Articles Pollywood

ਕਿਸਾਨੀ ਸੰਘਰਸ਼ ਨਾਲ ਜੁੜੀ ਪਰਿਵਾਰਕ ਫ਼ਿਲਮ ‘ਤੀਜਾ ਪੰਜਾਬ’

ਲੇਖਕ: ਸੁਰਜੀਤ ਜੱਸਲ

‘ਗੋਰਿਆਂ ਨੂੰ ਦਫਾ ਕਰੋ, ਅੰਗਰੇਜ਼, ਲਵ ਪੰਜਾਬ’ ਫ਼ਿਲਮਾਂ ਦੇ ਕਹਾਣੀਕਾਰ ਅਤੇ ‘ਲਾਹੋਰੀਏ’, ਭੱਜੋ ਵੀਰੋ ਵੇ, ਲੌਂਗ ਲਾਚੀ, ਜੋੜੀ ਫ਼ਿਲਮਾਂ ਦਾ ਲੇਖਕ-ਨਿਰਦੇਸ਼ਕ ਅੰਬਰਦੀਪ ਸਿੰਘ ਇੰਨ੍ਹੀਂ ਦਿਨੀਂ ਆਪਣੀ ਨਵੀਂ ਪੰਜਾਬੀ ਫ਼ਿਲਮ ‘ਤੀਜਾ ਪੰਜਾਬ’ ਲੈ ਕੇ ਆ ਰਿਹਾ ਹੈ। ਜਿਸਨੂੰ ਉਸਨੇ ਬੜ੍ਹੀ ਗੰਭੀਰਤਾ ਨਾਲ ਆਮ ਵਿਸ਼ਿਆਂ ਤੋਂ ਹੱਟ ਕੇ ਲਿਖਿਆ ਹੈ। ਅੰਬਰਦੀਪ ਪ੍ਰੋਡਕਸ਼ਨ ਅਤੇ ਓਮ ਜੀ ਸਟਾਰ ਸਟੂਡੀਓ ਦੀ ਪੇਸ਼ਕਸ ਇਸ ਫਿਲਮ ਚ ਅੰਬਰਦੀਪ ਬਤੌਰ ਨਾਇਕ ਅਦਾਕਾਰਾ ‘ਨਿਮਰਤ ਖਹਿਰਾ’ ਨਾਲ ਨਜ਼ਰ ਆਵੇਗਾ। ਫ਼ਿਲਮ ਵਿਚ ਇੰਨ੍ਹਾਂ ਤੋਂ ਇਲਾਵਾ ‘ਅਦਿਤੀ ਸ਼ਰਮਾ’, ‘ਕਰਮਜੀਤ ਅਨਮੋਲ’, ‘ਹਰਦੀਪ ਗਿੱਲ’, ‘ਨਿਰਮਲ ਰਿਸ਼ੀ’, ‘ਗੁਰਪ੍ਰੀਤ ਕੌਰ ਭੰਗ, ‘ਬੀ. ਐਨ. ਸ਼ਰਮਾ’, ‘ਬਲਵਿੰਦਰ ਬੁਲਟ’, ‘ਸੁਖਵਿੰਦਰ ਰਾਜ’, ‘ਗੁਰਤੇਜ ਸਿੰਘ’ ਅਤੇ ‘ਇੰਦਰਜੋਤ’ ਨੇ ਵੀ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦਾ ਸੰਗੀਤ ਜਤਿੰਦਰ ਸ਼ਾਹ ਨੇ ਦਿੱਤਾ ਹੈ। ਫ਼ਿਲਮ ਦੀ ਕਹਾਣੀ ਦੀ ਗੱਲ ਕਰੀਏ ਤਾਂ ਇਹ ਕਿਸਾਨੀ ਸੰਘਰਸ਼ ਨਾਲ ਜੁੜੀ ਇੱਕ ਵੱਖਰੀ ਕਿਸਮ ਦੀ ਪਰਿਵਾਰਕ ਕਹਾਣੀ ਹੈ। ਇਸ ਫ਼ਿਲਮ ਰਾਹੀਂ ਸੰਘਰਸ਼ ਦੇ ਹਰੇਕ ਪਹਿਲੂ ਨੂੰ ਵਿਖਾਇਆ ਗਿਆ ਹੈ। ਅੰਬਰਦੀਪ ਨੇ ਕਿਹਾ ਕਿ ਇਹ ਫ਼ਿਲਮ ਸਮਾਜ ਨਾਲ ਜੁੜੇ ਮੁੱਦਿਆਂ ਅਧਾਰਤ ਹੈ ਜੋ ਕਿਸੇ ਨਾ ਕਿਸੇ ਤਰੀਕੇ ਕਿਸਾਨੀ ਸੰਘਰਸ਼ ਦੀ ਆੜ ਚ ਸਿਆਸੀ ਸਾਜਿਸ਼ਾਂ ਰਚਣ ਵਾਲਿਆਂ ਦਾ ਸੱਚ ਵੀ ਸਾਹਮਣੇ ਲਿਆਵੇਗੀ। ਫ਼ਿਲਮ ਦੀ ਕਹਾਣੀ ਮਨੋਰੰਜਨ ਦੇ ਨਾਲ ਨਾਲ ਸਮਾਜਿਕ ਮੁੱਦਿਆਂ ਪ੍ਰਤੀ ਵੀ ਗੰਭੀਰ ਹੋਵੇਗੀ। ਫਿਲਮ ਦਾ ਗੀਤ-ਸੰਗੀਤ ਕਹਾਣੀ ਅਨੁਸਾਰ ਢੁੱਕਵਾਂ ਹੈ। ਵਿਸ਼ੇ ਬਾਰੇ ਗੱਲ ਕਰਦਿਆਂ ਅੰਬਰਦੀਪ ਨੇ ਕਿਹਾ ਕਿ ਉਹ ਵੀ ਇੱਕ ਕਿਸਾਨ ਦਾ ਪੁੱਤ ਹੈ। ਧਰਤੀ ਸਾਡੀ ਮਾਂ ਹੈ ਜੋ ਅੰਨ ਪੈਦਾ ਕਰਕੇ ਆਪਣੇ ਪੁੱਤਰਾਂ ਦਾ ਢਿੱਡ ਭਰਦੀ ਹੈ। ਕਿਸਾਨੀ ਮੁੱਦਾ ਅੱਜ ਦੇਸ਼ ਦਾ ਅਹਿਮ ਮੁੱਦਾ ਹੈ। ਹਰੇਕ ਕਲਾਕਾਰ ਆਪਣੇ ਆਪਣੇ ਮਾਧਿਅਮ ਜ਼ਰੀਏ ਇਸ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾ ਰਿਹਾ ਹੈ। ਇਸ ਮੁੱਦੇ ਬਾਰੇ ਗੱਲ ਕਰਨ ਲਈ ਸਿਨਮਾ ਵੀ ਇਕ ਅਹਿਮ ਪਲੇਟਫਾਰਮ ਹੈ। ਸੋ ਇਹ ਫਿਲਮ ਬਣਾਉਣਾ ਮੇਰਾ ਕਿਸਾਨੀ ਸੰਘਰਸ਼ ਚ ਯੋਗਦਾਨ ਪਾਉਣਾ ਹੀ ਹੈ।
ਅੰਬਰਦੀਪ ਦੀ ਸੋਚ ਅਤੇ ਜ਼ਜਬੇ ਨੂੰ ਸਲਾਮ ਕਰਨਾ ਬਣਦਾ ਹੈ ਕਿ ਵਪਾਰਕ ਸਿਨੇਮੇ ਦੀ ਭੀੜ ਵਿਚ ਉਸਨੇ ਸਮਾਜਕ ਮੁੱਦੇ ਦੀ ਗੱਲ ਕਰਦਿਆਂ ਕਿਸਾਨੀ ਸੰਘਰਸ਼ ਦੇ ਅਨੋਖੇ ਸੱਚ ਨੂੰ ਪਰਦੇ ’ਤੇ ਉਤਾਰਨ ਜਾ ਰਿਹਾ ਹੈ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਸਿਧਾਰਥ ਸ਼ੁਕਲਾ ਦੀ ਬਰਸੀ ‘ਤੇ ਸ਼ਹਿਨਾਜ਼ ਗਿੱਲ ਨੇ ਕਿਉਂ ਨਹੀਂ ਕੀਤੀ ਕੋਈ ਪੋਸਟ

editor

ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ‘ਚ ਵੱਡਾ ਖ਼ੁਲਾਸਾ, ਇਨ੍ਹਾਂ ਗੈਂਗਸਟਰਾਂ ਨੇ ਰਚੀ ਸੀ ਸਾਜ਼ਿਸ਼

editor