India

ਲੋਕ ਸਭਾ ਚੋਣਾਂ ਤੋਂ ਪਹਿਲੇ ਮਿਲੀ ਵੱਡੀ ਸਫ਼ਲਤਾ, ਤਿੰਨ ਸ਼ਕਤੀਸ਼ਾਲੀ ਆਈਈਡੀ ਬਰਾਮਦ

ਜੰਮੂ – ਜੰਮੂ ਕਸ਼ਮੀਰ ਦੇ ਸਰਹੱਦੀ ਜ਼ਿਲ੍ਹੇ ਪੁੰਛ ’ਚ ਬੁੱਧਵਾਰ ਨੂੰ ਇਕ ਅੱਤਵਾਦੀ ਟਿਕਾਣੇ ਤੋਂ ਤਿੰਨ ’ਇਮਪ੍ਰੋਵਾਈਜਡ ਐਕਸਪਲੋਸਿਵ ਡਿਵਾਈਸ’ (ਆਈਈਡੀ) ਬਰਾਮਦ ਕੀਤੇ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਅਨੁਸਾਰ ਜ਼ਬਤ ਕੀਤੇ ਗਏ ਆਈਈਡੀ ’ਚ ਹਰੇਕ ਦਾ ਭਾਰ ਤਿੰਨ ਤੋਂ 20 ਕਿਲੋਗ੍ਰਾਮ (ਕਿਲੋ) ਦਰਮਿਆਨ ਹੈ। ਅਧਿਕਾਰੀਆਂ ਨੇ ਇਸ ਕਾਰਵਾਈ ਨੂੰ ਜੰਮੂ ਕਸ਼ਮੀਰ ’ਚ ਲੋਕ ਸਭਾ ਚੋਣਾਂ ਤੋਂ ਪਹਿਲੇ ਵੱਡੀ ਸਫ਼ਲਤਾ ਕਰਾਰ ਦਿੱਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਆਈਈਡੀ 5 ਕਿਲੋ, 10 ਕਿਲੋ ਅਤੇ 20 ਕਿਲੋ ਭਾਰ ਵਾਲੇ ਸਟੀਲ ਦੇ ਡੱਬਿਆਂ ਦੇ ਅੰਦਰ ਰੱਖੇ ਗਏ ਸਨ। ਉਨ੍ਹਾਂ ਦੱਸਿਆ ਕਿ ਮੇਂਢਰ ਉਪਖੰਡ ਦੇ ਸਨਾਈ-ਗੁਰਸਾਈ ਜੰਗਲਾਤ ਖੇਤਰ ’ਚ ਪੁਲਸ, ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀ.ਆਰ.ਪੀ.ਐੱਫ.) ਅਤੇ ਰਾਸ਼ਟਰੀ ਰਾਈਫ਼ਲਜ਼ ਵਲੋਂ ਚਲਾਈ ਗਈ ਇਕ ਸੰਯੁਕਤ ਤਲਾਸ਼ੀ ਮੁਹਿੰਮ ਦੌਰਾਨ ਇਕ ਗੁਫ਼ਾ ’ਚ ਬਣਾਏ ਗਏ ਅੱਤਵਾਦੀ ਟਿਕਾਣੇ ਤੋਂ ਬਰਾਮਦ ਕੀਤੇ ਗਏ। ਅਧਿਕਾਰੀਆਂ ਅਨੁਸਾਰ, ਬੰਬ ਨਿਰੋਧਕ ਦਸਤੇ ਨੇ ਬਾਅਦ ’ਚ ਤਿੰਨੋਂ ਆਈਈਡੀ ਨਸ਼ਟ ਕਰ ਦਿੱਤੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਵਿਸਫ਼ੋਟ ਕਰਨ ਦੀ ਅੱਤਵਾਦੀਆਂ ਦੀ ਮੰਸ਼ਾ ’ਤੇ ਪਾਣੀ ਫੇਰ ਦਿੱਤਾ। ਸੀਆਰਪੀਐੱਫ ਦੇ ਅਧਿਕਾਰੀ ਰਜਨੀਸ਼ ਯਾਦਵ ਨੇ ਦੱਸਿਆ,’’ਸਾਨੂੰ ਤੜਕੇ ਚਾਰ ਵਜੇ ਉੱਪਰੀ ਸੁਨਾਈ ’ਚ ਸੰਭਾਵਿਤ ਟਿਕਾਣੇ ਅਤੇ ਸ਼ੱਕੀ ਗਤੀਵਿਧੀ ਬਾਰੇ ਗੁਪਤ ਜਾਣਕਾਰੀ ਮਿਲੀ ਸੀ, ਜਿਸ ਤੋਂ ਬਾਅਦ ਜੰਮੂ ਕਸ਼ਮੀਰ ਪੁਲਸ ਅਤੇ ਰਾਸ਼ਟਰੀ ਰਾਈਫਲਜ਼ ਦੀ ਵਿਸ਼ੇਸ਼ ਮੁਹਿੰਮ ਸਮੂਹ (ਐੱਸਓਜੀ) ਨਾਲ ਇਕ ਸਾਂਝੀ ਤਲਾਸ਼ੀ ਅਤੇ ਨਸ਼ਟ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਗਈ।’’ ਉਨ੍ਹਾਂ ਦੱਸਿਆ,’’ਤਿੰਨ ਆਈਈਡੀ ਬਰਾਮਦ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਨਸ਼ਟ ਕਰ ਦਿੱਤਾ ਗਿਆ।’’
ਅਧਿਕਾਰੀ ਨੇ ਦੱਸਿਆ ਕਿ ਇਕ ਦਾ ਭਾਰ 15 ਤੋਂ 20 ਕਿਲੋ, ਦੂਜੇ ਦਾ 8 ਤੋਂ 10 ਕਿਲੋ ਅਤੇ ਤੀਜੇ ਦਾ ਤਿੰਨ ਤੋਂ 5 ਕਿਲੋ ਸੀ। ਨਾਲ ਹੀ ਇਨ੍ਹਾਂ ਨਾਲ ਜੁੜੇ 2 ਉਪਕਰਣ ਵੀ ਬਰਾਮਦ ਕੀਤੇ ਗਏ। ਉਨ੍ਹਾਂ ਨੇ ਹਾਦਸੇ ਵਾਲੀ ਜਗ੍ਹਾ ਪੱਤਰਕਾਰਾਂ ਨੂੰ ਦੱਸਿਆ,’’ਇਹ ਚੋਣਾਂ ਦਾ ਸਮਾਂ ਹੈ ਅਤੇ ਅੱਤਵਾਦੀ ਕਿਸੇ ਵੀ ਤਰ੍ਹਾਂ ਦੀ ਸਨਸਨੀਖੇਜ ਘਟਨਾ ਨੂੰ ਅੰਜਾਮ ਦੇ ਕੇ ਚੋਣਾਂ ਦੌਰਾਨ ਰੁਕਾਵਟ ਪੈਦਾ ਕਰਨ ਦੀ ਫਿਰਾਕ ’ਚ ਰਹਿੰਦੇ ਹਨ।’’ ਅਧਿਕਾਰੀਆਂ ਨੇ ਦੱਸਿਆ ਕਿ ਮੁਹਿੰਮ ਦੌਰਾਨ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਅਤੇ ਜ਼ਬਤ ਆਈਈਡੀ ਨੂੰ ਸੁਰੱਖਿਅਤ ਰੂਪ ਨਾਲ ਨਸ਼ਟ ਕਰ ਦਿੱਤਾ ਗਿਆ।

Related posts

ਕੰਪਨੀ ਦਾ ਕਬੂਲਨਾਮਾ ਕੋਵਿਸ਼ੀਲਡ ਵੈਕਸੀਨ ਲਗਵਾਉਣ ਵਾਲਿਆਂ ਨੂੰ ਹਾਰਟ ਅਟੈਕ ਤੇ ਬ੍ਰੇਨ ਸਟ੍ਰੋਕ ਦਾ ਖ਼ਤਰਾ!

editor

ਅਸੀਂ ਅੱਤਵਾਦ ’ਤੇ ਡੋਜ਼ੀਅਰ ਨਹੀਂ ਭੇਜਦੇ, ਘਰ ’ਚ ਦਾਖ਼ਲ ਹੋ ਕੇ ਮਾਰਦੇ ਹਾਂ :ਮੋਦੀ

editor

ਕਈ ਸੂਬਿਆਂ ’ਚ ਹੀਟਵੇਵ ਦੀ ਚਿਤਾਵਨੀ ਤਾਂ ਕਿਤੇ ਭਾਰੀ ਮੀਂਹ ਦਾ ਕਹਿਰ

editor