Story

ਹੀਰਾ ਅਤੇ ਜੌਹਰੀ

ਲੇਖਕ: ਤਰਸੇਮ ਸਿੰਘ ਕਰੀਰ, ਮੈਲਬੌਰਨ

ਰਾਜੇ ਦੇ ਦਰਬਾਰ ਇੱਕ ਜੌਹਰੀ ਪੇਸ਼ ਹੋਇਆ ਅਤੇ ਦੋ ਗੋਲ  ਸਮਾਨ ਅਕਾਰ ਦੇ ਘੜੇ ਹੋਏ ਪੱਥਰ ਪੇਸ਼ ਕੀਤੇ ਅਤੇ ਦੱਸਿਆ ਕਿ ਇੰਨਾਂ ਵਿੱਚੋਂ ਇੱਕ ਅਸਲੀ ਹੀਰਾ, ਜਿਸ ਦੀ ਕੀਮਤ ਇੱਕ ਕਰੋੜ ਰੁਪਈਏ ਹੈ ਦੂਸਰਾ ਇੱਕ ਸਧਾਰਨ ਪੱਥਰ ਹੈ। ਦੇਖਣ,ਚਮਕ,ਭਾਰ,ਅਤੇ ਬਣਤਰ ਵਿੱਚ ਦੋਂਵੇ ਹੀ ਸਮਾਨ ਸਨ। ਸ਼ਰਤ ਰੱਖੀ ਗਈ ਕਿ ਜੋ ਭੀ ਕੋਈ ਅਸਲੀ ਅਤੇ ਨਕਲੀ ਦੀ ਪਹਿਚਾਣ ਕਰੇਗਾ, ਅਸਲੀ ਹੀਰਾ ਉਸਨੂੰ ਇਨਾਮ ਵਜੋਂ ਦਿੱਤਾ ਜਾਵੇਗਾ ਪਰ ਉਸਨੂੰ ਇਹ ਦਸਨਾ ਪਵੇਗਾ ਕਿ ਇਹ ਕਿੰਵੇ ਪਹਿਚਾਨ ਕੀਤੀ ਹੈ ਅਤੇ ਜੇ ਨਹੀਂ ਦੱਸ ਸਕੇਗਾ ਤਾਂ ਮੈਂ ਇੱਕ ਲੱਖ ਰੁਪਏ ਉਸਤੋਂ ਲਵਾਂਗਾ। ਰਾਜੇ ਦੇ ਦਰਬਾਰੀ ਅਤੇ ਹੋਰ ਸਲਾਹਕਾਰਾਂ ਰਾਜੇ ਨਾਲ ਇਸ ਗੱਲ ਤੇ ਸਹਿਮਤੀ ਬਨਾਈ ਕਿ ਜੇ ਹਾਰ ਗਏ ਤਾਂ ਇੱਕ ਲੱਖ ਪਰ ਜੇ ਜਿੱਤ ਗਏ ਤਾਂ ਇੱਕ ਕਰੋੜ ਦਾ ਹੀਰਾ। ਰਾਜੇ ਨੇ ਦੋਵੇਂ ਹੀ ਪੱਥਰ ਵਾਰ-ਵਾਰ ਅਪਣੇ ਹੱਥਾਂ ਵਿੱਚ ਲਏ ਪਰ ਕਿਸੇ ਨਤੀਜੇ ਤੇ ਨਾਂ ਪਹੁੰਚ ਸਕਿਆ। ਉਸੇ ਮਹਿਫ਼ਲ ਵਿੱਚ ਇੱਕ ਅੰਧਾ ਵੀ ਸ਼ਾਮਲ ਸੀ ਜੋ ਸਭ ਕੁਝ ਸੁਣ ਰਿਹਾ ਸੀ। ਜਦ ਹਰ ਇਕ ਨੇ ਆਪਣੀ ਅਸਮਰੱਥਾ ਦਿਖਾਈ ਤਾਂ ਉਸ ਅੰਧੇ ਨੇ ਹਿੰਮਤ ਕੀਤੀ ਅਤੇ ਕਿਹਾ ਰਾਜਨ ਅਗਰ ਮੈਂਨੂ ਇਜਾਜ਼ਤ ਜਿਉਂ ਤਾਂ ਮੈਂ ਇਹ ਦੱਸ ਸਕਦਾ ਹਾਂ ਕਿ ਕਿਹੜਾ ਅਸਲੀ ਅਤੇ ਕਿਹੜਾ ਨਕਲੀ ਹੈ। ਇਸ ਤੇ ਉੱਥੇ ਮੌਜੂਦ ਲੋਕਾਂ ਨੇ ਉਸ ਅੰਧੇ ਦਾ ਮਖੌਲ ਵੀ ਉਡਾਇਆ ਪਰ ਰਾਜਨ ਨੇ ਉਸ ਨੂੰ ਆਪਣੀ ਅਜਮਾਇਸ਼ ਕਰਨ ਦੀ ਇਜਾਜ਼ਤ ਦੇ ਦਿੱਤੀ ਤਾਂ ਉਸ ਅੰਧੇ ਨੂੰ ਪਕੜ ਕੇ ਉਸ ਮੇਜ਼ ਦੇ ਪਾਸ ਲਿਆਂਦਾ ਗਿਆ ਜਿੱਥੇ ਕਾਫ਼ੀ ਦੇਰ ਤੋਂ ਧੁੱਪ ਵਿੱਚ ਇਹ ਦੋਂਵੇ ਪੱਥਰ ਪਏ ਸਨ। ਉਸ ਅੰਧੇ ਨੇ ਦੋਵੇਂ ਪੱਥਰ ਆਪਣੇ ਦੋਹਾਂ ਹੱਥਾਂ ਵਿੱਚ ਫੜਨ ਤੋਂ ਇੱਕ ਮਿਨਟ ਵਿੱਚ ਦੱਸ ਦਿੱਤਾ ਕਿ ਅਸਲੀ ਕਿਹੜਾ ਅਤੇ ਨਕਲੀ ਕਿਹੜਾ। ਜੌਹਰੀ ਬਹੁਤ ਹੈਰਾਨ ਅਤੇ ਪਰੇਸ਼ਾਨੀ ਵੀ ਹੋਇਆਂ ਕਿ ਇੱਕ ਅੰਧੇ ਮਨੁੱਖ ਨੇ ਬਿਨਾ ਦੇਖੇ ਇਹ ਕਿਸ ਤਰਾਂ ਦੱਸ ਦਿੱਤਾ? ਸ਼ਰਤ ਮੁਤਾਬਕ ਜਦ ਇਹ ਪੁਛਿਆ ਗਿਆ ਕਿ ਉਸਨੇ ਇਹ ਕਿਸ ਤਰਾਂ ਪਹਿਚਾਨ ਕੀਤੀ ਤਾਂ ਉਸ ਅੰਧੇ ਪੁਰ਼ਸ਼ ਨੇ ਦੱਸਿਆ ਕਿ ਦੋਹਾਂ ਪੱਥਰਾਂ ਵਿੱਚੋਂ ਇੱਕ ਗਰਮ ਹੈ ਅਤੇ ਦੂਸਰਾ ਗਰਮੀ ਦੇ ਬਾਵਜੂਦ ਵੀ ਠੰਡਾ ਹੈ।

ਜੋ ਮਨੁੱਖ ਗੁਣਾਂ ਨਾਲ ਭਰਪੂਰ ਹੁੰਦਾ ਹੈ ਉਹ ਅਣ-ਸੁਖਾਵੇਂ ਹਾਲਾਤ ਵਿੱਚ ਵੀ ਠੰਡਾ ਰਹਿੰਦਾ ਹੈ ਪ੍ਰੰਤੂ ਗੁਣਾਂ ਤੋਂ ਸੱਖਣਾ ਮਨੁੱਖ ਸਭ-ਸੁਖ ਸਹੂਲਤਾਂ ਦੇ ਹੁੰਦਿਆਂ ਵੀ ਗਰਮ ਹੀ ਰਹਿੰਦਾ ਹੈ। ਮਨੁੱਖ ਨੂੰ ਹੀਰੇ ਤੋਂ ਸਬਕ ਸਿੱਖਣਾ ਚਾਹੀਦਾ ਹੈ।

Related posts

ਦਾਜ ਦੀ ਲਿਸਟ

admin

ਸੱਚੀ ਕਹਾਣੀ: ‘ਦੀਵੇ ਦੀ ਲੋਅ’ ਵਰਗਾ ਸੀ ਸਾਡਾ ਅਮਨਦੀਪ … !

admin

ਸਮਝੋਤਾ

admin