International

2 ਸਾਲਾ ਬੱਚੇ ਨੇ ਬਣਾਇਆ ਵਰਲਡ ਰਿਕਾਰਡ ਕਾਰਟਰ ਡਲਾਸ ਮਾਊਂਟ ਐਵਰੈਸਟ ਬੇਸ ਕੈਂਪ ਪੁੱਜਣ ਵਾਲਾ ਯੰਗਸਟਰ ਬਣਿਆ

ਕਾਠਮੰਡੂ – ਸਕਾਟਲੈਂਡ ਵਿਚ ਰਹਿਣ ਵਾਲਾ 2 ਸਾਲ ਦਾ ਕਾਰਟਰ ਡਲਾਸ ਮਾਊਂਟ ਐਵਰੈਸਟ ਦੇ ਬੇਸ ਕੈਂਪ ਤੱਕ ਪਹੁੰਚਣ ਵਾਲਾ ਸਭ ਤੋਂ ਘੱਟ ਉਮਰ ਵਾਲਾ ਬੱਚਾ ਬਣ ਗਿਆ। ਰਿਪੋਰਟ ਮੁਤਾਬਕ ਪਹਿਲਾਂ ਇਹ ਰਿਕਾਰਡ ਚੈਕ ਰਿਪਬਲਿਕ ਦੇ ਇਕ ਚਾਰ ਸਾਲ ਦੇ ਬੱਚੇ ਦੇ ਨਾਂ ਸੀ।ਕਾਰਟਰ ਨੇ ਮਾਊਂਟ ਐਵਰੈਸਟ ਬੇਸ ਕੈਂਪ ਤੱਕ ਪਹੁੰਚਣ ਦਾ ਸਫਰ ਮਾਂ ਜੇਡ ਤੇ ਪਿਤਾ ਰਾਸ ਦੀ ਪਿੱਠ ’ਤੇ ਬੈਠ ਕੇ ਪੂਰਾ ਕੀਤਾ। ਸਕਾਟਲੈਂਡ ਦੇ ਰਹਿਣ ਵਾਲੇ ਰਾਸ ਤੇ ਜੇਡ ਆਪਣੇ ਬੇਟੇ ਦੇ ਨਾਲ ਇਕ ਸਾਲ ਪਹਿਲਾਂ ਏਸ਼ੀਆ ਦੀ ਯਾਤਰਾ ’ਤੇ ਨਿਕਲੇ ਹੋਏ ਹਨ।ਤਿੰਨਾਂ ਨੇ 25 ਅਕਤੂਬਰ ਨੂੰ ਨੇਪਾਲ ਵਿਚ ਸਮੁੰਦਰ ਤਲ ਤੋਂ 17598 ਫੁੱਟ ਦੀ ਉਚਾਈ ’ਤੇ ਸਥਿਤ ਦੱਖਣ ’ਤੇ ਚੜ੍ਹਾਈ ਕੀਤੀ ਤੇ ਬੇਸ ਕੈਂਪ ਤੱਕ ਪਹੁੰਚ ਗਏ।ਤਿੰਨਾਂ ਨੇ ਚੜ੍ਹਾਈ ਅਕਤੂਬਰ 2023 ਵਿਚ ਕੀਤੀ ਸੀ। ਹੁਣ ਇਸ ਬਾਰੇ ਗੱਲ ਕਰਦੇ ਹੋਏ ਰਾਸ ਨੇ ਕਿਹਾ ਕਿ ਕਾਰਟਰ ਸਾਡੇ ਤੋਂ ਜ਼ਿਆਦਾ ਐਕਸਾਈਟਿਡ ਲੱਗ ਰਿਹਾ ਸੀ।ਮੈਨੂੰ ਤੇ ਜੇਡ ਨੂੰ ਉਚਾਈ ’ਤੇ ਸਾਹ ਲੈਣ ਵਿਚ ਥੋੜ੍ਹੀ ਤਕਲੀਫ ਹੋਈ ਪਰ ਕਾਰਟਰ ਬਿਲਕੁਲ ਠੀਕ ਸੀ। ਬੇਸ ਕੈਂਪ ਤੋਂ ਪਹਿਲਾਂ ਪਿੰਡਾਂ ਵਿਚ 2 ਡਾਕਟਰ ਤਾਇਨਾਤ ਸਨ। ਉਨ੍ਹਾਂ ਨੇ ਸਾਡਾ ਬਲੱਡ ਟੈਸਟ ਕੀਤਾ। ਸਾਡੇ ਮੁਕਾਬਲੇ ਕਾਰਟਰ ਜ਼ਿਆਦਾ ਹੈਲਦੀ ਸੀ।ਰਾਸ ਨੇ ਕਿਹਾ ਅਸੀਂ ਰੈਗੂਲਰ ਤੌਰ ਤੋਂ ਲੰਬੀ ਸਾਹ ਲੈਣ ਦੀ ਤਕਨੀਕ ਦੀ ਪ੍ਰੈਕਟਿਸ ਕਰ ਰਹੇ ਸਨ। ਅਸੀਂ ਘਰ ’ਤੇ ਬਰਫ ਦੇ ਪਾਣੀ ਨਾਲ ਨਹਾਉਂਦੇ ਸੀ। ਕਾਰਟਰ ਨੂੰ ਵੀ ਇਸੇ ਪਾਣੀ ਨਾਲ ਨਹਾਉਂਦੇ ਸਨ, ਜਿਸ ਨਾਲ ਬੇਸ ਕੈਂਪ ’ਤੇ ਕੋਈ ਦਿੱਕਤ ਨਾ ਆਏ।ਸਕਾਟਲੈਂਡ ਤੋਂ ਨਿਕਲਣ ਦੇ ਬਾਅਦ ਰਾਸ, ਜੇਡ ਤੇ ਕਾਰਟਰ ਸਭ ਤੋਂ ਪਹਿਲਾਂ ਭਾਰਤ ਆਏ। ਇਸ ਦੇ ਬਾਅਦ ਸ਼੍ਰੀਲੰਕਾ ਤੇ ਮਾਲਦੀਵ ਗਏ। ਇਥੋਂ ਦੁਬਾਰਾ ਭਾਰਤ ਆਏ ਤੇ ਫਿਰ ਨੇਪਾਲ ਲਈ ਰਵਾਨਾ ਹੋਏ। ਚੜ੍ਹਾਈ ਕਰਨ ਦੇ ਬਾਅਦ ਪਰਿਵਾਰ ਮਲੇਸ਼ੀਆ ਗਿਆ। ਇਥੇ ਇਕ ਵਿਆਹ ਅਟੈਂਡ ਕੀਤਾ ਤੇ ਕਾਰਟਰ ਦਾ ਜਨਮਦਿਨ ਮਨਾਉਣ ਲਈ ਸਿੰਗਾਪੁਰ ਚਲੇ ਗਏ।

Related posts

ਸੁਨੀਤਾ ਵਿਲੀਅਮਜ਼ ਦਾ ਪੁਲਾੜ ਯਾਨ ਨਹੀਂ ਉਡਿਆ ਮਿਸ਼ਨ ਮੁਲਤਵੀ, ਰਾਕਟ ਹੋਇਆ ਖ਼ਰਾਬ, 10 ਨੂੰ ਦੁਬਾਰਾ ਉਡਾਣ ਸੰਭਵ

editor

ਈਪਰ ਵਿਖੇ ਪਹਿਲੀ ਸੰਸਾਰ ਜੰਗ ਦੇ ਸ਼ਹੀਦਾਂ ਨੂੰ ਸਮਰਪਿਤ ਸਮਾਗਮ

editor

ਨਿਊਜ਼ੀਲੈਂਡ: ਰਾਸ਼ਟਰੀ ਫਲਾਈਟ ਵਿੱਚ ਏਅਰ ਸੁਰੱਖਿਆ ਲਈ ਪਹਿਲੀ ਵਾਰ ਵਰਤੀ ‘ਸੰਕੇਤਕ ਭਾਸ਼ਾ’

editor