Punjab

ਨਵਜੋਤ ਨੇ ਪੈਸੇ ਪਿੱਛੇ ਮਾਂ ਨੂੰ ਘਰੋਂ ਕੱਢਿਆ ਤੇ ਲਾਵਾਰਿਸ ਹਾਲਤ ‘ਚ ਹੋਈ ਮੌਤ: ਸਿੱਧੂ ਦੀ ਵੱਡੀ ਭੈਣ ਦਾ ਦੋਸ਼

ਚੰਡੀਗੜ੍ਹ – ਪੰਜਾਬ ਦੇ ਮੁੱਖ ਮੰਤਰੀ ਬਣਨ ਦੀ ਦੌੜ ‘ਚ ਲੱਗੇ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਪਰਿਵਾਰਕ ਵਿਵਾਦ ਵਿਚ ਘਿਰ ਗਏ ਹਨ। ਸਿੱਧੂ ਦੀ NRI ਭੈਣ ਸੁਮਨ ਤੂਰ ਨੇ ਉਨ੍ਹਾਂ ਉਤੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਸਿੱਧੂ ਨੇ ਪਿਤਾ ਭਗਵੰਤ ਸਿੱਧੂ ਦੀ ਮੌਤ ਤੋਂ ਬਾਅਦ ਮਾਂ ਨਿਰਮਲ ਭਗਵੰਤ ਤੇ ਵੱਡੀ ਭੈਣ ਨੂੰ ਘਰ ਤੋਂ ਬਾਹਰ ਕੱਢ ਦਿੱਤਾ ਤੇ ਇਸ ਤੋਂ ਬਾਅਦ ਮੀਡੀਆ ਨੂੰ ਬਿਆਨ ਦੇ ਕੇ ਝੂਠ ਬੋਲਿਆ ਕਿ ਮੇਰੇ ਮਾਤਾ-ਪਿਤਾ ਵੱਖ ਹੋ ਗਏ ਹਨ। ਸਿੱਧੂ ਉਸ ਸਮੇਂ ਆਪਣੀ ਉਮਰ 2 ਸਾਲ ਦੱਸ ਰਹੇ ਹਨ ਪਰ ਇਹ ਸਾਰਾ ਕੁਝ ਝੂਠ ਹੈ।

ਅਮਰੀਕਾ ਤੋਂ ਚੰਡੀਗੜ੍ਹ ਪੁੱਜੀ ਸਿਧੂ ਦੀ ਭੈਣ ਨੇ ਕਿਹਾ ਕਿ ਉਹ ਇਸ ਮੁੱਦੇ ਉਤੇ ਨਵਜੋਤ ਸਿੱਧੂ ਨੂੰ ਮਿਲਣ ਲਈ ਉਨ੍ਹਾਂ ਦੇ ਅੰਮ੍ਰਿਤਸਰ ਸਥਿਤ ਘਰ ਉਤੇ ਗਈ ਸੀ ਪਰ ਉਨ੍ਹਾਂ ਨੇ ਗੇਟ ਤੱਕ ਨਹੀਂ ਖੋਲ੍ਹਿਆ। ਇਥੋਂ ਤੱਕ ਕਿ ਉਨ੍ਹਾਂ ਨੇ ਵ੍ਹਟਸਐਪ ਉਤੇ ਵੀ ਮੈਨੂੰ ਬਲਾਕ ਕੀਤਾ ਹੋਇਆ ਹੈ। ਸਿੱਧੂ ਦੀ ਭੈਣ ਸੁਮਨ ਤੂਰ ਨੇ ਕਿਹਾ ਕਿ ਉਹ ਬਹੁਤ ਜ਼ਾਲਮ ਹੈ। ਉਨ੍ਹਾਂ ਕਿਹਾ ਕਿ 1986 ਵਿਚ ਜਦੋਂ ਪਿਤਾ ਭਗਵੰਤ ਸਿੱਧੂ ਦਾ ਭੋਗ ਸਮਾਗਮ ਸੀ ਤਾਂ ਉਸ ਦੇ ਤੁਰੰਤ ਬਾਅਦ ਸਿੱਧੂ ਨੇ ਮਾਂ ਨੂੰ ਉਨ੍ਹਾਂ ਦੇ ਘਰੋਂ ਕੱਢ ਦਿੱਤਾ। ਸੁਮਨ ਨੇ ਕਿਹਾ ਕਿ ਉਨ੍ਹਾਂ ਦੀ ਮਾਂ ਨੇ ਆਪਣਾ ਅਕਸ ਬਚਾਉਣ ਲਈ ਦਿੱਲੀ ਦੇ ਚੱਕਰ ਕੱਟੇ ਤੇ ਆਖਿਰ ਦਿੱਲੀ ਰੇਲਵੇ ਸਟੇਸ਼ਨ ਉਤੇ ਉਨ੍ਹਾਂ ਦੀ ਲਾਵਾਰਿਸ ਦੀ ਤਰ੍ਹਾਂ ਮੌਤ ਹੋ ਗਈ। ਉਨ੍ਹਾਂ ਕਿਹਾ ਸਿੱਧੂ ਨੇ ਇਹ ਸਾਰਾ ਕੁਝ ਪ੍ਰਾਪਰਟੀ ਲਈ ਕੀਤਾ। ਸੁਮਨ ਤੂਰ ਨੇ ਕਿਹਾ ਕਿ ਉਹ 1990 ਵਿਚ ਅਮਰੀਕਾ ਚਲੀ ਗਈ ਸੀ। ਸਿੱਧੂ ਨੇ ਮਾਂ ਨਿਰਮਲ ਮਹਾਜਨ ਉਰਫ ਨਿਰਮਲ ਭਗਵੰਤ ਨਾਲ ਨਾਇਨਸਾਫੀ ਕੀਤੀ। ਉਨ੍ਹਾਂ ਕਿਹਾ ਕਿ ਸਿੱਧੂ ਨੇ ਇੱਕ ਮੈਗਜ਼ੀਨ ਨੂੰ ਦਿੱਤੀ ਇੰਟਰਵਿਊ ਵਿਚ ਇਹ ਕਿਹਾ ਸੀ। ਉਹ ਇਸ ਨੂੰ ਲੱਭਦੀ ਰਹੀ। ਹੁਣ ਉਸ ਨੂੰ ਇਹ ਆਰਟੀਕਲ ਮਿਲਿਆ ਤਾਂ ਉਹ ਪਹਿਲਾਂ ਸਿੱਧੂ ਨੂੰ ਮਿਲਣ ਗਈ। ਉਹ ਸਿੱਧੂ ਨੂੰ ਕਹਿਣਾ ਚਾਹੁੰਦੀ ਸੀ ਕਿ ਜਨਤਕ ਤੌਰ ‘ਤੇ ਮਾਂ ਬਾਰੇ ਕਹੀਆਂ ਗੱਲਾਂ ਤੋਂ ਮੁਆਫੀ ਮੰਗੇ ਪਰ ਉਸ ਨੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ। ਪਿਤਾ ਦੀ ਮੌਤ ਤੋਂ ਬਾਅਦ ਮਾਂ ਨੂੰ ਲਾਵਾਰਿਸ ਛੱਡ ਦਿੱਤਾ। ਰਿਸ਼ਤਿਆਂ ‘ਤੇ ਝੂਠ ਬੋਲਿਆ।

ਅਮਰੀਕਾ ਤੋਂ ਆਈ ਸੁਮਨ ਤੂਰ ਵਲੋਂ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ‘ਤੇ ਗੰਭੀਰ ਦੋਸ਼ ਲਗਾਉਣ ਤੋਂ ਬਾਅਦ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਨਵਜੋਤ ਕੌਰ ਸਿੱਧੂ ਨੇ ਪਤੀ ਦੀਆਂ ਭੈਣਾਂ ਬਾਰੇ ਕੋਈ ਜਾਣਕਾਰੀ ਨਾ ਹੋਣ ਦੀ ਗੱਲ ਆਖੀ ਹੈ। ਹਾਲਾਂਕਿ ਨਵਜੋਤ ਕੌਰ ਸਿੱਧੂ ਨੇ ਇੰਨਾ ਜ਼ਰੂਰ ਆਖਿਆ ਹੈ ਕਿ ਪਤੀ ਨਵਜੋਤ ਸਿੱਧੂ ਦੇ ਪਿਤਾ ਭਗਵੰਤ ਸਿੰਘ ਸਿੱਧੂ ਦੇ ਦੋ ਵਿਆਹ ਹੋਏ ਸਨ ਅਤੇ ਉਨ੍ਹਾਂ ਦੀ ਪਹਿਲੀ ਪਤਨੀ ਤੋਂ ਦੋ ਧੀਆਂ ਸਨ ਪਰ ਉਹ ਸਿੱਧੂ ਦੀਆਂ ਭੈਣਾਂ ਨੂੰ ਨਹੀਂ ਜਾਣਦੀ ਹੈ।

ਇਸ ਤੋਂ ਪਹਿਲਾਂ ਚੰਡੀਗੜ੍ਹ ਵਿਚ ਪ੍ਰੈੱਸ ਕਾਨਫਰੰਸ ਕਰਦਿਆਂ ਸੁਮਨ ਤੂਰ ਨੇ ਦਾਅਵਾ ਕੀਤਾ ਸੀ ਕਿ ਉਹ ਨਵਜੋਤ ਸਿੱਧੂ ਦੀ ਵੱਡੀ ਭੈਣ ਹੈ ਅਤੇ ਉਨ੍ਹਾਂ ਤੋਂ 15 ਸਾਲ ਵੱਡੀ ਹੈ। ਬੀਬੀ ਤੂਰ ਨੇ ਕਿਹਾ ਸੀ ਕਿ ਪਿਤਾ ਭਗਵੰਤ ਸਿੰਘ ਸਿੱਧੂ ਦੀ ਮੌਤ ਤੋਂ ਬਾਅਦ ਸ਼ੈਰੀ ਨੇ ਮਾਂ ਨਿਰਮਲ ਭਗਵੰਤ ਅਤੇ ਵੱਡੀ ਭੈਣ ਨੂੰ ਘਰੋਂ ਕੱਢ ਦਿੱਤਾ ਸੀ। ਇਥੇ ਹੀ ਬਸ ਨਹੀਂ ਸ਼ੈਰੀ (ਨਵਜੋਤ ਸਿੱਧੂ) ਨੇ ਮੀਡੀਆ ਵਿਚ ਬਿਆਨ ਦੇ ਕੇ ਝੂਠ ਬੋਲਿਆ ਸੀ ਕਿ ਮੇਰੇ ਮਾਤਾ-ਪਿਤਾ ਨਿਆਇਕ ਤੌਰ ‘ਤੇ ਵੱਖ ਹੋਏ ਹਨ। ਸਿੱਧੂ ਉਸ ਸਮੇਂ ਆਪਣੀ ਉਮਰ 2 ਸਾਲ ਦੱਸ ਰਹੇ ਹਨ ਪਰ ਇਹ ਸਭ ਝੂਠ ਹੈ। ਐੱਨ. ਆਰ. ਆਈ. ਭੈਣ ਨੇ ਕਿਹਾ ਕਿ ਉਹ ਸ਼ੈਰੀ (ਨਵਜੋਤ ਸਿੱਧੂ) ਤੋਂ 15 ਸਾਲ ਵੱਡੀ ਹੈ ਅਤੇ ਅਮਰੀਕਾ ਵਿਚ ਰਹਿੰਦੀ ਹੈ। ਸਿੱਧੂ ਨੇ ਬਿਆਨ ਦਿੱਤਾ ਸੀ ਕਿ ਮਾਂ ਦੀ ਜੂਡੀਸ਼ੀਅਲ ਸੈਪਰੇਸਨ ਹੋਈ ਹੈ, ਉਸ ਸਮੇਂ ਮੈਂ ਦੋ ਸਾਲ ਦਾ ਸੀ। ਮੇਰੀਆਂ ਮਾਵਾਂ ਭੈਣਾਂ ਨਾਲ ਮੇਰਾ ਕੋਈ ਰਿਸ਼ਤਾ ਨਹੀਂ ਹੈ, ਇਸ ਕਰਕੇ ਮੇਰੀ ਮਾਂ ਕਚਹਿਰੀ ਵਿਚ ਵੀ ਗਈ। ਸੁਮਨ ਨੇ ਕਿਹਾ ਕਿ ਮੈਂ ਸੋਚਦੀ ਹਾਂ ਕਿ ਇਹ ਬਿਆਨ ਸ਼ੈਰੀ ਨੇ ਸਿਰਫ ਪੈਸੇ ਪਿੱਛੇ ਦਿੱਤਾ ਸੀ, ਇਸ ਲਈ ਸ਼ੈਰੀ ਨੇ ਮਾਂ ਨੂੰ ਜਾਇਦਾਦ ‘ਚੋਂ ਕੱਢਿਆ ਸੀ। ਸਮੁਨ ਨੇ ਕਿਹਾ ਕਿ ਉਹ ਇਸ ਮਾਮਲੇ ‘ਤੇ ਸਿੱਧੂ ਨੂੰ ਮਿਲਣ ਉਨ੍ਹਾਂ ਦੇ ਅੰਮ੍ਰਿਤਸਰ ਸਥਿਤ ਘਰ ਵੀ ਗਈ ਸੀ ਪਰ ਉਨ੍ਹਾਂ ਨੇ ਗੇਟ ਹੀ ਨਹੀਂ ਖੋਲ੍ਹਿਆ। ਇਥੋਂ ਤਕ ਕਿ ਉਸ ਨੂੰ ਵਟਸਐਪ ਤੋਂ ਵੀ ਬਲਾਕ ਕੀਤਾ ਹੋਇਆ ਹੈ।

Related posts

ਨੀਲ ਗਰਗ ਦਾ ਪਰਗਟ ਸਿੰਘ ਨੂੰ ਠੋਕਵਾਂ ਜਵਾਬ-ਸਾਡੀ ਚਿੰਤਾ ਨਾ ਕਰੋ, ਆਪਣੇ ਲੀਡਰਾਂ ਦੀ ਚਿੰਤਾ ਕਰੋ, ਅੱਧੀ ਪੰਜਾਬ ਕਾਂਗਰਸ ਪਹਿਲਾਂ ਹੀ ਭਾਜਪਾ ਵਿੱਚ ਹੋ ਚੁੱਕੀ ਹੈ ਸ਼ਾਮਲ

editor

ਕਾਂਗਰਸ ਦੀ ਜਿੱਤ ਤੋਂ ਬਾਅਦ ਸਭ ਤੋਂ ਪਹਿਲਾਂ ਅਗਨੀਵੀਰ ਵਰਗੀਆਂ ਸਕੀਮਾਂ ਨੂੰ ਖਤਮ ਕਰਨਾ ਹੋਵੇਗਾ।

editor

ਸ੍ਰੀ ਫ਼ਤਿਹਗੜ੍ਹ ਸਾਹਿਬ ‘ਚ ਭਗਵੰਤ ਮਾਨ ਨੇ ਕਿਹਾ- ਗੁਰਪ੍ਰੀਤ ਜੀਪੀ ਦੀ ਜਿੱਤ ਪੱਕੀ, ਸਿਰਫ਼ ਐਲਾਨ ਹੋਣਾ ਬਾਕੀ

editor