Breaking News International Latest News News

ਕਾਬੁਲ ‘ਚ ਮੁਜ਼ਾਹਰੇ ਕਰ ਰਹੀਆਂ ਔਰਤਾਂ ‘ਤੇ ਤਾਲਿਬਾਨ ਨੇ ਵਰ੍ਹਾਏ ਕੋੜੇ

ਕਾਬੁਲ – ਅੰਤਿ੍ਮ ਸਰਕਾਰ ਦਾ ਗਠਨ ਹੁੰਦੇ ਹੀ ਤਾਲਿਬਾਨ ਦੀ ਕਰੂਰਤਾ ਸਿਖਰ ‘ਤੇ ਪਹੁੰਚ ਗਈ ਹੈ। ਉਸ ਦੀਆਂ ਜ਼ਿਆਦਤੀਆਂ ਹੁਣ ਜਨਤਕ ਸਥਾਨਾਂ ‘ਤੇ ਸ਼ਰੇਆਮ ਦੇਖਣ ਨੂੰ ਮਿਲ ਰਹੀਆਂ ਹਨ। ਆਪਣੇ ਅਧਿਕਾਰਾਂ ਲਈ ਸੰਘਰਸ਼ ਕਰ ਰਹੀਆਂ ਔਰਤਾਂ ਦੇ ਰਾਜਧਾਨੀ ਕਾਬੁਲ ‘ਚ ਮੁਜ਼ਾਹਰੇ ਦੌਰਾਨ ਤਾਲਿਬਾਨ ਨੇ ਉਨ੍ਹਾਂ ‘ਤੇ ਜੰਮ੍ਹ ਕੇ ਕੋੜੇ ਮਾਰੇ, ਲਾਠੀਆਂ ਨਾਲ ਬੁਰੀ ਤਰ੍ਹਾਂ ਕੁੱਟਿਆ। ਸੀਐੱਨਐੱਨ ਮੁਤਾਬਕ ਇਸ ਮੁਜ਼ਾਹਰੇ ਦੌਰਾਨ ਤਾਲਿਬਾਨ ਨੇ ਮਹਿਲਾਵਾਂ ਨੂੰ ਤਿਤਰ-ਬਿਤਰ ਕਰਨ ਲਈ ਉਨ੍ਹਾਂ ‘ਤੇ ਕੋੜੇ ਮਾਰਨੇ ਸ਼ੁਰੂ ਕਰ ਦਿੱਤੇ। ਕਈ ਤਾਲਿਬਾਨ ਦੇ ਹੱਥਾਂ ‘ਚ ਲਾਠੀਆਂ ਵੀ ਸਨ। ਇਨ੍ਹਾਂ ਲਾਠੀਆਂ ਨਾਲ ਮਹਿਲਾਵਾਂ ਨੂੰ ਜੰਮ੍ਹ ਕੇ ਕੁੱਟਿਆ ਜਾ ਰਿਹਾ ਸੀ। ਤਾਲਿਬਾਨ ਜ਼ਿਆਦਤੀ ਦੌਰਾਨ ਵੀ ਔਰਤਾਂ ਜੰਮ੍ਹ ਕੇ ਨਾਅਰੇਬਾਜ਼ੀ ਕਰ ਰਹੀਆਂ ਸਨ, ‘ਅਸੀਂ ਆਜ਼ਾਦੀ ਦੇ ਤਰਾਨੇ ਗਾਉਂਦੇ ਰਹਾਂਗੇ।’ ਇਕ ਮੁਜ਼ਾਹਰੇ ‘ਚ ਇਕ ਔਰਤ ਨੇ ਦੱਸਿਆ ਕਿ ਅਸੀਂ ਕਿਸੇ ਵੀ ਔਰਤ ਨੂੰ ਸਰਕਾਰ ‘ਚ ਸ਼ਾਮਲ ਨਾ ਕਰਨ ਦਾ ਵਿਰੋਧ ਕਰਨ ਰਹੇ ਹਾਂ। ਉਸ ਔਰਤ ਨੇ ਦੱਸਿਆ ਕਿ ਤਾਲਿਬਾਨ ਨੇ ਘਰ ਜਾਣ ਲਈ ਕਿਹਾ ਤੇ ਉਸ ਤੋਂ ਬਾਅਦ ਸਾਨੂੰ ਕੋੜੇ ਮਾਰਨੇ ਸ਼ੁਰੂ ਕਰ ਦਿੱਤੇ। ਇਕ ਹੋਰ ਮਹਿਲਾ ਅਧਿਕਾਰ ਵਰਕਰ ਦੀਵਾ ਫਰਹਮੰਦ ਨੇ ਕਿਹਾ ਕਿ ਅਸੀਂ ਸਿਰਫ਼ ਔਰਤਾਂ ਨਹੀਂ। ਸਾਡੀ ਲੜਾਈ ਜਾਰੀ ਰਹੇਗੀ।ਤਾਲਿਬਾਨ ਨੇ ਕਾਬੁਲ ‘ਚ ਔਰਤਾਂ ਦਾ ਮੁਜ਼ਾਹਰਾ ਕਵਰ ਕਰ ਰਹੇ ਪੱਤਰਕਾਰਾਂ ਨੂੰ ਅਗਵਾ ਕਰ ਲਿਆ ਹੈ ਤੇ ਉਨ੍ਹਾਂ ਨੂੰ ਕਮਰੇ ‘ਚ ਬੰਦ ਕਰ ਕੇ ਕੁੱਟ-ਕੁੱਟ ਕੇ ਲਹੂ ਲੁਹਾਨ ਕਰ ਦਿੱਤਾ। ਇਹ ਦੋਵੇਂ ਅਫ਼ਗਾਨ ਪੱਤਰਕਾਰ ਹਨ। ਵਿਦੇਸ਼ੀ ਪੱਤਰਕਾਰਾਂ ਨੂੰ ਅਗਵਾ ਕਰਨ ਤੋਂ ਬਾਅਦ ਛੱਡ ਦਿੱਤਾ ਗਿਆ। ਕਾਬੁਲ ‘ਚ ਮਹਿਲਾਵਾਂ ਦੇ ਮੁਜ਼ਾਹਰੇ ਨੂੰ ਦੇਸ਼-ਵਿਦੇਸ਼ ਦੇ ਪੱਤਰਕਾਰ ਕਵਰ ਕਰ ਰਹੇ ਸਨ। ਇਸ ਦੌਰਾਨ ਔਰਤਾਂ ‘ਤੇ ਕੋੜਿਆਂ ਤੇ ਲਾਠੀਆਂ ਵਰ੍ਹਾਉਣ ਤੋਂ ਪਹਿਲਾਂ ਹੀ ਤਾਲਿਬਾਨ ਨੇ ਕਈ ਪੱਤਰਕਾਰਾਂ ਨੂੰ ਅਗਵਾ ਕਰ ਲਿਆ। ਇਨ੍ਹਾਂ ਲੋਕਾਂ ਨੂੰ ਬੇਪਛਾਣ ਥਾਂ ‘ਤੇ ਲਿਜਾਇਆ ਗਿਆ। ਪੱਤਰਕਾਰਾਂ ਨਾਲ ਮਾਰਕੁਟਾਈ ਦੀਆਂ ਤਸਵੀਰਾਂ ਤੇ ਵੀਡੀਓ ਟਵਿਟਰ ‘ਤੇ ਸਾਂਝੇ ਕੀਤੇ ਗਏ। ਇਨ੍ਹਾਂ ‘ਚ ਇਕ ਤਸਵੀਰ ਲਾਸ ਏਂਜਲਸ ਟਾਈਮਜ਼ ਦੇ ਪੱਤਰਕਾਰ ਮਾਰਕਸ ਯਾਮ ਨੇ ਜਾਰੀ ਕੀਤੀ ਹੈ। ਇਸ ‘ਚ ਦੋ ਅਫ਼ਗਾਨ ਪੱਤਰਕਾਰ ਕੱਪੜੇ ਉਤਾਰ ਕੇ ਆਪਣਾ ਲਹੂ-ਲੁਹਾਨ ਸਰੀਰ ਦਿਖਾ ਰਹੇ ਹਨ। ਇਨ੍ਹਾਂ ਦੋਵਾਂ ਹੀ ਅਫ਼ਗਾਨ ਪੱਤਰਕਾਰਾਂ ਤਕੀ ਦਰਿਆਬੀ ਤੇ ਨਮਤੁੱਲ੍ਹਾ ਨਕਦੀ ਦੀ ਉਨ੍ਹਾਂ ਦੀ ਅਦਾਰੇ ਨੇ ਸ਼ਿਨਾਖਤ ਕੀਤੀ ਹੈ। ਇਹ ਦੋਵੇਂ ਪੱਤਰਕਾਰ ਪੱਛਮੀ ਕਾਬੁਲ ‘ਚ ਕਵਰੇਜ ਕਰ ਰਹੇ ਸਨ, ਉਸੇ ਵੇਲੇ ਉਨ੍ਹਾਂ ਨੂੰ ਤਾਲਿਬਾਨ ਨੇ ਅਗ਼ਵਾ ਕਰ ਲਿਆ। ਇਕ ਹੋਰ ਵੀਡੀਓ ਅਫ਼ਗਾਨ ਪੱਤਰਕਾਰ ਜਕੀ ਦਰਿਆਬੀ ਨੇ ਪਾਇਆ ਹੈ। ਇਸ ਵੀਡੀਓ ‘ਚ ਬੁਰੀ ਤਰ੍ਹਾਂ ਜ਼ਖ਼ਮੀ ਪੱਤਰਕਾਰ ਨੂੰ ਸਹਾਰਾ ਦੇ ਕੇ ਹਸਪਤਾਲ ਲਿਜਾਇਆ ਜਾ ਰਿਹਾ ਹੈ। ਲਾਸ ਏਂਜਲਸ ਟਾਈਮਜ਼ ਦੇ ਪੱਤਰਕਾਰਾਂ ਨੂੰ ਵੀ ਅੌਰਤਾਂ ਦੇ ਮੁਜ਼ਾਹਰੇ ਦੀ ਤਸਵੀਰ ਲੈਣ ਤੋਂ ਰੋਕ ਦਿੱਤਾ ਗਿਆ। ਇੱਥੋਂ ਤਿੰਨ ਵਿਦੇਸ਼ੀ ਪੱਤਰਕਾਰਾਂ ਨੂੰ ਅਗਵਾ ਕਰ ਲਿਆ ਗਿਆ। ਜਿਨ੍ਹਾਂ ਨੂੰ ਬਾਅਦ ‘ਚ ਛੱਡ ਦਿੱਤਾ ਗਿਆ।

Related posts

ਇਟਲੀ ’ਚ ਸਿੱਖ ਭਾਈਚਾਰੇ ਨੂੰ ਮਿਲੀ ਵੱਡੀ ਰਾਹਤ ਟ੍ਰੈਵਲ ਕਰਨ ਮੌਕੇ ਕਿਰਪਾਨ ਰੱਖਣ ’ਤੇ ਹੁਣ ਨਹੀਂ ਹੋਵੇਗਾ ਪਰਚਾ

editor

ਬਰਤਾਨਵੀ ਸੰਸਦ ’ਚ ਗੁਰਬਾਣੀ ਦੀਆਂ ਧੁਨਾਂ ਗੂੰਜੀਆਂ

editor

ਉੱਤਰੀ ਕੋਰੀਆ ਦੇ ਤਾਨਾਸ਼ਾਹ ਨੂੰ ਖੁਸ਼ ਰੱਖਣ ਲਈ ਬਣਾਇਆ ਜਾਂਦੈ ‘ਪਲੈਯਰ ਸਕੁਐਡ’

editor