Articles Religion

ਦਮਦਮੀ ਟਕਸਾਲ ਦੇ ਪਹਿਲੇ ਮੁੱਖੀ: ਬਾਬਾ ਦੀਪ ਸਿੰਘ ਜੀ

ਲੇਖਕ: ਸੁਖਵਿੰਦਰ ਸਿੰਘ ਮੁੱਲਾਂਪੁਰ, ਮੈਲਬੌਰਨ

ਬਾਬਾ ਦੀਪ ਸਿੰਘ ਜੀ ਦਾ ਜਨਮ 26 ਜਨਵਰੀ 1682 ਵਿੱਚ ਪਿੰਡ ਪਾਹੂਵਿੰਡ ਜ਼ਿਲ੍ਹਾ ਤਰਨ ਤਾਰਨ ਵਿੱਚ ਪਿਤਾ ਭਗਤਾ ਸਿੰਘ ਅਤੇ ਮਾਤਾ ਜਿਊਣੀ ਦੀ ਕੁਖੋਂ ਹੋਇਆ। ਛੋਟੇ ਹੁੰਦਿਆਂ ਦਾ ਨਾਮ ਦੀਪਾ ਸੀ। ਇਹ ਅਠਾਰਾਂ ਸਾਲ ਦੀ ਉਮਰ ਵਿੱਚ  ਅਨੰਦਪੁਰ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿਘ ਜੀ ਦੇ ਪਾਵਨ ਚਰਨਾਂ ਵਿੱਚ ਜਾ ਹਾਜ਼ਰ ਹੋਏ ਇੱਥੇ ਹੀ ਇਨ੍ਹਾਂ ਅੰਮ੍ਰਿਤਪਾਨ ਕੀਤਾ। ਸਿੰਘ ਸਜਣ ਤੋਂ ਬਾਅਦ ਆਪ ਜੀ ਦਾ ਨਾਮ ਦੀਪ ਸਿੰਘ ਰੱਖਿਆ ਗਿਆ। ਆਪ ਸਰੀਰ ਦੇ ਸੁਡੋਲ ਅਤੇ ਦ੍ਰਿੜ ਇਰਾਦੇ ਵਾਲੇ ਵਿਅਕਤੀ ਸਨ।

ਭਾਈ ਮਨੀ ਸਿੰਘ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲ ਅਨੰਦਪੁਰ ਸਾਹਿਬ ਹੀ ਰਹਿ ਰਹੇੇ ਸਨ ਬਾਬਾ ਦੀਪ ਸਿੰਘ ਜੀ ਨੇ ਭਾਈ ਮਨੀ ਸਿੰਘ ਦੀ ਦੇਖ ਰੇਖ ਹੇਠ ਗੁਰਬਾਣੀ ਦਾ ਡੂੰਘਾ ਅਧਿਐਨ ਕੀਤਾ ਅਤੇ ਸ਼ਸ਼ਤਰ ਵਿਦਿਆ ਪ੍ਰਾਪਤ ਕਰਨ ਤੋਂ ਬਾਅਦ ਵਧੀਆ  ਵਿਦਵਾਨ ਅਤੇ ਸੂਰਬੀਰ ਬਣ ਗਏ।
1704 ਈਸਵੀ ਵਿੱਚ ਗੁਰੂ ਸਾਹਿਬ ਜੀ ਅਨੰਦਪੁਰ ਸਾਹਿਬ ਛੱਡ ਕੇ ਵੱਖ ਵੱਖ ਥਾਵਾਂ ਤੇ ਹੁੰਦੇ ਹੋਏ ਤਲਵੰਡੀ ਸਾਬੋ (ਬਠਿੰਡਾ) ਜਾ ਪਹੁੰਚੇ।
ਇੱਥੇ ਗੁਰੂ ਗੋਬਿੰਦ ਸਿੰਘ ਜੀ ਲਗਭਗ 9 ਮਹੀਨੇ ਰਹੇ ਇੱਥੇ ਭਾਈ ਮਨੀ ਸਿੰਘ ਜੀ ਤੋਂ ਬੀੜ ਲਖਵਾਈ। ਜਦ  ਭਾੲੀ ਮਨੀ ਸਿੰਘ ਜੀ ਦੀ ਡਿਊਟੀ ਬੀੜ ਲਿਖਣ ਵਾਸਤੇ ਲਗਾਈ ਤਾਂ ਭਾਈ ਮਨੀ ਸਿੰਘ ਜੀ ਨੇ ਗੁਰੂ ਸਾਹਿਬ ਜੀ ਨੂੰ ਕਿਹਾ ਬਾਬਾ ਦੀਪ ਸਿੰਘ ਨੂੰ ਵੀ ਇਥੇ ਬੁਲਾ ਜਾਵੇ। ਗੁਰੂ ਸਹਿਬ ਜੀ ਦੇ ਸੱਦੇ ਤੇ ਬਾਬਾ ਦੀਪ ਸਿੰਘ ਜੀ ਤਲਵੰਡੀ ਸਾਬੋ ਪਹੁੰਚ ਗਏ। ਬਾਣੀ ਲਿਖਣ ਵੇਲੇ ਕਲਮ ਦੇ ਘੜਨਹਾਰੇ ਬਾਣੀ ਲਿਖਣ ਲਈ ਸਿਆਹੀ ਬਣਾਉਣ ਦੀ ਸੇਵਾ ਕਰਨ ਵਾਲੇ ਬਾਬਾ ਦੀਪ ਸਿੰਘ ਜੀ ਸਨ।
ਤਲਵੰਡੀ ਸਾਬੋ ਤੋਂ ਜਦ ਗੁਰੂ ਗੋਬਿੰਦ ਸਿੰਘ ਜੀ ਦੱਖਣ ਵੱਲ ਗਏ ਤਾਂ ਬਾਬਾ ਦੀਪ ਸਿੰਘ ਜੀ ਦੀ ਡਿਉਟੀ ਤਲਵੰਡੀ ਸਾਬੋ ਵਿਖੇ ਗੁਰਬਾਣੀ ਪੜ੍ਹਨ ਪੜ੍ਹਾਉਣ ਦੀ ਅਤੇ ਬੀੜ ਦਾ ਉਤਾਰਾ ਕਰਨ ਦੀ ਲਗਾ ਗਏ। ਇਸ ਸਮੇਂ ਬਾਬਾ ਦੀਪ ਸਿੰਘ ਜੀ ਨੇ ਚਾਰ ਬੀੜਾਂ ਦਾ ਉਤਾਰਾ ਆਪਣੇ ਹੱਥੀਂ ਕੀਤਾ।
ਬਾਬਾ ਦੀਪ ਸਿੰਘ ਜੀ ਸ਼ਹੀਦ ਮਿਸਲ ਦੇ ਮੁੱਖ ਜੱਥੇਦਾਰ ਸਨ ਅਤੇ ਦਮਦਮੀ ਟਕਸਾਲ ਦੇ ਪਹਿਲੇ ਮੁੱਖੀ ਸਨ। ਨਹਿੰਗ ਸਿੰਘ ਸੰਪ੍ਰਦਾਇ ਤਰਨਾ ਦਲ ਦੇ ਵੀ ਮੋਢੀ ਸਨ।
ਸੀ੍ ਗੁਰੂ ਗੋਬਿੰਦ ਸਿੰਘ ਜੀ ਨੇ ਮਾਧੋ ਦਾਸ ਬੈਰਾਗੀ ਨੂੰ ਅਮ੍ਰਿਤ ਛੱਕਾ ਕੇ ਬੰਦਾ ਸਿੰਘ ਬਹਾਦਰ ਬਣਾ ਦਿੱਤਾ। ਜ਼ੁਲਮ ਨਾਲ ਟੱਕਰ ਲੈਣ ਲਈ 1708  ਵਿੱਚ ਪੰਜਾਬ ਵੱਲ ਭੇਜ ਦਿੱਤਾ।
ਜਦੋਂ ਬਾਬਾ ਦੀਪ ਸਿੰਘ ਨੂੰ ਪਤਾ ਲਗਿਆ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਵੱਲ ਭੇਜਿਆ ਤਾਂ ਸਿੱਖੀ ਦੀ ਸ਼ਾਨ ਵਧਾਉਣ ਲਈ ਆਪ ਵੀ ਮੈਦਾਨ ਵਿੱਚ ਕੁੱਦ ਪਏ। ਬਾਬਾ ਦੀਪ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਰਲ ਕੇ ਕਈ ਜੰਗਾ ਦਾ ਸਾਥ ਦਿੱਤਾ ਅਤੇ ਫ਼ਤਿਹ ਹਾਸਲ ਕੀਤੀ।
ਪੀਰ ਮੁਹੰਮਦ ਦੀ ਮੌਤ ਤੋਂ ਬਾਅਦ ਜਹਾਨ ਖਾਂ ਲਾਹੌਰ ਦਾ ਸੂਬੇਦਾਰ ਥਾਪਿਆ ਗਿਆ। ਅਬਦਾਲੀ ਦੇ ਪੁੱਤਰ ਤੈਮੂਰ ਸ਼ਾਹ ਨੇ ਜਹਾਨ ਖਾਂ ਤੇ ਬੁਲੰਦ ਖਾਂ ਨੂੰ ਅੰਮ੍ਰਿਤਸਰ ਸਿੱਖਾਂ ਦਾ ਮਲੀਆਮੇਟ ਕਰਨ ਲਈ ਭੇਜਿਆ ਇਨ੍ਹਾਂ ਦੋਹਾਂ ਨੇ ਆਉਂਦਿਆਂ ਹੀ ਸਿੱਖਾਂ ਨੂੰ ਮੌਤ ਦੇ ਘਾਟ ਉਤਾਰਨਾ ਸ਼ੁਰੂ ਕਰ ਦਿੱਤਾ ਦਰਬਾਰ ਸਾਹਿਬ ਦੀ ਮਰਿਆਦਾ ਭੰਗ ਕੀਤੀ ਤੇ ਪਵਿੱਤਰ ਸਰੋਵਰ ਨੂੰ ਮਿੱਟੀ ਨਾਲ ਪੂਰ ਦਿੱਤਾ ਅਤੇ ਆਪਣੀਆ ਮਨ ਮਾਨੀਆਂ ਕਰਨ ਲੱਗੇ।
ਜਦ ਇਸ ਖ਼ਬਰ ਦਾ ਬਾਬਾ ਦੀਪ ਸਿੰਘ ਨੂੰ ਪਤਾ ਲੱਗਾ ਤਾਂ ਉਹਨਾਂ ਦਾ ਖੂਨ ਉਬਾਲੇ ਖਾਣ ਲੱਗਾ ਪਿਆ ਉਹ ਤਲਵੰਡੀ ਸਾਬੋ ਤੋਂ  ਪੰਜ ਸੌ ਸਿੰਘਾਂ ਦਾ ਜਥਾ ਲੈ ਕੇ ਅਮਿ੍ਤਸਰ ਨੂੰ ਤੁਰ ਪਏ। ਰਸਤੇ ਵਿੱਚ ਨਾਲ ਦੀ ਨਾਲ ਹੋਰ ਸਿੰਘ ਰਲਦੇ ਗਏ।
ਤਰਨ ਤਾਰਨ ਸਾਹਿਬ ਗੁਰਦੁਵਾਰੇ ਬਾਬਾ ਦੀਪ ਸਿੰਘ ਜੀ ਨੇ ਅਰਦਾਸ ਕੀਤੀ ਮੈਂ ਜਿਸ ਮਨੋਰਥ ਲਈ ਆਇਆ ਉਹ ਪੂਰਾ ਕਰਕੇ ਹਰਿਮੰਦਰ ਸਾਹਿਬ ਦੇ ਦਰਸ਼ਨ ਕਰ ਸਕਾਂ। ਬਾਬਾ ਦੀਪ ਸਿੰਘ ਜੀ ਨਾਲ 5000 ਸਿੰਘਾਂ ਦਾ ਜੱਥਾ ਸੀ। ਤਰਨ ਤਾਰਨ ਸਾਹਿਬ ਲੰਘ ਕੇ ਬਾਬਾ ਦੀਪ ਸਿੰਘ ਜੀ ਨੇ ਇਕ ਲਕੀਰ ਖਿੱਚ ਕੇ ਕਿਹਾ ਜਿਸ ਨੂੰ ਮਰਨ ਕਬੂਲ ਹੈ ਉਹ ਲੰਘ ਆਵੇ ਨਹੀ ਫਿਰ ਪਿੱਛੇ ਮੁੜ ਜਾਵੇ ਪਰ ਸਾਰੇ ਸਿੰਘ ਲਕੀਰ ਪਾਰ ਕਰਕੇ ਅੱਗੇ ਚਲੇ ਗਏ ਉਥੇ ਗੁਰਦੁਵਾਰਾ ਲਕੀਰ ਸਾਹਿਬ ਬਣਿਆ ਹੋਇਆ ਹੈ।
ਜਹਾਨ ਖਾਂ ਭਾਰੀ ਫੌਜ ਲੈ ਕੇ ਅਮ੍ਰਿਤਸਰ ਤੋਂ 8  ਕਿਲੋਮੀਟਰ ਦੂਰ ਗੋਹਲਵੜ ਦੇ ਨਜ਼ਦੀਕ ਪਹੁੰਚ ਚੁੱਕਾ ਸੀ। ਮੁਗਲਾਂ ਕੋਲ 25000  ਫੌਜ਼ ਸੀ ਇੱਥੇ ਬਾਬਾ ਦੀਪ ਸਿੰਘ ਜੀ ਦੁਸ਼ਮਣਾਂ ਨਾਲ ਜੰਗ ਲੜਦੇ ਲੜਦੇ ਚੱਬਾ ਪਹੁੰਚ ਗਏ ਲੜਾਈ ਕਰਦੇ ਬਾਬਾ ਦੀਪ ਸਿੰਘ ਸਾਹਮਣੇ ਜਮਾਲ ਖਾਂ ਆ ਗਿਆ ਦੋਵਾਂ ਵਿਚਕਾਰ ਜਬਰਦਸਤ ਟੱਕਰ ਹੋਈ। ਬਾਬਾ ਦੀਪ ਸਿੰਘ ਦੇ ਵਾਰ ਨਾਲ ਜਮਾਲ ਖਾਂ ਦਾ ਸੀਸ ਧੜ ਨਾਲੋਂ ਵੱਖ ਹੋ ਗਿਆ।
ਇਸ ਲੜਾਈ ਵਿੱਚ ਬਾਬਾ ਦੀਪ ਸਿੰਘ ਜੀ ਦੇ ਬਹੁਤ ਡੂੰਘਾ ਫੱਟ ਲੱਗਿਆ ਬਾਬਾ ਜੀ ਜ਼ਖ਼ਮੀ ਹੋਏ ਸੱਜੇ ਹੱਥ ਨਾਲ 18 ਸੇਰ ਦਾ ਖੰਡਾ ਫ੍ਹੜਕੇ ਦੁਸ਼ਮਣਾ ਨੂੰ ਮੌਤ ਦੇ ਘਾਟ ਉਤਾਰ ਦੇ ਗਏ। ਦੁਸ਼ਮਣ ਹਾਰ ਹੁੰਦੀ ਵੇਖ ਕੇ ਕਈ ਮੈਦਾਨ ਛੱਡ ਕੇ ਭੱਜਣ ਲੱਗੇ।
ਇਸ ਯੁੱਧ ਵਿੱਚ ਬਾਬਾ ਜੀ ਦਾ ਸੀਸ ਧੜ ਨਾਲੋ ਅਲੱਗ ਹੋ ਗਿਆ। ਬਾਬਾ ਜੀ ਨੇ ਆਪਣਾ ਸੀਸ ਖੱਬੇ ਹੱਥ ਤੇ ਰੱਖ ਕੇ ਸੱਜੇ ਹੱਥ ਨਾਲ ਦੋ ਧਾਰੀ ਖੰਡਾ ਫੜ ਕੇ  ਲੜਦੇ ਲੜਦੇ ਅਮ੍ਰਿਤਸਰ ਪਰਕਰਮਾ ਵਿੱਚ ਪਹੁੰਚ ਗਏ ਜਿਥੇ ਬਾਬਾ ਦੀਪ ਸਿੰਘ ਜੀ ਨੇ ਆਪਣਾ ਸੀਸ ਭੇਟ ਕੀਤਾ। 15 ਨਵੰਬਰ 1761 ਨੂੰ ਬਾਬਾ ਦੀਪ ਸਿੰਘ ਨੇ ਸ਼ਹੀਦੀ ਪ੍ਰਾਪਤ ਕੀਤੀ। ਇਥੋ ਨੇੜੇ ਹੀ ਗੁਰਦੁਆਰਾ ਸ਼ਹੀਦਾਂ ਸਾਹਿਬ ਹੈ ਜਿੱਥੇ ਬਾਬਾ ਦੀਪ ਸਿੰਘ ਜੀ ਅਤੇ ਜੰਗ ਵਿੱਚ ਸ਼ਹੀਦ ਹੋਏ  ਸਿੰਘਾ ਦਾ ਸਸਕਾਰ ਕੀਤਾ ਗਿਆ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin