India

ਰਾਮਲੱਲਾ ਦਾ ਹੋਇਆ ਸੂਰਿਆ ਤਿਲਕ, ਦੇਖਣ ਨੂੰ ਮਿਲਿਆ ਅਦਭੁੱਤ ਨਜ਼ਾਰਾ

ਅਯੁੱਧਿਆ – ਰਾਮ ਨੌਮੀ ਮੌਕੇ ਬੁੱਧਵਾਰ ਨੂੰ ਅਯੁੱਧਿਆ ’ਚ ਰਾਮਲੱਲਾ ਦਾ ’ਸੂਰਿਆ ਤਿਲਕ’ ਸ਼ੀਸ਼ੇ ਅਤੇ ਲੈਂਸ ਨਾਲ ਯੁਕਤ ਇਕ ਵਿਸਤ੍ਰਿਤ ਵਿਧੀ ਰਾਹੀਂ ਕੀਤਾ ਗਿਆ। ਇਸ ਤੰਤਰ ਰਾਹੀਂ ਸੂਰਜ ਦੀਆਂ ਕਿਰਨਾਂ ਰਾਮਲੱਲਾ ਦੀ ਮੂਰਤੀ ਦੇ ਮੱਥੇ ’ਤੇ ਪਹੁੰਚੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਲੋਂ 22 ਜਨਵਰੀ ਨੂੰ ਉਦਘਾਟਨ ਕੀਤੇ ਗਏ ਨਵੇਂ ਮੰਦਰ ’ਚ ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਇਹ ਪਹਿਲੀ ਰਾਮ ਨੌਮੀ ਹੈ। ਮੰਦਰ ਦੇ ਬੁਲਾਰੇ ਪ੍ਰਕਾਸ਼ ਗੁਪਤਾ ਨੇ ਦੱਸਿਆ,’’ਸੂਰਿਆ ਤਿਲਕ ਲਗਭਗ 4-5 ਮਿੰਟ ਲਈ ਕੀਤਾ ਗਿਆ ਸੀ, ਜਦੋਂ ਸੂਰਜ ਦੀਆਂ ਕਿਰਨਾਂ ਰਾਮਲੱਲਾ ਦੀ ਮੂਰਤੀ ਦੇ ਮੱਥੇ ’ਤੇ ਕੇਂਦਰਿਤ ਸਨ।’’ ਗੁਪਤਾ ਨੇ ਕਿਹਾ,’’ਮੰਦਰ ਪ੍ਰਸ਼ਾਸਨ ਨੇ ਭੀੜ ਤੋਂ ਬਚਣ ਲਈ ਸੂਰਿਆ ਤਿਲਕ ਦੇ ਸਮੇਂ ਭਗਤਾਂ ਨੂੰ ਗਰਭਗ੍ਰਹਿ ’ਚ ਪ੍ਰਵੇਸ਼ ਕਰਨ ਤੋਂ ਰੋਕ ਦਿੱਤਾ।’’ ਸੀ.ਐੱਸ.ਆਈ.ਆਰ.-ਸੀ.ਬੀ.ਆਰ.ਆਈ, ਰੂੜਕੀ ਦੇ ਮੁੱਖ ਵਿਗਿਆਨੀ ਡਾ. ਡੀ.ਪੀ. ਕਾਨੂਨਗੋ ਨੇ ਕਿਹਾ,’’ਯੋਜਨਾ ਅਨੁਸਾਰ ਦੁਪਹਿਰ 12 ਵਜੇ ਰਾਮਲੱਲਾ ਦਾ ਸੂਰਿਆ ਤਿਲਕ ਕੀਤਾ ਗਿਆ।’’

Related posts

ਕੰਪਨੀ ਦਾ ਕਬੂਲਨਾਮਾ ਕੋਵਿਸ਼ੀਲਡ ਵੈਕਸੀਨ ਲਗਵਾਉਣ ਵਾਲਿਆਂ ਨੂੰ ਹਾਰਟ ਅਟੈਕ ਤੇ ਬ੍ਰੇਨ ਸਟ੍ਰੋਕ ਦਾ ਖ਼ਤਰਾ!

editor

ਅਸੀਂ ਅੱਤਵਾਦ ’ਤੇ ਡੋਜ਼ੀਅਰ ਨਹੀਂ ਭੇਜਦੇ, ਘਰ ’ਚ ਦਾਖ਼ਲ ਹੋ ਕੇ ਮਾਰਦੇ ਹਾਂ :ਮੋਦੀ

editor

ਕਈ ਸੂਬਿਆਂ ’ਚ ਹੀਟਵੇਵ ਦੀ ਚਿਤਾਵਨੀ ਤਾਂ ਕਿਤੇ ਭਾਰੀ ਮੀਂਹ ਦਾ ਕਹਿਰ

editor