Punjab

ਨਾੜ ਨੂੰ ਅੱਗ ਲਗਾਉਣ ਦੇ ਰੁਝਾਨ ਨੇ ਲਈ ਮਾਸੂਮ ਦੀ ਜਾਨ, ਪੁਲਿਸ ਨੇ ਖੇਤ ਮਾਲਕ ਨੂੰ ਕੀਤਾ ਨਾਮਜ਼ਦ

ਡੇਰਾਬੱਸੀ – ਪਿੰਡ ਸੁੰਡਰਾ ਵਿਖੇ  ਖੇਤਾਂ  ਨੇੜੇ ਵਸੀ 45 ਝੁੱਗੀਆਂ ਨੂੰ ਭਿਆਨਕ ਅੱਗ ਲੱਗਣ  ਕਾਰਨ ਪੁਲਿਸ ਨੇ ਦਫ਼ਰਪੁਰ ਵਾਸੀ ਜੀਤ ਸਿੰਘ ਖਿਲਾਫ ਮਾਮਲਾ ਦਰਜ਼ ਕੀਤਾ ਹੈ। ਜਾਣਕਾਰੀ ਦਿੰਦਿਆਂ ਐਸ ਆਈ ਬਲਬੀਰ ਸਿੰਘ ਨੇ ਦੱਸਿਆ ਕਿ  ਅਜਾਨ ਰਾਮਵੀਰ ਪੁੱਤਰ ਭਾਯ ਸਿੰਘ ਵਾਸੀ ਪਿੰਡ ਮਈ ਹੁਸੈਨਪੁਰ, ਥਾਣਾ ਗੁਨਰ, ਜਿਲ੍ਹਾ ਸੰਭਲ ਯੂ.ਪੀ ਹਾਲ ਵਾਸੀ ਝੁੱਗੀ ਪਿੰਡ ਸੁੰਦਰਾ ਥਾਣਾ ਡੇਰਾਬਸੀ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ
ਕਿ ਉਹ ਸਬਜੀ ਤੇ ਫਰੂਟ ਦੀ ਰੇਹੜੀ ਲਗਾਉਂਦਾ ਹੈ ਅਤੇ ਸਾਡੀ ਪਿੰਡ ਸੁੰਡਰਾ ਦੀ ਜਮੀਨ ਵਿਖੇ ਕਰੀਬ 40-45 ਝੁੱਗੀਆਂ ਹਨ। ਜਿਥੇ ਅਸੀ ਸਾਰੇ ਯੂ.ਪੀ ਦੇ ਵਸਨੀਕ ਰਹਿ ਰਹੇ ਹਾਂ ਅਤੇ ਸਾਰੇ ਆਪਣੇ
ਆਪਣੇ ਕੰਮ ਕਾਰ ਤੇ ਚਲੇ ਜਾਂਦੇ ਹਨ,ਤੇ ਬਾਅਦ ਵਿੱਚ ਝੁੱਗੀਆਂ ਵਿੱਚ ਬੱਚੇ ਰਹਿੰਦੇ ਹਨ। ਉਸ ਨੇ ਦੱਸਿਆ ਕਿ ਉਹ ਹਰ ਰੋਜ ਦੀ ਤਰਾਂ ਆਪਣੇ ਕੰਮ ਤੇ ਗਿਆ ਹੋਇਆ ਸੀ ਤਾਂ ਵਕਤ ਕਰੀਬ 3:00 ਵੱਜੇ ਉਹ ਕੰਮ ਤੋਂ ਵਾਪਸ ਆਪਣੀ ਝੁੱਗੀ ਤੇ ਆਇਆ , ਤੇ  ਆਪਣੀ ਝੁੱਗੀਆਂ ਵਿੱਚ ਬਣੇ ਨਲਕੇ ਤੇ ਨਹਾ ਰਿਹਾ ਸੀ ਤਾਂ  ਕਰੀਬ 3:30 ਵੱਜੇ  ਸਾਡੀ ਝੁੱਗਿਆ ਦੇ ਖੱਬੇ ਪਾਸੇ ਪਿੰਡ ਮੋਰ ਠੀਕਰੀ ਵਾਲੀ ਸ਼ਾਇਡ ਦੀ ਜ਼ਮੀਨ ਜਿਸ ਨੂੰ ਜੀਤ ਸਿੰਘ ਪੁੱਤਰ ਦਿਆਲ ਸਿੰਘ ਵਾਸੀ ਪਿੰਡ ਦਫਰਪੁਰ ਥਾਣਾ ਡੇਰਾਬੱਸੀ ਦੀ ਹੈ। ਜਿਸ ਨੇ ਆਪਣੀ ਇਸ ਜਮੀਨ ਵਿੱਚ ਕਣਕ ਦੀ ਨਾੜ ਨੂੰ ਅੱਗ ਲਗਾ ਦਿਤੀ ਸੀ। ਜੋ ਹਵਾ ਤੇਜ ਹੋਣ ਕਰਕੇ ਨਾੜ ਨੂੰ ਲੱਗੀ
ਹੋਈ ਅੱਗ ਦੀ ਚਿੰਗਾਰੀ ਸਾਡੀ ਝੁੱਗੀਆ ਵਿੱਚ ਵੜ ਗਈ। ਜਿਸ ਨਾਲ ਮੇਰੇ ਦੇਖਦੇ ਦੇਖਦੇ ਮੇਰੀ ਝੁੱਗੀ ਅਤੇ ਹੋਰ 40-45 ਝੁੱਗੀਆ ਅੱਗ ਦੀ
ਲਪੇਟ ਵਿੱਚ ਆਉਣ ਕਾਰਨ ਸੜ ਕੇ ਸਵਾਹ ਹੋ ਗਈਆਂ।
ਇਸ ਹਾਦਸੇ ਵਿੱਚ ਮੇਰੀ ਲੜਕੀ ਰੂਪਾ ਉਮਰ ਕਰੀਬ 1.5  ਸਾਲ ਦੀ ਅੱਗ ਦੀ ਲਪੇਟ ਵਿੱਚ ਆਉਣ ਕਾਰਨ ਉਸ ਦੀ  ਮੌਕੇ ਤੇ
 ਹੀ ਮੌਤ ਹੋ ਗਈ। ਇਹ ਹਾਦਸਾ ਜੀਤ ਸਿੰਘ ਉਕਤ ਦੀ ਅਣਗਹਿਲੀ ਅਤੇ ਲਾਪ੍ਰਵਾਹੀ ਕਾਰਨ ਹੋਇਆ ਹੈ ਤੇ ਆਪਣੀ ਉਕਤ ਜ਼ਮੀਨ ਵਿੱਚ ਕਣਕ ਦੀ ਨਾੜ ਨੂੰ ਅੱਗ ਲਗਾਉਣ ਕਰਕੇ ਵਾਪਰਿਆ ਹੈ।ਪੁਲਿਸ ਨੇ ਆਰੋਪੀ  ਜੀਤ ਸਿੰਘ
ਪੁੱਤਰ ਦਿਆਲ ਸਿੰਘ ਵਾਸੀ ਪਿੰਡ ਦਫਰਪੁਰ  ਖਿਲਾਫ
ਆਈ ਪੀ ਸੀ  118, 304-A, 427 ਧਾਰਾ ਤਹਿਤ ਮਾਮਲਾ ਦਰਜ਼ ਕਰ ਲਿਤਾ ਹੈ।ਆਰੋਪੀ ਅਜੈ ਫਰਾਰ ਹਨ ਪੁਲਿਸ ਨੇ ਦੱਸਿਆ ਕਿ ਆਰੋਪੀ ਨੂੰ ਜਲਦ ਗਿਰਫ਼ਤਾਰ ਕਰ ਅਦਾਲਤ ਚ ਪੇਸ਼ ਕੀਤਾ ਜਾਵੇਗਾ।

Related posts

ਨੀਲ ਗਰਗ ਦਾ ਪਰਗਟ ਸਿੰਘ ਨੂੰ ਠੋਕਵਾਂ ਜਵਾਬ-ਸਾਡੀ ਚਿੰਤਾ ਨਾ ਕਰੋ, ਆਪਣੇ ਲੀਡਰਾਂ ਦੀ ਚਿੰਤਾ ਕਰੋ, ਅੱਧੀ ਪੰਜਾਬ ਕਾਂਗਰਸ ਪਹਿਲਾਂ ਹੀ ਭਾਜਪਾ ਵਿੱਚ ਹੋ ਚੁੱਕੀ ਹੈ ਸ਼ਾਮਲ

editor

ਕਾਂਗਰਸ ਦੀ ਜਿੱਤ ਤੋਂ ਬਾਅਦ ਸਭ ਤੋਂ ਪਹਿਲਾਂ ਅਗਨੀਵੀਰ ਵਰਗੀਆਂ ਸਕੀਮਾਂ ਨੂੰ ਖਤਮ ਕਰਨਾ ਹੋਵੇਗਾ।

editor

ਸ੍ਰੀ ਫ਼ਤਿਹਗੜ੍ਹ ਸਾਹਿਬ ‘ਚ ਭਗਵੰਤ ਮਾਨ ਨੇ ਕਿਹਾ- ਗੁਰਪ੍ਰੀਤ ਜੀਪੀ ਦੀ ਜਿੱਤ ਪੱਕੀ, ਸਿਰਫ਼ ਐਲਾਨ ਹੋਣਾ ਬਾਕੀ

editor