Health & Fitness

ਕ੍ਰਾਕਰੀ ਦੀ ਸੰਭਾਲ ਕਿਵੇਂ ਕਰੀਏ

ਅਸਲ ਵਿੱਚ ਕਿਸੇ ਵੀ ਚੀਜ਼ ਦੀ ਕੋਈ ਨਿਸ਼ਚਿਤ ਉਮਰ ਨਹੀਂ ਹੰੁਦੀ । ਇਹ ਤਾਂ ਤੁਹਾਡੀ ਕਲਾ ਉਪਰ ਨਿਰਭਰ ਹੈ ਕਿ ਤੁਸੀਂ ਇਸ ਦੀ ਹਿਫਾਜਤ ਕਿਵੇਂ ਤੇ ਕਿੰਨੀ ਦੇਰ ਤੱਕ ਕਰ ਸਕਦੇ ਹੋ । ਸਭ ਤੋਂ ਪਹਿਲਾਂ ਚੰਗੀ ਤੇ ਟਿਕਾਊ ਕ੍ਰਾਕਰੀ ਹੀ ਖਰੀਦੋ । ਸਸਤੀ ਕ੍ਰਾਕਰੀ ਛੇਤੀ ਟੁੱਟ ਜਾਂਦੀ ਹੈ ਅਤੇ ਉਸ ਦੀ ਸੁੰਦਰਤਾ ਵੀ ਛੇਤੀ ਹੀ ਖਤਮ ਹੋ ਜਾਂਦੀ ਹੈ । ਕੱਚ ਦੀ ਕ੍ਰਾਕਰੀ ਉੱਪਰ ਲੱਗੇ ਦਾਗ ਧੱਬੇ ਦੂਰ ਕਰਨ ਲਈ ਉਸ ਉਪਰ ਕਲੀ (ਚੂਨਾ) ਲਾ ਕੇ ਸਫਾਈ ਕਰੋ । ਇਸ ਨਾਲ ਦਾਗ-ਧੱਬੇ ਤਾਂ ਦੂਰ ਹੋ ਹੀ ਜਾਣਗੇ, ਕ੍ਰਾਕਰੀ ਦੀ ਸੁੰਦਰਤਾ ਵੀ ਵਧੇਗੀ । ਨਾਜ਼ੁਕ ਕ੍ਰਾਕਰੀ ਜਿਵੇਂ ਚਾਹ ਦੀ ਕੇਤਲੀ ਆਦਿ ਨੂੰ ਸਾਫ ਕਰਨ ਸਮੇਂ ਕਿਸੇ ਸਾਫ ਤੇ ਮੁਲਾਇਮ ਕੱਪੜੇ ਦੀ ਹੀ ਵਰਤੋਂ ਕਰੋ । ਕੇਤਲੀ ਨੂੰ ਸਾਫ ਕਰਕੇ ਉਸ ਦੀ ਨਲੀ ਵਿੱਚ ਸਾਫ ਰੂੰ ਫਸਾ ਕੇ ਹੀ ਉਸ ਨੂੰ ਰੱਖੋ । ਕੇਤਲੀ ਵਿੱਚ ਧੂੜ ਨਹੀਂ ਜਾ ਸਕੇਗੀ, ਨਾਲ ਹੀ ਉਸ ਦੀ ਸੁਰੱਖਿਆ ਵੀ ਵਧੇਗੀ ।
ਕ੍ਰਾਕਰੀ ਨੂੰ ਸਾਫ ਕਰਨ ਸਮਂੇ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਕਿ ਸਾਫ ਕਰਨ ਲਈ ਲਿਆ ਗਿਆ ਪਾਣੀ ਬਹੁਤਾ ਗਰਮ ਨਾ ਹੋਵੇ । ਜੇਕਰ ਤੁਸੀਂ ਗਰਮ ਪਾਣੀ ਦੀ ਵਰਤੋਂ ਕਰ ਰਹੇ ਹੋ ਤਾਂ ਇਸ ਗੱਲ ਦਾ ਧਿਆਨ ਰੱਖੋ ਕਿ ਕ੍ਰਾਕਰੀ ਨੂੰ ਗਰਮ ਪਾਣੀ ਵਿੱਚੋਂ ਕੱਢਣ ਤੋਂ ਬਾਅਦ ਤੁਰੰਤ ਠੰਢੇ ਪਾਣੀ ’ਚ ਨਾ ਪਾਓ । ਅਜਿਹਾ ਕਰਨ ਨਾਲ ਤੁਹਾਡੀ ਕ੍ਰਾਕਰੀ ਟੁੱਟ ਜਾਵੇਗੀ । ਕ੍ਰਾਕਰੀ ਨੂੰ ਹੋਰਨਾਂ ਭਾਂਡਿਆਂ ਦੇ ਨਾਲ-ਨਾਲ ਨਾ ਰੱਖੋ । ਜੇਕਰ ਅਜਿਹਾ ਕਰਨਾ ਹੀ ਪਵੇ ਤਾਂ ਦੋਹਾਂ ਦਰਮਿਆਨ ਇੱਕ ਮੁਲਾਇਮ ਕੱਪੜਾ ਜ਼ਰੂਰ ਲਾ ਦਿਓ ਤਾਂ ਜੋ ਤੁਹਾਡੀ ਕ੍ਰਾਕਰੀ ਸੁਰੱਖਿਅਤ ਰਹੇ । ਕ੍ਰਾਕਰੀ ਖਰੀਦਣ ਸਮੇਂ ਇਸ ਗੱਲ ਦਾ ਧਿਆਨ ਵੀ ਰੱਖਿਆ ਜਾਵੇ ਕਿ ਉਸ ਦਾ ਤਲ ਸਪਾਟ ਹੋਵੇ ਤਾਂ ਜੋ ਧੋਣ ਤੋਂ ਬਾਅਦ ਸੁਕਾਉਣ ਲਈ ਰੱਖਣ ਸਮੇਂ ਲੁੜਕ ਨਾ ਜਾਵੇ । ਕ੍ਰਾਕਰੀ ਨੂੰ ਸਾਫ ਕਰਨ ਸਮੇਂ ਹਲਕੇ ਗਰਮ ਪਾਣੀ ਵਿੱਚ ਸਿਰਕਾ ਤੇ ਕੋਈ ਵੀ ਬਰਤਨ ਸਾਫ ਕਰਨ ਵਾਲਾ ਪਾਊਡਰ ਜ਼ਰੂਰ ਮਿਲਾ ਲਓ ।
ਸ਼ੀਸ਼ੇ ਦੀ ਗੰਦੀ ਕ੍ਰਾਕਰੀ ਸਾਫ ਕਰਨ ਲਈ ਅਤੇ ਚਮਕ ਲਿਆਉਣ ਵਲੇ ਸਪਿਰਟ ਅਤੇ ਪੈਰਾਫਿਨ ਬਰਾਬਰ ਮਾਤਰਾ ਵਿੱਚ ਮਿਲਾ ਕੇ ਕਿਸੇ ਮੁਲਾਇਮ ਕੱਪੜੇ ਨਾਲ ਰਗੜੋ । ਛੇਤੀ ਹੀ ਕ੍ਰਾਕਰੀ ਵਿੱਚ ਪੂਰੀ ਚਮਕ ਆ ਜਾਵੇਗੀ । ਕ੍ਰਾਕਰੀ ਨੂੰ ਅਜਿਹੀ ਥਾਂ ਰੱਖੋ, ਜਿੱਥੇ ਨਾ ਤਾਂ ਗੈਸ ਜਾਂ ਸਟੋਪ ਦਾ ਸੇਕ ਪਹੁੰਚੇ ਅਤੇ ਨਾ ਹੀ ਤੇਜ਼ ਧੁੱਪ । ਜੇਕਰ ਅਜਿਹਾ ਹੋਵੇ ਤਾਂ ਉਸ ਨੂੰ ਤੁਰੰਤ ਉਥੋਂ ਹਟਾ ਦਿਓ ਨਹੀਂ ਤਾਂ ਕ੍ਰਾਕਰੀ ਟੁੱਟ ਵੀ ਸਕਦੀ ਹੈ ।
ਅੰਜੂ ਬਾਲਾ

Related posts

ਭਾਰਤ ‘ਚ ਤੇਜ਼ੀ ਨਾਲ ਵਧ ਰਹੇ ਹਨ heart failure ਦੇ ਮਾਮਲੇ, 30 ਤੋਂ 45 ਸਾਲ ਦੇ ਲੋਕ ਜ਼ਿਆਦਾ ਪ੍ਭਾਵਤ

editor

ਹਵਾ ਪ੍ਰਦੂਸ਼ਣ ਦਾ ਦਿਮਾਗ਼ ‘ਤੇ ਬੁਰਾ ਅਸਰ, ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋ ਰਹੇ ਹਨ ਬੱਚੇ

editor

ਜੇ ਤੁਹਾਨੂੰ ਹੈ ਧੂੜ ਤੇ ਮਿੱਟੀ ਤੋਂ ਐਲਰਜੀ ਤਾਂ ਇਹ 12 ਸੁਪਰਫੂਡ ਤੁਹਾਨੂੰ ਦੇਣਗੇ ਆਰਾਮ

editor