Bollywood

ਨਵੀਆਂ ਪੈੜਾਂ ਪਾਉਣ ਲਈ ਤਿਆਰ ਅਲਫੀਆ ਜਾਫਰੀ

ਅਭਿਨੇਤਰੀ ਅਲਫੀਆ ਜਾਫਰੀ ਐਮਾਜ਼ਾਨ ਪ੍ਰਾਈਮ ਵੀਡੀਓ ਦੀ ਰਿਐਲਿਟੀ ਸੀਰੀਜ਼ ‘ਦਿ ਟ੍ਰਾਇਬ’ ਨਾਲ ਸੁੁੁਰਖੀਆਂ ਵਿੱਚ ਆ ਗਈ ਹੈ। ਇਹ ਸੀਰੀਜ਼ ਪ੍ਰੀਮੀਅਰ ਲਈ ਪੂਰੀ ਤਰ੍ਹਾਂ ਤਿਆਰ ਹੈ। ਅਲਫੀਆ ਜਾਫਰੀ, ਸਿ੍ਰਸ਼ਟੀ ਪੋਰੇ, ਅਲਾਨਾ ਪਾਂਡੇ, ਆਰਿਆਨਾ ਗਾਂਧੀ ਅਤੇ ਹਾਰਦਿਕ ਜ਼ਾਵੇਰੀ ਵਰਗੇ ਸਾਥੀ ਭਾਰਤੀ ਸੋਸ਼ਲ ਮੀਡੀਆ ਪ੍ਰਭਾਵਕਾਂ ਨੂੰ ਪੇਸ਼ ਕਰਦੇ ਹੋਏ, ‘ਦਿ ਟ੍ਰਾਇਬ’ ਰਾਹੀਂ ਹਲਚਲ ਭਰਪੂਰ ਸ਼ਹਿਰ ਲਾਸ ਏਂਜਲਸ ਦੇ ਜੀਵਨ ਦੀ ਇੱਕ ਝਲਕ ਪੇਸ਼ ਕਰਦੇ ਹਨ। ਅਲਫੀਆ ਆਪਣੇ ਵੱਡੇ ਬਰੇਕ ਨੂੰ ਲੈ ਕੇ ਉਤਸ਼ਾਹ ਨਾਲ ਭਰੀ ਹੋਈ ਕਹਿੰਦੀ ਹੈ, ‘‘ਦਿ ਟ੍ਰਾਇਬ’ ਸਿਰਫ਼ ਇੱਕ ਸ਼ੋਅ ਨਹੀਂ ਹੈ; ਇਹ ਸਵੈ-ਖੋਜ, ਵਿਕਾਸ ਅਤੇ ਨਵੇਂ ਤਜਰਬਿਆਂ ਨੂੰ ਅਪਣਾਉਣ ਦੀ ਯਾਤਰਾ ਹੈ। ਮੈਂ ਆਪਣੇ ਜੀਵਨ ਦੇ ਇਸ ਹਿੱਸੇ ਨੂੰ ਦੁਨੀਆ ਨਾਲ ਸਾਂਝਾ ਕਰਨ ਲਈ ਬਹੁਤ ਰੁਮਾਂਚਿਤ ਹਾਂ ਅਤੇ ਉਮੀਦ ਕਰਦੀ ਹਾਂ ਕਿ ਦੂਜਿਆਂ ਨੂੰ ਉਨ੍ਹਾਂ ਦੇ ਜਨੂੰਨ ਨੂੰ ਨਿਡਰਤਾ ਨਾਲ ਅੱਗੇ ਵਧਾਉਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਇਹ ਪੂਰੀ ਤਰ੍ਹਾਂ ਇੱਕ ਘੁੰਮਣਘੇਰੀ ਹੈ ਅਤੇ ਮੈਂ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਹਾਂ ਕਿ ਜਲਦੀ ਹੀ ਦਰਸ਼ਕ ਇਸ ਨੂੰ ਦੇਖਣ।’’ ਆਪਣੇ ਉਤਸ਼ਾਹ ਅਤੇ ਦਿ੍ਰੜ ਇਰਾਦੇ ਨਾਲ ਅਲਫੀਆ ਜਾਫਰੀ ਮਨੋਰੰਜਨ ਦੀ ਦੁਨੀਆ ਵਿੱਚ ਯਾਦਗਾਰੀ ਪੈੜਾਂ ਛੱਡਣ ਲਈ ਪੂਰੀ ਤਰ੍ਹਾਂ ਤਿਆਰ ਹੈ।

Related posts

ਆਲੂ ਅਰਜੁਨ ਦੀ ਫ਼ਿਲਮ ‘ਪੁਸ਼ਪਾ 2’ ਦੇ ਪਹਿਲੇ ਗੀਤ ‘ਪੁਸ਼ਪਾ ਪੁਸ਼ਪਾ’ ਨੇ ਜਿੱਤਿਆ ਲੋਕਾਂ ਦਾ ਦਿਲ

editor

ਸਟ੍ਰੀਮਿੰਗ ਮਾਮਲੇ ’ਚ ਸਾਈਬਰ ਸੈੱਲ ਸਾਹਮਣੇ ਪੇਸ਼ ਨਹੀਂ ਹੋਈ ਤਮੰਨਾ ਭਾਟੀਆ

editor

ਚਮਕੀਲਾ’ ਤੋਂ ਬਾਅਦ ਪਰਿਣੀਤੀ ਕਿਸੇ ਚੰਗੇ ਪ੍ਰੋਜੈਕਟ ਦਾ ਕਰ ਰਹੀ ਹੈ ਇੰਤਜ਼ਾਰ

editor