India

ਅੱਤਵਾਦ ਤੇ ਨਕਸਲਵਾਦ ਨੂੰ ਖ਼ਤਮ ਕਰਨ ਲਈ ਨਰਿੰਦਰ ਮੋਦੀ ਨੂੰ ਤੀਜੀ ਵਾਰ ਬਣਾਏ ਪ੍ਰਧਾਨ ਮੰਤਰੀ : ਅਮਿਤ ਸ਼ਾਹ

ਪੋਰਬੰਦਰ  – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਨੀਵਾਰ ਨੂੰ ਕਿਹਾ ਕਿ ਜੇਕਰ ਨਰਿੰਦਰ ਮੋਦੀ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਬਣਦੇ ਹਨ ਤਾਂ ਉਹ ਦੇਸ਼ ਤੋਂ ਅੱਤਵਾਦ ਅਤੇ ਨਕਸਲਵਾਦ ਨੂੰ ਖ਼ਤਮ ਕਰ ਦੇਣਗੇ ਅਤੇ ਭਾਰਤ ਨੂੰ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਾਉਣਗੇ। ਭਾਜਪਾ ਉਮੀਦਵਾਰ ਮਨਸੁਖ ਮਾਂਡਵੀਆ ਦੇ ਸਮਰਥਨ ’ਚ ਗੁਜਰਾਤ ਦੇ ਪੋਰਬੰਦਰ ’ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜੇਕਰ ਧਾਰਾ 370 ਹਟਾਈ ਗਈ ਤਾਂ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਇਸ ਕਦਮ ਦਾ ਵਿਰੋਧ ਕੀਤਾ ਸੀ ਅਤੇ ਕਿਹਾ ਸੀ ਕਿ ਇਸ ਕਾਰਨ ਕਸ਼ਮੀਰ ’ਚ ਖੂਨ ਦੀ ਨਦੀ ਵਗੇਗੀ। ਸ਼ਾਹ ਨੇ ਕਿਹਾ,’’ਪਿਛਲੇ 5 ਸਾਲ ’ਚ ਖੂਨ ਦੀ ਨਦੀ ਵਗਣੀ ਤਾਂ ਦੂਰ, ਕਿਸੇ ਨੇ ਉੱਥੇ ਪੱਥਰ ਸੁੱਟਣ ਦੀ ਵੀ ਹਿੰਮਤ ਨਹੀਂ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਤੋਂ ਅੱਤਵਾਦ ਅਤੇ ਨਕਸਲਵਾਦ ਨੂੰ ਖ਼ਤਮ ਕਰਨ ਦਾ ਕੰਮ ਕੀਤਾ। ਜਦੋਂ ਮਨਮੋਹਨ ਸਿੰਘ ਦੇਸ਼ ਦੇ ਪ੍ਰਧਾਨ ਮੰਤਰੀ ਸਨ ਤਾਂ ਕੋਈ ਵੀ ਪਾਕਿਸਤਾਨ ਤੋਂ ਦੇਸ਼ ’ਚ ਪ੍ਰਵੇਸ਼ ਕਰ ਸਕਦਾ ਸੀ ਅਤੇ ਬੰਬ ਧਮਾਕਾ ਕਰ ਸਕਦਾ ਸੀ।’’
ਉਨ੍ਹਾਂ ਕਿਹਾ,’’ਜਦੋਂ ਪਾਕਿਸਤਾਨ ਨੇ ਪੁਲਵਾਮਾ ਅਤੇ ਉੜੀ ’ਚ ਅੱਤਵਾਦੀ ਹਮਲੇ ਕੀਤੇ ਤਾਂ ਉਹ ਭੁੱਲ ਗਿਆ ਕਿ ਉਸ ਸਮੇਂ ਮੋਦੀ ਪ੍ਰਧਾਨ ਮੰਤਰੀ ਸਨ। ਪ੍ਰਧਾਨ ਮੰਤਰੀ ਮੋਦੀ ਨੇ ਪਾਕਿਸਤਾਨ ਦੀ ਧਰਤੀ ’ਤੇ ਅੱਤਵਾਦੀਆਂ ਨੂੰ ਖ਼ਤਮ ਕਰਨ ਲਈ 10 ਦਿਨ ’ਚ ਸਰਜੀਕਲ ਅਤੇ ਹਵਾਈ ਹਮਲੇ ਕੀਤੇ।’’
ਸ਼ਾਹ ਨੇ ਦੇਸ਼ ਤੋਂ ਅੱਤਵਾਦ ਅਤੇ ਨਕਸਲਵਾਦ ਨੂੰ ਖ਼ਤਮ ਕਰਨ ਲਈ ਲੋਕਾਂ ਤੋਂ ਨਰਿੰਦਰ ਮੋਦੀ ਨੂੰ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ,’’ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਨੂੰ ਸੁਰੱਖਿਅਤ ਕਰਨ ਅਤੇ ਇਸ ਨੂੰ ਖੁਸ਼ਹਾਲ ਬਣਾਉਣ ਲਈ ਕੰਮ ਕੀਤਾ ਹੈ। ਕਾਂਗਰਸ ਪਾਰਟੀ ਆਪਣੇ ਸ਼ਾਸਨ ਦੇ 10 ਸਾਲ ’ਚ ਦੇਸ਼ ਦੀ ਅਰਥਵਿਵਸਥਾ ਨੂੰ 11ਵੇਂ ਸਥਾਨ ’ਤੇ ਲੈ ਆਈ ਸੀ। ਪ੍ਰਧਾਨ ਮੰਤਰੀ ਸਿਰਫ਼ 10 ਸਾਲਾਂ ’ਚ ਇਸ ਨੂੰ 5ਵੇਂ ਸਥਾਨ ’ਤੇ ਲੈ ਗਏ। ਮੈਂ ਤੁਹਾਨੂੰ ਗਾਰੰਟੀ ਦਿੰਦਾ ਹਾਂ ਕਿ ਉਨ੍ਹਾਂ ਨੂੰ ਤੀਜੀ ਵਾਰ ਪ੍ਰਧਾਨ ਮੰਤਰੀ ਬਣਾਈਏ ਅਤੇ ਭਾਰਤ ਤੀਜੀ ਸਭ ਤੋਂ ਅਰਥਵਿਵਸਥਾ ਬਣ ਜਾਵੇਗਾ।’’

Related posts

ਜੀ.ਐੱਸ.ਟੀ. ਦੀ ਵਸੂਲੀ ਲਈ ਜ਼ਬਰਦਸਤੀ ਨਾ ਕਰੇ ਕੇਂਦਰ : ਸੁਪਰੀਮ ਕੋਰਟ

editor

ਸਾਕਸ਼ੀ ਮਹਾਰਾਜ ਬੋਲੇ- ਹਿੰਦੂ ਘਟੇ ਤਾਂ ਦੇਸ਼ ਵੰਡਿਆ ਗਿਆ, 4 ਪਤਨੀਆਂ ਤੇ 40 ਬੱਚੇ ਨਹੀਂ ਚੱਲਣਗੇ

editor

ਤਾਮਿਲਨਾਡੂ ’ਚ ਪਟਾਕਾ ਫੈਕਟਰੀ ’ਚ ਧਮਾਕਾ; 8 ਮਰੇ

editor