Sport

ਦੂਜੇ ਵਨਡੇ ਲਈ ਅਜਿਹੀ ਹੋ ਸਕਦੀ ਹੈ ਭਾਰਤ ਦੀ ਪਲੇਇੰਗ ਇਲੈਵਨ

ਨਵੀਂ ਦਿੱਲੀ – ਸਾਊਥ ਅਫਰੀਕਾ ਦੇ ਖ਼ਿਲਾਫ਼ ਪਹਿਲੇ ਵਨਡੇ ਮੁਕਾਬਲੇ ’ਚ ਟੀਮ ਇੰਡੀਆ ਦਾ ਮੱਧ ਕ੍ਰਮ ਬੁਰੀ ਤਰ੍ਹਾਂ ਨਾਲ ਲੜ੍ਰਖੜਾ ਗਿਆ ਹੈ ਤੇ ਭਾਰਤ ਨੂੰ 31 ਦੌੜਾਂ ਨਾਲ ਹਾਰ ਮਿਲੀ। ਪਹਿਲੇ ਮੈਚ ’ਚ ਸ਼ਿਖਰ ਧਵਨ ਤੇ ਵਿਰਾਟ ਕੋਹਲੀ ਦੇ ਅਰਧਸ਼ਤਕ ਅਤੇ ਹੇਠਲੇ ਕ੍ਰਮ ’ਤੇ ਸ਼ਾਰਦੁਲ ਠਾਕੁਰ ਦੀ ਨਾਬਾਦ ਅਰਧਸ਼ਤਕੀਅ ਪਾਰੀ ਨਾਲ ਵੀ ਭਾਰਤ ਨੂੰ ਜਿੱਤ ਨਹੀਂ ਮਿਲੀ। ਅਜਿਹੇ ’ਚ ਦੂਜੇ ਮੈਚ ’ਚ ਕੀ ਭਾਰਤੀ ਪਲੇਇੰਗ ਇਲੈਵਨ ਵਿਚ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ ਇਹ ਵੱਡੇ ਸਵਾਲ ਹਨ। ਹਾਲੇ ਤਕ ਦੋ ਮੈਚ ਬਚੇ ਹਨ ਅਤੇ ਭਾਰਤ ਦੇ ਕੋਲ ਵਨਡੇ ਸੀਰੀਜ਼ ਜਿੱਤਣ ਦਾ ਮੌਕਾ ਹੈ ਅਤੇ ਇਸ ਲਈ ਪਲੇਇੰਗ ਇਲੈਵਨ ਦੀ ਚੋਣ ਅਹਿਮ ਹੋਵੇਗੀ।  ਕੇਐੱਲ ਰਾਹੁਲ ਨੇ ਪਹਿਲੇ ਮੈਚ ’ਚ ਓਪਨਿੰਗ ਕੀਤੀ, ਪਰ ਵਨਡੇ ’ਚ ਰੋਹਿਤ ਅਤੇ ਧਵਨ ਦੇ ਰਹਿੰਦੇ ਹੋਏ ਉਹ ਹੇਠਲੇ ਕ੍ਰਮ ’ਤੇ ਬੱਲੇਬਾਜ਼ੀ ਕਰਦੇ ਸਨ। ਅਜਿਹੇ ’ਚ ਰਾਹੁਲ ਦੇ ਕੋਲ ਇਕ ਬਦਲ ਇਹ ਵੀ ਹੈ ਕਿ ਉਹ ਮੱਧਕ੍ਰਮ ਨੂੰ ਮਜ਼ਬੂਤ ਕਰਨ ਲਈ ਖ਼ੁਦ ਨੂੰ ਹੇਠਾਂ ਲਿਆਉਣ ਤੇ ਸ਼ਾਨਦਾਰ ਫਾਰਮ ਵਿਚ ਚੱਲ ਰਹੇ ਰਿਤੁਰਾਜ ਗਾਇਕਵਾੜ ਅਤੇ ਸ਼ਿਖਰ ਧਵਨ ਤੋਂ ਓਪਨਿੰਗ ਕਰਵਾਉਣ। ਪਹਿਲੇ ਵਨਡੇ ਰਾਹੀਂ ਵੈਂਕਟੇਸ਼ ਅਈਅਰ ਨੇ ਭਾਰਤ ਲਈ ਇਸ ਪ੍ਰਾਰੂਪ ’ਚ ਡੈਬਿਊ ਕੀਤਾ, ਪਰ ਉਨ੍ਹਾਂ ਨੇ ਨਿਰਾਸ਼ ਕੀਤਾ। ਉਨ੍ਹਾਂ ਨੂੰ ਇਕ ਓਵਰ ਗੇਂਦਬਾਜ਼ੀ ਵੀ ਨਹੀਂ ਦਿੱਤੀ ਗਈ। ਅਜਿਹੇ ’ਚ ਉਨ੍ਹਾਂ ਨੂੰ ਬਤੌਰ ਸ਼ੁੱਧ ਬੱਲੇਬਾਜ਼ ਟੀਮ ’ਚ ਸ਼ਾਮਲ ਕਰਨਾ ਸ਼ਾਇਦ ਹੀ ਸਹੀ ਹੋਵੇ। ਸ਼ਾਰਦੁਲ ਠਾਕੁਰ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਤੇ ਤੇਜ਼ ਨਾਬਾਦ 50 ਦੌੜਾਂ ਬਣਾਈਆਂ। ਅਜਿਹੇ ਸਮੇਂ ਉਨ੍ਹਾਂ ਨੂੰ ਟੀਮ ਵਿਚ ਬਣਾਈ ਰੱਖਣਾ ਬਤੌਰ ਆਲਰਾਊਂਡਰ ਫਾਇਦੇ ਦਾ ਸੌਦਾ ਹੈ ਤਾਂ ਉੱਥੇ ਆਰ ਅਸ਼ਵਿਨ ਪਿਛਲੇ ਮੈਚ ਵਿਚ ਖੂਬ ਪਿਟੇ ਸਨ, ਪਰ ਉਨ੍ਹਾਂ ਵਿਚ ਬੱਲੇਬਾਜ਼ੀ ਕਰਨ ਦੀ ਯੋਗਤਾ ਹੈ। ਉਨ੍ਹਾਂ ਦੇ ਅਨੁਭਵ ਅਤੇ ਬੱਲੇਬਾਜ਼ੀ ਦੀ ਯੋਗਤਾ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਪਲੇਇੰਗ ਇਲੈਵਨ ਤੋਂ ਬਾਹਰ ਕਰਨਾ ਜਲਦਬਾਜ਼ੀ ਹੋਵੇਗੀ। ਚਹਲ ਤੇ ਅਸ਼ਵਿਨ ਮਿਲ ਕੇ ਪ੍ਰੋਟੀਆਜ ਲਈ ਪਰੇਸ਼ਾਨੀ ਖੜ੍ਹੀ ਕਰ ਸਕਦੇ ਹਨ। ਭੂਵੀ ਨੇ ਲੰਬੇ ਸਮੇਂ ਤੋਂ ਬਾਅਦ ਵਨਡੇ ਖੇਡਿਆ ਹੈ ਤੇ ਉਨ੍ਹਾਂ ਦਾ ਪ੍ਰਦਰਸ਼ਨ ਜ਼ਿਆਦਾ ਚੰਗਾ ਨਹੀਂ ਰਿਹਾ ਸੀ। ਹਾਲਾਂਕਿ ਉਹ ਸ਼ੁਰੂਆਤੀ ਓਵਰ ਵਿਚ ਅਤੇ ਫਿਰ ਡੈੱਥ ਓਵਰਜ਼ ’ਚ ਪ੍ਰਭਾਵੀ ਰਹਿੰਦੇ ਹਨ। ਅਜਿਹੇ ’ਚ ਉਨ੍ਹਾਂ ਨੂੰ ਇਕ ਮੌਕਾ ਹੋਰ ਦਿੱਤਾ ਜਾ ਸਕਦਾ ਹੈ।

Related posts

ਥੱਕੇ ਹੋਏ’ ਰੋਹਿਤ ਨੂੰ ਬ੍ਰੇਕ ਦੀ ਲੋੜ : ਕਲਾਰਕ

editor

ਭਾਰਤੀ ਮਹਿਲਾ ਤੇ ਪੁਰਸ਼ ਟੀਮ ਨੇ ਰਚਿਆ ਇਤਿਹਾਸ

editor

ਪਹਿਲਵਾਨ ਬਜਰੰਗ ਪੂਨੀਆ ਰਾਸ਼ਟਰੀ ਡੋਪਿੰਗ ਰੋਕੂ ਏਜੰਸੀ ਵੱਲੋਂ ਅਸਥਾਈ ਤੌਰ ’ਤੇ ਮੁਅੱਤਲ

editor