International

ਸਾਊਦੀ ਹਵਾਈ ਅੱਡੇ ‘ਤੇ ਡਰੋਨ ਹਮਲਾ, 10 ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ: ਰਿਪੋਰਟ

ਈਰਾਨ – ਸਾਊਦੀ ਅਰਬ ਦੀ ਅਗਵਾਈ ਵਾਲੇ ਗੱਠਜੋੜ ਦੇ ਬੁਲਾਰੇ ਦੇ ਹਵਾਲੇ ਨਾਲ ਸੂਬਾਈ ਸਮਾਚਾਰ ਏਜੰਸੀ (ਐੱਸਪੀਏਨੇ ਕਿਹਾ ਕਿ ਸਾਊਦੀ ਦੇ ਦੱਖਣੀ ਸ਼ਹਿਰ ਜਿਜ਼ਾਨ ਦੇ ਕਿੰਗ ਅਬਦੁੱਲਾ ਹਵਾਈ ਅੱਡੇ ਤੇ ਸ਼ੁੱਕਰਵਾਰ ਨੂੰ ਵਿਸਫੋਟਕਾਂ ਨਾਲ ਭਰੇ ਡਰੋਨ ਰਾਹੀਂ ਹਮਲਾ ਕੀਤਾ ਗਿਆ। ਇਸ ਹਮਲੇ ‘ਚ 10 ਲੋਕਾਂ ਦੇ ਜ਼ਖ਼ਮੀ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਜਿਨ੍ਹਾਂ ਵਿਚ 6 ਸਾਊਦੀ, ਤਿੰਨ ਬੰਗਲਾਦੇਸ਼ੀ ਨਾਗਰਿਕ ਤੇ ਇੱਕ ਸੁਡਾਨੀ ਦਾ ਨਾਗਰਿਕ ਜ਼ਖਮੀ ਹੋਇਆ ਹੈ। ਗੱਠਜੋੜ ਦੇ ਬੁਲਾਰੇ ਨੇ ਅੱਗੇ ਦੱਸਿਆ ਕਿ ਹਮਲੇ ਵਿਚ ਹਵਾਈ ਅੱਡੇ ਦੀਆਂ ਕੁਝ ਅਗਲੀਆਂ ਖਿੜਕੀਆਂ ਵੀ ਟੁੱਟ ਗਈਆਂ ਹਨ। ਸਾਊਦੀ ਅਰਬ ਦੀ ਅਗਵਾਈ ਵਾਲੇ ਫ਼ੌਜੀ ਗੱਠਜੋੜ ਨੇ 2015 ਵਿਚ ਯਮਨ ਵਿਚ ਦਖਲ ਦਿੱਤਾ ਸੀ, ਜਿਸ ਨੇ ਰਾਸ਼ਟਰਪਤੀ ਅਬਦਰਾਬੂਹ ਮਨਸੂਰ ਹਾਦੀ ਦੀ ਸੱਤਾਧਾਰੀ ਫ਼ੌਜਾਂ ਦਾ ਸਮਰਥਨ ਕੀਤਾ ਤੇ ਈਰਾਨ ਨਾਲ ਜੁੜੇ ਹੋਠੀ ਸਮੂਹ ਨਾਲ ਲੜਿਆ।

Related posts

ਸੁਨੀਤਾ ਵਿਲੀਅਮਜ਼ ਦਾ ਪੁਲਾੜ ਯਾਨ ਨਹੀਂ ਉਡਿਆ ਮਿਸ਼ਨ ਮੁਲਤਵੀ, ਰਾਕਟ ਹੋਇਆ ਖ਼ਰਾਬ, 10 ਨੂੰ ਦੁਬਾਰਾ ਉਡਾਣ ਸੰਭਵ

editor

ਈਪਰ ਵਿਖੇ ਪਹਿਲੀ ਸੰਸਾਰ ਜੰਗ ਦੇ ਸ਼ਹੀਦਾਂ ਨੂੰ ਸਮਰਪਿਤ ਸਮਾਗਮ

editor

ਨਿਊਜ਼ੀਲੈਂਡ: ਰਾਸ਼ਟਰੀ ਫਲਾਈਟ ਵਿੱਚ ਏਅਰ ਸੁਰੱਖਿਆ ਲਈ ਪਹਿਲੀ ਵਾਰ ਵਰਤੀ ‘ਸੰਕੇਤਕ ਭਾਸ਼ਾ’

editor