International

ਪਿ੍ਰੰਸ ਐਂਡਿ੍ਰਊ ਖ਼ਿਲਾਫ਼ ਜਿਨਸੀ ਸ਼ੋਸ਼ਣ ਦਾ ਕੇਸ ਖ਼ਾਰਜ ਕਰਨ ਤੋਂ ਜੱਜ ਵੱਲੋਂ ਨਾਂਹ

ਨਿਊਯਾਰਕ – ਇਕ ਜੱਜ ਨੇ ਬਰਤਾਨੀਆ ਦੇ ਪਿ੍ਰੰਸ ਐਂਡਿ੍ਰਊ ਖ਼ਿਲਾਫ਼ ਅਮਰੀਕੀ ਔਰਤ ਦੇ ਜਿਨਸੀ ਸ਼ੋਸ਼ਣ ਦੇ ਇਕ ਮੁਕੱਦਮੇ ਨੂੰ ਖ਼ਾਰਜ ਕਰਨ ਤੋਂ ਫ਼ਿਲਹਾਲ ਨਾਂਹ ਕਰ ਦਿੱਤੀ ਹੈ। ਉਨ੍ਹਾਂ ’ਤੇ ਦੋਸ਼ ਹੈ ਕਿ ਜਦੋਂ ਉਹ ਔਰਤ 17 ਸਾਲਾ ਦੀ ਸੀ, ਉਦੋਂ ਉਸ ਦਾ ਸ਼ੋਸ਼ਣ ਕੀਤਾ ਗਿਆ ਸੀ। ਅਮਰੀਕਾ ਦੇ ਜ਼ਿਲ੍ਹਾ ਜੱਜ ਲੇਵਿਸ ਏ. ਕੈਪਲਿਨ ਨੇ ਪਿ੍ਰੰਸ ਐਂਡਿ੍ਰਊ ਦੇ ਵਕੀਲ ਦੀ ਉਸ ਦਲੀਲ ਨੂੰ ਖ਼ਾਰਜ ਕਰ ਦਿੱਤਾ ਜਿਸ ’ਚ ਕਿਹਾ ਗਿਆ ਸੀ ਕਿ ਵਰਜੀਨੀਆ ਗੁਫਰੀ ਦੇ ਮੁਕੱਦਮੇ ਨੂੰ ਸ਼ੁਰੂਆਤੀ ਦੌਰ ’ਚ ਹੀ ਖ਼ਾਰਜ ਕਰ ਦਿੱਤਾ ਜਾਣਾ ਚਾਹੀਦਾ ਸੀ ਕਿਉਂਕਿ ਫਾਈਨਾਂਸਰ ਜੈਫਰੀ ਐਪਸਟੀਨ ਨਾਲ ਪੁਰਾਣਾ ਕਾਨੂੰਨੀ ਸਮਝੌਤਾ ਹੋਇਆ ਸੀ। ਔਰਤ ਦਾ ਦਾਅਵਾ ਹੈ ਕਿ ਜੈਫਰੀ ਦੀ ਮਦਦ ਨਾਲ ਹੀ ਪਿ੍ਰੰਸ ਐਂਡਿ੍ਰਊ ਨਾਲ ਉਸ ਦੇ ਜਿਨਸੀ ਸਬੰਧ ਬਣੇ ਸਨ। ਜੱਜ ਕੈਪਲਿਨ ਮੁਤਾਬਕ, ਪੰਜ ਲੱਖ ਡਾਲਰ ਦਾ ਸਮਝੌਤਾ ਐਪਸਟੀਨ ਤੇ ਗੁਫਰੀ ਦਰਮਿਆਨ ਕਰਵਾਇਆ ਗਿਆ ਸੀ ਪਰੰਤੂ ਇਸ ’ਚ ਪਿ੍ਰੰਸ ਨੂੰ ਸ਼ਾਮਲ ਨਹੀਂ ਕੀਤਾ ਗਿਆ ਸੀ। ਗੁਫਰੀ ਨੇ 61 ਸਾਲਾ ਐਂਡਿ੍ਰਊ ਖ਼ਿਲਾਫ਼ ਪਿਛਲੇ ਸਾਲ ਅਗਸਤ ’ਚ ਮੁਕੱਦਮਾ ਕੀਤਾ ਸੀ। ਜੱਜ ਨੇ ਕਿਹਾ ਕਿ ਗੁਫਰੀ ਦੀ ਸ਼ਿਕਾਇਤ ਭਰਮਾਊ ਤੇ ਝੂਠੀ ਨਹੀਂ ਹੈ। ਉਸ ਨੇ ਆਪਣੇ ਦੋਸ਼ ’ਚ ਤਿੰਨ ਥਾਵਾਂ ’ਤੇ ਹੋਏ ਆਪਣੇ ਜਿਨਸੀ ਸ਼ੋਸ਼ਣ ਬਾਰੇ ਦੱਸਿਆ ਹੈ। ਇਸ ਤੋਂ ਇਹ ਵੀ ਸਾਬਿਤ ਹੁੰਦਾ ਹੈ ਕਿ ਇਸ ਦਾ ਜ਼ਿੰਮੇਵਾਰ ਕੌਣ ਹੈ। ਦੂਜੇ ਪਾਸੇ, ਪਿ੍ਰੰਸ ਦੇ ਵਕੀਲ ਨੇ ਕਿਹਾ ਕਿ ਐਂਡਿ੍ਰਊ ਨੇ ਕਦੀ ਵੀ ਗੁਫਰੀ ਦਾ ਜਿਨਸੀ ਸ਼ੋਸ਼ਣ ਨਹੀਂ ਕੀਤਾ। ਉਸ ਦੇ ਸਾਰੇ ਦੋਸ਼ ਝੂਠੇ ਹਨ।

Related posts

ਇਟਲੀ ’ਚ ਸਿੱਖ ਭਾਈਚਾਰੇ ਨੂੰ ਮਿਲੀ ਵੱਡੀ ਰਾਹਤ ਟ੍ਰੈਵਲ ਕਰਨ ਮੌਕੇ ਕਿਰਪਾਨ ਰੱਖਣ ’ਤੇ ਹੁਣ ਨਹੀਂ ਹੋਵੇਗਾ ਪਰਚਾ

editor

ਬਰਤਾਨਵੀ ਸੰਸਦ ’ਚ ਗੁਰਬਾਣੀ ਦੀਆਂ ਧੁਨਾਂ ਗੂੰਜੀਆਂ

editor

ਉੱਤਰੀ ਕੋਰੀਆ ਦੇ ਤਾਨਾਸ਼ਾਹ ਨੂੰ ਖੁਸ਼ ਰੱਖਣ ਲਈ ਬਣਾਇਆ ਜਾਂਦੈ ‘ਪਲੈਯਰ ਸਕੁਐਡ’

editor