International

ਅਫਗਾਨਿਸਤਾਨ ‘ਚ ਭੂਚਾਲ ਤੋਂ ਬਾਅਦ ਹੜ੍ਹ ਦਾ ਕਹਿਰ, 400 ਮੌਤਾਂ

ਕਾਬੁਲ – ਅਫਗਾਨਿਸਤਾਨ ‘ਚ ਮੰਗਲਵਾਰ ਦੇਰ ਰਾਤ ਆਏ ਭੂਚਾਲ ਤੋਂ ਬਾਅਦ ਲਗਾਤਾਰ ਬਾਰਿਸ਼ ਕਾਰਨ ਹੜ੍ਹਾਂ ਨੇ ਆਮ ਜਨਜੀਵਨ ਪ੍ਰਭਾਵਿਤ ਕਰ ਦਿੱਤਾ ਹੈ। ਬੁੱਧਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਹੜ੍ਹ ਦੇ ਕਹਿਰ ਕਾਰਨ 400 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਫਗਾਨਿਸਤਾਨ ਵਿਚ ਤਾਲਿਬਾਨ ਦੀ ਅਗਵਾਈ ਵਾਲੀ ਸਰਕਾਰ ਨੇ ਇਸ ਦੀ ਪੁਸ਼ਟੀ ਕੀਤੀ ਹੈ। ਦੇਸ਼ ਦੇ ਕਈ ਇਲਾਕੇ ਹੜ੍ਹ ਨਾਲ ਪ੍ਰਭਾਵਿਤ ਹੋਏ ਹਨ।

ਦੇਸ਼ ਵਿੱਚ ਕੁਨਾਰ, ਨੰਗਰਹਾਰ, ਨੂਰਿਸਤਾਨ, ਲਘਮਾਨ, ਪੰਜਸ਼ੀਰ, ਪਰਵਾਨ, ਕਾਬੁਲ, ਕਪੀਸਾ, ਮੈਦਾਨ, ਵਾਰਦਕ, ਬਾਮਿਯਾਨ, ਗਜ਼ਨੀ, ਲੋਗਰ, ਸਮੰਗਾਨ, ਸਰ-ਏ-ਪੁਲ, ਤਖਾਰ, ਪਕਤੀਆ, ਖੋਸਤ, ਕਪੀਸਾ, ਮੈਦਾਨ ਵਾਰਦਕ, ਬਾਮੀਆਂ, ਗਜ਼ਨੀ , ਲੋਗਰ , ਸਮਾਗਨ ਖੇਤਰ ਪ੍ਰਭਾਵਿਤ ਹੈ।

ਕੁਦਰਤੀ ਆਫ਼ਤ ਪ੍ਰਬੰਧਨ ਵਿਭਾਗ ਦੀ ਨਿਗਰਾਨੀ ਕਰਨ ਵਾਲੇ ਉਪ ਮੰਤਰੀ ਮੌਲਵੀ ਸ਼ਰਫੂਦੀਨ ਮੁਸਲਿਮ ਨੇ ਕਿਹਾ, ‘ਇਸ ਸਮੇਂ ਦੌਰਾਨ ਬਚਾਏ ਗਏ ਲੋਕਾਂ ਨੂੰ ਹਸਪਤਾਲ ਭੇਜਿਆ ਗਿਆ ਹੈ। ਜਿਨ੍ਹਾਂ ਦੇ ਘਰ ਇਸ ਹੜ੍ਹ ਦੇ ਪਾਣੀ ਵਿੱਚ ਢਹਿ ਗਏ ਹਨ, ਉਨ੍ਹਾਂ ਨੂੰ ਟੈਂਟਾਂ ਵਿੱਚ ਲਿਜਾਇਆ ਗਿਆ ਹੈ। 2022 ਵਿੱਚ ਅਫਗਾਨਿਸਤਾਨ ਵਿੱਚ ਕੁਦਰਤੀ ਆਫ਼ਤ ਕਾਰਨ 30 ਹਜ਼ਾਰ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ।

Related posts

ਇਟਲੀ ’ਚ ਸਿੱਖ ਭਾਈਚਾਰੇ ਨੂੰ ਮਿਲੀ ਵੱਡੀ ਰਾਹਤ ਟ੍ਰੈਵਲ ਕਰਨ ਮੌਕੇ ਕਿਰਪਾਨ ਰੱਖਣ ’ਤੇ ਹੁਣ ਨਹੀਂ ਹੋਵੇਗਾ ਪਰਚਾ

editor

ਬਰਤਾਨਵੀ ਸੰਸਦ ’ਚ ਗੁਰਬਾਣੀ ਦੀਆਂ ਧੁਨਾਂ ਗੂੰਜੀਆਂ

editor

ਉੱਤਰੀ ਕੋਰੀਆ ਦੇ ਤਾਨਾਸ਼ਾਹ ਨੂੰ ਖੁਸ਼ ਰੱਖਣ ਲਈ ਬਣਾਇਆ ਜਾਂਦੈ ‘ਪਲੈਯਰ ਸਕੁਐਡ’

editor