Articles

ਕੀ ਸੰਭਵ ਹੈ ਪੂਰਬ ਅਤੇ ਪੱਛਮ ਦਾ ਸੁਮੇਲ?

ਅੱਜ ਪ੍ਰਬਲ ਪੱਛਮੀ ਸਮਾਜ ਸਭਿਆਤਾਵਾਂ ਅਤੇ ਧਰਮ ਵਿੱਚ ਟਕਰਾ ਨੂੰ ਅਜੌਕਾ ਮੁੱਖ ਰੁਝਾਨ ਮੰਨ ਰਿਹਾ ਹੈ ਇਸੇ ਲਈ ਹੀ ਸੈਮੂਅਲ ਹੰਟਿੰਗਟਨ ਦੀ ਪੁਸਤਕ ‘ਦੀ ਕਲੈਸ਼ ਆਫ ਸਿਵਲੀਜ਼ੇਸ਼ਨ ਐਂਡ ਰੀਮੇਕਿੰਗ ਆਫ ਦੀ ਵਰਲਡ ਆਰਡਰ’ ਨੂੰ ਇੰਨੀ ਪ੍ਰਸਿੱਧਤਾ ਮਿਲੀ। ਇਸ ਪੁਸਤਕ ਵਿੱਚ ਉਹ ਪ੍ਰਬਲ ਪੱਛਮੀ ਸੱਭਿਆਤਾ ਨਾਲ ਪੂਰਬੀ ਸਭਿਆਤਾ ਦੇ ਅਤੇ ਇਸਾਈ ਧਰਮ ਨਾਲ ਇਸਲਾਮ ਦੇ ਟਕਰਾਅ ਦੀ ਗੱਲ ਕਰਦੇ ਹਨ, ਪ੍ਰੰਤੂ ਇਸ ਗੱਲ ਵਿੱਚ ਜ਼ਿਆਦਾ ਸਚਾਈ ਨਹੀਂ ਹੈ। ਸਚਾਈ ਤਾਂ ਇਹ ਹੈ ਕਿ ਟਕਰਾਅ ਨਾ ਤਾਂ ਸਭਿਆਤਾਵਾਂ ਵਿੱਚ ਹੈ ਅਤੇ ਨਾ ਹੀ ਧਰਮਾਂ ਵਿੱਚ ਹੈ। ਇਨ੍ਹਾਂ ਟਕਰਾਵਾਂ ਦਾ ਆਧਾਰ ਮਨੁੱਖ ਦਾ, ਮਨੁੱਖੀ ਵਿਕਾਸ ਲਈ ਅੰਦਰੂਨੀ ਸੰਘਰਸ਼ ਹੈ।
ਹਰ ਮਨੁੱਖ ਵਿੱਚ ਹੇਠਲੇ ਅਤੇ ਉਪਰਲੇ ਕੇਂਦਰਾਂ ਵਿੱਚ ਨਿਰੰਤਰ ਸੰਘਰਸ਼ ਚੱਲ ਰਿਹਾ ਹੈ। ਮਨੁੱਖੀ ਚੇਤਨਾ ਦਾ ਸਫਰ ਬਹੁਪੱਧਰੀ ਹੁੰਦਾ ਹੈ। ਸਭ ਤੋਂ ਥੱਲੇ ਇੰਦਰੀਆਂ, ਫਿਰ ਮਨ, ਉਸ ਤੋਂ ਉਪਰ ਬੁੱਧੀ ਅਤੇ ਸਭ ਤੋਂ ਉੱਪਰ ਆਤਮ ਇੰਦਰੀਆਂ ਨੂੰ ਮੂਲ ਪਰਵਿਰਤੀਆਂ ਵੱਲ ਨੂੰ ਖਿਚਦੀਆਂ ਹਨ। ਇਸ ਤਰ੍ਹਾਂ ਵਿਕਾਰ (ਕਾਮ,ਕ੍ਰੋਧ, ਲੋਭ,ਮੋਹ ਅਤੇ ਹੰਕਾਰ) ਉਤੇਜਿਤ ਮਨੁੱਖ ਟਕਰਾਅ ਦਾ ਰਸਤਾ ਅਪਨਾਉਦਾ ਹੈ ਜਦੋਂ ਕਿ ਉਪਰਲਾ ਕੇਂਦਰਾਂ (ਆਤਮ ਜਾਂ ਚੇਤੰਨ) ਵੱਲ ਨੂੰ ਪ੍ਰੇਰਿਤ ਮਨੁੱਖ ਸਹਿਜ, ਇਕਸੁਰਤਾ ਅਤੇ ਸਹਿਹੋਂਦ ਵੱਲ ਨੂੰ ਰੁਝਾਨ ਦਿਖਾਉਦਾ ਹੈ। ਸਾਰੀਆਂ ਸਭਿਆਚਾਰਕ ਅਤੇ ਧਰਮਾਂ ਦਾ ਮੰਤਵ ਮਨੁੱਖ ਮਨੁੱਖੀ ਵਿਕਾਸ ਅਰਥਾਤ ਹੇਠਲੇਤੋਂ ਉਪਰਲੇ ਕੇਂਦਰਾਂ ਵੱਲ ਜਾਣ ਪ੍ਰੇਰਨਾ ਹੀ ਹੈ, ਸਿਰਫ ਰਾਹ ਵੱਖ-ਵੱਖ ਦਿਖਾਇਆ ਜਾਂਦਾ ਹੈ।
ਜੇ ਅਸੀਂ ਰਾਹਾਂ ਦੀ ਭਿੰਨਤਾ ਦੀ ਥਾਂ ਆਖਰੀ ਮੰਜਲ ਬਾਰੇ ਸੋਚੀਏ ਤਾਂ ਫਿਰ ਟਕਰਾਅ ਕਿਵੇਂ ਹੋ ਸਕਦਾ ਹੈ? ਸਾਨੂੰ ਮੋਹ ਅਤੇ ਪ੍ਰੇਮ ਵਿੱਚ ਫਰਕ ਸਮਝਣਾ ਚਾਹੀਦਾ ਹ। ਮੋਹ ਹੇਠਲੇ ਕੇਂਦਰਾਂ ਵਿਚੋਂ ਉਪਜਦਾ ਹੈ ਜਦੋਂਕਿ ਪ੍ਰੇਮ ਉਪਰਲੇ ਕੇਂਦਰਾਂ ਦੀ ਪੈਦਾਵਾਰ ਹੈ।
ਪੂਰਬ ਤੇ ਪੱਛਮ ਦਾ ਸੁਮੇਲ ਮਨੁੱਖੀ ਵਿਕਾਸਦੇ ਸੰਦਰਭ ਵਿੱਚ ਹੀ ਸੰਭਵ ਹੈ। ਇਸ ਲਈ ਸਾਨੂੰ ਪੂਰਬ ਅਤੇ ਪੱਛਮ ਦੀਆਂ ਸਭ ਤੋਂ ਵਿਕਸਿਤ ਵਿਚਾਰਧਾਰਾਵਾਂ ਨੂੰ ਪਛਾਨਣਾ ਪਵੇਗਾ। ਇਸ ਸੰਦਰਭ ਵਿੱਚੋਂ ਜਿਥੇ ਸਿੱਖ ਵਿਚਾਰਧਾਰਾ ਪੂਰਬ ਵਿੱਚ ਸਿਖਰ ’ਤੇ ਹੈ ਉਥੇ ਮਾਰਕਸਵਾਦ ਪੱਛਮ ਦੀ ਸਭ ਤੋਂ ਵਿਕਸਿਤ ਵਿਚਾਰਧਾਰਾ ਹੈ। ਇਨ੍ਹਾਂ ਦੋਹਾਂ ਦੇ ਸੁਮੇਲ ਨਾਲ ਹੀ ਪੂਰਬ ਅਤੇ ਪੱਛਮ ਦਾ ਸੁਮੇਲ ਹੋ ਸਕਦਾ ਹੈ।
ਸਾਨੂੰ ਇਸ ਤੱਥ ਨੂੰ ਵੀ ਸਵੀਕਾਰ ਕਰਨਾ ਪਵੇਗਾ ਕਿ ਸਮੁੱਚੇ ’ਤ ਮਨੁੱਖੀ ਵਿਕਾਸ ਦੇ ਖੇਤਰ ਵਿੱਚ ਪੂਰਬ ਨੂੰ ਪੱਛਮ ਨਾਲੋਂ ਜ਼ਿਆਦਾ ਉਨਤੀ ਕੀਤੀ ਹੈ। ਮੈਨੂੰ ਇਸ ਦਾ ਮੁੱਖ ਕਾਰਨ ਅਨੁਕੂਲ ਵਾਤਾਵਰਣ ਲੱਗਦਾ ਹੈ ਇਸ ਗੱਲ ਨੂੰ ਪੂਰਣੇ ਯੂਨਾਨੀ ਵਿਦਵਾਨ ਵੀ ਸਮਝਦੇ ਹਨ। ਉਨ੍ਹਾਂ ਨੇ ਵੀ ਇਹ ਮੰਨਿਆ ਹੈ ਕਿ ਮਨੁੱਖੀ ਵਿਕਾਸ ਵਿੱਚ ਜਲਵਾਯੂ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਦੀ ਹੈ, ਯੂਰਪ ਦਾ ਇਤਿਹਾਸ ਹੀ ਇਸ ਤੱਥ ਦੀ ਪੁਸ਼ਟੀ ਲਈ ਕਾਫੀ ਹੈ। ਦੱਖਣੀ ਯੂਰਪ ਜੋ ਕਿ ਰੂਮ ਸਾਗਰ ਦੇ ਕੰਢੇ ’ਤੇ ਹੈ, ਵਿੱਚ ਸਭਿਆਤਾ ਦਾ ਵਿਕਾਸ ਉਤਰੀ ਯੂਰਪ ਨਾਲੋਂ ਬਹੁਤ ਪਹਿਲਾਂ ਹੋਇਆ ਯੂਨਾਨ ਅਤੇ ਰੋਮ ਸਾਗਰ ਦੇ ਕੰਢੇ ’ਤੇ ਹੈ, ਵਿੱਚ ਸਭਿਆਤਾ ਦਾ ਵਿਕਾਸ ਉਤਰੀ ਯੂਰਪ ਨਾਲੋਂ ਬਹੁਤ ਪਹਿਲਾਂ ਹੋਇਆ। ਯੂਨਾਨ ਅਤੇ ਰੋਮ ਸਭਿਅਤਾ ਦੇ ਵਿਕਾਸ ਦੇ ਕੇਂਦਰ ਹਨ, ਜਦੋਂ ਕਿ ਉੱਤਰੀ ਯੂਰਪ ਉਨ੍ਹਾਂ ਨਾਲੋਂ ਇੱਕ ਹਜ਼ਾਰ ਸਾਲ ’ਚੋਂ ਵੀ ਜ਼ਿਆਦ ਸਭਿਆਤਾ ਦੇ ਵਿਕਾਸ ਪੱਖ ਪਛੜਿਆ ਰਿਹਾ। ਦਜ਼ਲਾ, ਫਰਾਤ ਦਰਿਆਵਾਂ ਵਿੱਚ ਮੈਸੋਪਟਾਮੀਆ ਦੀ ਸਭਿਆਤਾ, ਨੀਲ ਦਰਿਆ ਕੰਢੇ ਮਿਸਰ ਦੀ ਸਭਿਆਤਾ ਅਤੇ ਸਿੰਧ ਦਰਿਆ ਨਾਲ ਦਰਾਵੜਾਂ ਦੀ ਸਭਿਅਤਾ, ਸਭ ਪੁਰਾਤਨ ਸਭਿਆਤਾਵਾਂ ਅਨੁਕੂਲ ਜਲਵਾਯੂ ਵਿੱਚ ਵਿਕਸਿਤ ਹੋ ਸਕੀਆਂ। ਸੰਸਾਰ ਦੇ ਠੰਢੇ ਹਿੱਸਿਆਂ ਯੂਰਪ ਦੇ ਉੱਤਰੀ ਅਮਰੀਕ ਵਿੱਚ ਕੋਈ ਵੀ ਪੁਰਾਤਨ ਸਭਿਅਤਾ ਕਿਉ ਨਹੀਂ ਵਿਕਸਿਤ ਹੋ ਸਕੀ। ਇਸ ਦਾ ਮੁੱਖ ਕਾਰਨ ਸਾਨੂੰ ਅਨੁਕੂਲ ਜਲਵਾਯੂ ਨਾ ਹੋਣਾ ਹੀ ਮੰਨਣਾ ਪਵੇਗਾ।
ਪਿਛਲੀਆਂ ਦੋ ਸਦੀਆਂ ਵਿੱਚ ਵਿਗਿਆਨ ਅਤੇ ਤਕਨਾਲੋਜੀ ਦੇ ਵਿਕਾਸ ਨਾਲ ਠੰਢੇ ਦੇਸ਼ਾਂ ਵਿੱਚ ਵੀ ਜਲਵਾਯੂ ’ਤੇ ਕਾਬੂ ਪਾਇਆ ਜਾ ਸਕਿਆ ਅਤੇ ਸਾਰਾ ਸਾਲ ਉਤਪਾਦਨ ਕਰਨ ਦੇ ਵਸੀਲੇ ਹਾਸਲ ਹੋ ਗਏ। ਪ੍ਰੰਤੂ ਸੋਚੋ ਕਿ ਸਿ ਤੋਂ ਪਹਿਲਾਂ ਕੀ ਹੁੰਦਾ ਸੀ? ਉੱਤਰੀ ਅਮਰੀਕਾ ਦੀ ਧਰਤੀ ਜੋ ਕਿ ਸੰਸਾਰ ਵਿੱਚ ਅੱਜ ਸਭ ਤੋਂ ਅਮੀਰ ਖਿੱਤ ਕਿਹਾ ਜਾ ਸਕਦਾ ਹੈ, ਦੋ ਸਦੀਆਂ ਪਹਿਲਾਂ ਇਥੇ ਆਦਿਵਾਸੀ ਸਾਰਾ ਸਾਲ ਆਪਣਾ ਜੀਵਨ ਦਾ ਨਿਰਬਾਹ ਕਰਨ, ਸਾਰੇ ਸਾਲ ਲਈ ਖੁਰਾਕ ਇਕੱਠੀ ਕਰਨ ਅਤੇ ਠੰਢ ਤੋਂ ਬਚਣ ਲਈ ਹੀ ਲਾ ਦਿੰਦੇ ਸਨ। ਭੁੱਖ ਅਤੇ ਠੰਢ ਤੋਂ ਸਾਰ ਸਾਲ ਬਚੇ ਰਹਿਣਾ ਹੀ ਉਨ੍ਹਾਂ ਦੇ ਜੀਵਨ ਦਾ ਮੁੱਖ ਸੰਘਰਸ਼ ਸੀ। ਸਾਲ ਵਿਚੋਂ ਦੋ ਜਾਂ ਤਿੰਨ ਮਹੀਨੇ ਹੀ ਫਸਲਾਂ ਉਗਾਈਆਂ ਜਾ ਸਕਦੀਆਂ ਸਨ ਇਸ ਦੇ ਉਲਟ ਅਨੁਕੂਲ ਜਲਵਾਯੂ ਵਿੱਚ ਨਾ ਸਿਰਫ ਸਾਰਾ ਸਾਲ ਫਸਲਾਂ ਉਗਾਈਆਂ ਜਾ ਸਕੀਆਂ ਹਨ, ਸਗੋਂ ਕੁਦਰਤੀ ਤੌਰ ’ਤੇ ਦਰਖਤਾਂ ਅਤੇ ਝਾੜੀਆਂ ਨੂੰ ਸਾਰਾ ਸਾਲ ਕੋਈ ਨਾ ਕੋਈ ਫਲ ਲੱਗਾ ਰਹਿੰਦਾ ਸੀ।
ਪੰਜਾਬ ਵਿੱਚ ਪੰਜਾਬ ਸਾਲ ਪਹਿਲਾਂ ਕੁਦਰਤੀ ਤੌਰ ‘ਤੇ ਮਲ੍ਹੇ (ਛੋਟੇ ਬੇਰ), ਤੁੱਕੇ (ਜੰਗ ਜਲੇਬੀ), ਤੇ ਜਮੋਏ (ਛੋਟੇ ਜਾਮਣ) ਬਹੁਤ ਗਿਣਤੀ ਵਿੱਚ ਮਿਲਦ ਸਨ। ਇਨ੍ਹਾਂ ਤੋਂ ਇਲਾਵ ਆਪ ਲਏ ਹੋਏ ਫਲਦਾ ਦਰਖਤਾਂ (ਜਿਹੜੇ ਕਿ ਵਪਾਰਕ ਤੌਰ ’ਤੇ ਨਹੀਂ ਸਨ ਲਾਏ ਜਾਂਦੇ) ਦੀ ਵੀ ਭਰਮਾਰ ਸੀ ਜਿਵੇਂ ਅੰਬ, ਜਾਮਣ, ਇਮਲੀ, ਲਸੂੜੇ ਅਤੇ ਸ਼ਹਿਤੂਤ ਅਤੇ ਤੂਤੀਆਂ ਆਦਿ। ਇਹਨਾਂ ਦਰਖਤਾਂ ’ਤੇ ਕਿਸੇ ਦੀ ਮਲਕੀਅਤ ਨਹੀਂ ਹੰੁਦੀ ਸੀ ਅਤੇ ਤਕਰੀਬਨ ਕੋਈ ਵੀ ਫਲ ਤੋੜ ਕੇ ਖਾ ਸਕਦਾ ਸੀ। ਇਹ ਦਰਖਤ ਵਪਾਰਕ ਤੌਰ ’ਤੇ ਲਾਏ ਗਏ ਬਾਗ ਤੋਂ ਬਾਹਰ ਸਨ। ਹਜ਼ਾਰਾਂ ਸਾਲ ਪਹਿਲਾਂ ਸੰਨਿਆਸ ਅਤੇ ਬਨਵਾਸ ਵਰਗੇ ਸੰਕਲਪ ਤਾਂ ਹੀ ਹੋਂਦ ਵਿੱਚ ਆ ਸਕੇ। ਇਹ ਸੰਭਵ ਸੀ ਕਿ ਕੋਈ ਆਪਣਾ ਸਾਰਾ ਜੀਵਨ ਅਧਿਆਤਮਕ ਵਿਕਾਸ ਲਈ ਹੀ ਲਾ ਦਿੰਦਾ ਅਤੇ ਜੰਗਲਾਂ ਵਿੱਚ ਕੁਦਰਤੀ ਤੌਰ ’ਤੇ ਉਪਲੱਬ ਫਲਾਂ ਤੇ ਹੋਰ ਖੁਰਾਕ ਨਾਲ ਹੀ ਨਿਰਬਾਹ ਕਰ ਲੈਂਦਾ। ਕੀ ਮਹਾਤਮਾ ਬੁੱਧ ਨੂੰ ਜੋ ਗਿਆ ਬੋਹੜ ਦੇ ਥੱਲੇ ਤਪ ਕਰਨ ਨਾਲ ਹਾਸਲ ਹੋਇਆ ਉਹ ਨਾਰਵੇ ਜਾਂ ਅਲਾਸਕਾ ਵਿੱਚ ਸੰਭਵ ਸੀ? ਅਲਬਰਟ ਜਾਂ ਬੀਸੀ ਦੇ ਉੱਤਰ ਪੂਰਬੀ ਹਿੱਸੇ ਵਿੱਚ ਵੀ ਸ਼ਾਇਦ ਉਹ ਸਰਦੀਆਂ ਦੀ ਇੱਕ ਰਾਤ ਵੀ ਬਾਹਰ ਗੁਜ਼ਾਰਨ ਵਿੱਚ ਸਫਲ ਨਾ ਹੁੰਦੇ। ਪੱਛਮ ਨੂੰ ਆਪਣ ਹਾੰਕਾਰ ਛੱਡ ਕੇ ਇਸ ਤੱਥ ਨੂੰ ਸਵੀਕਾਰ ਕਰਨਾ ਹੀ ਪਵੇਗਾ ਕਿ ਕੁਦਰਤ ਨੇ ਹੀ ਪੂਰਬ ਨੂੰ ਜਲਵਾਯੂ ਅਨੁਕੂਲ ਬਣਾ ਕੇ ਮਨੁੱਖੀ ਵਿਕਾਸ ਦੇ ਖੇਤਰ ਵਿੱਚ ਉੱਪਰ ਰੱਖਿਆ ਹੈ।
ਗਿਆਨ ਅਤੇ ਅਧਿਆਤਮਕ ਵਿਕਾਸ ਵਿੱਚ ਬੁਨਿਆਦੀ ਰਿਸ਼ਤਾ ਹੈ। ਮਨੁੱਖੀ ਵਿਕਾਸ ਅਧਿਆਤਮਕ ਵਿਕਾਸ ਹੀ ਹੈ। ਇਹ ਸਫਰ ਇੰਦਰੀਆਂ ਤੋਂ ਸ਼ੁਰ ਹੋ ਕੇ ਮਨ, ਬੁੱਧੀ ਅਤੇ ਆਤਮਾ ਤੱਕ ਜਾਂਦਾ ਹੈ। ਇੰਦਰੀਆਂ ਦੁਆਰਾ ਪ੍ਰਾਪਤ ਗਿਆਨ ਮੁੱਢਲ ਪੱਧਰ ਦਾ ਗਿਆਨ ਹੈ ਇਸ ਤੋਂ ਉਪਰਲੇ ਪੱਧਰ ਦਾ ਗਿਆਨ ਬੌਧਿਕ ਗਿਆਨ ਹੈ, ਪ੍ਰੰਤੂ ਸਭ ਤੋਂ ਉਪਰਲੇ ਪੱਧਰ ਦੇ ਗਿਆਨ ਨੂੰ ਆਤਮਿਕ ਤੱਤ ਜਾਂ ਬ੍ਰਹਮ ਗਿਆਨ ਨੂੰ ਆਤਮਕ ਤੱਤ ਜਾਂ ਬ੍ਰਹਮ ਗਿਆਨ ਕਿਹਾ ਜਾਂਦਾ ਹੈ। ਇੰਦਰੀਆਂ ਅਤੇ ਬੁੱਧੀ ਰਾਹੀਂ ਪ੍ਰਾਪਤ ਕੀਤੇ ਗਿਆਨ ਦੀ ਹਮੇਸ਼ਾਂ ਸੀਮਾ ਰਹੇਗਾ। ਇਸ ਲਈ ਇਹ ਸੀਮਤ ਗਿਆਨ ਹੀ ਰਹੇਗਾ। ਪ੍ਰੰਤੂ ਆਤਮਿਕ ਗਿਆਨ ਜਾਂ ਅਧਿਆਤ ਗਿਆਨ ਸੀਮਾਵਾਂ ਤੋਂ ਪਾਰ ਅਸੀਮ ਗਿਆਨ ਹੈ। ਜਦੋਂ ਤੱਤ ਗਿਆਨ ਦਾ ਮਾਰਗ ਦਰਸਾਉਦੇ ਹਨ ਤਾਂ ਮੂਲ ਮੰਤਰ ਵਿੱਚ ਅਸੀਮ ਨੂੰ ਹੀ ਪ੍ਰਭਾਸ਼ਿਤ ਕਰਦੇ ਹਨ। ਬਾਕੀ ਦਾ ਜਪੁਜੀ ਸਾਹਿਬ ਇਸੇ ਪਰਿਭਾਸ਼ਾ ਦਾ ਵਿਸਥਾਰ ਅਤੇ ਵਿਆਖਿਆ ਹੈ। ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੋ ਕਿ ਤੱਤ ਗਿਆਨ ਦਾ ਮਾਰਗ ਦਰਸਾਉਦ ਹੈ, ਜਪੁਜੀ ਦੀ ਹੀ ਵਿਅਆਖਿਆ ਤੇ ਵਿਸਥਾਰ ਹੈ।
ਤੱਤ ਗਿਆਨ ਦੇ ਮਾਰਗ ’ਤੇ ਚੱਲਣ ਲਈ ਸਭ ਸੀਮਾਵਾਂ ਤੇ ਰੇਖਾਵਾਂ ਤੋਂ ਪਾਰ ਹੋ ਕੇ ਅਸੀਮ ਦੇ ਲੜ ਲੱਗਣਾ ਪੈਂਦਾ ਹੈ। ਗਿਆਨ ਦੇ ਰਾਹ ਵਿੱਚ ਹਰ ਇੱਕ ਸੀਮਾ ਅਤੇ ਰੇਖਾ ਅਸਲ ਵਿੱਚ ਅਗਿਆਨਤਾ ਦੇ ਪਰਦੇ ਹਨ, ਜੋ ਕਿ ਸਾਨੂੰ ਆਪਣਾ ਮੂਲ ਤੱਕ ਪਛਾਨਣ ਵਿੱਚ ਰੁਕਾਵਟ ਹਨ, ਜਦੋਂ ਅਗਿਆਨਤਾ ਦੇ ਪਰਦ ਦੂਰ ਹੋ ਜਾਣਗੇ ਤਾਂ ਹੀ ਸਾਨੂੰ ਇਸ ਗੱਲ ਦੀ ਸਮਝ ਆਏਗੀ ਕਿ ਕਿਉ ਸ੍ਰੀ ਗੁਰੂ ਨਾਨਕ ਦੇਵ ਜੀ ਆਪਣਾ ਸੁਨੇਹਾ ਇੱਕ ਤੋਂ ਸ਼ੁਰੂ ਕਰਦੇ ਹਨ। ਤੱਤ ਗਿਆਨ ਇਹ ਹੈ ਕਿ ਸਭ ਸਿ੍ਰਸ਼ਟੀ ਰਚਨਾ ਇੱਕ ਤੋਂ ਹੀ ਹੋਈ ਹੈ ਅਤੇ ਇੱਕ ਹੀ ਪਸਾਰ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵਾਰ-ਵਾਰ ਇਹ ਸੁਨੇਹਾ ਦੁਹਰਾਇਆ ਗਿਆ ਹੈ ਕਿ ਜਦੋਂ ਅਸੀਂ ਆਪਣੇ ਆਪ ਨੂੰ ਉਸ ਤੋਂ ਇੱਕ ਜੁਦਾ ਸਮਝਦੇ ਹਾਂ ਤਾਂ ਇਹ ਸਾਡੇ ਭਰਮ ਅਤੇ ਅਗਿਆਨਤਾ ਦੀ ਹੀ ਉਪਜ ਹੈ ਅਤੇ ਸਾਡੇ ਦੁੱਖਾਂ-ਕਲੇਸ਼ਾਂ ਅਤੇ ਔਗੁਣਾਂ ਦਾ ਕਾਰਨ ਹੈ। ਤੱਤ ਗਿਆਨ ਦੁਆਰਾ ਉਸ ਇੱਕ ਨਾਲ ਏਕੇ ਦਾ ਇਹਸਾਸ ਹੀ ਸਾਡੇ ਦੁੱਖ, ਕਲੇਸ਼ਾਂ ਅਤੇ ਔਗੁ ਤੋਂ ਸਾਨੂੰ ਮੁਕਤੀ ਦੁਆ ਸਕਦਾ ਹੈ।
ਪ੍ਰੰਤੂ ਉਸ ਇੱਕ ਨਾਲ ਏਕੇ ਦਾ ਅਹਿਸਾਸ ਕਰਨ ਲਈ ਪ੍ਰੇਮ ਦੀ ਲੋੜ ਹੈ। ਪ੍ਰੇਮ ਤੋਂ ਬਿਨਾਂ ਉਸ ਇੱਕ ਨਾਲ ਏਕਾ ਕਰਨ ਦੇ ਮਾਰਗ ’ਤੇ ਨਹੀਂ ਚਲਿਆ ਜਾ ਸਕਦਾ। ਇਹ ਹੀ ਸ੍ਰੀ ਗੁਰੂ ਨਾਨਕ ਦ ਜੀ ਦੇ ਪ੍ਰੇਮ, ਸਹਿਣਸ਼ੀਲਤਾ ਅਤੇ ਸ਼ਾਂਤੀਪੂਰਵਕ ਸਹਿਹੋਂਦ ਦੇ ਸਿਧਾਂਤ ਦਾ ਆਧਾ ਹੈ। ਸਾਨੂੰ ਪ੍ਰੇਮ ਅਤੇ ਮੋਹ ਵਿੱਚ ਫਰਕ ਸਮਝਣਾ ਚਾਹੀਦਾ ਹੈ, ਮੋਹ ਥੱਲੜੇ ਕੇਂਦਰ ਅਰਥਾਤ ਇੰਦਰੀਆਂ ਅਤੇ ਮਨ ਦੀ ਉਪਜ ਹੈ, ਜਦੋ ਕਿ ਪ੍ਰੇਮ ਉਪਰਲ ਕੇਂਦ ਅਰਥਾਤ ਆਤਮਾ ਜਾਂ ਚੇਤਨਾ ਵਿਚੋਂ ਉਪਜਦਾ ਹੈ। ਮੋਹ ਆਸ਼ਕਤੀ ਦੀ ਭਾਵਨਾ ਹੈ ਜੋ ਕਿ ਰਾਗ ਅਤੇ ਦਵੈਸ਼ ਦੀਆਂ ਭਾਵਨਾਵਾਂ ਅਰਥਾਤ ਖਿੱਚੇ ਜਾਣਾ ਅਤੇ ਪਰੇ ਧੱਕਣਾ ਨੂੰ ਜਨਮ ਦਿੰਦਾ ਹੈ। ਇਸ ਤਰ੍ਹਾਂ ਮੋਹ ਵਿੱਚ ਦਵੰਦ (ਟਕਰਾਅ) ਨਿਕਲਦਾ ਹੈ, ਮੋਹ ਵਿੱਚ ਦੂਜੇ ’ਤੇ ਕਾਬੂ ਕਰਨ ਦੀ ਭਾਵਨਾ ਉਪਜਦੀ ਹੈ, ਜਦੋ ਕਿ ਪ੍ਰੇਮ ਸੁਆਰਥ ਰਹਿਤ ਸਮਰਪਣ ਦੀ ਭਾਵਨ ਵਿਚੋਂ ਉਪਜਦਾ ਹੈ, ਇਸ ਲਈ ਇਹ ਆਸ਼ਕਤੀ, ਰਾਗ, ਦਵੈਸ਼ ਅਤੇ ਦਵੰਦ ਤੋਂ ਰਹਿਤ ਇਕਸੁਰਤਾ ਵੱਲ ਨੂੰ ਲਿਜਾਂਦਾ ਹੈ। ਅੰਤ ਵਿੱਚ ਤੱਤ ਗਿਆਨ ਅਤੇ ਪ੍ਰੇਮ ਦਾ ਮਾਰਗ ਇਕੋ ਹੀ ਹੈ। ਉਸ ਇੱਕ ਨਾਲ ਏਕੇ ਦਾ ਮਾਰਗ ਵੀ ਇੱਕ ਹੀ ਹੈ। ਇਹ ਤੱਤ ਹੀ ਗੁਰੂੂ ਨਾਨਕ ਦੇ ਜੀ ਦੇ ਏਕੀਕਰਨ ਅਤੇ ਸਿੱਖ ਵਿਚਾਰਧਾਰਾ, ਜੋ ਕਿ ਪੂਰਬੀ ਅਧਿਆਤਮਕਤਾ ਅਤੇ ਚਿੰਤਨ ਦਾ ਸਭ ਤੋ ਵਿਕਸਿਤ ਰੂਪ ਹੈ ਦਾ ਆਧਾਰ ਹੈ।
ਮਾਰਕਸਵਾਦ ਜੋ ਪੱਛਮ ਦੀ ਪ੍ਰਬਲ ਮਨੁੱਖਹੀਣ ਅਰਥਾਤ ਸਰਮਾਏਦਾਰੀ ਵਿਚਾਰਧਾਰਾ ਦੇ ਪ੍ਰਤੀਕਰਮ ’ਚੋਂ ਉਪਜਿਆ ਹੈ, ਵੀ ਏਕੀਕਰਨ ਦੀ ਗੱਲ ਕਰਨਾ ਚਾਹੁੰਦਾ ਹੈ ਪ੍ਰੰਤੂ ਕਿਉਕਿ ਇਸ ਨੇ ਮਨੁੱਖ ਦੇ ਹਰ ਸਭ ਤੋਂ ਉਪਰਲੇ ਵਿਸਥਾਰ ਅਰਥਾਤ ਆਤਮਕ ਵਿਸਥਾਰ ਨੂੰ ਸਵੀਕਾਰ ਨਹੀਂ ਕੀਤਾ ਇਸ ਲਈ ਉਹ ਦਵੰਦ ਅਤੇ ਟਕਰਾਅ ਤੋਂ ਉਪਰ ਨਹੀਂ ਉਠ ਸਕਿਆ ਅਤੇ ਉਸ ਦਾ ਏਕੀਕਰਨ ਦਾ ਸੰਕਲਪ ਵੀ ਸੀਮਤ ਹੈ। ਉਸ ਦਾ ਦਾਇਰਾ ਅਸੀਮ ਨਹੀਂ ਹੋ ਸਕਿਆ। ਉਹ ਕਿਉਕਿ ਪ੍ਰਬਲ ਪੱਛਮੀ ਵਿਚਾਰਧਾਰ ਵਾਂਗ ਜਿਸਮਾਨੀ ਅਤੇ ਮਾਨਸਿਕ ਵਿਸਥਾਰਾਂ ਤੱਕ ਹੀ ਸੀਮਤ ਹੈ। ਇਸ ਲਈ ਉਸ ਨੇ ਮਨੁੱਖੀ ਵਿਕਾਸ ਲਈ ਮਨੁੱਖ ਦੇ ਅੰਦਰੂਨੀ ਟਕਰਾਅ ਨੂੰ ਮੁੱਖ ਟਕਰਾਅ ਨਹੀਂ ਸਵੀਕਾਰ ਕੀਤਾ ਜਦੋਂ ਕਿ ਸਚਾਈ ਤਾਂ ਇਹ ਹੈ ਕਿ ਜਮਾਤੀ ਸੰਘਰਸ਼ ਵੀ ਮਨੁੱਖ ਦੇ ਅੰਦਰੂਨੀ ਸੰਘਰਸ਼ ਦਾ ਹੀ ਪਸਾਰ ਹੈ। ਜੇ ਪੱਛਮ ਵਿੱਚ ਉਪਦੀ ਮਨੁੱਖੀ ਵਿਕਾਸ ਦੀ ਸਭ ਤੋਂ ਉੱਚੇ ਪੱਧਰ ਦੀ ਵਿਚਾਰਧਾਰਾ ਦਾ ਪੂਰਬ ਵਿੱਚ ਉੱਪਜੀ ਮਨੱੁਖੀ ਵਿਕਾਸ ਦੀ ਸਭ ਤੋਂ ਉਤੇ ਪੱਧਰ ਦੀ ਵਿਚਾਰਧਾਰਾ (ਸਿੱਖ ਵਿਚਾਰਧਾਰਾ) ਨਾਲ ਸੁਮੇਲ ਹੋ ਜਾਏ ਤਾਂ ਇਹ ਸਮੁੱਚੀ ਮਨੁੱਖਤਾ ਲਈ ਲਾਹੇਵੰਦ ਹੋ ਸਕਦਾ ਹੈ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin