International

ਅਮਰੀਕੀ ਚੋਣਾਂ ’ਚ ਬਾਈਡੇਨ ਅੱਗੇ ਜਾਂ ਟਰੰਪ ? ਸਰਵੇਖਣ ‘’ਚ ਨਵੇਂ ਨਤੀਜੇ ਆਏ ਸਾਹਮਣੇ

ਨਿਊਯਾਰਕ – ਅਮਰੀਕਾ ਵਿਚ ਇਸ ਸਾਲ ਨਵੰਬਰ ਵਿਚ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ ਅਤੇ ਇਨ੍ਹਾਂ ਚੋਣਾਂ ਵਿਚ ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਇਚਾਲੇ ਸਖ਼ਤ ਮੁਕਾਬਲਾ ਦੇਖਣ ਨੂੰ ਮਿਲੇਗਾ। ਜਿੱਥੇ ਦੋਵੇਂ ਆਗੂ ਵੱਖ-ਵੱਖ ਰਾਜਾਂ ਵਿੱਚ ਜਾ ਕੇ ਅਮਰੀਕੀ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਉਥੇ ਹੀ ਨਿਊਯਾਰਕ ਟਾਈਮਜ਼ ਅਤੇ ਸਿਏਨਾ ਪੋਲ ਨੇ ਇੱਕ ਸਰਵੇਖਣ ਕਰ ਕੇ ਦੋਵਾਂ ਆਗੂਆਂ ਦੀ ਲੋਕਪਿ੍ਰਅਤਾ ਬਾਰੇ ਅਹਿਮ ਜਾਣਕਾਰੀਆਂ ਉਜਾਗਰ ਕੀਤੀਆਂ ਹਨ। ਸਰਵੇਖਣ ਵਿੱਚ ਖੁਲਾਸਾ ਹੋਇਆ ਹੈ ਕਿ ਅਮਰੀਕਾ ‘’ਚ ਰਾਸ਼ਟਰਪਤੀ ਚੋਣਾਂ ‘’ਚ ਜੋਅ ਬਾਈਡੇਨ ਦੀ ਵਧਦੀ ਲੋਕਪਿ੍ਰਅਤਾ ਨੇ ਡੋਨਾਲਡ ਟਰੰਪ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਰਾਸ਼ਟਰਪਤੀ ਜੋਅ ਬਾਈਡੇਨ ਨੂੰ ਆਪਣੀ ਉਮਰ, ਦੇਸ਼ ਦੀ ਦਿਸ਼ਾ ਅਤੇ ਆਰਥਿਕਤਾ ‘’ਤੇ ਉਂਗਲ ਚੁੱਕਣ ਦੇ ਬਾਵਜੂਦ ਅਮਰੀਕੀ ਲੋਕਾਂ ਦਾ ਕਾਫੀ ਸਮਰਥਨ ਮਿਲ ਰਿਹਾ ਹੈ। ਨਿਊਯਾਰਕ ਟਾਈਮਜ਼ ਅਤੇ ਸਿਏਨਾ ਪੋਲ ਦੇ ਸਰਵੇਖਣ ਤੋਂ ਪਤਾ ਲੱਗਾ ਹੈ ਕਿ ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਬਾਈਡੇਨ ਦੀ ਲੋਕਪਿ੍ਰਅਤਾ ਵਧੀ ਹੈ। ਜਦਕਿ ਟਰੰਪ ਦੀ ਲੋਕਪਿ੍ਰਅਤਾ ਵਿੱਚ 2 ਫ਼ੀਸਦੀ ਦੀ ਗਿਰਾਵਟ ਆਈ ਹੈ। ਇਸ ਤੋਂ ਪਹਿਲਾਂ ਫਰਵਰੀ ’ਚ ਕਰਵਾਏ ਗਏ ਸਰਵੇਖਣ ‘’ਚ ਦੋਹਾਂ ਨੇਤਾਵਾਂ ਵਿਚਾਲੇ 5 ਫ਼ੀਸਦੀ ਦਾ ਫਰਕ ਸੀ। ਉਸ ਸਮੇਂ 48 ਫ਼ੀਸਦੀ ਅਮਰੀਕੀ ਵੋਟਰਾਂ ਨੇ ਟਰੰਪ ਦਾ ਸਮਰਥਨ ਕੀਤਾ, ਜਦੋਂ ਕਿ 43 ਫ਼ੀਸਦੀ ਨੇ ਬਾਈਡੇਨ ਦਾ ਸਮਰਥਨ ਕੀਤਾ ਸੀ।

Related posts

ਜਸਟਿਨ ਟਰੂਡੋ ਦੇ ਸਮਾਗਮ ਦੌਰਾਨ ਖ਼ਾਲਿਸਤਾਨੀ ਨਾਅਰੇ ‘ਲੱਗਣ ’ਤੇ ਭਾਰਤ ਨੇ ਕੈਨੇਡੀਅਨ ਰਾਜਦੂਤ ਕੀਤਾ ਤਲਬ

editor

ਕੀਨੀਆ ’ਚ ਹੜ੍ਹ ਕਾਰਨ 140 ਤੋਂ ਵੱਧ ਮੌਤਾਂ, 17 ਨਾਬਾਲਗਾਂ ਸਮੇਤ 42 ਲਾਸ਼ਾਂ ਬਰਾਮਦ

editor

ਅਮਰੀਕਾ ਦੀ ਜੇਲ੍ਹ ’ਚ ਕੈਦ ਧਰਮੇਸ਼ ਪਟੇਲ ਹੁਣ ਜੇਲ੍ਹ ਤੋਂ ਆ ਸਕਦੈ ਬਾਹਰ !

editor