Bollywood

ਅਸਲ ਜ਼ਿੰਦਗੀ ਵਿੱਚ ਸ਼ਰਵਰੀ ਕਿਹੋ ਜਿਹੀ ਸ਼ਰਵਰੀ ਵਾਘ

ਦ ਫਾਰਗਾਟ ਆਰਮੀ’ ਦੇ ਬਾਅਦ ਸ਼ਰਵਰੀ ਵਾਘ ਆਪਣੀ ਫਿਲਮ ‘ਬੰਟੀ ਔਰ ਬਬਲੀ-2’ ਨਾਲ ਚਰਚਾ ਵਿੱਚ ਹੈ। ਯਸ਼ਰਾਜ ਫਿਲਮਜ਼ ਦੇ ਨਾਲ ਉਸ ਨੇ ਤਿੰਨ ਫਿਲਮਾਂ ਦਾ ਕੰਟ੍ਰੈਕਟ ਸਾਈਨ ਕੀਤਾ ਹੈ। ਇਸ ਮੁਲਾਕਾਤ ਵਿੱਚ ਉਸ ਨਾਲ ਐਕਟਿੰਗ ਅਤੇ ਫੀਲਡ ਵਿੱਚ ਆਉਣ ਬਾਰੇ ਗੱਲਬਾਤ ਹੋਈ। ਪੇਸ਼ ਹਨ ਉਸੇ ਗੱਲਬਾਤ ਦੇ ਕੁਝ ਅੰਸ਼ :
& ਐਕਟਿੰਗ ਲਾਈਨ ਵਿੱਚ ਆਉਣ ਦਾ ਸੁਫਨਾ ਕਦੋਂ ਦੇਖਿਆ ਸੀ? ਇਸ ਲਾਈਨ ਵਿੱਚ ਆਉਣ ਤੋਂ ਪਹਿਲਾਂ ਕੀ-ਕੀ ਤਿਆਰੀਆਂ ਕੀਤੀਆਂ?
– ਮੈਨੂੰ ਬਚਪਨ ਤੋਂ ਐਕਟਿੰਗ ਦਾ ਬੜਾ ਸ਼ੌਕ ਸੀ। ਜਦ ਫਿਲਮ ਦੇਖਦੀ ਸੀ, ਤਦ ਘਰ ਆ ਕੇ ਉਸ ਦੀ ਨਕਲ ਕਰਦੇ ਹੋਏ ਐਕਟਿੰਗ ਕਰਦੀ ਸੀ। ਮੰਮੀ ਦੇ ਦੁਪੱਟਾ ਲੈ ਕੇ ਉਸ ਦੇ ਡ੍ਰੈਸਿਜ਼ ਬਣਾਉਂਦੀ ਸੀ। ਬਚਪਨ ਵਿੱਚ ਕਾਫੀ ਮਰਾਠੀ ਵਰਕਸ਼ਾਪ ਵੀ ਕੀਤੇ ਸਨ। ਸਕੂਲਿੰਗ ਦੇ ਦੌਰਾਨ ਹਮੇਸ਼ਾ ਡਰਾਮਾ ਅਤੇ ਡਾਂਸ ਵਿੱਚ ਹਿੱਸਾ ਲਿਆ ਕਰਦੀ ਸੀ। ਇਸ ਲਿਹਾਜ ਨਾਲ ਰੁਚੀ ਤਾਂ ਬਪਚਨ ਤੋਂ ਸੀ ਅਤੇ ਛਲਾਂਗ ਬਾਅਦ ਵਿੱਚ ਲਾਈ। ਇਸ ਲਾਈਨ ਵਿੱਚ ਆਉਣ ਲਈ ਸਭ ਤੋਂ ਪਹਿਲਾਂ ਮੈਂ ਐਕਟਿੰਗ ਸਿੱਖਣ ਲਈ ਮੈਥਡ ਐਕਟਿੰਗ ਵਿੱਚ ਨੌਂ ਮਹੀਨੇ ਦਾ ਡਿਪਲੋਮਾ ਕੋਰਸ ਕੀਤਾ। ਇਸ ਦੇ ਇਲਾਵਾ ਕਾਫੀ ਸਾਰੇ ਵਰਕਸ਼ਾਪ ਕੀਤੇ। ਇਸ ਦੇ ਨਾਲ ਕਈ ਸਾਰੇ ਡਾਂਸ ਫਾਰਮ ਸਿੱਖੇ ਹਨ। ਤਿੰਨ-ਚਾਰ ਮਹੀਨੇ ਤਾਂ ਸਰੋਜ ਖਾਨ ਜੀ ਨਾਲ ਵੀ ਕੰਮ ਕੀਤਾ। ਇਸ ਲਈ ਕਹਿ ਸਕਦੇ ਹੋ ਕਿ ਪੂਰੀ ਤਿਆਰੀ ਦੇ ਨਾਲ ਬਾਲੀਵੁੱਡ ਵਿੱਚ ਆਈ ਹਾਂ।
& ਪਰਵਾਰ ਦੇ ਸਾਹਮਣੇ ਜਦ ਬਾਲੀਵੁੱਡ ਵਿੱਚ ਆਉਣ ਦੀ ਇੱਛਾ ਜਤਾਈ, ਤਦ ਉਨ੍ਹਾਂ ਦੀ ਰਿਐਕਸ਼ਨ ਸੀ?
– ਦਰਅਸਲ 2014 ਵਿੱਚ ਇੱਕ ਐਕਟਿੰਗ ਕੰਪੀਟੀਸ਼ਨ ਜਿੱਤਿਆ ਸੀ। ਤਦ ਪੈਰੇਂਟਸ ਨੂੰ ਲੱਗਾ ਕਿ ਮੈਨੂੰ ਇਸ ਫੀਲਡ ਵਿੱਚ ਦਿਲਚਸਪੀ ਹੈ। ਇੱਕ ਦਿਨ ਉਨ੍ਹਾਂ ਨੇ ਕਿਹਾ ਕਿ ਤੈਨੂੰ ਐਕਟਿੰਗ ਲਾਈਨ ਪਸੰਦ ਹੈ ਤਾਂ ਇਸੇ ਪਾਸੇ ਅੱਗੇ ਵਧ। ਇਹ ਉਦੋਂ ਦੀ ਗੱਲ ਹੈ, ਜਦ ਮੈਂ 11ਵੀਂ ਵਿੱਚ ਪੜ੍ਹ ਰਹੀ ਸੀ। ਉਸ ਸਮੇਂ 16 ਸਾਲ ਦੀ ਸੀ।
& ’ਬੰਟੀ ਬਬਲੀ-2’ ਵਿੱਚ ਤੁਹਾਡਾ ਕਿਰਦਾਰ ਕਿੰਨਾ ਬਬਲੀ ਹੈ?
– ਇਸ ਵਿੱਚ ਮੇਰਾ ਕਿਰਦਾਰ ਇਕਦਮ ਬਬਲੀ ਜਿਹਾ ਹੈ। ਉਹ ਚਹਿਕਦੇ ਹੋਏ ਗੱਲਾਂ ਕਰਦੀ ਹੈ। ਮਜ਼ੇਦਾਰ ਕਿਰਦਾਰ ਹੈ। ਤਿਆਰੀ ਵਿੱਚ ਡਾਇਰੈਕਟਰ ਨਾਲ ਬੈਠ ਕੇ ਰੀਡਿੰਗ ਕੀਤੀ। ਇਸ ਦੇ ਲਈ ਬਾਡੀ ਲੈਂਗਵੇਜ, ਡਾਇਲਾਗ ਸਭ ਚੀਜ਼ਾਂ ਦੀ ਤਿਆਰੀ ਕੀਤੀ, ਜੋ ਕਿਰਦਾਰ ਦੀ ਡਿਮਾਂਡ ਸੀ। ਬਨਾਰਸ ਅਤੇ ਲਖਨਊ ਵਿੱਚ ਤਿੰਨ-ਤਿੰਨ ਦਿਨਰਹਿਕੇ ਆਈ ਹਾਂ। ਇਸ ਦਾ ਥੋੜ੍ਹਾ ਜਿਹਾ ਸੈੱਟਅਪ ਨਾਰਥ ਵਿੱਚ ਹੈ, ਇਸ ਲਈ ਉਥੇ ਜਾ ਕੇ ਦੇਖਣਾ ਚਾਹੁੰਦੀ ਸੀ। ਇਸ ਤੋਂ ਪਹਿਲਾਂ ਕਦੇ ਲਖਨਊ ਜਾਂ ਬਨਾਰਸ ਨਹੀਂ ਗਈ ਸੀ।
& ਇੰਡਸਟਰੀ ਵਿੱਚ ਕੀ ਮੁਕਾਮ ਹਾਸਲ ਕਰਨ ਦੀ ਖਾਹਿਸ਼ ਰੱਖਦੇ ਹੋ?
– ਸਭ ਤੋਂ ਵੱਡਾ ਜੋ ਮੁਕਾਮ ਹੋਵੇਗਾ, ਉਹ ਹਾਸਲ ਕਰਨਾ ਚਾਹੁੰਦੀ ਹਾਂ। ਉਹ ਕੀ ਹੋਵੇਗਾ, ਅਜੇ ਤਾਂ ਪਤਾ ਨਹੀਂ।
& ਕਰੀਅਰ ਬਾਰੇ ਕਿਸ ਤਰ੍ਹਾਂ ਦੀ ਰਣਨੀਤੀ ਬਣਾਈ ਹੈ?
– ਰਣਨੀਤੀ ਬਣਾ ਕੇ ਕੁਝ ਨਹੀਂ ਹੁੰਦਾ। ਮੈਂ ਅਜਿਹਾ ਕੰਮ ਤਾਂ ਨਹੀਂ ਕਰਨਾ, ਜਿਸ ਵਿੱਚ ਸਾਈਡ ਵਿੱਚ ਖੜ੍ਹਾ ਰਹਿਣਾ ਹੋਵੇ ਅਤੇ ਉਸ ਵਿੱਚ ਵੈਲਿਊ ਨਾ ਹੋਵੇ। ਮੈਨੂੰ ਫਰੰਟ ਲਾਈਨ ਵਿੱਚ ਰਹਿਣ ਵਾਲਾ ਕੰਮ ਚਾਹੀਦਾ ਹੈ।
& ਅਸਲ ਜ਼ਿੰਦਗੀ ਵਿੱਚ ਸ਼ਰਵਰੀ ਕਿਹੋ ਜਿਹੀ ਹੈ?
– ਅਸਲ ਜ਼ਿੰਦਗੀ ਵਿੱਚ ਇਕਦਮ ਬਬਲੀ ਹਾਂ। ਬਹੁਤ ਹੱਸਦੀ ਹਾਂ। ਮੈਨੂੰ ਹਰ ਗੱਲ ’ਤੇ ਹਾਸਾ ਆਉਂਦਾ ਹੈ। ਮੈਨੂੰ ਲੱਗਦਾ ਹੈ, ਮੈਂ ਬਬਲੀ ਜਿਹੋ ਹਾਂ, ਇਸ ਲਈ ਬਬਲੀ ਦੇ ਕਿਰਦਾਰ ਵਿੱਚ ਵੜਨ ਲਈ ਮੈਨੂੰ ਜ਼ਿਆਦਾ ਸਮਾਂ ਨਹੀਂ ਲੱਗਾ। ਪੁਰਾਣੇ ਕਿਰਦਾਰ ਨੂੰ ਨਿਭਾਉਣ ਦੇ ਲਈ ਜ਼ਿਆਦਾ ਸਮਾਂ ਲੱਗਾ, ਕਿਉਂਕਿ ਉਹ ਉਸ ਦੇ ਪਹਿਰਾਵੇ ਤੋਂ ਲੈ ਕੇ ਗੱਲਬਾਤ ਦਾ ਲਹਿਜ਼ਾ ਫੜਨ ਦਾ ਅੰਦਾਜ਼ ਅਲੱਗ ਸੀ।

Related posts

ਆਲੂ ਅਰਜੁਨ ਦੀ ਫ਼ਿਲਮ ‘ਪੁਸ਼ਪਾ 2’ ਦੇ ਪਹਿਲੇ ਗੀਤ ‘ਪੁਸ਼ਪਾ ਪੁਸ਼ਪਾ’ ਨੇ ਜਿੱਤਿਆ ਲੋਕਾਂ ਦਾ ਦਿਲ

editor

ਸਟ੍ਰੀਮਿੰਗ ਮਾਮਲੇ ’ਚ ਸਾਈਬਰ ਸੈੱਲ ਸਾਹਮਣੇ ਪੇਸ਼ ਨਹੀਂ ਹੋਈ ਤਮੰਨਾ ਭਾਟੀਆ

editor

ਚਮਕੀਲਾ’ ਤੋਂ ਬਾਅਦ ਪਰਿਣੀਤੀ ਕਿਸੇ ਚੰਗੇ ਪ੍ਰੋਜੈਕਟ ਦਾ ਕਰ ਰਹੀ ਹੈ ਇੰਤਜ਼ਾਰ

editor