India

ਠੰਢੀਆਂ ਹਵਾਵਾਂ ਹੋ ਸਕਦੀਆਂ ਹਨ ਇਨ੍ਹਾਂ 5 ਬਿਮਾਰੀਆਂਂ ਦਾ ਕਾਰਨ

ਨਵੀਂ ਦਿੱਲੀ – ਭਾਰਤ ਦੇ ਉੱਤਰੀ ਖੇਤਰ ’ਚ ਸਵੇਰੇ ਤੇ ਰਾਤ ਨੂੰ ਚੱਲ ਰਹੀਆਂਂ ਠੰਢੀਆਂ ਹਵਾਵਾਂ ਨੇ ਮੌਸਮ ਦਾ ਮਿਜਾਜ਼ ਬਦਲ ਦਿੱਤਾ ਹੈ। ਭਾਵੇਂ ਕਿਤੇ-ਕਿਤੇ ਸੂਰਜ ਨਿਕਲਦਾ ਹੈ ਪਰ ਲੋਕਾਂ ਨੂੰ ਇਸ ਤੋਂ ਬਹੁਤੀ ਰਾਹਤ ਨਹੀਂ ਮਿਲਦੀ ਤੇ ਦਿਨ ਭਰ ਠੰਢ ਨਾਲ ਲੋਕ ਕੰਬਦੇ ਰਹਿੰਦੇ ਹਨ। ਮੌਸਮ ਵਿਭਾਗ ਨੇ ਅਗਲੇ ਦੋ-ਤਿੰਨ ਦਿਨਾਂ ’ਚ ਕੁਝ ਇਲਾਕਿਆਂਂ ’ਚ ਮੀਂਹ ਅਤੇ ਕੁਝ ਇਲਾਕਿਆਂਂ ’ਚ ਬਰਫ਼ਬਾਰੀ ਦੀ ਵੀ ਸੂਚਨਾ ਦਿੱਤੀ ਹੈ। ਮੌਸਮ ’ਚ ਇਹ ਬਦਲਾਅ ਸਾਡੀ ਸਿਹਤ ’ਤੇ ਵੀ ਅਸਰ ਪਾਉਂਦੇ ਹਨ। ਭਾਵੇਂ ਤੁਸੀਂ ਸਰਦੀਆਂਂ ਦੀਆਂਂ ਬਿਮਾਰੀਆਂਂ ਜਾਂ ਸਮੱਸਿਆਵਾਂ ਨਾਲ ਨਜਿੱਠਿਆ ਹੈ, ਇਹ ਠੰਢੀਆਂ ਹਵਾਵਾਂ ਤੁਹਾਨੂੰ ਇੱਕ ਵਾਰ ਫਿਰ ਬਿਮਾਰ ਕਰ ਸਕਦੀਆਂਂ ਹਨ। ਇਹੀ ਕਾਰਨ ਹੈ ਕਿ ਇਸ ਸਮੇਂ ਦੌਰਾਨ ਆਪਣੀ ਸਿਹਤ ਦਾ ਧਿਆਨ ਰੱਖੋ।

1. ਹੱਡੀਆਂ, ਜੋੜਾਂ ਤੇ ਮਾਸਪੇਸ਼ੀਆਂ ‘ਚ ਦਰਦ

ਬੱਦਲਵਾਈ ਵਾਲੇ ਅਸਮਾਨ ਦਾ ਮਤਲਬ ਹੈ ਕਿ ਸੂਰਜ ਦੀ ਰੌਸ਼ਨੀ ਬਹੁਤ ਘੱਟ ਹੋਵੇਗੀ। ਇਸ ਦਾ ਮਤਲਬ ਤੁਹਾਡੇ ਸਰੀਰ ਵਿੱਚ ਵਿਟਾਮਿਨ-ਡੀ ਦੀ ਕਮੀ ਵੀ ਹੋ ਸਕਦੀ ਹੈ। ਇਸ ਵਿੱਚ ਨਮੀ ਅਤੇ ਘੱਟ ਤਾਪਮਾਨ ਨੂੰ ਜੋੜੋ, ਤੁਹਾਨੂੰ ਹੱਡੀਆਂਂ, ਜੋੜਾਂ ਅਤੇ ਮਾਸਪੇਸ਼ੀਆਂ ਵਿੱਚ ਦਰਦ ਦਾ ਅਨੁਭਵ ਹੋਵੇਗਾ। ਇੰਨ੍ਹੀ ਦਿਨੀਂ ਗਰਮ ਕੱਪੜਿਆਂਂ ਨਾਲ ਸਰੀਰ ਨੂੰ ਚੰਗੀ ਤਰ੍ਹਾਂ ਢੱਕ ਕੇ ਰੱਖੋ, ਵਿਟਾਮਿਨ-ਡੀ ਨਾਲ ਭਰਪੂਰ ਭੋਜਨ ਖਾਓ ਅਤੇ ਕਸਰਤ ਕਰੋ ਤਾਂ ਜੋ ਜੋੜਾਂ ਵਿਚ ਅਕੜਾਅ ਨਾ ਆਵੇ।

2. ਖੰਘ ਤੇ ਜ਼ੁਕਾਮ

ਮੌਸਮ ’ਚ ਅਚਾਨਕ ਆਈ ਤਬਦੀਲੀ ਕਾਰਨ ਜ਼ੁਕਾਮ ਅਤੇ ਖੰਘ ਹੋਣਾ ਆਮ ਗੱਲ ਹੈ। ਤੁਸੀਂ ਠੰਢੀ ਹਵਾ ਦਾ ਆਨੰਦ ਲੈ ਰਹੇ ਹੋਵੋਗੇ, ਪਰ ਇਸ ਨਾਲ ਗਲ਼ੇ, ਕੰਨਾਂ ਤੇ ਛਾਤੀ ’ਚ ਦਰਦ ਹੋ ਸਕਦਾ ਹੈ। ਖੰਘ ਤੇ ਜ਼ੁਕਾਮ ਤੋਂ ਬਚਣ ਲਈ ਆਪਣੇ ਆਪ ਨੂੰ ਗਰਮ ਰੱਖੋ ਅਤੇ ਗਰਮ ਚੀਜ਼ਾਂ ਪੀਓ।

3.Bronchitis ਅਤੇ ਸਾਹ ਦੀਆਂਂ ਬਿਮਾਰੀਆਂਂ

ਠੰਢੀ ਹਵਾ ਤੇ ਨਮੀ ਦੇ ਸੰਪਰਕ ਵਿੱਚ ਆਉਣ ਨਾਲ ਬ੍ਰੌਨਕਾਈਟਿਸ ਤੋਂ ਲੈ ਕੇ ਫੇਫੜਿਆਂ ਦੇ ਇਨਫ਼ੈਕਸ਼ਨ ਤੱਕ ਸਭ ਕੁਝ ਹੋ ਸਕਦਾ ਹੈ। ਇੱਕ ਵਾਰ ਜਦੋਂਂ ਤੁਹਾਡਾ ਸਰੀਰ ਠੰਢਾ ਹੋ ਜਾਂਦਾ ਹੈ ਤਾਂ ਇਹ ਸਾਹ ਦੀ ਨਾਲੀ ਨੂੰ ਪ੍ਰਭਾਵਿਤ ਕਰਦਾ ਹੈ ਤੇ ਬੁਖਾਰ ਦਾ ਕਾਰਨ ਵੀ ਬਣ ਸਕਦਾ ਹੈ। ਇਸ ਨਾਲ ਨਜਿੱਠਣ ਦਾ ਸਭ ਤੋਂਂ ਵਧੀਆ ਤਰੀਕਾ ਹੈ ਨਿੱਘਾ ਰਹਿਣਾ ਤੇ ਸਾਹ ਨਾਲੀ ਨੂੰ ਸਾਫ਼ ਰੱਖਣ ਲਈ ਗਰਮ ਪਾਣੀ ਅਤੇ ਗਰਮ ਸੂਪ ਪੀਣਾ।

4. ਬਲੱਡ ਪ੍ਰੈਸ਼ਰ ਦੀ ਸਮੱਸਿਆ

ਸ਼ੀਤ ਲਹਿਰ ਦਾ ਮਤਲਬ ਹੈ ਕਿ ਤਾਪਮਾਨ ਘਟਣ ਨਾਲ ਵਾਯੂਮੰਡਲ ਦਾ ਦਬਾਅ ਘਟੇਗਾ। ਇਹ ਅਕਸਰ ਹਾਈਪਰਟੈਨਸ਼ਨ ਜਾਂ ਹਾਈ ਬਲੱਡ ਪ੍ਰੈਸ਼ਰ ਦਾ ਕਾਰਨ ਬਣਦਾ ਹੈ। ਜਿਸ ਕਾਰਨ੍ਸਿਰ ਦਰਦ ਤੋਂ ਲੈ ਕੇ ਸਟ੍ਰੋਕ ਦਾ ਖ਼ਤਰਾ ਵੱਧ ਜਾਂਦਾ ਹੈ। ਤੁਹਾਨੂੰ ਲਸਣ, ਕੇਲਾ, ਨਿੰਬੂ ਜਾਤੀ ਦੇ ਫਲ ਅਤੇ ਸ਼ਹਿਦ ਦਾ ਸੇਵਨ ਕਰਨਾ ਚਾਹੀਦਾ ਹੈ ਤਾਂ ਜੋ ਠੰਢ ਦੀ ਲਹਿਰ ਦੌਰਾਨ ਬਲੱਡ ਪ੍ਰੈਸ਼ਰ ਠੀਕ ਰਹੇ।

5. ਚਮੜੀ ਦੀਆਂ ਸਮੱਸਿਆਵਾਂ

ਤਾਪਮਾਨ ’ਚ ਅਚਾਨਕ ਗਿਰਾਵਟ ਤੇ ਠੰਢੀਆਂ ਹਵਾਵਾਂ ਦਾ ਅਸਰ ਸਾਡੀ ਚਮੜੀ ’ਤੇ ਵੀ ਪੈਂਦਾ ਹੈ। ਬਹੁਤ ਸਾਰੇ ਲੋਕ ਫਟੇ ਹੋਏ ਬੁੱਲ੍ਹਾਂ ਅਤੇ ਚਮੜੀ ਨਾਲ ਸੰਘਰਸ਼ ਕਰਦੇ ਹਨ। ਜੇਕਰ ਇਸ ਦਾ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਇਸ ਨਾਲ ਦਰਦ ਅਤੇ ਖ਼ੂਨ ਵਗਣ ਲੱਗ ਪੈਂਦਾ ਹੈ। ਇਸ ਲਈ ਚਮੜੀ ਨੂੰ ਚੰਗੀ ਤਰ੍ਹਾਂ ਨਮੀ ਦਿਓ ਅਤੇ ਖੂਬ ਪਾਣੀ ਪੀਓ।

Related posts

ਏਅਰ ਇੰਡੀਆ ਨੇ ਦਿੱਲੀ-ਦੁਬਈ ਉਡਾਣ ਨਾਲ ਕੌਮਾਂਤਰੀ ਮਾਰਗ ’ਤੇ ਏ-350 ਸੇਵਾ ਸ਼ੁਰੂ ਕੀਤੀ

editor

‘ਇੰਡੀਆ’ ਗੱਠਜੋੜ ‘ਭਿ੍ਰਸ਼ਟ’ ਲੋਕਾਂ ਦਾ ਕੁਨਬਾ : ਨੱਡਾ

editor

ਚੋਣ ਕਮਿਸ਼ਨ ਦੇ ਸੋਧੇ ਅੰਕੜਿਆਂ ’ਚ 6 ਫ਼ੀਸਦੀ ਵਧੀ ਵੋਟਿੰਗ ਪਰ 2019 ਦੇ ਮੁਕਾਬਲੇ ਘੱਟ

editor