India

ਮਹਿੰਗਾਈ ਭੱਤੇ ‘ਚ 3% ਵਾਧੇ ਦਾ ਐਲਾਨ, ਮੋਦੀ ਸਰਕਾਰ ਨੇ 1 ਕਰੋੜ ਤੋਂ ਜ਼ਿਆਦਾ ਮੁਲਾਜ਼ਮਾਂ-ਪੈਨਸ਼ਨਰਾਂ ਨੂੰ ਦਿੱਤਾ ਤੋਹਫ਼ਾ

ਨਵੀਂ ਦਿੱਲੀ – ਦੀਵਾਲੀ ਤੋਂ ਪਹਿਲਾਂ ਕੇਂਦਰੀ ਮੁਲਾਜਮ਼ਾਂ ਨੂੰ ਸਰਕਾਰ ਨੇ ਖੁਸ਼ਖਬਰੀ ਦੇ ਦਿੱਤੀ ਹੈ। ਕੇਂਦਰ ਸਰਕਾਰ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਮਹਿੰਗਾਈ ਭੱਤੇ ‘ਚ 3 ਫ਼ੀਸਦ ਵਾਧੇ ਨੂੰ ਕੇਂਦਰੀ ਕੈਬਨਿਟ ਦੀ ਮਨਜ਼ੂਰੀ ਮਿਲ ਗਈ ਹੈ। ਕੇਂਦਰੀ ਸੂਚਨਾ ਅਤੇ ਪ੍ਰਸਾਰਨ ਮੰਤਰੀ ਅਨੁਰਾਗ ਠਾਕੁਰ ਨੇ ਪ੍ਰੈੱਸ ਕਾਨਫਰੰਸ ਰਾਹੀਂ ਇਸ ਸਬੰਧੀ ਦੱਸਿਆ। ਸਭ ਤੋਂ ਪਹਿਲਾਂ ਉਨ੍ਹਾਂ ਵੀਰਵਾਰ ਨੂੰ ਕੋਰੋਨਾ ਵੈਕਸੀਨੇਸ਼ਨ ਦਾ 100 ਕਰੋੜ ਦਾ ਟੀਚਾ ਪ੍ਰਾਪਤ ਕਰਨ ‘ਤੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ। ਇਸ ਤੋਂ ਬਾਅਦ ਡੀਏ 28 ਤੋਂ 31% ਦੇਣ ਸਬੰਧੀ ਜਾਣਕਾਰੀ ਦਿੱਤੀ। 3 ਪ੍ਰਤੀਸ਼ਤ ਦਾ ਵਾਧਾ ਮੂਲ ਤਨਖਾਹ/ਪੈਨਸ਼ਨ ਦੀ 28 ਪ੍ਰਤੀਸ਼ਤ ਦੀ ਮੌਜੂਦਾ ਦਰ ਤੋਂ ਵੱਖਰਾ ਹੈ। ਇਸ ਕਦਮ ਨਾਲ ਤਕਰੀਬਨ 47.14 ਲੱਖ ਕੇਂਦਰ ਸਰਕਾਰ ਦੇ ਕਰਮਚਾਰੀ ਅਤੇ 68.62 ਲੱਖ ਪੈਨਸ਼ਨਰਾਂ ਨੂੰ ਲਾਭ ਹੋਵੇਗਾ। ਇਸ ਨਾਲ ਸਰਕਾਰੀ ਖਜ਼ਾਨੇ ‘ਤੇ ਸਾਲਾਨਾ 9,488.70 ਕਰੋੜ ਰੁਪਏ ਦਾ ਬੋਝ ਪਵੇਗਾ। ਨਵੀਆਂ ਦਰਾਂ ਇਕ ਜੁਲਾਈ 2021 ਤੋਂ ਲਾਗੂ ਹੋਣਗੀਆਂ। ਜੇਕਰ ਕਿਸੇ ਵਿਅਕਤੀ ਦੀ ਬੇਸਿਕ ਤਨਖ਼ਾਹ 20,000 ਰੁਪਏ ਮਹੀਨਾ ਹੈ ਤਾਂ ਉਸ ਨੂੰ ਸਾਲਾਨਾ ਕਰੀਬ 7200 ਰੁਪਏ ਦਾ ਫਾਇਦਾ ਹੋਵੇਗਾ।ਜੁਲਾਈ 2021 ‘ਚ ਸਰਕਾਰ ਨੇ ਲਗਪਗ ਇੱਕ ਸਾਲ ਬਾਅਦ ਕੇਂਦਰ ਸਰਕਾਰ ਦੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਲਈ ਡੀਏ ਤੇ ਡੀਆਰ ਦੇ ਵਾਧੇ ਨੂੰ ਮਨਜ਼ੂਰੀ ਦਿੱਤੀ। ਜ਼ਿਕਰਯੋਗ ਹੈ ਕਿ ਕੋਵਿਡ -19 ਮਹਾਂਮਾਰੀ ਕਾਰਨ ਅਰਥ ਵਿਵਸਥਾ ਹੋਣ ਤੋਂ ਬਾਅਦ ਮਾਲੀਆ ਇਕੱਤਰ ਕਰਨ ‘ਚ ਆਈ ਕਮੀ ਕਾਰਨ ਸਰਕਾਰ ਨੇ 2020 ਵਿੱਚ ਕੇਂਦਰ ਸਰਕਾਰ ਦੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਲਈ ਮਹਿੰਗਾਈ ਭੱਤੇ ਅਤੇ ਮਹਿੰਗਾਈ ਰਾਹਤ ਲਾਭਾਂ ਨੂੰ ਅਸਥਾਈ ਤੌਰ ‘ਤੇ ਰੋਕ ਦਿੱਤਾ ਸੀ।

Related posts

ਰਾਜਧਾਨੀ ਦੀਆਂ ਸੜਕਾਂ ’ਤੇ ਨਿਹੰਗ ਸਿੰਘਾਂ ਨੇ ਖੇਡਿਆ ਗਤਕਾ

editor

ਸਮਿ੍ਰਤੀ ਇਰਾਨੀ ਨੇ ਅਮੇਠੀ ਤੋਂ ਭਰਿਆ ਨਾਮਜ਼ਦਗੀ ਪੱਤਰ

editor

ਚੋਣ ਪ੍ਰਚਾਰ ’ਚ ਪੱਖੀ ਨਹੀਂ ਝੱਲ ਸਕੀ ਅਖਿਲੇਸ਼ ਦੀ ਧੀ ਆਦਿਤੀ

editor