ, ਉਹ ਸਿੱਖਾਂ ਲਈ ਬਹੁਤ ਮਹੱਤਵਪੂਰਨ ਹੈ। ਇਹ ਸਾਡੇ ਸਰੀਰ ਦਾ ਅੰਗ ਹੈ, ਐਕਸੈਸਰੀ ਨਹੀਂ ਹੈ। ਮਨਜਿੰਦਰ ਸਿੰਘ ਸਿਰਸਾ ਨੇ ਕਿਹਾ, ਤੁਹਾਡੀ ਹਿਜਾਬ ਦੀ ਤੁਲਨਾ ਦਸਤਾਰ ਨਾਲ ਕਰਨਾ ਸਰਾਸਰ ਗਲਤ ਹੈ। ਸਾਰੇ ਧਰਮਾਂ ਦੇ ਆਪਣੇ ਵਿਸ਼ਵਾਸ ਹਨ। ਇਨ੍ਹਾਂ ਮਾਨਤਾਵਾਂ ਨੂੰ ਵੀ ਕਾਇਮ ਰੱਖਣਾ ਚਾਹੀਦਾ ਹੈ ਪਰ ਜੋ ਤੁਸੀਂ ਜਾਣਬੁੱਝ ਕੇ ਅਜਿਹਾ ਕੀਤਾ ਹੈ, ਮੈਂ ਉਸ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਾ ਹਾਂ। ਮੈਂ ਸੋਨਮ ਨੂੰ ਦੱਸਣਾ ਚਾਹੁੰਦਾ ਹਾਂ ਕਿ ਤੁਹਾਡਾ ਕੰਮ ਇੱਕ ਕਲਾਕਾਰ ਵਾਲਾ ਹੈ ਅਤੇ ਤੁਸੀਂ ਆਪਣਾ ਕੰਮ ਕਰਦੇ ਹੋ।

ਸੋਨਮ ਕਪੂਰ ਤੋਂ ਪਹਿਲਾਂ ਕੰਗਨਾ ਰਣੌਤ, ਜਾਵੇਦ ਅਖਤਰ, ਹੇਮਾ ਮਾਲਿਨੀ, ਰਿਚਾ ਚੱਢਾ, ਸਵਰਾ ਭਾਸਕਰ, ਕਿਮ ਸ਼ਰਮਾ, ਕਮਲ ਹਾਸਨ, ਨੀਰਜ ਘੇਵਾਨ ਸਮੇਤ ਕਈ ਬਾਲੀਵੁੱਡ ਸਿਤਾਰਿਆਂ ਨੇ ਵੀ ਇਸ ਮਾਮਲੇ ‘ਤੇ ਪੋਸਟ ਸ਼ੇਅਰ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਜਾਵੇਦ ਅਖਤਰ ਨੇ ਕਿਹਾ ਸੀ ਕਿ ਉਹ ਕਦੇ ਵੀ ਹਿਜਾਬ ਜਾਂ ਬੁਰਕੇ ਦੇ ਸਮਰਥਨ ਵਿੱਚ ਨਹੀਂ ਰਹੇ ਹਨ ਪਰ ਭੀੜ ਦੁਆਰਾ ਕੁੜੀਆਂ ਨੂੰ ਡਰਾਉਣਾ ਧਮਕਾਉਣਾ ਮਰਦਾਨਗੀ’ ਨਹੀਂ ਹੈ। ਰਿਚਾ ਚੱਢਾ ਨੇ ਕਿਹਾ ਸੀ ਕਿ ਉਹ ਅਜਿਹੀਆਂ ਘਟਨਾਵਾਂ ‘ਤੇ ਥੁੱਕਦੀ ਹੈ। ਵਰਦੀ ਨੂੰ ਲੈ ਕੇ ਸਕੂਲ-ਕਾਲਜ ‘ਚ ਹੋਏ ਇਸ ਹੰਗਾਮੇ ‘ਤੇ ਹੇਮਾ ਮਾਲਿਨੀ ਨੇ ਸਕੂਲ ‘ਚ ਵਰਦੀ ਦਾ ਸਨਮਾਨ ਕਰਨ ਦੀ ਗੱਲ ਕਹੀ ਸੀ। ਦੂਜੇ ਪਾਸੇ ਸਵਰਾ ਭਾਸਕਰ ਨੇ ਪੋਸਟ ਸ਼ੇਅਰ ਕਰਦੇ ਹੋਏ ਕਰਨਾਟਕ ਦੀ ਇਸ ਘਟਨਾ ਨੂੰ ਸ਼ਰਮਨਾਕ ਦੱਸਿਆ ਹੈ।

Related posts

ਅਜੇ ਜੇਲ੍ਹ ਵਿਚ ਹੀ ਰਹਿਣਗੇ ਕੇਜਰੀਵਾਲ, ਅੰਤਰਿਮ ਜ਼ਮਾਨਤ ਤੇ ਸੁਪਰੀਮ ਕੋਰਟ ਨੇ ਸੁਰੱਖਿਅਤ ਰੱਖਿਆ ਫ਼ੈਸਲਾ

editor

ਭਾਜਪਾ ਨੂੰ ਵੱਡਾ ਝਟਕਾ, ਤਿੰਨ ਆਜ਼ਾਦ ਵਿਧਾਇਕਾਂ ਨੇ ਹਮਾਇਤ ਵਾਪਸ ਲਈ – ਸਾਬਕਾ ਸੀਐਮ ਭੂਪੇਂਦਰ ਹੁੱਡਾ ਦੀ ਮੌਜੂਦਗੀ ਵਿੱਚ ਕਾਂਗਰਸ ਨੂੰ ਸਮਰਥਨ ਦਾ ਐਲਾਨ ਕੀਤਾ

editor

ਆਬਕਾਰੀ ਘਪਲਾ ਮਾਮਲਾ: ਕਵਿਤਾ ਨੂੰ ਰਾਹਤ ਨਹੀਂ, ਕੋਰਟ ਨੇ ਨਿਆਂਇਕ ਹਿਰਾਸਤ ਵਧਾਈ

editor